ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾਵਾਂ ਵਿੱਚ ਕੁਪੋਸ਼ਣ ਬਾਰੇ ਜਾਗਰੂਕਤਾ
प्रविष्टि तिथि:
03 AUG 2022 1:52PM by PIB Chandigarh
ਸਰਕਾਰ ਨੇ ਕੁਪੋਸ਼ਣ ਦੇ ਮੁੱਦੇ ਨੂੰ ਉੱਚ ਤਰਜੀਹ ਦਿੱਤੀ ਹੈ ਅਤੇ ਪੋਸ਼ਣ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਨੂੰ ਹੱਲ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਰਾਹੀਂ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੀਆਂ ਕਈ ਸਕੀਮਾਂ/ਪ੍ਰੋਗਰਾਮਾਂ ਨੂੰ ਲਾਗੂ ਕਰ ਰਹੀ ਹੈ। ਪੋਸ਼ਣ ਅਭਿਆਨ 8 ਮਾਰਚ 2018 ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਜੋ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਕਿਸ਼ੋਰ ਲੜਕੀਆਂ, ਗਰਭਵਤੀ ਮਹਿਲਾਵਾਂ ਅਤੇ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਪੌਸ਼ਟਿਕ ਸਥਿਤੀ ਵਿੱਚ ਸੁਧਾਰ ਲਿਆਇਆ ਜਾ ਸਕੇ। ਪੋਸ਼ਣ ਅਭਿਆਨ ਦੀ ਇੱਕ ਨਵੀਂ ਵਿਸ਼ੇਸ਼ਤਾ ਸਮਾਜਿਕ ਅਤੇ ਵਿਵਹਾਰਿਕ ਤਬਦੀਲੀ ਸੰਚਾਰਾਂ 'ਤੇ ਇਸਦਾ ਧਿਆਨ ਕੇਂਦਰਿਤ ਕਰਦੀ ਹੈ, ਇਸ ਤਰ੍ਹਾਂ ਪਰਿਵਰਤਨਸ਼ੀਲ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਨਤਕ ਅੰਦੋਲਨ ਦਾ ਰਾਹ ਪੱਧਰਾ ਕਰਦਾ ਹੈ, ਜਿਸਨੂੰ ‘ਜਨ ਅੰਦੋਲਨ’ ਕਿਹਾ ਜਾਂਦਾ ਹੈ। ਇਸਲਈ ਗਰਭ-ਅਵਸਥਾ ਅਤੇ ਅੱਲ੍ਹੜ ਉਮਰ ਦੇ ਦੌਰਾਨ ਨਵਜੰਮੇ ਅਤੇ ਛੋਟੇ ਬੱਚੇ ਨੂੰ ਦੁੱਧ ਪਿਲਾਉਣ ਦੇ ਨਾਕਾਫ਼ੀ ਅਤੇ ਅਢੁਕਵੇਂ ਵਿਵਹਾਰਾਂ, ਪੋਸ਼ਣ ਅਤੇ ਦੇਖਭਾਲ਼ ਨੂੰ ਸੰਬੋਧਿਤ ਕਰਨ ਲਈ 'ਵਿਵਹਾਰ ਤਬਦੀਲੀ ਸੰਚਾਰ', ਜਾਂ ਬੀਸੀਸੀ 'ਤੇ ਮਹੱਤਵਪੂਰਨ ਧਿਆਨ ਦਿੱਤਾ ਗਿਆ ਹੈ।
ਕਮਿਊਨਿਟੀ ਅਧਾਰਿਤ ਈਵੈਂਟਸ ਜਾਂ ਸੀਬੀਈ’ਸ ਨੇ ਪੋਸ਼ਣ ਵਿਵਹਾਰਾਂ ਨੂੰ ਬਦਲਣ ਵਿੱਚ ਇੱਕ ਮਹੱਤਵਪੂਰਨ ਰਣਨੀਤੀ ਵਜੋਂ ਕੰਮ ਕੀਤਾ ਹੈ। ਸੀਬੀਈ’ਸ ਗਰਭਵਤੀ ਮਹਿਲਾਵਾਂ ਅਤੇ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜੀਵਨ ਵਿੱਚ ਮਹੱਤਵਪੂਰਨ ਮੀਲ ਪੱਥਰ ਦਾ ਜਸ਼ਨ ਮਨਾਉਣ ਵਿੱਚ ਮਦਦ ਕਰਦੇ ਹਨ। ਇਕੱਤਰਤਾਵਾਂ ਜ਼ਰੂਰੀ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਅਤੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ, ਅਤੇ ਉਨ੍ਹਾਂ ਦੇ ਪਤੀਆਂ/ਸੱਸਾਂ ਨੂੰ ਢੁਕਵੇਂ ਪੋਸ਼ਣ ਅਤੇ ਸਿਹਤ ਵਿਵਹਾਰ ਬਾਰੇ ਸਲਾਹ ਦੇਣ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦੀਆਂ ਹਨ। ਸਮਾਗਮਾਂ ਦਾ ਆਯੋਜਨ ਹਰ ਮਹੀਨੇ ਆਂਗਣਵਾੜੀ ਕੇਂਦਰਾਂ (ਏਡਬਲਿਊਸੀ) ਵਿੱਚ ਕੀਤਾ ਜਾਂਦਾ ਹੈ ਅਤੇ ਮੁੱਖ ਤੌਰ 'ਤੇ ਮਾਵਾਂ ਦੇ ਪੋਸ਼ਣ (ਗੋਦਭਰਾਈ) ਅਤੇ/ਜਾਂ ਢੁਕਵੀਂ ਪੂਰਕ ਖੁਰਾਕ (ਅੰਨਪ੍ਰਾਸਨ-Annaprasan) ਦੀ ਸ਼ੁਰੂਆਤ 'ਤੇ ਧਿਆਨ ਕੇਂਦ੍ਰਤ ਕੀਤਾ ਜਾਂਦਾ ਹੈ।
ਰਾਸ਼ਟਰੀ ਪੱਧਰ 'ਤੇ, ਰਾਸ਼ਟਰੀ ਪੋਸ਼ਣ ਮਾਹ ਸਤੰਬਰ ਦੇ ਮਹੀਨੇ ਵਿੱਚ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ਜਦੋਂ ਕਿ ਪੋਸ਼ਨ ਪਖਵਾੜਾ ਮਾਰਚ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਵਿਸ਼ਿਆਂ ਵਿੱਚ ਸੰਪੂਰਨ ਪੋਸ਼ਣ, ਸੈਨੀਟੇਸ਼ਨ, ਪਾਣੀ ਅਤੇ ਸੈਨੀਟੇਸ਼ਨ, ਅਨੀਮੀਆ ਦੀ ਰੋਕਥਾਮ, ਛਾਤੀ ਦਾ ਦੁੱਧ ਪਿਲਾਉਣ (ਬ੍ਰੈਸਟ ਫੀਡਿੰਗ) ਦੀ ਮਹੱਤਤਾ, ਵਿਕਾਸ ਨਿਗਰਾਨੀ, ਪੋਸ਼ਣ ਪੰਚਾਇਤਾਂ ਦੀ ਭੂਮਿਕਾ, ਤੰਦਰੁਸਤੀ ਲਈ ਆਯੁਸ਼, 'ਬੁਨਿਆਦੀ ਗੱਲਾਂ ਵੱਲ ਵਾਪਸੀ - ਸਿਹਤ ਲਈ ਯੋਗ', ਪੋਸ਼ਣ ਵਾਟਿਕਾ ਦੀ ਮਹੱਤਤਾ, ਸਮੁਦਾਇਕ ਪੱਧਰ 'ਤੇ ਸਥਾਨਕ ਸਬਜ਼ੀਆਂ, ਔਸ਼ਧੀ ਪੌਦਿਆਂ/ਜੜੀ ਬੂਟੀਆਂ ਅਤੇ ਫਲਾਂ ਦੀ ਕਾਸ਼ਤ, ਪੌਸ਼ਟਿਕਤਾ ਦੇ ਪੰਚ ਸੂਤਰ, ਸਾਈਕਲ ਰੈਲੀਆਂ, ਦਸਤ ਨੂੰ ਹਰਾਉਣ ਲਈ ਮੁਹਿੰਮਾਂ, ਨੁੱਕੜ ਨਾਟਕ/ਲੋਕ ਸ਼ੋਅ, ਸਵੈ-ਸਹਾਇਤਾ ਸਮੂਹਾਂ ਦੀਆਂ ਮੀਟਿੰਗਾਂ ਆਦਿ ਸ਼ਾਮਲ ਹਨ। ਦੇਸ਼ ਭਰ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਪੋਸ਼ਣ ਮਾਹ ਅਤੇ ਪੋਸ਼ਣ ਪਖਵਾੜਾ ਦੇ ਤਹਿਤ 40 ਕਰੋੜ ਤੋਂ ਵੱਧ ਗਤੀਵਿਧੀਆਂ ਕੀਤੀਆਂ ਗਈਆਂ ਹਨ ਅਤੇ 3.70 ਲੱਖ ਸੀਬੀਈ’ਸ ਆਯੋਜਿਤ ਕੀਤੀਆਂ ਗਈਆਂ ਹਨ।
ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
**********
ਬੀਵਾਈ
(रिलीज़ आईडी: 1848192)
आगंतुक पटल : 221