ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਐਡਵੈਂਚਰ ਟੂਰਿਜ਼ਮ ਨੂੰ ਵਿਸ਼ਿਸ਼ਟ ਟੂਰਿਜ਼ਮ ਦੇ ਤੌਰ ਤੇ ਮਾਨਤਾ ਦਿੱਤੀ: ਸ਼੍ਰੀ ਜੀ.ਕਿਸ਼ਨ ਰੈੱਡੀ
Posted On:
28 JUL 2022 6:27PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਐਡਵੈਂਚਰ ਟੂਰਿਜ਼ਮ ਨੂੰ ਇੱਕ ਵਿਸ਼ਿਸ਼ਟ ਟੂਰਿਜ਼ਮ ਉਤਪਾਦ ਦੇ ਤੌਰ ਤੇ ਮਾਨਤਾ ਦਿੱਤੀ ਹੈ, ਜਿਸ ਵਿੱਚ ਪਾਣੀ ਵਿੱਚ ਹੋਣ ਵਾਲੀਆਂ ਰੋਮਾਂਚਕ ਖੇਡ ਗਤੀਵਿਧੀਆਂ ਵੀ ਸ਼ਾਮਲ ਹਨ ਤਾਂਕਿ ਬਿਹਾਰ ਸਮੇਤ ਪੂਰੇ ਭਾਰਤ ਨੂੰ ਸਾਲ ਭਰ ਦਾ ਟੂਰਿਜ਼ਮ ਕੇਂਦਰ ਬਣਾਇਆ ਜਾ ਸਕੇ ਅਤੇ ਰੋਮਾਂਚ ਨਾਲ ਭਰੇ ਟੂਰਿਜ਼ਮ ਵਿੱਚ ਵਿਸ਼ੇਸ਼ ਦਿਲਚਸਪੀ ਰੱਖਣ ਵਾਲੇ ਟੂਰਿਸਟਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ।
ਗਲੋਬਲ ਤੌਰ ਤੇ ਭਾਰਤ ਨੂੰ ਐਡਵੈਂਚਰ ਟੂਰਿਜ਼ਮ ਦਾ ਪ੍ਰਾਥਮਿਕ ਕੇਂਦਰ ਬਣਾਉਣ ਲਈ ਟੂਰਿਜ਼ਮ ਮੰਤਰਾਲੇ ਨੇ ਸਹਾਸਿਕ ਟੂਰਿਜ਼ਮ ਦੀ ਰਾਸ਼ਟਰੀ ਰਣਨੀਤੀ ਵੀ ਬਣਾਈ ਹੈ।
ਸਕੱਤਰ (ਟੂਰਿਜ਼ਮ) ਦੀ ਪ੍ਰਧਾਨਗੀ ਹੇਠ ‘ਨੈਸ਼ਨਲ ਬੋਰਡ ਫਾਰ ਐਡਵੇਂਚਰ ਟੂਰਿਜ਼ਮ’ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਕੁਝ ਚੁਣੇ ਹੋਏ ਮੰਤਰਾਲੇ/ਸੰਗਠਨਾਂ, ਰਾਜ ਸਰਕਾਰਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਟੂਰਿਜ਼ਮ ਉਦਯੋਗ ਨਾਲ ਸੰਬੰਧਿਤ ਪ੍ਰਤੀਨਿਧੀ ਵੀ ਸ਼ਾਮਲ ਹਨ। ਇਸ ਬੋਰਡ ਦਾ ਉਦੇਸ਼ ਐਡਵੈਂਚਰ ਟੂਰਿਜ਼ਮ ਨੂੰ ਵਿਕਸਿਤ ਅਤੇ ਪ੍ਰੋਤਸਾਹਿਤ ਕਰਨ ਲਈ ਬਣਾਈ ਗਈ ਰਣਨੀਤੀ ਨੂੰ ਲਾਗੂ ਕਰਨਾ ਹੈ ਇਸ ਵਿੱਚ ਸ਼ਾਮਿਲ ਹਨ।
-
ਵਿਸਤ੍ਰਿਤ ਕਾਰਜ ਯੋਜਨਾ ਅਤੇ ਵਿਸ਼ੇਸ਼ ਯੋਜਨਾ ਦਾ ਨਿਰਮਾਣ
-
ਪ੍ਰਮਾਣੀਕਰਨ ਯੋਜਨਾ
-
ਸੁਰੱਖਿਆ ਦਿਸ਼ਾ-ਨਿਰਦੇਸ਼
-
ਸਮਰੱਥਾ ਨਿਰਮਾਣ, ਰਾਸ਼ਟਰੀ ਅਤੇ ਗਲੋਬਲ ਪੱਧਰ ਤੇ ਪ੍ਰਚਲਿਤ ਚਲਨ ਦਾ ਪ੍ਰਤੀਪਾਲਨ
-
ਰਾਜ ਨੀਤੀਆਂ ਦਾ ਵਿਸ਼ਲੇਸ਼ਣ ਅਤੇ ਰੈਂਕਿੰਗ
-
ਪ੍ਰਚਾਰ ਅਤੇ ਪ੍ਰੋਤਸਾਹਨ
-
ਮੰਜ਼ਿਲ ਅਤੇ ਉਤਪਾਦ ਵਿਕਾਸ
-
ਨਿਜੀ ਖੇਤਰ ਦੀ ਭਾਗੀਦਾਰੀ
-
ਐਡਵੈਂਚਰ ਟੂਰਿਜ਼ਮ ਲਈ ਵਿਸ਼ੇਸ਼ ਰਣਨੀਤੀ ਦਾ ਨਿਰਮਾਣ
-
ਦੇਸ਼ ਵਿੱਚ ਐਡਵੈਂਚਰ ਟੂਰਿਜ਼ਮ ਦੇ ਵਿਕਾਸ ਲਈ ਕਈ ਹੋਰ ਉਪਾਅ
ਇਸ ਦੇ ਇਲਾਵਾ, ਸਵਦੇਸ਼ ਦਰਸ਼ਨ ਦੇ ਤਹਿਤ, ਵਿੱਤੀ ਮਦਦ ਲਈ ਤੱਟੀ ਸਰਕਿਟ ਨੂੰ ਚੁਣਿਆ ਗਿਆ ਹੈ। ਇਸ ਯੋਜਨਾ ਵਿੱਚ ਰਾਜਾਂ ਨੂੰ ਬੁਨਿਆਦੀ ਢਾਂਚੇ ਲਈ ਵਿੱਤੀ ਮਦਦ ਉਪਲਬਧ ਕਰਾਈ ਜਾਂਦੀ ਹੈ। ਇਨ੍ਹਾਂ ਸਭ ਦੇ ਇਲਾਵਾ ਨੈਸ਼ਨਲ ਰਿਸਟੀਟਿਊਟ ਫਾਰ ਵਾਟਰ ਸਪੋਰਟਸ (ਐੱਨਆਈਡਬਲਿਊਐੱਸ), ਗੋਆ ਦੇ ਜ਼ਰੀਏ ਟੂਰਿਜ਼ਮ ਮੰਤਰਾਲੇ ਕਈ ਵਾਟਰ ਸਪੋਰਟਸ ਐਪਰੇਟਰਾ ਨੂੰ ਟ੍ਰੇਨਿੰਗ ਵੀ ਉਪਲਬਧ ਕਰਵਾ ਰਿਹਾ ਹੈ ਇਸ ਅਭਿਆਸ ਵਿੱਚ ਇਨ੍ਹਾਂ ਨੂੰ ਕਈ ਤਰ੍ਹਾਂ ਦੇ ਕੌਸ਼ਲ ਵਿਕਾਸ ਕੋਰਸ ਕਰਵਾਏ ਜਾਂਦੇ ਹਨ ਅਤੇ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਟੂਰਿਜ਼ਮ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।
*******
(Release ID: 1846365)
Visitor Counter : 111