ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਉਦਯਮ ਸਖੀ ਪੋਰਟਲ

Posted On: 04 AUG 2022 1:01PM by PIB Chandigarh

ਉਦਯਮ ਸਖੀ ਪੋਰਟਲ (https://udyam-sakhi.com/) ਮੌਜੂਦਾ ਅਤੇ ਸੰਭਾਵੀ ਮਹਿਲਾ ਉੱਦਮੀਆਂ ਨੂੰ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਐੱਮਐੱਸਐੱਮਈ) ਦੀਆਂ ਵਿੱਤੀ ਯੋਜਨਾਵਾਂ, ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਮਾਰਚ, 2018 ਵਿੱਚ ਲਾਂਚ ਕੀਤਾ ਗਿਆ ਸੀ। ਇਹ ਪੋਰਟਲ ਮਹਿਲਾਵਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ, ਸਿਰਜਣ ਕਰਨ ਅਤੇ ਵਧਾਉਣ ਵਿੱਚ ਮਦਦ ਕਰਦਾ ਹੈ। ਪੋਰਟਲ 'ਤੇ ਹੁਣ ਤੱਕ ਕੁੱਲ 4207 ਮਹਿਲਾਵਾਂ ਰਜਿਸਟਰਡ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ 943 ਮਹਿਲਾਵਾਂ ਬਿਹਾਰ ਸੂਬੇ ਨਾਲ ਸਬੰਧਤ ਹਨ।

ਉਦਯਮ ਸਖੀ ਪੋਰਟਲ (i) ਐੱਮਐੱਸਐੱਮਈ / ਹੋਰ ਕੇਂਦਰੀ ਮੰਤਰਾਲਿਆਂ ਦੀਆਂ ਵਿੱਤੀ ਯੋਜਨਾਵਾਂ, ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ); ਸੂਖਮ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਟਰੱਸਟ (ਸੀਜੀਟੀਐੱਮਐੱਸਈ); ਮੁਦਰਾ ਆਦਿ (ii) ਐੱਮਐੱਸਐੱਮਈ ਮੰਤਰਾਲੇ ਅਤੇ ਹੋਰ ਕੇਂਦਰੀ ਮੰਤਰਾਲਿਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮ। (iii) ਕਾਰੋਬਾਰੀ ਯੋਜਨਾ ਦੀ ਤਿਆਰੀ; (iv) ਸਬੰਧਤ ਰਾਜਾਂ ਅਤੇ ਦੇਸ਼ ਵਿੱਚ ਐੱਮਐੱਸਐੱਮਈ ਮੰਤਰਾਲੇ ਦੇ ਨੋਡਲ ਦਫ਼ਤਰਾਂ/ਸਹਾਇਕ ਸੰਸਥਾਵਾਂ ਦੇ ਵੇਰਵੇ; (v) ਐੱਮਐੱਸਐੱਮਈ ਮੰਤਰਾਲੇ ਵਲੋਂ ਆਯੋਜਿਤ/ਸਮਰਥਿਤ ਪ੍ਰਦਰਸ਼ਨੀਆਂ, ਵਪਾਰ ਮੇਲਿਆਂ ਅਤੇ ਅੰਤਰਰਾਸ਼ਟਰੀ ਸਮਾਗਮਾਂ ਆਦਿ ਬਾਰੇ ਜਾਣਕਾਰੀ।

ਬਿਹਾਰ ਰਾਜ ਵਿੱਚ ਦਰਭੰਗਾ ਅਤੇ ਮਧੂਬਨੀ ਤੋਂ ਰਜਿਸਟਰਡ ਲਾਭਪਾਤਰੀਆਂ ਦੀ ਸੰਖਿਆ ਕ੍ਰਮਵਾਰ ਸਿਫ਼ਰ ਅਤੇ 607 ਹੈ। ਉਦਯਮ ਸਖੀ ਪੋਰਟਲ ਦੇ ਵਿਕਾਸ ਲਈ 43.52 ਲੱਖ ਰੁਪਏ ਖਰਚ ਕੀਤੇ ਗਏ ਸਨ।

01.08.2022 ਨੂੰ ਬਿਹਾਰ ਰਾਜ ਤੋਂ, ਉਦਯਮ ਸਖੀ ਪੋਰਟਲ 'ਤੇ ਰਜਿਸਟਰਡ ਮਹਿਲਾਵਾਂ ਦੇ ਸ਼੍ਰੇਣੀ ਅਨੁਸਾਰ ਵੇਰਵੇ ਹੇਠ ਲਿਖੇ ਅਨੁਸਾਰ ਹਨ:

ਜਨਰਲ 

ਓਬੀਸੀ 

ਐੱਸਸੀ 

ਐੱਸਟੀ

117

186

195

445

 

ਉਦਯਮ ਸਖੀ ਪੋਰਟਲ ਮਹਿਲਾ ਉੱਦਮੀਆਂ ਨੂੰ ਸਰਕਾਰ ਦੀਆਂ ਸਕੀਮਾਂ, ਨੀਤੀਆਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ, ਇਸ ਤਰ੍ਹਾਂ ਮਹਿਲਾ ਸਸ਼ਕਤੀਕਰਨ ਵਿੱਚ ਮਦਦ ਕਰਦਾ ਹੈ।

ਇਹ ਜਾਣਕਾਰੀ ਸੂਖਮ, ਲਘੂ ਅਤੇ ਮੱਧਮ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

************

ਐੱਮਜੇਪੀਐੱਸ 


(Release ID: 1848381) Visitor Counter : 131


Read this release in: English , Urdu