ਰਸਾਇਣ ਤੇ ਖਾਦ ਮੰਤਰਾਲਾ
ਫਾਰਮਾਸਿਊਟੀਕਲ ਵਿਭਾਗ ਨੇ ਥੋਕ ਦਵਾਈਆਂ ਨੂੰ ਲੈ ਕੇ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਤਹਿਤ ‘ਹੋਰ ਰਸਾਇਣਿਕ ਸੰਸ਼ਲੇਸ਼ਣ ਅਧਾਰਿਤ ਕੇਐੱਸਐੱਮ/ਡਰੱਗ ਇੰਟਰਮੀਡੀਏਟਸ/ਏਪੀਆਈ’ ਸ਼੍ਰੇਣੀ ਤਹਿਤ ਵਿਟਾਮਿਨ ਬੀ-1 ਲਈ ਅਰਜ਼ੀਆਂ ਮੰਗੀਆਂ ਇਸ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 24 ਅਗਸਤ, 2022 ਹੈ
Posted On:
28 JUL 2022 1:32PM by PIB Chandigarh
20 ਜੁਲਾਈ, 2020 ਨੂੰ ਮਹੱਤਵਪੂਰਨ ਕੁੰਜੀ ਸ਼ੁਰੂਆਤੀ ਸਮੱਗਰੀ (ਕੇਐੱਸੈੱਮ)/ਡਰੱਗ ਇੰਟਰਮੀਡੀਏਟਸ ਅਤੇ ਸਰਗਰਮ ਫਾਰਮਾਸਿਊਟੀਕਲ ਸਮੱਗਰੀ (ਏਪੀਆਈ) ਦੇ ਘਰੇਲੂ ਨਿਰਮਾਣ ਲਈ ਪੀਐੱਲਆਈ ਯੋਜਨਾ ਨੂੰ ਅਧਿਸੂਚਿਤ ਕੀਤਾ ਗਿਆ ਸੀ। ਇਸ ਉਪ ਯੋਜਨਾ ਤਹਿਤ ਵਿੱਤੀ ਪ੍ਰੋਤਸਾਹਨ ਚਾਰ ਟੀਚਾਗਤ ਹਿੱਸਿਆਂ ਵਿੱਚ ਵਰਗੀਕ੍ਰਿਤ 41 ਚਿੰਨ੍ਹਹਿੱਤ ਉਤਪਾਦਾਂ ਦੀ ਵਿਕਰੀ ’ਤੇ ਪ੍ਰਦਾਨ ਕੀਤਾ ਜਾਣਾ ਹੈ। ਇਸ ਲਈ ਰਾਊਂਡ 1, 2 ਅਤੇ 3 ਵਿੱਚ ਕੁੱਲ 248 ਅਰਜ਼ੀਆਂ ਪ੍ਰਾਪਤ ਹੋਈਆਂ ਸਨ। 4,138.41 ਕਰੋੜ ਰੁਪਏ ਦੇ ਪ੍ਰਤੀਬੱਧ ਨਿਵੇਸ਼ ਅਤੇ ਲਗਭਗ 10,000 ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੀ ਉਮੀਦ ਦੇ ਨਾਲ ਇਨ੍ਹਾਂ ਵਿੱਚੋਂ 51 ਅਰਜ਼ੀਆਂ ਨੂੰ ਮਨਜ਼ੂਰ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਮੰਜ਼ੂਰ ਕੀਤੇ 34 ਉਤਪਾਦਾਂ ਲਈ 44,610 ਐੱਮਟੀ ਦੀ ਪਰਿਕਲਪਿਤ ਸਮਰੱਥਾ ਦੀ ਤੁਲਨਾ ਵਿੱਚ ਕੁੱਲ 92,130 ਐੱਮਟੀ ਦੀ ਪ੍ਰਤੀਬੱਧਤਾ ਤੈਅ ਕੀਤੀ ਗਈ ਹੈ। ਰਸਾਇਣਿਕ ਸੰਸ਼ਲੇਸ਼ਣ (ਸਿੰਥੇਸਿਸ) ਰੂਟ ਬਲਕ ਡਰੱਗਜ਼ ਲਈ ਉਤਪਾਦਨ ਅਤੇ ਪ੍ਰੋਤਸਾਹਨ ਸਾਲ 2022-23 ਤੱਕ ਹੈ ਅਤੇ ਉਬਾਲ (ਫਰਮੈਂਟੇਸ਼ਨ) ਅਧਾਰਿਤ ਏਪੀਆਈ ਲਈ ਉਤਪਾਦਨ ਅਤੇ ਪ੍ਰੋਤਸਾਹਨ ਸਾਲ 2023-24 ਤੋਂ ਹੈ। ਜੂਨ ਦੇ ਅੰਤ ਤੱਕ 14 ਪ੍ਰੋਜੈਕਟਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ।
ਇਸ ਯੋਜਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੋਗ ਉਤਪਾਦ ‘ਵਿਟਾਮਿਨ ਬੀ1’ ਨੂੰ ‘ਉਬਾਲ (ਫਰਮੈਂਟੇਸ਼ਨ) ਅਧਾਰਿਤ ਕੇਐੱਸਐੱਮ/ ਡਰੱਗ ਇੰਟਰਮੀਡੀਏਟਸ/ਏਪੀਆਈ’ ਸਿਰਲੇਖ ਤਹਿਤ ਵਰਗੀਕ੍ਰਿਤ ਕੀਤਾ ਗਿਆ ਸੀ ਅਤੇ ਇਸ ਦੇ ਅਨੁਰੂਪ ਅਰਜ਼ੀਆਂ ਮੰਗੀਆਂ ਗਈਆਂ ਸਨ।
ਹਾਲਾਂਕਿ ਇਸ ਦੇ ਬਾਅਦ ਇਸ ਬਾਰੇ ਅਰਜ਼ੀਆਂ ਪ੍ਰਾਪਤ ਹੋਈਆਂ ਕਿ ਵਿਟਾਮਿਨ ਬੀ1 ਦਾ ਨਿਰਮਾਣ ਰਸਾਇਣਿਕ ਸੰਸ਼ਲੇਸ਼ਣ ਜ਼ਰੀਏ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਦੇਖਦੇ ਹੋਏ ਯੋਗ ਉਤਪਾਦ ਦਾ ਵਰਗੀਕਰਨ: ‘ਵਿਟਾਮਿਨ ਬੀ1’ ਨੂੰ ‘ਹੋਰ ਰਸਾਇਣਿਕ ਸੰਸ਼ਲੇਸ਼ਣ ਅਧਾਰਿਤ ਕੇਐੱਸਐੱਮ/ ਡਰੱਗ ਇੰਟਰਮੀਡੀਏਟਸ/ਏਪੀਆਈ’ ਵਿੱਚ ਬਦਲ ਦਿੱਤਾ ਗਿਆ ਹੈ।
‘ਹੋਰ ਰਸਾਇਣਿਕ ਸੰਸ਼ਲੇਸ਼ਣ ਅਧਾਰਿਤ ਕੇਐੱਸਐੱਮ/ ਡਰੱਗ ਇੰਟਰਮੀਡੀਏਟਸ /ਏਪੀਆਈ’ ਸ਼੍ਰੇਣੀ ਤਹਿਤ ਵਿਟਾਮਿਨ ਬੀ1 ਲਈ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਇਸ ਦੇ ਅਨੁਰੂਪ ਵਿੱਤੀ ਸਾਲ 2023-24 ਤੋਂ 2027-28 ਤੱਕ ਲਈ ਪ੍ਰੋਤਸਾਹਨ ਦੀ ਦਰ ਨੂੰ 10 ਫੀਸਦੀ ਤੋਂ ਸੋਧ ਕੇ ਵਿੱਤੀ ਸਾਲ 2023-24 ਤੋਂ 2026-27 ਤੱਕ 20 ਫੀਸਦੀ, ਵਿੱਤੀ ਸਾਲ 2027-28 ਲਈ 15 ਫੀਸਦੀ ਅਤੇ ਵਿੱਤੀ ਸਾਲ 2028-29 ਲਈ 5 ਫੀਸਦੀ ਨਿਸ਼ਚਤ ਕੀਤਾ ਗਿਆ ਹੈ। ਇਸ ਲਈ ਯੋਗ ਬਿਨੈਕਾਰ https://plibulkdrugs.ifciltd.com’ਤੇ ਔਨਲਾਈਨ ਅਰਜ਼ੀ ਦੇ ਸਕਦੇ ਹਨ।
ਬਿਨੈਕਾਰਾਂ ਤੋਂ ਅਰਜ਼ੀਆਂ ਮੰਗਣ ਅਤੇ ਯੋਜਨਾ ਦਿਸ਼ਾ ਨਿਰਦੇਸ਼ਾਂ ਲਈ ਸ਼ੁੱਧੀਪੱਤਰ ਮਿਤੀ 26 ਜੁਲਾਈ, 2022 ਦੀ ਸੂਚਨਾ https://pharmaceuticals.gov.in ਅਤੇ https://plibulkdrugs.ifciltd.com ’ਤੇ ਦੇਖੀ ਜਾ ਸਕਦੀ ਹੈ। ਇਸ ਲਈ ਅਰਜ਼ੀਆਂ ਜਮਾਂ ਕਰਨ ਦੀ ਅੰਤਿਮ ਮਿਤੀ 24 ਅਗਸਤ, 2022 ਹੈ।
*****
MV/SK
(Release ID: 1846177)
ਵਿਜ਼ੀਟਰ ਕਾਊਂਟਰ : 114