ਸੱਭਿਆਚਾਰ ਮੰਤਰਾਲਾ
ਕਾਰਗਿਲ ਯੁੱਧ ਦੇ ਸ਼ਹੀਦਾਂ ਦੇ ਸਨਮਾਨ ਵਿੱਚ ਸੱਭਿਆਚਾਰ ਮੰਤਰਾਲੇ ਨੇ ਅੱਜ ਨੈਸ਼ਨਲ ਵਾਰ ਮੈਮੋਰੀਅਲ ‘ਤੇ ‘ਕਾਰਗਿਲ ਏਕ ਸ਼ੌਰਯ ਗਾਥਾ’ ਨਾਟਕ ਦੀ ਵਿਸ਼ੇਸ਼ ਪ੍ਰਸਤੁਤੀ ਦਾ ਆਯੋਜਨ ਕੀਤਾ
ਨੈਸ਼ਨਲ ਵਾਰ ਮੈਮੋਰੀਅਲ ‘ਤੇ ਅੱਜ ਦਾ ਉਤਸਵ ਸਾਨੂੰ ਆਪਣਾ ਆਭਾਰ ਵਿਅਕਤ ਕਰਨ ਅਤੇ ਆਪਣੇ ਰਾਸ਼ਟਰੀ ਨਾਇਕਾਂ ਦੀ ਯਾਦ ਨੂੰ ਸੰਜੋਣ ਦਾ ਅਵਸਰ ਦਿੰਦਾ ਹੈ: ਸ਼੍ਰੀਮਤੀ ਮੀਨਾਕਸ਼ੀ ਲੇਖੀ
Posted On:
25 JUL 2022 9:30PM by PIB Chandigarh
ਨੈਸ਼ਨਲ ਸਕੂਲ ਆਵ੍ ਡ੍ਰਾਮਾ ਨੇ ਅੱਜ ਕਾਰਗਿਲ ਯੁੱਧ ਦੇ ਸ਼ਹੀਦਾਂ ਦੇ ਸਨਮਾਨ ਵਿੱਚ ਨਵੀਂ ਦਿੱਲੀ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਉੱਘੇ ਪਤਵੰਤਿਆਂ ਅਤੇ ਸੇਨਾ ਦੇ ਅਧਿਕਾਰੀਆਂ ਦੇ ਲਈ ਸ਼ਾਂਤਨੁ ਬੋਸ ਦੁਆਰਾ ਨਿਰਦੇਸ਼ਿਤ ਨਾਟਕ ‘ਕਾਰਗਿਲ ਏਕ ਸ਼ੌਰਯ ਗਾਥਾ’ ਦੀ ਵਿਸ਼ੇਸ਼ ਪ੍ਰਸਤੁਤੀ ਦਾ ਆਯੋਜਨ ਕੀਤਾ।
ਇਸ ਅਵਸਰ ‘ਤੇ ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਗੈਸਟ ਆਵ੍ ਔਨਰ ਦੇ ਰੂਪ ਵਿੱਚ ਮੌਜੂਦ ਰਹੀ।
ਇਸ ਅਵਸਰ ‘ਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਾਰਗਿਲ ਯੁੱਧ ਦੇ ਦੌਰਾਨ ਸਾਡੇ ਸੈਨਿਕਾਂ ਦੇ ਸਰਬਉੱਚ ਬਲਿਦਾਨ ਨੂੰ ਯਾਦ ਕਰਦੇ ਹੋਏ ਸੈਨਿਕਾਂ ਦੇ ਲਈ ਨੈਸ਼ਨਲ ਵਾਰ ਮੈਮੋਰੀਅਲ ਨਿਰਮਾਣ ਦੀ ਪਹਿਲ ਕਰਨ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਵਾਰ ਮੈਮੋਰੀਅਲ ‘ਤੇ ਅੱਜ ਦਾ ਉਤਸਵ ਸਾਨੂੰ ਆਪਣਾ ਆਭਾਰ ਵਿਅਕਤ ਕਰਨ ਅਤੇ ਆਪਣੇ ਰਾਸ਼ਟਰੀ ਨਾਇਕਾਂ ਦੀ ਯਾਦਗਾਰੀ ਯਾਦ ਨੂੰ ਸੰਜੋਣ ਦਾ ਅਵਸਰ ਦਿੰਦਾ ਹੈ।
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਲੜੀ ਦੇ ਇੱਕ ਹਿੱਸੇ ਦੇ ਰੂਪ ਵਿੱਚ ਆਯੋਜਿਤ ਇਹ ਨਾਟਕ ਹੋਰ ਵੀ ਪ੍ਰਾਸੰਗਿਕ ਹੋ ਜਾਂਦਾ ਹੈ ਕਿਉਂਕਿ ਇਹ ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਵਿੱਚ ਤੈਨਾਤ ਸੈਨਿਕਾਂ ਨੂੰ ਸ਼ਰਧਾਂਜਲੀ ਹੈ, ਜੋ ਦਿਨ-ਰਾਤ ਸਾਨੂੰ ਇੱਕ ਸੁਰੱਖਿਅਤ ਜੀਵਨ ਦੀ ਅਗਵਾਈ ਕਰਨ ਵਿੱਚ ਸਹਾਇਤਾ ਦੇ ਲਈ ਆਪਣੇ ਪ੍ਰਾਣ ਤੱਕ ਨਿਊਛਾਵਰ ਕਰ ਦਿੰਦੇ ਹਨ।
ਕਾਰਗਿਲ ਯੁੱਧ ਵਰ੍ਹੇ 1999 ਵਿੱਚ ਹੋਇਆ ਸੀ। 1998-99 ਦੀ ਸਰਦੀਆਂ ਵਿੱਚ, ਜਦੋਂ ਕਾਰਗਿਲ ਦੇ ਨਾਲ ਭਾਰਤ ਦੀਆਂ ਸੀਮਾਵਾਂ ਦੀ ਉੱਚੀ ਚੋਟੀਆਂ ਬਰਫ ਨਾਲ ਢਕੀ ਹੁੰਦੀ ਹੈ ਅਤੇ ਇੱਕ ਸਮਝੌਤੇ ਦੇ ਤਹਿਤ, ਦੋਵਾਂ ਪੱਖਾਂ ਦੇ ਸੈਨਿਕ ਇਸ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਨਹੀਂ ਦਿੰਦੇ ਹਨ। ਅਜਿਹੇ ਵਿੱਚ ਪਾਕਿਸਤਾਨੀ ਸੈਨਾ ਨੇ ਇਸੇ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਭਾਰਤੀ ਸੀਮਾ ਵਿੱਚ ਘੁਸਪੈਠ ਕਰਕੇ ਉੱਥੇ ਆਪਣੇ ਠਿਕਾਨੇ ਬਣਾ ਲਏ ਸਨ। ਪਾਕਿਸਤਾਨੀ ਸੈਨਾ ਰਣਨੀਤਕ ਤੌਰ ‘ਤੇ ਉਚਾਈ ‘ਤੇ ਸੀ। ਮਈ 1999 ਵਿੱਚ ਇਸ ਦਾ ਪਤਾ ਚਲਣ ‘ਤੇ ਭਾਰਤੀ ਸੈਨਿਕਾਂ ਨੇ ਸਾਮਰਿਕ ਦ੍ਰਿਸ਼ਟੀ ਨਾਲ ਕਮਜ਼ੋਰ ਸਥਿਤੀ ਵਿੱਚ ਹੁੰਦੇ ਹੋਏ ਵੀ ਸੱਚ ਤੇ ਮਾਤ੍ਰਭੂਮੀ ਦੀ ਭਗਤੀ ਨਾਲ ਸ਼ਕਤੀ ਗ੍ਰਹਿਣ ਕਰਦੇ ਹੋਏ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ ਕਾਰਗਿਲ ਦੀ ਦੁਰਗਮ ਚੋਟੀਆਂ ਨੂੰ ਦੁਸ਼ਮਣ ਤੋਂ ਮੁਕਤ ਕਰਵਾਉਂਦੇ ਹੋਏ ਉਸ ਨੂੰ ਫਿਰ ਤੋਂ ਆਪਣੇ ਕੰਟਰੋਲ ਵਿੱਚ ਲੈ ਲਿਆ।
ਕਾਰਗਿਲ ਏਕ ਸ਼ੌਰਯ ਗਾਥਾ ਮਾਤ੍ਰਭੂਮੀ ਦੇ ਲਈ ਸ਼ਹੀਦ ਹੋਣ ਵਾਲੇ ਅਜਿਹੇ ਹੀ ਗੁਮਨਾਮ ਭਾਰਤੀ ਸੈਨਿਕਾਂ ਦੀ ਸ਼ੌਰਯ ਗਾਥਾ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਇਹ ਨਾਟਕ ਆਸਿਫ ਅਲੀ ਹੈਦਰ ਖਾਨ ਦੁਆਰਾ ਲਿਖਿਤ ਅਤੇ ਸ਼ਾਂਤਨੁ ਬੋਸ ਦੁਆਰਾ ਨਿਰਦੇਸ਼ਿਤ ਹੈ। ਇਸ ਪ੍ਰਸਤੁਤੀ ਦੇ ਇਲਾਵਾ 26 ਅਤੇ 27 ਜੁਲਾਈ ਨੂੰ ਸ਼ਾਮ 7.00 ਵਜੇ ਐੱਨਐੱਸਡੀ ਦੇ ਅਭਿਮੰਚ ਸਭਾਗਾਰ ਵਿੱਚ ਨਾਟਕ ਦਾ ਮੰਚਨ ਕੀਤਾ ਜਾਵੇਗਾ।
*****
ਐੱਨਬੀ/ਐੱਸਕੇ
(Release ID: 1845175)