ਟੈਕਸਟਾਈਲ ਮੰਤਰਾਲਾ
azadi ka amrit mahotsav

ਐਪਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਨੇ 'ਭਾਰਤੀ ਗਾਰਮੈਂਟ ਉਦਯੋਗ ਵਿੱਚ ਸਰਕੂਲਰਿਟੀ ਨੂੰ ਉਤਸ਼ਾਹਿਤ ਕਰਨ' 'ਤੇ ਇੱਕ ਵਿਚਾਰ-ਵਟਾਂਦਰਾ ਸੈਸ਼ਨ ਆਯੋਜਿਤ ਕੀਤਾ


ਸਰਕਾਰ ਟਿਕਾਊ ਅਤੇ ਸਰਕੂਲਰ ਅਰਥਵਿਵਸਥਾ ਲਈ ਇੱਕ ਵਿਹਾਰਕ ਈਕੋਸਿਸਟਮ ਬਣਾਉਣ ਲਈ ਨੀਤੀਗਤ ਸਹਿਯੋਗ ਨਾਲ ਉਦਯੋਗ ਦੀ ਮਦਦ ਕਰਨ ਲਈ ਤਿਆਰ: ਟੈਕਸਟਾਈਲ ਸਕੱਤਰ

Posted On: 27 JUL 2022 5:23PM by PIB Chandigarh

ਐਪਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਨੇ ਅੱਜ ਐਪਰਲ ਹਾਊਸ ਗੁਰੂਗ੍ਰਾਮ  ਵਿਖੇ 'ਭਾਰਤੀ ਗਾਰਮੈਂਟ ਉਦਯੋਗ ਵਿੱਚ ਸਰਕੂਲਰਿਟੀ ਨੂੰ ਉਤਸ਼ਾਹਿਤ ਕਰਨ' ਵਿਸ਼ੇ 'ਤੇ ਇੱਕ ਵਿਚਾਰ-ਵਟਾਂਦਰਾ ਸੈਸ਼ਨ ਆਯੋਜਿਤ ਕੀਤਾ। ਇਸ ਪਹਿਲ ਲਈ ਏਈਪੀਸੀ ਨੇ ਫੈਸ਼ਨ ਫਾਰ ਗੁੱਡਜ਼, ਨੀਦਰਲੈਂਡ ਨਾਲ ਭਾਗੀਦਾਰੀ ਕੀਤੀ ਹੈ।

ਏਈਪੀਸੀ ਨੇ ਵਿਸ਼ਵ ਪੱਧਰ 'ਤੇ ਗਾਰਮੈਂਟਸ ਨਿਰਯਾਤ ਦੀ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਸਥਿਰਤਾ ਅਤੇ ਸਰਕੂਲਰਿਟੀ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨਾਲ ਟੈਕਸਟਾਈਲ ਸੈਕਟਰ ਨੂੰ ਵਧੇਰੇ ਕੁਸ਼ਲ ਬਣਾਇਆ ਗਿਆ ਹੈ। ਟੈਕਸਟਾਈਲ ਸਕੱਤਰ, ਸ਼੍ਰੀ ਯੂ.ਪੀ. ਸਿੰਘ ਨੇ ਸੈਸ਼ਨ ਦੌਰਾਨ ਵਿਸ਼ੇਸ਼ ਭਾਸ਼ਣ ਦਿੱਤਾ। ਮੀਟਿੰਗ ਵਿੱਚ ਗਾਰਮੈਂਟ ਉਦਯੋਗ ਦੇ ਉੱਘੇ ਉਦਯੋਗਪਤੀ ਅਤੇ ਹੋਰ ਹਿੱਤਧਾਰਕ ਹਾਜ਼ਰ ਸਨ ।

ਫੈਸ਼ਨ ਫਾਰ ਗੁੱਡ, ਨੀਦਰਲੈਂਡ ਦੇ ਸਹਿਯੋਗ ਨਾਲ ਆਯੋਜਿਤ ਇਸ ਗਹਿਨ ਚਰਚਾ ਸੈਸ਼ਨ ਵਿਚ ਬ੍ਰਾਂਡ ਪਾਰਟਨਰ (ਪੀਵੀਐੱਚ, ਐਡੀਡਾਸ, ਐੱਲਐੱਸ ਐਂਡ ਕੰਪਨੀ, ਟੈਸਕੋ, ਟਾਰਗੈਟ, ਪ੍ਰੀਮਾਰਕ,), ਸਪਲਾਈ ਚੇਨ ਪਾਰਟਨਰ: ਅਰਵਿੰਦ, ਬਿਰਲਾ ਸੈਲੂਲੋਜ਼ ਅਤੇ ਵੈਲਸਪਨ ਇੰਡੀਆ) ਪ੍ਰੀ-ਕੰਜ਼ਊਮਰ ਪਾਇਲਟ ਹਿੱਤਧਾਰਕਾਂ : 20 ਨਿਰਮਾਤਾ, ਟੈਕਨੋਲੋਜੀ ਇਨੋਵੇਟਰਸ ਰਿਵਰਸ ਰਿਸੋਰਸਿਜ, ਮਟੋਹਾ, ਪਿਕਵਿਸਾ ਆਦਿ ਸਮੇਤ ਲਿਬਾਸ ਮੁੱਲ ਲੜੀ ਵਿੱਚ ਸ਼ਾਮਲ ਸਾਰੇ ਹਿੱਤਧਾਰਕਾਂ ਨੂੰ ਸ਼ਾਮਲ ਕੀਤਾ ਗਿਆ ।

ਆਪਣੇ ਸੰਬੋਧਨ ਦੌਰਾਨ ਸਕੱਤਰ ਟੈਕਸਟਾਈਲ ਨੇ ਏਈਪੀਸੀ ਦੀ ਪਹਿਲ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕਿਹਾ, "ਸਸਟੇਨੇਬਿਲਟੀ ਅਤੇ ਸਰਕੂਲਰਿਟੀ ਦੇਸ਼ ਲਈ ਕੋਈ ਨਵੀਂ ਨਹੀਂ ਹੈ। ਲੈਂਡਫਿਲ ਵਿੱਚ ਵਿੱਚ ਕਚਰਾ ਜਿਸ ਨੂੰ ਮੰਨਿਆ ਜਾਂਦਾ ਹੈ  ਕਿ ਉਹ ਟੈਕਸਟਾਈਲ ਕਚਰੇ ਦੇ ਕਾਰਨ 80 ਫੀਸਦੀ ਹੈ, ਗਲਤ ਹੈ । ਜੋ ਗੱਲ ਸਾਨੂੰ ਦਿਲਾਸਾ ਦਿੰਦੀ ਹੈ, ਉਹ ਇਹ ਹੈ ਕਿ ਲਗਭਗ 59 ਫੀਸਦੀ ਨੂੰ ਰੀਸਾਈਕਲ ਅਤੇ ਰੀਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਕੱਤਰ ਨੇ ਟਿੱਪਣੀ ਕੀਤੀ, ਸਰਕਾਰ ਇੱਕ ਟਿਕਾਊ ਅਤੇ ਸਰਕੂਲਰ ਅਰਥਵਿਵਸਥਾ ਲਈ ਇੱਕ ਵਿਹਾਰਕ ਈਕੋਸਿਸਟਮ ਬਣਾਉਣ ਲਈ ਪ੍ਰੋਤਸਾਹਨ, ਮਹੱਤਵਪੂਰਨ ਦਖਲ,  ਮਾਨਕੀਕਰਣ ਅਤੇ ਨੀਤੀ ਸਹਾਇਤਾ ਨਾਲ ਉਦਯੋਗ ਦੀ ਮਦਦ ਕਰਨ ਲਈ ਤਿਆਰ ਹੈ।

ਉਦਘਾਟਨੀ ਟਿੱਪਣੀ ਕਰਦੇ ਹੋਏ, ਏਈਪੀਸੀ ਦੇ ਚੇਅਰਮੈਨ ਨਰੇਨ ਗੋਇਨਕਾ ਨੇ ਕਿਹਾ, " ਪ੍ਰਮੁੱਖ ਮੁੱਦਾ ਜਿਸ ਨੇ ਵਿਸ਼ਵ ਖਪਤਕਾਰਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ, ਉਹ ਹੈ ਟੈਕਸਟਾਈਲ ਕਚਰੇ ਦੁਆਰਾ ਉਪਭੋਗਤਾ ਪੱਧਰ 'ਤੇ ਪ੍ਰੀ- ਐਂਡ ਪੋਸਟ-ਕਜ਼ਊਮਰ ਲੈਂਡਫਿਲ ਯੋਗਦਾਨ । ਨਿਰਮਾਣ ਪ੍ਰਕਿਰਿਆ ਦੌਰਾਨ ਲਗਭਗ 50 ਪ੍ਰਤੀਸ਼ਤ ਟੈਕਸਟਾਈਲ ਬਰਬਾਦ ਹੋ ਜਾਂਦਾ ਹੈ ਅਤੇ ਤੇਜ਼ੀ ਨਾਲ ਬਦਲ ਰਹੇ ਫੈਸ਼ਨ ਕਾਰਨ, ਸਾਰੇ ਨਿਰਮਿਤ ਕੱਪੜਿਆਂ ਦਾ 81 ਪ੍ਰਤੀਸ਼ਤ ਲੈਂਡਫਿਲ ਦੇ ਰੂਪ ਵਿੱਚ ਡੰਪ ਹੋ ਜਾਂਦਾ ਹੈ ਜਿਸ ਦਾ ਕਾਰਣ ਉਪਭੋਗਤਾ ਦੇ ਉਪਯੋਗ ਦੇ ਬਾਦ ਘੱਟ ਜੀਵਨ ਚੱਕਰ ਜਾਂ ਵਾਧੂ ਸਟਾਕ ਹੈ।

ਗਲੋਬਲ ਲਿਬਾਸ ਬਾਜ਼ਾਰ ਦਾ ਆਕਾਰ 2021 ਵਿੱਚ  551.36 ਬਿਲੀਅਨ ਡਾਲਰ ਤੋਂ ਵੱਧ ਕੇ 2022 ਵਿੱਚ 605.4 ਬਿਲੀਅਨ ਡਾਲਰ ਹੋ ਗਿਆ। ਇਸ ਦੇ 2026 ਵਿੱਚ 843.13 ਬਿਲੀਅਨ ਡਾਲਰ ਤੱਕ ਵਧਣ ਦੀ ਉਮੀਦ ਹੈ, ਜੋ ਕਿ 8.6 ਪ੍ਰਤੀਸ਼ਤ ਦੇ ਵਾਧੇ ਅਤੇ ਸਰਕਾਰੀ ਪ੍ਰੋਤਸਾਹਨ, ਪੀਐੱਲਆਈ ਅਤੇ ਪੀਐੱਮ -ਮਿੱਤਰਾ ਦੇ ਮਾਧਿਅਮ ਨਾਲ ਮੰਤਰਾਲੇ ਦੀ ਸਹਾਇਤਾ ਨੂੰ ਦਰਸਾਉਂਦਾ ਹੈ। ਏਈਪੀਸੀ ਦੇ ਚੇਅਰਮੈਨ ਨੇ ਕਿਹਾ ਕਿ ਭਾਰਤ ਘੱਟ ਤੋਂ ਘੱਟ ਆਯਾਤ ਨਿਰਭਰਤਾ ਅਤੇ ਕੱਚੇ ਮਾਲ ਦੀ ਵਿਵਿਧ ਉਪਲਬਧਤਾ ਦੀ ਆਪਣੀ ਪ੍ਰਮੁੱਖ ਤਾਕਤ ਦੇ ਨਾਲ ਪ੍ਰਮੁੱਖ ਅੰਤਰਰਾਸ਼ਟਰੀ ਬ੍ਰਾਂਡਾਂ ਅਤੇ ਪ੍ਰਚੂਨ ਵਿਕਰੇਤਾਵਾਂ ਲਈ ਇੱਕ ਪਸੰਦੀਦਾ ਨਿਰਮਾਣ ਕੇਂਦਰ ਬਣ ਗਿਆ ਹੈ।

 

ਇਸ ਲਈ, ਏਈਪੀਸੀ ਨੂੰ ਐਮਰਲ ਉਦਯੋਗ ਨਾਲ ਜੁੜੇ ਗੰਭੀਰ ਈਕੋਲੋਜੀਕਲ ਅਤੇ ਵਾਤਾਵਰਣ ਖ਼ਤਰਿਆਂ ਲਈ ਬਰਾਬਰ ਜ਼ਿੰਮੇਵਾਰੀ ਲੈਣ ਦੀ ਜ਼ਰੂਰਤ ਹੈ, ਜਿਸ ਨਾਲ ਘਰੇਲੂ ਨਿਰਮਾਣ ਵਿੱਚ ਵਾਧਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਏਈਪੀਸੀ ਨੇ ਐੱਮਐੱਸਐੱਮਈਜ ਵਿੱਚ ਇਨ੍ਹਾਂ ਉਪਾਵਾਂ ਦੀ ਵਿਆਪਕ ਪ੍ਰਵੇਸ਼ ਨੂੰ ਉਤਸ਼ਾਹਿਤ ਕਰਨ  ਦੀ ਦਿਸ਼ਾ ਵਿੱਚ ਰਣਨੀਤੀ 'ਤੇ ਧਿਆਨ ਕੇਂਦਰਿਤ ਕੀਤਾ ਹੈ, ਇਨਾਂ ਯੂਨਿਟਾਂ ਨੂੰ ਪ੍ਰਦਰਸ਼ਨਾਂ ਅਤੇ ਸਮਾਧਾਨਾਂ, ਸਥਿਰਤਾ ਪੁਰਸਕਾਰਾਂ, ਬ੍ਰਾਂਡਿੰਗ ਪ੍ਰਯਾਸਾਂ ਆਦਿ ਦੇ ਨਾਲ ਹੱਥ ਵਿੱਚ ਲਿਆ ਹੈ।

ਸ਼੍ਰੀ ਗੋਇਨਕਾ ਨੇ ਕਿਹਾ ਕਿ ਸਰਕੂਲਰ ਇਕੋਨੋਮੀ ਦ੍ਰਿਸ਼ਟੀਕੋਣ ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਲਈ ਏਈਪੀਸੀ ਦੁਆਰਾ ਇੱਕ ਤਾਜ਼ਾ ਪਹਿਲ ਕੀਤੀ ਗਈ ਹੈ। ਏਈਪੀਸੀ ਚੇਅਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲ ਨਾਲ ਭਾਰਤੀ ਗਾਰਮੈਟਸ ਨਿਰਮਾਤਾਵਾਂ ਦੀ ਖੇਤੀ ਕਚਰੇ ਤੋਂ ਟੈਕਸਟਾਈਲ, ਕਪੜੇ ਦੇ ਰਸਾਇਣਕ ਰੀਸਾਈਕਲਿੰਗ, ਟੈਕਸਟਾਈਲ ਕਚਰੇ, ਵਿਕਲਪਕ ਚਮੜਾ, ਪੁਨਰਜਨਕ ਖੇਤੀਬਾੜੀ, ਗੰਦਾ ਪਾਣੀ, ਪਲਾਸਟਿਕ ਰੀਸਾਈਕਲਿੰਗ ਅਤੇ ਟੈਕਸਟਾਈਲ ਸਪਲਾਈ ਚੇਨ ਵਿੱਚ ਟਰੇਸੇਬਿਲਟੀ ਸਮੇਤ ਸਮੱਸਿਆ ਵਾਲੇ ਖੇਤਰਾਂ ਨਾਲ ਨਜਿੱਠ ਕੇ  ਸਰਕੂਲੇਰਿਟੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।

ਦੇਸ਼ ਭਰ ਵਿੱਚ ਕਚਰੇ ਦੀ ਟ੍ਰਾਂਸਫਰ ਨੂੰ ਸਮਰੱਥ ਕਰਨ ਦੇ ਮਾਧਿਅਮ ਨਾਲ ਭਾਰਤ ਵਿੱਚ ਇੱਕ ਚੰਗੇ ਨੈੱਟਵਰਕ ਵਾਲੀ ਟੈਕਸਟਾਈਲ ਵੇਸਟ ਵੈਲਿਊ ਚੇਨ ਹੈ । ਹਾਲਾਂਕਿ, ਟਰੇਸੇਬਿਲਟੀ ਪ੍ਰਣਾਲੀ ਦੀ ਘਾਟ, ਬਹੁਤ ਜ਼ਿਆਦਾ ਲਾਗਤ ਮੁਕਾਬਲਾ, ਕੁਝ ਵੇਸਟ ਕਿਸਮਾਂ ਨੂੰ ਪ੍ਰੋਸੈੱਸ ਕਰਨ ਲਈ ਸੀਮਤ ਬੁਨਿਆਦੀ ਢਾਂਚਾ ਅਤੇ ਕਰਮਚਾਰੀਆਂ ਦੀ ਭਲਾਈ ਦੇ ਲਈ ਸਰਕੂਲਰ ਵੈਲਯੂ ਚੇਨ ਵਿੱਚ  ਦੀ ਸੀਮਿਤ ਸੰਭਾਵਨਾ ਹੈ।

ਨਿਰਯਾਤ ਕੀਤੇ ਲਿਬਾਸ ਦੇ ਹਰੇਕ ਟੁਕੜੇ ਲਈ ਲਗਭਗ 0.70 ਅਮਰੀਕੀ ਡਾਲਰ ਦਾ ਅਨੁਮਾਨਤ ਨੁਕਸਾਨ ਹੁੰਦਾ ਹੈ। ਵੇਸਟ ਦੀ ਮੰਜ਼ਿਲ ਦਾ ਪਤਾ ਲਗਾਉਣ ਲਈ, ਇਹ ਪਤਾ ਲੱਗਾ ਹੈ ਕਿ ਲਗਭਗ 15 ਟਨ ਕਚਰੇ ਦਾ ਗੈਰ-ਰਸਮੀ ਵਪਾਰ ਇਕ ਹੀ ਅਂਡਰ ਗ੍ਰਾਉਂਡ ਮਾਰਕੀਟ ਵਿਚ ਹੋਇਆ । ਕੁੱਲ ਮਿਲਾ ਕੇ, ਇਸ ਨਾਲ ਇੱਕ ਮਹੱਤਵਪੂਰਨ ਵਧੇ ਮੁੱਲ ਦੇ ਨੁਕਸਾਨ ਵੱਲ ਲੈ ਜਾਂਦਾ ਹੈ ਜਿਸ ਨੂੰ ਸਰਕੂਲਰ ਅਰਥਵਿਵਸਥਾ ਰਾਹੀਂ ਜੋੜਿਆ ਜਾ ਸਕਦਾ ਹੈ। ਇਸ ਕਚਰੇ ਨੂੰ ਧਨ ਵਿੱਚ ਬਦਲਣ ਦਾ ਵਿਚਾਰ ਹੈ ਜੋ ਇਸ ਖੇਤਰ ਵਿੱਚ ਲੱਗੇ ਲੋਕਾਂ ਲਈ ਇੱਕ ਵਿਸ਼ਾਲ ਵਪਾਰਕ ਮੌਕੇ ਦਾ ਵਾਅਦਾ ਕਰਦਾ ਹੈ।

   ***

ਏਡੀ/ਐੱਨਐੱਸ


(Release ID: 1845899) ਵਿਜ਼ੀਟਰ ਕਾਊਂਟਰ : 125