ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਅਤੁਲਯ ਭਾਰਤ ਰੀਕਨੇਕਟ 2022 ਵਰਚੁਅਲ ਰੋਡ ਸ਼ੋਅ ਦੇ ਇਟਲੀ ਐਡੀਸ਼ਨ ਵਿੱਚ ਭਾਰਤ ਦੇ ਵਿਭਿੰਨ ਅਤੇ ਵਿਲੱਖਣ ਟੂਰਿਜ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ
Posted On:
27 JUL 2022 6:29PM by PIB Chandigarh
ਕੋਵਿਡ ਮਹਾਮਾਰੀ ਦੇ ਬਾਅਦ ਭਾਰਤ ਦੇ ਆਪਣੀ ਸੀਮਾਵਾਂ ਨੂੰ ਖੋਲ੍ਹਣ ਦੇ ਨਾਲ ਹੀ ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਅੰਤਰਰਾਸ਼ਟਰੀ ਯਾਤਰਾ ਅਤੇ ਟੂਰਿਜ਼ਮ ਉਦਯੋਗ ਵਿੱਚ ਭਾਗੀਦਾਰਾਂ ਦੇ ਨਾਲ ਫਿਰ ਤੋਂ ਜੁੜਨ ਅਤੇ ਉਨ੍ਹਾਂ ਦਾ ਸੁਆਗਤ ਕਰਨ ਲਈ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਵਰਚੁਅਲ ਰੋਡ ਸ਼ੋਅ ਦੀ ਇੱਕ ਲੜੀ ਦਾ ਆਯੋਜਨ ਕਰ ਰਿਹਾ ਹੈ। ਇਸ ਦਾ ਉਦੇਸ਼ ਭਾਰਤੀ ਟੂਰਿਜ਼ਮ ਦੇ ਖੇਤਰ ਵਿੱਚ ਨਵੀਨਤਮ ਜਾਣਕਾਰੀ ਨਾਲ ਲੈਸ ਹੋਣਾ ਤਾਂ ਹੈ ਹੀ ਇਸ ਦੇ ਨਾਲ ਹੀ ਇਹ ਪੁਰਾਣੇ ਸੰਬੰਧਾਂ ਨੂੰ ਫਿਰ ਤੋਂ ਤਲਾਸ਼ਣ ਅਤੇ ਭਵਿੱਖ ਲਈ ਨਵੀਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਇੱਕ ਪਹਿਲ ਵੀ ਹੈ।
ਅਤੁਲਯ ਭਾਰਤ ਰੀਕਨੇਕਟ 2022 ਵਰਚੁਅਲ ਰੋਡ ਸ਼ੋਅ ਦੇ ਇਟਲੀ ਐਡੀਸ਼ਨ ਵਿੱਚ 26 ਜੁਲਾਈ, 2022 ਨੂੰ ਭਾਰਤ ਦੇ ਵਿਭਿੰਨ ਅਤੇ ਵਿਲੱਖਣ ਟੂਰਿਜ਼ਮ ਉਤਪਾਦਾਂ ਨੂੰ ਪਦਰਸ਼ਿਤ ਕੀਤਾ ਗਿਆ ਸੀ।
ਅਤੁਲਯ ਭਾਰਤ ਰੀਕਨੇਕਟ 2022 ਵਰਚੁਅਲ ਰੋਡ ਸ਼ੋਅ ਦੀ ਸ਼ੁਰੂਆਤ ਇਟਲੀ ਵਿੱਚ ਭਾਰਤ ਦੀ ਰਾਜਦੂਤ ਡਾ. ਨੀਨਾ ਮਲਹੋਤਰਾ ਦੇ ਉਦਘਾਟਨ ਭਾਸ਼ਣ ਦੇ ਨਾਲ ਹੋਈ। ਉਨ੍ਹਾਂ ਨੇ ਇਤਿਹਾਸ, ਸੰਸਕ੍ਰਿਤੀ ਅਤੇ ਸੱਭਿਅਤਾ ਦਰਮਿਆਨ ਖੁਸ਼ਹਾਲ ਸਮਾਨਤਾਵਾਂ ਨੂੰ ਦੇਖਦੇ ਹੋਏ ਭਾਰਤ ਅਤੇ ਇਟਲੀ ਦਰਮਿਆਨ ਟੂਰਿਜ਼ਮ ਅਤੇ ਯਾਤਰਾ ਰੁਚੀ ਨੂੰ ਮੁੜ ਸੁਰਜਿਤ ਕਰਨ ਵਿੱਚ ਇਸ ਤਰ੍ਹਾਂ ਦੇ ਯਤਨਾਂ ਦੇ ਮਹੱਤਵ ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਇਟਲੀ ਅਤੇ ਭਾਰਤ ਫਿਲਮ ਅਤੇ ਸੱਭਿਆਚਾਰਕ ਟੂਰਿਜ਼ਮ ਦੇ ਵਧਣ-ਫੁੱਲਣੇ ਲਈ ਉਪਜਾਊ ਮੈਦਾਨ ਹਨ।
ਇਸ ਦੇ ਬਾਅਦ ਸ਼੍ਰੀ ਜੀ. ਕਮਲਾ ਵਰਧਨ ਰਾਵ, ਡਾਇਰੈਕਟਰ ਜਨਰਲ (ਟੂਰਿਜ਼ਮ) ਟੂਰਿਜ਼ਮ ਮੰਤਰਾਲੇ ਨੇ ਸੰਬੋਧਿਤ ਕੀਤਾ। ਡਾਇਰੈਕਟਰ ਜਨਰਲ ਨੇ ਡੇਨਮਾਰਕ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਸੰਬੋਧਨ ਵਿੱਚ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਦੇ ਨਾਰੇ ‘ਚਲੋ ਇੰਡੀਆ’ ਨੂੰ ਯਾਦ ਕਰਦੇ ਹੋਏ ਸ਼ੁਰੂਆਤ ਕੀਤੀ। ਡੇਨਮਾਰਕ ਦੇ ਪ੍ਰਵਾਸੀ ਭਾਰਤੀਆਂ ਨੂੰ ਇਹ ਸੱਦਾ ਉਨ੍ਹਾਂ ਵਿੱਚੋਂ ਹਰੇਕ ਲਈ 5 ਗੈਰ-ਭਾਰਤੀ ਮਿੱਤਰਾਂ ਨੂੰ ਭਾਰਤ ਆਉਣ ਅਤੇ ਭਾਰਤ ਦਾ ਭ੍ਰਮਣ ਕਰਨ ਲਈ ਸੱਦਾ ਕਰਨ ਲਈ ਸੀ।
ਪ੍ਰਵਾਸੀ ਭਾਰਤੀ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਭਾਰਤੀ ਪ੍ਰਵਾਸੀ ਸਮਾਜ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਦੈਨਿਕ ਕਾਰਜ ਸਥਲ ਅਤੇ ਗੱਲਬਾਤ ਵਿੱਚ ਭਾਰਤ ਦੇ ਵਿਭਿੰਨ ਟੂਰਿਜ਼ਮ ਪ੍ਰਸਤਾਵਾਂ ਬਾਰੇ ਗੱਲ ਕਰਨ ਵਿੱਚ ਸਮਰੱਥ ਬਣਾਉਣ ਦੀ ਜ਼ਰੂਰਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਇੱਕ ਅਜਿਹਾ ਟੂਰਿਜ਼ਮ ਸਥਾਨ ਹੈ ਜੋ ਭਾਰਤ ਵਿੱਚ 165-170 ਘੋਸ਼ਿਤ ਟੂਰਿਜ਼ਮ ਸਥਾਨਾਂ ਵਿੱਚੋਂ ਹਰੇਕ ਤੇ ਸਭ ਤੋਂ ਕਿਫਾਇਤੀ ਅਤੇ ਸਭ ਤੋਂ ਸ਼ਾਨਦਾਰ ਟੂਰਿਜ਼ਮ ਪ੍ਰਸਤਾਵ ਦੀ ਪੇਸ਼ਕਸ਼ ਕਰਦਾ ਹੈ।
ਭਾਰਤ ਦੀ ਪਾਰੰਪਰਿਕ ਸੰਸਕ੍ਰਿਤੀ, ਵਿਰਾਸਤ, ਵਣ ਜੀਵਨ ਅਤੇ ਕੁਦਰਤੀ ਦੇ ਪ੍ਰਤੀ ਇਤਾਲਵੀ ਟੂਰਿਜ਼ਮ ਦੀਆਂ ਪ੍ਰਾਥਮਿਕਤਾਵਾਂ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਟੀਕਾਕਰਣ ਵਿੱਚ ਭਾਰਤ ਦੀ ਸਫਲਤਾ ਦੀ ਕਹਾਣੀ ਨੇ ਯੂਐੱਨਡਬਲਿਊਟੀਓ ਅਤੇ ਡਬਲਿਊਟੀਟੀਸੀ ਜਿਹੇ ਗਲੋਬਲ ਵਿਚਾਰ ਸੰਸਥਾਵਾਂ ਦੀ ਭਵਿੱਖਬਾਣੀ ਦੀ ਤੁਲਨਾ ਵਿੱਚ ਭਾਰਤ ਵਿੱਚ ਤੇਜ਼ ਗਤੀ ਨਾਲ ਟੂਰਿਜ਼ਮ ਸ਼ੁਰੂ ਹੋਣਾ ਸੰਭਵ ਦੱਸਿਆ ਹੈ।
ਉਨ੍ਹਾਂ ਨੇ ਮੈਡੀਕਲ ਅਤੇ ਸਿਹਤ ਟੂਰਿਜ਼ਮ ਦੇ ਮਹੱਤਵ ਅਤੇ ਇਟਲੀ ਵਿੱਚ ਇਸ ਦੀ ਲੋਕਪ੍ਰਿਯਤਾ ਤੇ ਜੋਰ ਦਿੱਤਾ। ਇਸ ਤੱਥ ਤੇ ਵਿਸਤਾਰ ਨਾ ਦੱਸਦੇ ਹੋਏ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਦੁਨੀਆ ਦੇ ਅਜਿਹੇ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਕੋਲ ਪਾਰੰਪਰਿਕ ਗਿਆਨ ਪ੍ਰਣਾਲੀਆਂ ਲਈ ਇੱਕ ਸਮਰਪਿਤ ਮੰਤਰਾਲੇ ਤੇ ਕਾਰਜ ਯੋਜਨਾ ਹੈ।
ਇਸ ਦੇ ਬਾਅਦ ਟੂਰਿਜ਼ਮ ਉਦਯੋਗ ਸੰਘ ਦੇ ਡਾਇਰੈਕਟਰ ਜਨਰਲ ਸ਼੍ਰੀ ਐਂਟੋਨੀਓ ਬੈਰੇਕਾ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਇਤਾਲਵੀ ਟੂਰਿਜ਼ਮ ਪਾਰੰਪਰਿਕ ਰੂਪ ਤੋਂ ਭਾਰਤੀ ਸੰਸਕ੍ਰਿਤੀ, ਇਸ ਦੇ ਭ੍ਰਮਣ ਸਥਾਨਾਂ, ਸ਼ਹਿਰਾਂ ਤੇ ਭਾਰਤ ਦੀ ਆਮ ਜੀਵੰਤਤਾ ਅਤੇ ਵਿਭਿੰਨਤਾ ਬਾਰੇ ਬਹੁਤ ਉਤਸਾਹਿਤ ਰਹੇ ਹਨ। ਉਨ੍ਹਾਂ ਨੇ ਇਸ ਗੱਲ ਦਾ ਜਿਕਰ ਕੀਤਾ ਕਿ ਕਿਵੇਂ ਇਟਲੀ ਅਤੇ ਭਾਰਤ ਇੱਕਠੇ ਗੁਣਵੱਤਾ ਅਤੇ ਉਤਕ੍ਰਿਸ਼ਟਤਾ ਤੇ ਮੁਕਾਬਲਾ ਕਰ ਸਕਦੇ ਹਨ ਜਦਕਿ ਦੋਨੋਂ ਇੱਕ ਦੂਜੇ ਨੂੰ ਤਕਨੀਕੀ ਗਿਆਨ ਪ੍ਰਦਾਨ ਕਰਦੇ ਹੋਏ ਗਿਆਨ ਟ੍ਰਾਂਸਫਰ ਦੇ ਅਵਸਰ ਪ੍ਰਦਾਨ ਕਰਦੇ ਹਨ।
ਈਐੱਨਆਈਟੀ- ਇਟਾਲੀਅਨ ਨੈਸ਼ਨਲ ਟੂਰਿਸਟ ਬੋਰਡ ਦੀ ਮਾਰਕੀਟਿੰਗ ਅਤੇ ਪ੍ਰਮੋਸ਼ਨ ਡਾਇਰੈਕਟਰ ਸੁਸ਼੍ਰੀ ਮਾਰਿਆ ਐਲੇਨਾ ਰਾਸੀ ਨੇ ਡਿਜੀਟਲੀਕਰਣ ਅਤੇ ਸਥਿਰਤਾ ਦੇ ਸੰਬੰਧ ਵਿੱਚ ਬੋਰਡ ਦੁਆਰਾ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਾਂ ਬਾਰੇ ਵਿਸਤਾਰ ਨਾਲ ਗੱਲ ਕੀਤੀ।
ਇਸ ਉਦਯੋਗ ਵਿੱਚ ਆਮ ਲੋਕਾਂ ਅਤੇ ਸਮੁਦਾਇ ਦੇ ਮਹੱਤਵ ਨੂੰ ਸਮਝਦੇ ਹੋਏ ਉਨ੍ਹਾਂ ਨੇ ਲੋਕਾਂ ਅਤੇ ਯੁਵਾਵਾਂ ਨੂੰ ਟੂਰਿਜ਼ਮ ਅਤੇ ਯਾਤਰਾ ਉਦਯੋਗ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਬਾਰੇ ਵਿਸਤਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਟੂਰਿਜ਼ਮ ਉਦਯੋਗ ਦੇ ਉੱਜਵਲ ਭਵਿੱਖ ਲਈ ਆਪਸ ਵਿੱਚ ਹੱਥ ਮਿਲਾਉਂਦੇ ਹੋਏ ਕਿਵੇਂ ਭਾਰਤ ਅਤੇ ਇਟਲੀ ਟੂਰਿਜ਼ਮ ਅਤੇ ਯਾਤਰਾ ਪੇਸ਼ੇਵਰਾਂ ਨੂੰ ਤਿਆਰ ਕਰਨ ਲਈ ਇੱਕਠੇ ਮਿਲ ਸਕਦੇ ਹਨ।
ਮਾਲਡ ਇੰਡੀਆ ਟੂਰ ਆਪਰੇਟਰ ਦੇ ਸ਼੍ਰੀ ਪਿਯਰਪਾਓਲੋ pierpaolo ਡਿ ਨਾਰਡੋ ਨੇ ਭਾਰਤ ਲਈ ਆਪਣੇ ਜਾਨੂਨ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਇਹ ਇੱਕ ਅਜਿਹੀ ਜਗ੍ਹਾ ਹੈ ਜਿਸ ਨੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਭਾਰਤ ਵਿੱਚ ਟੂਰਿਜ਼ਮਾਂ ਨੂੰ ਯੋਗ, ਸੰਗੀਤ, ਨਾਚ ਅਤੇ ਵਾਸਤੂਕਲਾ ਬਾਰੇ ਦੱਸਦੇ ਹੋਏ ਭਾਰਤ ਦੀ ਵਿਸ਼ਾ-ਵਸਤੂ ਯਾਤਰਾਂ ਦੇ ਰਾਹੀਂ ਭਾਰਤ ਦੇ ਖੁਸ਼ਹਾਲ ਅਤੇ ਵਿਭਿੰਨ ਮੰਜ਼ਿਲ ਬਾਰੇ ਗਿਆਨ ਦਾ ਪ੍ਰਸਾਰ ਕਰਕੇ ਭਾਰਤ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼੍ਰੀ ਜੀ. ਕਮਲਾ ਵਰਧਨ ਰਾਵ, ਡਾਇਰੈਕਟਰ ਜਨਰਲ (ਟੂਰਿਜ਼ਮ) ਨੇ ਸ਼੍ਰੀ ਡੀ ਨਾਰਡੋ ਦੇ ਅਨੁਭਵਾਂ ਬਾਰੇ ਜਾਣਨ ਅਤੇ ਉਸ ਨੂੰ ਗਹਿਰਾਈ ਨਾਲ ਉਤਰਨ ਲਈ ਉਨ੍ਹਾਂ ਬਿੰਦੂਆਂ ਤੇ ਚਾਨਣਾ ਪਾਇਆ ਜਿਨ੍ਹਾਂ ਦੇ ਜ਼ਰੀਏ ਟੂਰਿਜ਼ਮ ਭਾਰਤ ਨੂੰ ਗਹਿਰੇ ਅਤੇ ਪ੍ਰਮਾਣਿਕ ਤਰੀਕੇ ਨਾਲ ਅਨੁਭਵ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ ਭਾਰਤ ਗ੍ਰਾਮੀਣ ਅਤੇ ਹੋਮਸਟੇ ਟੂਰਿਜ਼ਮ ਦੇ ਸੰਬੰਧ ਵਿੱਚ ਅੱਗੇ ਦੀ ਸੋਚ ਦੇ ਨਾਲ ਕਦਮ ਉਠਾ ਰਿਹਾ ਹੈ ਤਾਕਿ ਇਸ ਨੂੰ ਸੰਭਵ ਬਣਾਇਆ ਜਾ ਸਕੇ।
ਇਸ ਸੈਸ਼ਨ ਦੇ ਬਾਅਦ ਏਟੀਓਈਆਈ, ਆਈਏਟੀਓ ਅਤੇ ਆਈਸੀਪੀਬੀ ਦੇ ਪ੍ਰਤੀਨਿਧੀਆਂ ਦੀ ਅੰਤਰਦ੍ਰਿਸ਼ਟੀ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆ, ਜਿਸ ਵਿੱਚ ਭਾਰਤ ਦੇ ਟੂਰਿਜ਼ਮ ਪ੍ਰਸਤਾਵ, ਵਿਭਿੰਨ ਭੂਗੋਲ ਅਤੇ ਟੂਰਿਜ਼ਮ ਉਤਪਾਦਾਂ ਅਤੇ ਐੱਮਓਈਸੀਈ ਟੂਰਿਜ਼ਮ ਸਥਾਨ ਦੇ ਰੂਪ ਵਿੱਚ ਇਸ ਦੇ ਫਾਇਦੇ ਬਾਰੇ ਗੱਲ ਕੀਤੀ ਗਈ।
ਇਹ ਵਰਚੁਅਲ ਰੋਡ ਸ਼ੋਅ ਭਾਰਤ ਅਤੇ ਇਸ ਦੇ ਸਿਖਰ 20 ਸ੍ਰੋਤ ਬਜ਼ਾਰਾਂ ਦਰਮਿਆਨ ਮੁੱਦਿਆਂ, ਚੁਣੌਤੀਆਂ ਅਤੇ ਅਵਸਰਾਂ ਨੂੰ ਪਹਿਚਾਣ ਕਰਕੇ ਦੁਵੱਲੇ ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਨ ਲਈ ਟੂਰਿਜ਼ਮ ਮੰਤਰਾਲੇ ਨੇ ਨਿਰੰਤਰ ਯਤਨਾਂ ਦਾ ਇੱਕ ਸੰਕੇਤ ਸੀ। ਇਹ ਭਾਰਤੀ ਟੂਰਿਜ਼ਮ ਦੇ ਉੱਜਵਲ ਭਵਿੱਖ ਲਈ ਨਵੇਂ ਵਿਚਾਰਾਂ ਅਤੇ ਸੰਬੰਧਾਂ ਲਈ ਬੀਜ ਬੀਜਣ ਜਿਵੇਂ ਪਹਿਲ ਸੀ।
*****
(Release ID: 1846032)
Visitor Counter : 133