ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਇੰਟੈਲੀਜੈਂਟ ਟਰਾਂਸਪੋਰਟ ਸਿਸਟਮ

प्रविष्टि तिथि: 28 JUL 2022 5:17PM by PIB Chandigarh

 11 ਅਗਸਤ, 2022 ਦੀ ਜੀਐੱਸਆਰ ਨੋਟੀਫਿਕੇਸ਼ਨ 575(ਈ) ਇਲੈਕਟ੍ਰੌਨਿਕ ਨਿਗਰਾਨੀ ਅਤੇ ਸੜਕ ਸੁਰੱਖਿਆ ਨੂੰ ਲਾਗੂ ਕਰਨ ਲਈ ਵਿਵਸਥਾ ਕਰਦੀ ਹੈ ਜੋ ਇਹ ਗੱਲ ਜ਼ਰੂਰੀ ਕਰਦੀ ਹੈ ਕਿ ਰਾਜ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਰਾਸ਼ਟਰੀ ਰਾਜਮਾਰਗਾਂ ਅਤੇ ਰਾਜ ਮਾਰਗਾਂ 'ਤੇ ਉੱਚ ਜੋਖਮ ਅਤੇ ਉੱਚ ਘਣਤਾ ਵਾਲੇ ਗਲਿਆਰਿਆਂ 'ਤੇ ਉੱਚਿਤ ਇਲੈਕਟ੍ਰੋਨਿਕ ਇਨਫੋਰਸਮੈਂਟ ਯੰਤਰ ਸਥਾਪਿਤ ਕੀਤੇ ਜਾਣ। 

 

 ਉੱਚ ਟ੍ਰੈਫਿਕ ਘਣਤਾ ਵਾਲੇ ਕੋਰੀਡੋਰਾਂ ਵਿੱਚ ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ਏਟੀਐੱਮਐੱਸ) ਦੀ ਵਿਵਸਥਾ ਦੀ ਕਲਪਨਾ ਕੀਤੀ ਗਈ ਹੈ ਜਿਸ ਵਿੱਚ ਕਲੋਜ਼ ਸਰਕਟ ਟੈਲੀਵਿਜ਼ਨ (ਸੀਸੀਟੀਵੀ)/ਪੈਨ, ਟਿਲਟ ਅਤੇ ਜ਼ੂਮ (ਪੀਟੀਜ਼ੈੱਡ) ਕੈਮਰੇ, ਵੇਰੀਏਬਲ ਸੰਦੇਸ਼ ਚਿੰਨ੍ਹ, ਵ੍ਹੀਕਲ ਐਕਟੁਏਟਿਡ ਸਪੀਡ ਡਿਸਪਲੇ ਸਿਸਟਮ, ਆਟੋਮੈਟਿਕ ਟ੍ਰੈਫਿਕ ਕਾਊਂਟਰ ਕਮ ਕਲਾਸੀਫਾਇਰ, ਅਤੇ ਵੀਡੀਓ ਇੰਸੀਡੈਂਟ ਡਿਟੈਕਸ਼ਨ ਸਿਸਟਮ ਲਈ ਪ੍ਰਬੰਧ ਹਨ।  

 

 ਉਪਰੋਕਤ ਨੂੰ ਲਾਗੂ ਕਰਨ ਨਾਲ ਔਨ-ਸਾਈਟ ਸਹਾਇਤਾ ਦੇ ਰਿਸਪੌਂਸ ਟਾਈਮ ਵਿੱਚ ਸੁਧਾਰ ਹੋਵੇਗਾ ਅਤੇ ਸੜਕ ਉਪਭੋਗਤਾਵਾਂ ਨੂੰ ਮਹੱਤਵਪੂਰਨ ਜਾਣਕਾਰੀ ਦੇ ਪ੍ਰਸਾਰ ਵਿੱਚ ਮਦਦ ਮਿਲੇਗੀ ਜਿਸ ਨਾਲ ਉਹ ਵਧੇਰੇ ਜਾਗਰੂਕ ਹੋਣਗੇ। 

 

 ਟੈਕਨੋਲੋਜੀ ਨੂੰ ਲਾਗੂ ਕਰਨ 'ਤੇ ਖਰਚਾ ਹਰੇਕ ਪ੍ਰੋਜੈਕਟ ਲਈ ਵੱਖੋ-ਵੱਖਰਾ ਹੋਵੇਗਾ। ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ਏਟੀਐੱਮਐੱਸ) ਨੂੰ ਈਸਟਰਨ ਪੈਰੀਫਿਰਲ ਐਕਸਪ੍ਰੈੱਸਵੇਅ 'ਤੇ 187.00 ਕਰੋੜ ਰੁਪਏ ਦੇ ਖਰਚੇ ਨਾਲ ਲਾਗੂ ਕੀਤਾ ਗਿਆ ਹੈ।

 

 ਇੰਟੈਲੀਜੈਂਟ ਟਰਾਂਸਪੋਰਟ ਸਿਸਟਮ (ਆਈਟੀਐੱਸ) ਨਾਲ ਸਬੰਧਿਤ ਵਿਸ਼ੇਸ਼ਤਾਵਾਂ ਦੀ ਜਾਂਚ ਲਈ ਇੱਕ ਸਥਾਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਉਦਯੋਗ ਮਾਹਿਰ, ਟੈਕਨੀਕਲ ਮਾਹਿਰ, ਅਥਾਰਟੀ ਦੇ ਪ੍ਰਤੀਨਿਧੀ ਸ਼ਾਮਲ ਹਨ। ਕਮੇਟੀ ਦਾ ਆਦੇਸ਼ ਕਿਸੇ ਪ੍ਰੋਜੈਕਟ ਦੀਆਂ ਵਿਸ਼ੇਸ਼ਤਾਵਾਂ ਦੀ ਸਮੀਖਿਆ ਅਤੇ ਜਾਂਚ ਕਰਨਾ ਹੈ।

 

 ਇਹ ਜਾਣਕਾਰੀ ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 ******

ਐੱਮਜੇਪੀਐੱਸ


(रिलीज़ आईडी: 1846171) आगंतुक पटल : 140
इस विज्ञप्ति को इन भाषाओं में पढ़ें: English , Urdu