ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਰਤੀ ਪਲਾਈਵੁੱਡ ਉਦਯੋਗ ਰਿਸਰਚ ਅਤੇ ਟ੍ਰੇਨਿੰਗ ਇਂਸਟੀਟਿਊਟ ਦੀ 57ਵੀਂ ਸਲਾਨਾ ਆਮ ਮੀਟਿੰਗ ਆਯੋਜਿਤ
Posted On:
26 JUL 2022 6:25PM by PIB Chandigarh
ਭਾਰਤ ਸਰਕਾਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਇੱਕ ਖੁਦਮੁਖਤਿਆਰ ਸੰਸਥਾ ਭਾਰਤੀ ਪਲਾਈਵੁੱਡ ਉਦਯੋਗ ਰਿਸਰਚ ਅਤੇ ਟ੍ਰੇਨਿੰਗ ਇੰਸਟੀਟਿਊਟ (ਆਈਪੀਆਈਆਰਟੀਆਈ) ਦੀ 57ਵੀਂ ਸਲਾਨਾ ਆਮ ਮੀਟਿੰਗ ਅੱਜ ਸ਼੍ਰੀ ਭੂਪੇਂਦਰ ਯਾਦਵ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਅਤੇ ਪ੍ਰਧਾਨ, ਆਈਪੀਆਈਆਰਟੀਆਈ ਸੋਸਾਇਟੀ ਦੀ ਪ੍ਰਧਾਨਗੀ ਵਿੱਚ ਵਾਤਾਵਰਣ, ਵਣ ਅਤੇ ਜਲਵਾਯੂ ਮੰਤਰਾਲੇ ਦੇ ਇੰਦਰਾ ਪਰਿਵਰਤਨ ਭਵਨ ਵਿਖੇ ਆਯੋਜਿਤ ਕੀਤੀ ਗਈ । ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਵੀ ਅਧਿਕਾਰੀਆਂ ਅਤੇ ਆਈਪੀਆਈਆਰਟੀਆਈ ਸੋਸਾਇਟੀ ਦੇ ਉਦਯੋਗ ਮੈਂਬਰਾਂ ਦੇ ਨਾਲ ਮੀਟਿੰਗ ਵਿੱਚ ਹਿੱਸਾ ਲਿਆ।
ਇਸ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਵਿੱਚ ਨਿਮਨਲਿਖਤ ਸ਼ਾਮਲ ਹਨ:
1. 04 ਮਾਰਚ, 2021 ਨੂੰ ਆਯੋਜਿਤ ਆਈਪੀਆਈਆਰਟੀਆਈ ਸੁਸਾਇਟੀ ਦੀ 56ਵੀਂ ਸਲਾਨਾ ਜਨਰਲ ਮੀਟਿੰਗ ਦੇ ਲਿਖਤੀ ਬਿਆਨ ਦੀ ਪੁਸ਼ਟੀ।
2. ਸਾਲ 2020-21 ਲਈ ਆਈਪੀਆਈਆਰਟੀਆਈ ਦੀ ਸਲਾਨਾ ਰਿਪੋਰਟ ਅਤੇ ਆਡਿਟਿਡ ਅਕਾਊਂਟ ਸਟੇਟਮੈਂਟ ਦੀ ਪ੍ਰਵਾਨਗੀ।
3. ਇੰਡੀਅਨ ਕੌਂਸਲ ਆਵ੍ ਫਾਰੈਸਟਰੀ ਰਿਸਰਚ ਐਂਡ ਐਜੂਕੇਸ਼ਨ (ਆਈਸੀਐੱਫਆਰਈ) ਦੇ ਅਧੀਨ ਇੰਸਟੀਚਿਊਟ ਆਵ੍ ਵੁੱਡ ਸਾਇੰਸ ਐਂਡ ਟੈਕਨੋਲੋਜੀ (ਆਈਡਬਲਿਯੂਐੱਸਟੀ), ਬੰਗਲੁਰੂ ਦੇ ਨਾਲ ਆਈਪੀਆਈਆਰਟੀਆਈ ਦਾ ਦੇ ਨਾਲ ਰਲੇਵਾਂ।
4. ਬੰਗਲੁਰੂ ਵਿੱਚ ਪ੍ਰਸਤਾਵਿਤ ਦੋ-ਦਿਨਾਂ ਵਰਕਸ਼ਾਪ ਲਈ ਏਜੰਡੇ ਨੂੰ ਅੰਤਿਮ ਰੂਪ ਦੇਣ ਲਈ ਆਈਪੀਆਈਆਰਟੀਆਈ ਨੂੰ 15 ਅਗਸਤ ਤੱਕ ਉਦਯੋਗਾਂ ਤੋਂ ਸੁਝਾਅ ਪ੍ਰਾਪਤ ਹੋਣਗੇ, ਜਿਸ ਵਿੱਚ ਐੱਮਐੱਸਐੱਮਈ, ਕੌਸਲ ਵਿਕਾਸ, ਉਦਯੋਗ ਵਿਭਾਗ, ਖੇਤੀਬਾੜੀ, ਆਯੂਸ਼ ਮੰਤਰਾਲੇ ਆਦਿ ਸਮੇਤ ਹੋਰ ਮੰਤਰਾਲਿਆਂ ਨੂੰ ਸੱਦਾ ਦਿੱਤਾ ਜਾਵੇਗਾ।
******
ਐੱਚਐੱਸ/ਪੀਡੀ/ਆਈਜੀ
(Release ID: 1845905)
ਵਿਜ਼ੀਟਰ ਕਾਊਂਟਰ : 124