ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੰਡੀਅਨ ਆਇਲ ਰਿਫਾਇਨਰੀ ਦੇ ਯਾਦਗਾਰੀ ਪ੍ਰਕਾਸ਼ਨ ਅਤੇ ਟਿਕਟਾਂ ਜਾਰੀ ਕੀਤੀਆਂ
Posted On:
03 AUG 2022 5:42PM by PIB Chandigarh
ਕੇਂਦਰੀ ਪੈਟ੍ਰਲੀਅਮ ਅਤੇ ਕੁਦਰਤੀ ਗੈਸ ਅਤੇ ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਥੇ ਇੰਡੀਅਨ ਆਇਲ ਗੁਵਾਹਾਟੀ ਰਿਫਾਇਨਰੀ ਦੀ ਡਾਇਮੰਡ ਜੁਬਲੀ ਅਤੇ ਬੋਂਗਾਈਗਾਂਵ ਰਿਫਾਇਨਰੀ ਦੇ ਗੋਲਡਨ ਜੁਬਈ ਸਮਾਰੋਹ ਤੇ ਪ੍ਰਕਾਸ਼ਨ ਨੂੰ ਜਾਰੀ ਕੀਤੀ।
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੋਜ਼ਗਾਰ ਰਾਜਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਇੰਡੀਅਨ ਆਇਲ ਦੇ ਚੇਅਰਮੈਨ ਸ਼੍ਰੀ ਐੱਸ.ਐੱਮ.ਵੈਦਯ, ਅਤੇ ਡਾਇਰੈਕਟਰ (ਰਿਫਾਇਨਰੀ) ਸੁਸ਼੍ਰੀ ਸੁਕਲਾ ਮਿਸਤਰੀ ਵੀ ਉਪਸਥਿਤ ਸਨ। ਸਮਾਰੋਹ ਵਿੱਚ ਮੰਨੇ-ਪ੍ਰਮੰਨੇ ਵਿਅਕਤੀਆਂ ਦੁਆਰਾ ‘ਮਾਈ ਸਟੈਂਪ’ ਨੂੰ ਵੀ ਜਾਰੀ ਕੀਤੀ ਗਈ। ਭਾਰਤੀ ਡਾਕ ਵਿਭਾਗ ਦੁਆਰਾ ‘ਮਾਈ ਸਟੈਂਪ’ ਨੂੰ ਵੀ ਜਾਰੀ ਕੀਤੀ ਗਿਆ ਹੈ।

ਡਾਕ ਟਿਕਟ ਜਾਰੀ ਕਰਦੇ ਹੋਏ ਸ਼੍ਰੀ ਪੁਰੀ ਨੇ ਤੇਲ ਖੇਤਰ ਦੇ ਜਨਤਕ ਉੱਦਮਾਂ, ਖਾਸ ਤੌਰ ’ਤੇ ਇੰਡੀਅਨ ਆਇਲ ਦੇ ਯਤਨਾਂ ਦੀ ਸਰਾਹਨਾ ਕੀਤੀ। “ਇੰਡੀਅਨ ਆਇਲ ਹਰਿਤ ਊਰਜਾ ਈਂਧਨ ਦੇ ਖੇਤਰ ਵਿੱਚ ਆਪਣੇ ਵਪਾਰ ਹੋਰੀਜ਼ਨ ਦਾ ਵਿਸਤਾਰ ਕਰਨ ਦੇ ਨਾਲ-ਨਾਲ ਕਈ ਵਾਤਾਵਰਣਕ ਅਤੇ ਸਮਾਜਿਕ ਪਹਿਲਾਂ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਅੱਜ ਜਾਰੀ ਕੀਤੀ ਗਈ ਮਾਈ ਸਟੈਂਪ ਰਾਸ਼ਟਰ ਦੀ ਸੇਵਾ ਲਈ ਇੰਡੀਅਨ ਆਇਲ ਦੀ ਦ੍ਰਿੜ੍ਹ ਪ੍ਰਤੀਬੱਧਤਾ ਦਾ ਇੱਕ ਵਸੀਅਤਨਾਮਾ ਹੈ।
ਸ਼੍ਰੀ ਰਾਮੇਸ਼ਵਰ ਤੇਲੀ ਨੇ ਸਮਾਰੋਹ ਦੇ ਦੌਰਾਨ ਕਿਹਾ, “ਪ੍ਰਕਾਸ਼ਨ ਇੰਡੀਅਨ ਆਇਲ ਦੀ ਇਤਿਹਾਸਿਕ ਉਪਲਬਧੀਆਂ ਨੂੰ ਦਰਸਾਉਂਦੇ ਹਨ ਜੋ ਟੈਕਨੋਲੋਜੀ ਦੇ ਨਿਰੰਤਰ ਅੱਪਗ੍ਰੇਡ ਦੇ ਉਤਸਾਹ ਨੂੰ ਦਰਸਾਉਂਦਾ ਹੈ। “ਸ਼੍ਰੀ ਐੱਸ.ਐੱਮ. ਵੈਦਯ ਨੇ ਕਿਹਾ ਕਿ ਇੰਡੀਅਨ ਆਇਲ ਦੀਆਂ ਉੱਤਰ ਪੂਰਬੀ ਰਿਫਾਇਨਰੀਆਂ ਬਦਲਦੇ ਸਮੇਂ ਦੇ ਅਨੁਰੂਪ ਨਵੀਨਤਮ ਤਕਨੀਕ ਨੂੰ ਅਪਣਾਉਂਦੇ ਹੋਏ ਊਰਜਾ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।
ਇੰਡੀਅਨ ਆਇਲ ਦੀ ਗੁਵਾਹਾਟੀ ਰਿਫਾਇਨਰੀ ,ਦੇਸ਼ ਦੀ ਪਹਿਲੀ ਜਨਤਕ ਖੇਤਰ ਦੀ ਰਿਫਾਇਨਰੀ ਅਤੇ ਬੋਂਗਾਈਗਾਂਵ ਰਿਫਾਇਨਰੀ ਭਾਰਤ ਦੇ ਉੱਤਰ ਪੂਰਬੀ ਖੇਤਰ ਅਤੇ ਆਸਪਾਸ ਦੇ ਖੇਤਰਾਂ ਦੀ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀਆਂ ਹਨ। ਭਾਰਤ ਸਰਕਾਰ ਨੇ ਨੌਰਥ-ਈਸਟ ਵਿਜ਼ਨ ਦੇ ਤਹਿਤ ਉੱਤਰ-ਪੂਰਬ ਖੇਤਰ ਵਿੱਚ ਇੰਡੀਅਨ ਆਇਲ ਦੀਆਂ ਤਿੰਨਾਂ ਰਿਫਾਇਨਰੀਆਂ ਦੀਆਂ ਰਿਫਾਈਨਿੰਗ ਸਮਰੱਥਾ ਨੂੰ 2030 ਤੱਕ ਵਧਾਇਆ ਜਾਵੇਗਾ।
ਭਾਰਤ ਦੇ ਉੱਤਰ-ਪੂਰਬ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ, ਇਹ ਰਿਫਾਇਨਰੀਆਂ ਮਾਰਗਦਰਸ਼ਕ ਪ੍ਰਕਾਸ਼ ਥੰਮ੍ਹ ਦੇ ਰੂਪ ਵਿੱਚ ਸਮਾਵੇਸ਼ੀ ਵਿਕਾਸ ਦੇ ਨਾਲ ਵਿਕਾਸ ਪ੍ਰੋਜੈਕਟਾਂ ਦੇ ਮਾਧਿਅਮ ਨਾਲ ਸਥਾਨਕ ਸਮੁਦਾਏ ਦਾ ਸਮਰਥਨ ਕਰ ਰਹੀਆਂ ਹਨ।
********
YB/RKM
(Release ID: 1848383)