ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ: ਜਿਤੇਂਦਰ ਸਿੰਘ ਨੇ ਕਿਹਾ, ਸਰਕਾਰ ਦਾ ਟੀਚਾ ਸਾਲ 2030 ਤੱਕ ਭਾਰਤ ਨੂੰ ‘ਖੋਜ ਨਤੀਜਿਆਂ ਦੀ ਗੁਣਵੱਤਾ ਦੇ ਮਾਮਲੇ ਵਿੱਚ ਚੋਟੀ ਦੇ 5 ਵਿੱਚ’ ਸ਼ਾਮਲ ਕਰਨਾ ਹੈ
Posted On:
28 JUL 2022 2:32PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ; ਪ੍ਰਿਥਵੀ ਵਿਗਿਆਨ; (ਸੁਤੰਤਰ ਚਾਰਜ) ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਦੇ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਨੇ ਕਿਹਾ, ਸਰਕਾਰ ਦਾ ਟੀਚਾ ਸਾਲ 2030 ਤੱਕ ਭਾਰਤ ਨੂੰ ‘ਖੋਜ ਨਤੀਜਿਆਂ ਦੀ ਗੁਣਵੱਤਾ ਦੇ ਮਾਮਲੇ ਵਿੱਚ ਚੋਟੀ ਦੇ 5 ਵਿੱਚ’ ਸ਼ਾਮਲ ਕਰਨਾ ਹੈ।
ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਡਾ: ਜਿਤੇਂਦਰ ਸਿੰਘ ਨੇ ਕਿਹਾ, ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਨੀਤੀ, 2022 (ਐੱਸਟੀਆਈਪੀ 2022) ਦੇ ਡਰਾਫਟ ਵਿੱਚ ਦੇਸ਼ ਵਿੱਚ ਇੱਕ ਮਜ਼ਬੂਤ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਈਕੋਸਿਸਟਮ ਦਾ ਨਿਰਮਾਣ ਕਰਕੇ ਸਾਲ 2030 ਤੱਕ ਖੋਜ ਨਤੀਜਿਆਂ ਦੀ ਗੁਣਵੱਤਾ ਦੇ ਮਾਮਲੇ ਵਿੱਚ ਭਾਰਤ ਨੂੰ ਚੋਟੀ ਦੇ 5 ਦੇਸ਼ਾਂ ਵਿੱਚ ਸ਼ਾਮਲ ਕਰਨ ਦੀ ਕਲਪਨਾ ਕੀਤੀ ਗਈ ਹੈ।
ਸਰਕਾਰ ਨੇ ਇਸ ਦਿਸ਼ਾ ਵਿੱਚ ਅਤੇ ਐੱਸਟੀਆਈਪੀ 2022 ਦੇ ਖਰੜੇ ਦੇ ਹਿੱਸੇ ਵਜੋਂ ਕਈ ਕਦਮ ਚੁੱਕੇ ਹਨ। ਚੱਲ ਰਹੇ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਦੇ ਦਾਇਰੇ ਨੂੰ ਮਜ਼ਬੂਤ ਅਤੇ ਵਿਸਤਾਰ ਕਰਨ ਦੇ ਨਾਲ-ਨਾਲ, ਡਰਾਫਟ ਨੀਤੀ ਦੇ ਕੁਝ ਮੁੱਖ ਤੱਤ ਜਿਨ੍ਹਾਂ ਦਾ ਉਦੇਸ਼ ਖੋਜ ਨਤੀਜਿਆਂ ਦੀ ਗੁਣਵੱਤਾ ਨੂੰ ਵਧਾਉਣਾ ਹੈ, ਉਨ੍ਹਾਂ ਵਿੱਚ ਸ਼ਾਮਲ ਹਨ: ਵਿਘਨਕਾਰੀ ਖੋਜਾਂ ਅਤੇ ਕਾਢਾਂ ਦੇ ਨਾਲ-ਨਾਲ ਅਨੁਵਾਦਕ ਖੋਜ ਨੂੰ ਅੱਗੇ ਵਧਾਉਣ ਲਈ ਸੰਸਥਾਵਾਂ ਅਤੇ ਉਦਯੋਗ ਵਿੱਚ ਡੂੰਘੀ ਖੋਜ ਦੇ ਅਨੁਕੂਲ ਸੱਭਿਆਚਾਰ ਦੀ ਸਿਰਜਣਾ; ਖੋਜ ਅਤੇ ਵਿਕਾਸ ਦੇ ਨਤੀਜਿਆਂ ਅਤੇ ਪ੍ਰਭਾਵ ਨੂੰ ਮਾਨਤਾ ਦੇਣ ਲਈ ਬੈਂਚਮਾਰਕਿੰਗ ਵਿਧੀ ਸਥਾਪਤ ਕਰਨ ਲਈ, ਇਸਦੀ ਗੁਣਵੱਤਾ, ਸਮਾਜ ਅਤੇ ਰਾਸ਼ਟਰੀ ਜ਼ਰੂਰਤਾਂ ’ਤੇ ਸਾਰਥਕ ਪ੍ਰਭਾਵ ਲਈ ਪ੍ਰਸੰਗਿਕਤਾ ਦੇ ਸਬੰਧ ਵਿੱਚ ‘ਰਿਸਰਚ ਐਂਡ ਇਨੋਵੇਸ਼ਨ ਐਕਸੀਲੈਂਸ ਫਰੇਮਵਰਕ (ਆਰਆਈਈਐੱਫ)’ ਬਣਾਉਣਾ; ਉਤਪਾਦਾਂ, ਪ੍ਰਕਿਰਿਆਵਾਂ ਅਤੇ ਟੈਕਨੋਲੋਜੀ ਦੇ ਵਿਕਾਸ ਦਾ ਸਮਰਥਨ ਕਰਨ ਲਈ ‘ਇੰਗੇਜ ਰਿਸਰਚ’ ਜੋ ਸ਼ੁਰੂਆਤੀ ਪੜਾਅ ਤੋਂ ਅੰਤ-ਉਪਭੋਗਤਾ ਦੁਆਰਾ ਸ਼ਮੂਲੀਅਤ, ਟੈਸਟਿੰਗ ਅਤੇ ਫੀਡਬੈਕ ਨੂੰ ਸ਼ਾਮਲ ਕਰਦੀ ਹੈ; ਖੋਜ ਈਕੋਸਿਸਟਮ ਵਿੱਚ ਵਧੀਆ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਪਲੇਟਫਾਰਮਾਂ ਦੀ ਸਿਰਜਣਾ; ਸ਼ੁਰੂਆਤੀ ਕੈਰੀਅਰ ਖੋਜਕਰਤਾਵਾਂ ਅਤੇ ਨੌਜਵਾਨ ਵਿਗਿਆਨੀਆਂ ਨੂੰ ਮਾਰਗਦਰਸ਼ਨ ਅਤੇ ਪ੍ਰੇਰਿਤ ਕਰਨ ਲਈ ਸਲਾਹਕਾਰੀ ਪ੍ਰੋਗਰਾਮਾਂ ਅਤੇ ਪੂਰਕ ਪ੍ਰੋਤਸਾਹਨ ਵਿਧੀਆਂ ਦਾ ਵਿਕਾਸ ਕਰਨਾ; ਭਾਰਤੀ ਵਿਗਿਆਨ ਨੂੰ ਵਿਸ਼ਵ ਪੱਧਰ ’ਤੇ ਵਧੇਰੇ ਪ੍ਰਸੰਗਿਕ, ਦ੍ਰਿਸ਼ਮਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਅੰਤਰਰਾਸ਼ਟਰੀ ਵਿਗਿਆਨ ਅਤੇ ਤਕਨੀਕੀ ਸਹਿਯੋਗ ਵਿੱਚ ਸਰਗਰਮ ਸ਼ਮੂਲੀਅਤ; ਸਾਰੇ ਖੋਜਕਰਤਾਵਾਂ ਅਤੇ ਸੰਸਥਾਵਾਂ ਨੂੰ ਗਿਆਨ ਅਤੇ ਡਾਫਟ ਤੱਕ ਖੁੱਲ੍ਹੀ ਪਹੁੰਚ ਦੀ ਸਹੂਲਤ ਦੇਣ ਲਈ ਇੱਕ ਰਾਸ਼ਟਰੀ ਐੱਸਟੀਆਈ ਆਬਜ਼ਰਵੇਟਰੀ ਸਥਾਪਤ ਕਰਨਾ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਪ੍ਰਕਾਸ਼ਿਤ ਖੋਜ ਅਤੇ ਵਿਕਾਸ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਸਰਗਰਮ ਮਹਿਲਾ ਵਿਗਿਆਨੀਆਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਸਾਲ
|
2000
|
2005
|
2010
|
2015
|
2018
|
ਸੰਖਿਆ
|
11,304
|
19,707
|
27,532
|
39,388
|
56,747
|
ਕੁੱਲ ਖੋਜ ਅਤੇ ਵਿਕਾਸ ਮਨੁੱਖੀ ਸ਼ਕਤੀ ਦੀ ਪ੍ਰਤੀਸ਼ਤ
|
(12%)
|
(12.7%)
|
(14.3%)
|
(13.9%)
|
(16.6%)
|
ਐੱਸਟੀਆਈਪੀ 2022 ਦੇ ਡਰਾਫਟ ਵਿੱਚ 2030 ਤੱਕ ਵਿਗਿਆਨ ਵਿੱਚ ਔਰਤਾਂ ਦੀ 30% ਭਾਗੀਦਾਰੀ ਦੀ ਕਲਪਨਾ ਕੀਤੀ ਗਈ ਹੈ। ਸਰਕਾਰ ਦੁਆਰਾ ਚੁੱਕੇ ਗਏ ਕੁਝ ਮੁੱਖ ਕਦਮਾਂ ਵਿੱਚ ਸ਼ਾਮਲ ਹਨ: ਮਹਿਲਾ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੂੰ ਮੌਕੇ ਪ੍ਰਦਾਨ ਕਰਨ ਲਈ ਡੀਐੱਸਟੀ ਦੀਆਂ ਮਹਿਲਾ ਵਿਗਿਆਨੀ ਵਿਸ਼ੇਸ਼ ਯੋਜਨਾਵਾਂ, ਖਾਸ ਤੌਰ ’ਤੇ ਉਨ੍ਹਾਂ ਨੂੰ, ਜਿਨ੍ਹਾਂ ਦੇ ਕੈਰੀਅਰ ਦੀ ਸ਼ੁਰੂਆਤ ਇਸ ਦੇ ਤਿੰਨ ਭਾਗਾਂ ਦੇ ਅਧੀਨ ਕੈਰੀਅਰ ਵਿੱਚ ਹੋਈ ਅਰਥਾਤ, i) ਬੁਨਿਆਦੀ ਅਤੇ ਅਪਲਾਈਡ ਸਾਇੰਸਿਜ਼ ਵਿੱਚ ਖੋਜ ਕਰਨ ਲਈ ਮਹਿਲਾ ਵਿਗਿਆਨੀ ਸਕੀਮ-ਏ (ਡਬਲਿਊਓਐੱਸ-ਏ), ii) ਸਮਾਜਿਕ ਲਾਭ ਲਈ ਵਿਗਿਆਨ ਅਤੇ ਟੈਕਨੋਲੋਜੀ ਦਖਲਅੰਦਾਜ਼ੀ ਕਰਨ ਵਾਲੀ ਖੋਜ ਲਈ ਮਹਿਲਾ ਵਿਗਿਆਨੀ ਸਕੀਮ-ਬੀ (ਡਬਲਿਊਓਐੱਸ -ਬੀ), ਅਤੇ iii) ਬੌਧਿਕ ਸੰਪੱਤੀ ਅਧਿਕਾਰਾਂ (ਆਈਪੀਆਰ) ਵਿੱਚ ਇੰਟਰਨਸ਼ਿਪ ਲਈ ਮਹਿਲਾ ਵਿਗਿਆਨੀ ਸਕੀਮ-ਸੀ (ਡਬਲਿਊਓਐੱਸ-ਸੀ)। ਡੀਐੱਸਟੀ ਦਾ ‘ਵੂਮੈਨ ਯੂਨੀਵਰਸਿਟੀਜ਼ ਵਿੱਚ ਨਵੀਨਤਾ ਅਤੇ ਉੱਦਮਤਾ ਦੁਆਰਾ ਯੂਨੀਵਰਸਿਟੀ ਖੋਜ ਦਾ ਏਕੀਕਰਣ’ ਪ੍ਰੋਗਰਾਮ ਆਰ ਐਂਡ ਡੀ ਗਤੀਵਿਧੀਆਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹਿਲਾ ਯੂਨੀਵਰਸਿਟੀਆਂ ਵਿੱਚ ਖੋਜ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਹਾਇਤਾ ਪ੍ਰਦਾਨ ਕਰਦਾ ਹੈ। 9-12ਵੀਂ ਜਮਾਤ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਿੱਖਿਆ ਅਤੇ ਕਰੀਅਰ ਬਣਾਉਣ ਲਈ, ਖਾਸ ਤੌਰ ’ਤੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਔਰਤਾਂ ਦੀ ਨੁਮਾਇੰਦਗੀ ਘੱਟ ਹੈ, ਉਤਸ਼ਾਹਿਤ ਕਰਨ ਲਈ ‘ਵਿਗਿਆਨ ਜਯੋਤੀ’ ਨਾਂ ਦਾ ਇੱਕ ਨਵਾਂ ਪ੍ਰੋਗਰਾਮ ਹੈ। ਇੱਕ ਹੋਰ ਨਵੀਂ ਪਹਿਲਕਦਮੀ ‘ਜੈਂਡਰ ਅਡਵਾਂਸਮੈਂਟ ਫਾਰ ਟ੍ਰਾਂਸਫਾਰਮਿੰਗ ਇੰਸਟੀਟਿਊਸ਼ਨਜ਼ (ਜੀਏਟੀਆਈ – ਗਤੀ)’ ਦਾ ਉਦੇਸ਼ ਐੱਸਟੀਈਐੱਮਐੱਮ (ਵਿਗਿਆਨ, ਟੈਕਨੋਲੋਜੀ ਇੰਜੀਨੀਅਰਿੰਗ, ਗਣਿਤ ਅਤੇ ਮੈਡੀਸਨ) ਵਿੱਚ ਲਿੰਗ ਸਮਾਨਤਾ ਨੂੰ ਬਿਹਤਰ ਬਣਾਉਣ ਦੇ ਅੰਤਮ ਟੀਚੇ ਨਾਲ ਵਧੇਰੇ ਲਿੰਗ ਸੰਵੇਦਨਸ਼ੀਲ ਪਹੁੰਚ ਅਤੇ ਸਮਾਵੇਸ਼ ਲਈ ਸੰਸਥਾਵਾਂ ਨੂੰ ਬਦਲਣਾ ਹੈ। ‘ਇੰਡੋ-ਯੂਐੱਸ ਫੈਲੋਸ਼ਿਪ ਫਾਰ ਵੂਮੈਨ ਇਨ ਐੱਸਟੀਈਐੱਮਐੱਮ’ ਪ੍ਰੋਗਰਾਮ ਮਹਿਲਾ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੂੰ 3-6 ਮਹੀਨਿਆਂ ਲਈ ਅਮਰੀਕਾ ਵਿੱਚ ਪ੍ਰਮੁੱਖ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਸਹਿਯੋਗੀ ਖੋਜ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਭਾਰਤੀ ਅਕਾਦਮਿਕ ਸੰਸਥਾਵਾਂ ਅਤੇ ਖੋਜ ਅਤੇ ਵਿਕਾਸ (ਆਰ ਐਂਡ ਡੀ) ਪ੍ਰਯੋਗਸ਼ਾਲਾਵਾਂ ਵਿੱਚ ਵੱਖ-ਵੱਖ ਐੱਸ ਐਂਡ ਟੀ ਪ੍ਰੋਗਰਾਮਾਂ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਫੰਡਿੰਗ ਵਿੱਚ ਲਿੰਗ ਅਸਮਾਨਤਾ ਨੂੰ ਘਟਾਉਣ ਲਈ ਹਾਲ ਹੀ ਵਿੱਚ “ਐੱਸਈਆਰਬੀ - ਪਾਵਰ (ਪ੍ਰੋਮੋਟਿੰਗ ਅਪਰਚੁਨਿਟੀਜ਼ ਫਾਰ ਵੂਮੈਨ ਇਨ ਐਕਸਪਲੋਰੇਟਰੀ ਰਿਸਰਚ)” ਸਿਰਲੇਖ ਵਾਲੀ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ।
<><><><><>
ਐੱਸਐੱਨਸੀ/ ਆਰਆਰ
(Release ID: 1846175)
Visitor Counter : 99