ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਸਾਡੇ ਜੀਵਨ ਦੇ ਸਾਰੇ ਖੇਤਰਾਂ ਤੋਂ ਬਸਤੀਵਾਦੀ ਮਾਨਸਿਕਤਾ ਤੇ ਅਭਿਆਸ ਦੂਰ ਕਰਨ ਲਈ ਕਿਹਾ


ਸਿੱਖਿਆ ਪਾਸ ਰਾਸ਼ਟਰੀ ਵਿਕਾਸ ਦੀ ਕੁੰਜੀ ਹੈ; ਮਿਆਰੀ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦੀ ਜ਼ਰੂਰਤ ਹੈ - ਉਪ ਰਾਸ਼ਟਰਪਤੀ

ਲਿੰਗਕ ਵਿਤਕਰੇ ਅਤੇ ਜਾਤੀਵਾਦ ਵਰਗੀਆਂ ਸਮਾਜਕ ਬੁਰਾਈਆਂ ਨਾਲ ਲੜਨ ਲਈ ਨੌਜਵਾਨਾਂ ਨੂੰ ਜ਼ਰੂਰ ਹੀ ਮੋਹਰੀ ਹੋਣ ਦੀ ਜ਼ਰੂਰਤ

ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸੇ ਦੇ ਅਧਿਕਾਰਾਂ ਦਾ ਆਨੰਦ ਲੈਣ ਲਈ ਆਪਣੇ ਫਰਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਬਹੁਤ ਅਹਿਮ ਹੈ

ਉਪ ਰਾਸ਼ਟਰਪਤੀ ਨੇ ਹੰਸਰਾਜ ਕਾਲਜ ਦੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ

ਉਪ ਰਾਸ਼ਟਰਪਤੀ ਨੇ ਵਿੱਦਿਅਕ ਉੱਤਮਤਾ ਦੇ ਪ੍ਰਮੁੱਖ ਕੇਂਦਰ ਵਜੋਂ ਉਭਰਨ ਲਈ ਹੰਸਰਾਜ ਕਾਲਜ ਦੀ ਸ਼ਲਾਘਾ ਕੀਤੀ

Posted On: 26 JUL 2022 7:29PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਾਡੇ ਜੀਵਨ ਦੇ ਸਾਰੇ ਖੇਤਰਾਂ ਤੋਂ ਬਸਤੀਵਾਦੀ ਮਾਨਸਿਕਤਾ ਤੇ ਅਭਿਆਸਾਂ ਨੂੰ ਦੂਰ ਕਰਨ ਦਾ ਸੱਦਾ ਦਿੱਤਾ। ਆਪਣੀਆਂ ਜੜ੍ਹਾਂ ਵੱਲ ਮੁੜਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਚਾਹਿਆ ਕਿ ਨੌਜਵਾਨ ਪੀੜ੍ਹੀ ਸਾਡੇ ਪੂਰਵਜਾਂ ਤੇ ਸੁਤੰਤਰਤਾ ਸੈਨਾਨੀਆਂ ਦੁਆਰਾ ਨਿਰਧਾਰਿਤ ਉੱਚ ਨੈਤਿਕ ਅਤੇ ਨੈਤਿਕ ਮਿਆਰਾਂ ਦੀ ਪਾਲਣਾ ਕਰੇ।

ਅੱਜ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਦੇ 75ਵੇਂ ਸਥਾਪਨਾ ਦਿਵਸ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਬਸਤੀਵਾਦੀ ਪ੍ਰਥਾਵਾਂ ਖ਼ਤਮ ਕਰਨ ਲਈ ਰਾਜ ਸਭਾ ਦੁਆਰਾ ਹਾਲ ਹੀ ਵਿੱਚ ਕੀਤੀਆਂ ਕਈ ਪਹਿਲਾਂ ਦਾ ਜ਼ਿਕਰ ਕੀਤਾ ਜਿਵੇਂ ਕਿ ਚੇਅਰ ਨੂੰ 'ਹਿਜ਼ ਐਕਸੇਲੈਂਸੀ' ਦੀ ਬਜਾਏ 'ਅਧਿਆਕਸ਼ ਮਹੋਦਿਆ' ਵਜੋਂ ਸੰਬੋਧਨ ਕਰਨਾ, ਸਦਨ ਦੇ ਮੈਂਬਰਾਂ ਦੁਆਰਾ ਮਾਂ-ਬੋਲੀ ਦੀ ਵਰਤੋਂ ਵੱਧ ਕਰਨ ਅਤੇ ਪੁਰਾਣਾ ਸ਼ਬਦ 'ਮੈਂ ਕਹਿਣ ਲਈ ਬੇਨਤੀ ਕਰਦਾ ਹਾਂ' ਨੂੰ 'ਮੈਂ ਪੇਸ਼ ਕਰਦਾ ਹਾਂ' ਨਾਲ ਬਦਲਿਆ ਗਿਆ ਹੈ। ਇਸੇ ਭਾਵਨਾ ਵਿੱਚ, ਉਨ੍ਹਾਂ ਚਾਹਿਆ ਕਿ ਯੂਨੀਵਰਸਿਟੀਆਂ ਦੇ ਕਨਵੋਕੇਸ਼ਨ ਸਮਾਰੋਹਾਂ ਨੂੰ ਉਨ੍ਹਾਂ ਦੇ ਪਹਿਰਾਵੇ ਅਤੇ ਸੁਆਦ ਵਿੱਚ ਭਾਰਤੀ ਬਣਾਇਆ ਜਾਵੇ। ਉਨ੍ਹਾਂ ਜ਼ੋਰ ਦਿੱਤਾ,"ਇਹ ਸੁਝਾਅ ਸ਼ੁਰੂ ਵਿੱਚ ਮਾਮੂਲੀ ਲਗ ਸਕਦੇ ਹਨ, ਪਰ ਲੰਬੇ ਸਮੇਂ ਵਿੱਚ ਇਨ੍ਹਾਂ ਦੇ ਡੂੰਘੇ ਪ੍ਰਭਾਵ ਹੋਣਗੇ।"

ਪਲੈਟੀਨਮ ਜੁਬਲੀ 'ਤੇ ਬੋਲਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਸਿੱਖਿਆ ਪਾਸ ਰਾਸ਼ਟਰੀ ਵਿਕਾਸ ਦੀ ਕੁੰਜੀ ਹੈ ਅਤੇ ਮਿਆਰੀ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਤੇ ਕਿਫਾਇਤੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

 

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਵਿੱਦਿਅਕ ਸੰਸਥਾਵਾਂ ਵਿੱਚ ਸਾਡੇ ਅਧਿਆਪਕਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ, ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਅਧਿਆਪਨ ਅਤੇ ਪਾਠਕ੍ਰਮ ਨੂੰ ਭਾਰਤ ਦੇ ਅਸਲ ਇਤਿਹਾਸ, ਇਸ ਦੇ ਸੱਭਿਆਚਾਰ, ਇਸ ਦੀ ਪਰੰਪਰਾ, ਇਸ ਦੀਆਂ ਲੋਕ ਕਲਾਵਾਂ ਅਤੇ ਭਾਸ਼ਾਵਾਂ, ਉਪਭਾਸ਼ਾਵਾਂ ਅਤੇ ਮੂਲ ਭਾਰਤੀ ਕਦਰਾਂ-ਕੀਮਤਾਂ ਨਾਲ ਜੋੜਨ ਦੀ ਅਪੀਲ ਕੀਤੀ। ਭਾਰਤੀ ਸੱਭਿਆਚਾਰ ਦੀ ਸਮ੍ਰਿੱਧੀ ਅਤੇ ਸ਼ਾਨ ਨੂੰ ਪ੍ਰਸਾਰਿਤ ਕਰਨ ਲਈ ਹੰਸਰਾਜ ਕਾਲਜ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਅਤੇ ਮਹਾਤਮਾ ਹੰਸਰਾਜ ਦੀਆਂ ਕਦਰਾਂ-ਕੀਮਤਾਂ ਕਾਲਜ ਦੀ ਨੈਤਿਕ ਦ੍ਰਿਸ਼ਟੀ ਨੂੰ ਰੂਪ ਦਿੰਦੀਆਂ ਹਨ।

ਸ਼੍ਰੀ ਨਾਇਡੂ ਨੇ ਖੋਜ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਅਕਾਦਮਿਕ ਮਾਹੌਲ ਬਣਾਉਣ ਲਈ ਹੰਸਰਾਜ ਕਾਲਜ ਦੀ ਵੀ ਸ਼ਲਾਘਾ ਕੀਤੀ ਜੋ ਮੁੱਲ-ਅਧਾਰਿਤ ਸੰਪੂਰਨ ਸਿੱਖਿਆ ਅਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ, "ਨਤੀਜੇ ਵਜੋਂ, ਹੰਸਰਾਜ ਕਾਲਜ, ਪਿਛਲੇ ਸਾਲਾਂ ਵਿੱਚ, ਵਿੱਦਿਅਕ ਉੱਤਮਤਾ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰਿਆ ਹੈ, ਇੱਕ ਤੱਥ ਜਿਸ 'ਤੇ ਤੁਸੀਂ ਸਾਰੇ ਮਾਣ ਕਰ ਸਕਦੇ ਹੋ।"

ਇਹ ਵੇਖਦਿਆਂ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਗਿਆਨ ਅਰਥਵਿਵਸਥਾ ਦੀਆਂ ਬਦਲਦੀਆਂ ਜ਼ਰੂਰਤਾਂ ਲਈ ਦੇਸ਼ ਦੇ ਉੱਚ ਵਿੱਦਿਅਕ ਅਦਾਰਿਆਂ ਦਾ ਪੁਨਰਗਠਨ ਕਰਨ ਦੀ ਕੋਸ਼ਿਸ਼ ਕਰਦੀ ਹੈ, ਸ਼੍ਰੀ ਨਾਇਡੂ ਨੇ ਖੁਸ਼ੀ ਜ਼ਾਹਰ ਕੀਤੀ ਕਿ ਦਿੱਲੀ ਯੂਨੀਵਰਸਿਟੀ ਮੌਜੂਦਾ ਸੈਸ਼ਨ ਤੋਂ ਐੱਨਈਪੀ-2020 ਨੂੰ ਸਹੀ ਅਰਥਾਂ ਵਿੱਚ ਲਾਗੂ ਕਰ ਰਹੀ ਹੈ। ਸਿਹਤ ਅਤੇ ਤੰਦਰੁਸਤੀ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਦਿਆਂ ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਜੀਵਨ ਸ਼ੈਲੀ, ਯੋਗਾ ਜਾਂ ਖੇਡਾਂ ਦਾ ਅਭਿਆਸ ਕਰਨ ਅਤੇ ਪੌਸ਼ਟਿਕ ਭੋਜਨ ਲੈਣ ਦੀ ਸਲਾਹ ਦਿੱਤੀ।

ਆਪਣੇ ਸੰਬੋਧਨ ਵਿੱਚ, ਸ਼੍ਰੀ ਨਾਇਡੂ ਨੇ ਮਾਤ–ਭਾਸ਼ਾ ਨੂੰ ਸੰਭਾਲਣ ਅਤੇ ਇਸ ਨੂੰ ਪ੍ਰਫੁੱਲਤ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ ਅਤੇ ਬੱਚਿਆਂ ਦੀ ਮਾਤ ਭਾਸ਼ਾ ਵਿੱਚ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਦਾ ਸੱਦਾ ਦਿੱਤਾ। ਉਹ ਇਹ ਵੀ ਚਾਹਿਆ ਕਿ ਵਿਦਿਆਰਥੀ ਸਮਾਜਿਕ ਬੁਰਾਈਆਂ ਜਿਵੇਂ ਕਿ ਲਿੰਗ ਭੇਦਭਾਵ, ਜਾਤੀਵਾਦ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ, ਅਤੇ ਉਨ੍ਹਾਂ ਚਾਹਿਆ ਕਿ ਉਹ ਖੇਤੀਬਾੜੀ ਅਤੇ ਪਿੰਡਾਂ ਦੇ ਵਿਕਾਸ 'ਤੇ ਧਿਆਨ ਦੇਣ। ਉਪ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਦਾ ਆਨੰਦ ਲੈਣ ਲਈ ਆਪਣੇ ਫਰਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਹੰਸਰਾਜ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੁਆਰਾ ਕਲਾ, ਵਿਗਿਆਨ, ਅਰਥਸ਼ਾਸਤਰ, ਟੈਕਨੋਲੋਜੀ, ਮੀਡੀਆ, ਪ੍ਰਸ਼ਾਸਨ ਤੇ ਰਾਜਨੀਤੀ ਜਿਹੇ ਵੱਖ-ਵੱਖ ਖੇਤਰਾਂ ਵਿੱਚ ਬੇਮਿਸਾਲ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦਾ ਯੋਗਦਾਨ ਸੰਸਥਾ ਦੀ ਅਕਾਦਮਿਕ ਕਠੋਰਤਾ ਦਾ ਪ੍ਰਤੀਬਿੰਬ ਹੈ।

ਇਸ ਮੌਕੇ ਉਪ ਰਾਸ਼ਟਰਪਤੀ ਨੇ ਕਾਲਜ ਦੇ ਵਿਹੜੇ 'ਚ ਮਹਾਤਮਾ ਹੰਸਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਅਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਾਮਾ ਦੁਆਰਾ ਲਿਖੀ ਪੁਸਤਕ ‘ਆਰਿਆ ਸਮਾਜ ਔਰ ਮਹਾਤਮਾ ਹੰਸਰਾਜ’ ਰਿਲੀਜ਼ ਵੀ ਕੀਤੀ।

ਇਹ ਵੀ ਵਰਨਣਯੋਗ ਹੈ ਕਿ ਹੰਸਰਾਜ ਕਾਲਜ ਜਿਸ ਵਿੱਚ 5000 ਤੋਂ ਵੱਧ ਵਿਦਿਆਰਥੀ ਹਨ, ਦੀ ਸਥਾਪਨਾ 26 ਜੁਲਾਈ, 1948 ਨੂੰ ਮਹਾਰਿਸ਼ੀ ਦਯਾਨੰਦ ਸਰਸਵਤੀ ਅਤੇ ਮਹਾਤਮਾ ਹੰਸਰਾਜ ਦੀ ਯਾਦ ਵਿੱਚ ਕੀਤੀ ਗਈ ਸੀ ਅਤੇ ਪਹਿਲੇ ਰਾਸ਼ਟਰਪਤੀ, ਡਾ. ਰਾਜੇਂਦਰ ਪ੍ਰਸਾਦ ਨੇ ਕਾਲਜ ਦੇ ਕੈਂਪਸ ਦਾ ਉਦਘਾਟਨ ਕੀਤਾ ਸੀ।

ਇਸ ਮੌਕੇ ਪ੍ਰੋ. ਯੋਗੇਸ਼ ਸਿੰਘ, ਦਿੱਲੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪਦਮਸ਼੍ਰੀ ਡਾ. ਪੁਨਮ ਸੂਰੀ, ਪ੍ਰਧਾਨ ਗਵਰਨਿੰਗ ਬਾਡੀ, ਹੰਸਰਾਜ ਕਾਲਜ, ਪ੍ਰੋ. ਰਮਾ, ਪ੍ਰਿੰਸੀਪਲ, ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਹੋਰ ਪਤਵੰਤੇ ਮਹਿਮਾਨ ਸ਼ਾਮਲ ਹੋਏ।

 

*****

 

ਐੱਮਐੱਸ/ਆਰਕੇ/ਡੀਪੀ


(Release ID: 1845290) Visitor Counter : 135


Read this release in: English , Urdu , Hindi