ਪ੍ਰਿਥਵੀ ਵਿਗਿਆਨ ਮੰਤਰਾਲਾ
azadi ka amrit mahotsav

ਸਮੁੰਦਰੀ ਪ੍ਰਦੂਸ਼ਣ

प्रविष्टि तिथि: 27 JUL 2022 12:45PM by PIB Chandigarh

ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਨਾਲ ਜੁੜੇ ਦਫਤਰ ਨੈਸ਼ਨਲ ਸੈਂਟਰ ਫਾਰ ਕੋਸਟਲ ਰਿਸਰਚ (ਐੱਨਸੀਸੀਆਰ), ਤੱਟੀ ਜਲ ਵਿੱਚ 10 ਮੀਟਰ ਗਹਿਰਾਈ ’ਤੇ ਤੈਰਨ  ਵਾਲੇ (buoys) ਉਤਪਲਵ ਲਗਾਏ ਹਨ ਤਾਕਿ ਤੱਟੀ ਜਲ ਦੀ ਗੁਣਵੱਤਾ ਦੀ ਵਾਸਤਵਿਕ ਸਮੇਂ ਤੇ ਜਾਣਕਾਰੀ ਜਮ੍ਹਾ ਕੀਤੀ ਜਾ ਸਕੇ। ਇਨ੍ਹਾਂ ਅੰਕੜਿਆਂ ਨੂੰ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ  ਦੇ ਨਾਲ ਸਾਂਝਾ ਕੀਤਾ ਜਾਵੇਗਾ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਸਾਰੇ ਤੱਟੀ ਰਾਜ ਪ੍ਰਦੂਸ਼ਣ ਬੋਰਡਾਂ (ਐੱਸਪੀਸੀਬੀ) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਪ੍ਰਦੂਸ਼ਣ ਕੰਟਰੋਲ ਕਮੇਟੀਆਂ (ਪੀਸੀਸੀ) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਤੱਟੀ ਪ੍ਰਦੂਸ਼ਣ ਦੀ ਰੋਕਥਾਮ ਲਈ ਕਾਰਜ-ਯੋਜਨਾ ਵਿਕਸਿਤ ਕਰਨ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਅਧੀਨ ਰਾਸ਼ਟਰੀ ਤੱਟੀ ਖੋਜ ਕੇਂਦਰ ਇਸ ਕਾਰਜ ਵਿੱਚ ਸਾਰੇ ਐੱਸਪੀਸੀਬੀ ਅਤੇ ਪੀਸੀਸੀ ਦੀ ਸਹਾਇਤਾ ਕਰ ਰਿਹਾ ਹੈ।

ਵਿਗਿਆਨਿਕ ਅਤੇ ਖੋਜ ਸਮਰੱਥਾ ਨੂੰ ਵਧਾਉਣ ਲਈ ਐੱਨਸੀਸੀਆਰ ਨੇ ਕਈ ਪਹਿਲਾਂ ਕੀਤੀਆਂ ਹਨ। 

  • ਜਲ ਦੀ ਗੁਣਵੱਤਾ ਦੀ ਨਿਰੰਤਰ ਨਿਗਰਾਨੀ ਕਰਨ ਲਈ ਤੱਟਾਂ ਦੇ ਆਸਪਾਸ ਜਲ-ਗੁਣਵੱਤਾ ਉਤਪਲਵਾਂ ਨੂੰ ਲਗਾਇਆ ਜਾ ਰਿਹਾ ਹੈ।

  • ਜੈਵ ਨਮੂਨਿਆਂ ਦੀ ਪਹਿਚਾਣ ਅਤੇ ਵਿਸ਼ਲੇਸ਼ਣ ਦੀ ਪਾਰੰਪਰਿਕ ਪੱਧਤੀ ਦੇ ਨਾਲ-ਨਾਲ ਅਣੂ ਉਪਕਰਣਾਂ ਜਿਹੇ ਉੱਨਤ ਤਕਨੀਕਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। 

  • ਵਿਸ਼ਵ ਦੇ ਮੋਹਰੀ ਸਮੁੰਦਰ-ਵਿਗਿਆਨ ਸੰਸਥਾਨਾਂ (ਜੇਏਐੱਮਐੱਸਟੀਈਸੀ, ਜਪਾਨ, ਸੀਈਐੱਫਏਐੱਸ, ਯੂਕੇ, ਐੱਨਆਈਵੀਏ, ਨੌਰਵੇ) ਦੇ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ।

  • ਮੈਰੀਨ ਸਪੈਸ਼ਲ ਪਲਾਨਿੰਗ, ਮੈਰੀਨ ਲਿਟਰ ਮਾਨੀਟਰਿੰਗ, ਕੋਸਟਲ ਫਲਡਿੰਗ ਜਿਹੇ ਨਵੇਂ ਖੋਜ ਪ੍ਰੋਗਰਾਮਾਂ ਨੂੰ ਸ਼ੁਰੂ ਕੀਤਾ ਗਿਆ ਹੈ।

  •  

ਨਿਮਨਲਿਖਤ ਉਪਾਵਾਂ ਨੂੰ ਲਾਗੂਕਰਨ ਕੀਤਾ ਜਾ ਰਿਹਾ ਹੈ:

 

  1. ਸਮੁੰਦਰੀ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਤੱਟੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕਾਰਜ-ਯੋਜਨਾ ਦਾ ਤਿਆਰ ਕੀਤਾ ਜਾਣਾ।

  2. ਤੱਟੀ ਜਲ ਗੁਣਵੱਤਾ ਤੇ ਵਾਸਤਵਿਕ ਸਮਾਂ ਵਿੱਚ ਸੂਚਨਾ ਪ੍ਰਾਪਤ ਕਰਨ ਲਈ ਜਲ-ਗੁਣਵੱਤਾ ਉਤਪਲਵਾਂ ਦਾ ਲਗਾਇਆ ਜਾਣਾ।

  3. ਮੌਜੂਦਾ ਮਾਨਕਾਂ ਦੀ ਜਾਂਚ ਅਤੇ ਤੱਟੀ ਜਲ ਦੀ ਗੁਣਵੱਤਾ ਵਿੱਚ ਕਮੀ ਨੂੰ ਰੋਕਣ ਦੇ ਮਾਨਕਾਂ ਨੂੰ ਉੱਨਤ ਬਣਾਉਣ ਦੇ ਸੰਬੰਧ ਵਿੱਚ ਭਾਰਤੀ ਤੱਟੀ ਖੇਤਰਾਂ ਦੇ ਆਸਪਾਸ ਸਮੁੰਦਰੀ ਜਲ ਨਿਕਾਸ ਦੇ ਅਧਿਐਨ ਲਈ ਵਿਗਿਆਨਿਕ ਪਹਿਲਾ ਕੀਤੀਆਂ ਗਈਆਂ ਹਨ। ਸਮੁੰਦਰੀ ਅਤੇ ਹਿਤਧਾਰਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਵੱਛ ਤੱਟ ਅਭਿਯਾਨਾਂ ਨੂੰ ਨਿਯਮਪੂਰਵਕ ਚਲਾਇਆ ਜਾਂਦਾ ਹੈ।

 

ਅੱਜ ਲੋਕਸਭਾ ਵਿੱਚ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇੱਕ ਲਿਖਤੀ ਪ੍ਰਸ਼ਨ ਦੇ ਉੱਤਰ ਵਿੱਚ ਇਹ ਜਾਣਕਾਰੀ ਦਿੱਤੀ।

 

******

ਐੱਸਐੱਨਸੀ/ਆਰਆਰ


(रिलीज़ आईडी: 1845600) आगंतुक पटल : 145
इस विज्ञप्ति को इन भाषाओं में पढ़ें: English , Urdu , हिन्दी , Telugu