ਕਬਾਇਲੀ ਮਾਮਲੇ ਮੰਤਰਾਲਾ
ਦੇਸ਼ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਅਨੁਸੂਚਿਤ ਜਨਜਾਤੀਆਂ (ਐੱਸਟੀ) ਦੇ ਜੀਵਨ ਵਿੱਚ ਬਹੁਤ ਸੁਧਾਰ ਹੋਇਆ ਹੈ
ਪੂਰੇ ਦੇਸ਼ ਵਿੱਚ ਜਨਜਾਤੀ ਲੋਕਾਂ ਦਾ ਸਮੁੱਚਾ ਵਿਕਾਸ ਕਰਨ ਦੇ ਲਈ ਸਰਕਾਰ ਦੁਆਰਾ ਟ੍ਰਾਈਬਲ ਸਬ-ਪਲਾਨ (ਟੀਐੱਸਪੀ)/ ਸ਼ੇਡਿਊਲ ਟ੍ਰਾਈਬ ਕੰਪੋਨੇਂਟ (ਐੱਸਟੀਸੀ)/ ਡਿਵੈਲਪਮੈਂਟ ਐਕਸ਼ਨ ਪਲਾਨ ਫਾਰ ਐੱਸਟੀ (ਡੀਏਪੀਐੱਸਟੀ) ਦਾ ਲਾਗੂਕਰਨ ਕੀਤਾ ਜਾ ਰਿਹਾ ਹੈ
Posted On:
25 JUL 2022 6:50PM by PIB Chandigarh
ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਦੁਆਰਾ ਅਨੁਸੂਚਿਤ ਜਨਜਾਤੀਆਂ ਦੇ ਲਈ ਕੀਤੇ ਗਏ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣਾਂ (ਐੱਨਐੱਫਐੱਚਐੱਸ) ਦੇ ਅਨੁਸਾਰ, ਸਿਸ਼ੂ ਮੌਤ ਦਰ 62.1 (2005-06) ਤੋਂ ਘਟ ਕੇ 41.6 (2019-21) ਹੋ ਗਈ ਹੈ; ਪੰਜ ਵਰ੍ਹਿਆਂ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ 95.7 (2005-06) ਤੋਂ ਘਟ ਕੇ 50.3 (2019-21) ਹੋ ਗਈ ਹੈ; ਸੰਸਥਾਗਤ ਪ੍ਰਸਵ 17.7% (2005-06) ਤੋਂ ਵਧ ਕੇ 82.3% (2019-21) ਹੋ ਗਿਆ ਹੈ ਅਤੇ 12 ਤੋਂ 23 ਮਹੀਨੇ ਦੇ ਬੱਚਿਆਂ ਦਾ ਟੀਕਾਕਰਣ 31.3% (2005-06) ਤੋਂ ਵਧ ਕੇ 76.8% (2019-21) ਹੋ ਗਿਆ ਹੈ।
ਦਸ ਸਾਲਾਂ ਜਨਗਣਨਾ, ਪ੍ਰਬੰਧਨ ਸੂਚਨਾ ਪ੍ਰਣਾਲੀ, ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲਿਆਂ/ਵਿਭਾਗਾਂ ਦੁਆਰਾ ਕੀਤੇ ਗਏ ਨਮੂਨਾ ਸਰਵੇਖਣਾਂ ਦੇ ਆਂਕੜਿਆਂ ਦੇ ਅਨੁਸਾਰ, ਪਿਛਲੇ ਕੁਝ ਵਰ੍ਹਿਆਂ ਵਿੱਚ ਅਨੁਸੂਚਿਤ ਜਨਜਾਤੀਆਂ (ਐੱਸਟੀ) ਦੇ ਜੀਵਨ ਪੱਧਰ ਵਿੱਚ ਬਹੁਤ ਸੁਧਾਰ ਹੋਇਆ ਹੈ, ਉਦਾਹਰਣ ਦੇ ਲਈ, ਅਨੁਸੂਚਿਤ ਜਨਜਾਤੀਆਂ ਦੀ ਸਾਖਰਤਾ ਦਰ 2001 ਵਿੱਚ 47.1% ਤੋਂ ਵਧ ਕੇ 2011 ਵਿੱਚ 59% ਹੋ ਗਈ ਹੈ। ਇਸ ਦੇ ਇਲਾਵਾ, ਆਂਕੜੇ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੀ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀਐੱਲਐੱਫਐੱਸ) ਰਿਪੋਰਟ ( ਜੁਲਾਈ 2020- ਜੂਨ 2021) ਦੇ ਅਨੁਸਾਰ ਅਨੁਸੂਚਿਤ ਜਨਜਾਤੀਆਂ ਦੀ ਸਾਖਰਤਾ ਦਰ ਵਧ ਕੇ 71.6% ਹੋ ਗਈ ਹੈ।
ਪੂਰਵਵਰਤੀ ਯੋਜਨਾ ਆਯੋਗ ਦਾ ਅਨੁਮਾਨ ਸੀ ਕਿ ਗ੍ਰਾਮੀਣ ਖੇਤਰਾਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਅਨੁਸੂਚਿਤ ਜਨਜਾਤੀਆਂ ਦਾ ਪ੍ਰਤੀਸ਼ਤ 2004-05 ਵਿੱਚ 62.3% ਤੋਂ ਘਟ ਕੇ 2011-12 ਵਿੱਚ 45.3% ਹੋ ਚੁੱਕਿਆ ਸੀ। ਇਸ ਦੇ ਇਲਾਵਾ, ਸ਼ਹਿਰੀ ਖੇਤਰਾਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਅਨੁਸੂਚਿਤ ਜਨਜਾਤੀਆਂ ਦਾ ਪ੍ਰਤੀਸ਼ਤ 2004-05 ਵਿੱਚ 35.5% ਤੋਂ ਘਟ ਕੇ 2011-12 ਵਿੱਚ 24.1% ਹੋ ਚੁੱਕਿਆ ਸੀ।
ਪੂਰੇ ਦੇਸ਼ ਵਿੱਚ ਜਨਜਾਤੀ ਲੋਕਾਂ ਦਾ ਸਮੁੱਚਾ ਵਿਕਾਸ ਕਰਨ ਦੇ ਲਈ ਸਰਕਾਰ ਟ੍ਰਾਈਬਲ ਸਬ-ਪਲਾਨ (ਟੀਐੱਸਪੀ)/ ਸ਼ੇਡਿਊਲ ਟ੍ਰਾਈਬ ਕੰਪੋਨੈਂਟ (ਐੱਸਟੀਸੀ)/ ਡਿਵੈਲਪਮੈਂਟ ਐਕਸ਼ਨ ਪਲਾਨ ਫਾਰ ਐੱਸਟੀ (ਡੀਏਪੀਐੱਸਟੀ) ਲਾਗੂ ਕਰ ਰਹੀ ਹੈ। ਕਬਾਇਲੀ ਕਾਰਜ ਮੰਤਰਾਲਾ ਦੇ ਇਲਾਵਾ, 41 ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਲਈ ਜਨਜਾਤੀ ਵਿਕਾਸ ਲਈ ਟੀਐੱਸਪੀ/ਐੱਸਟੀਸੀ/ਡੀਏਪੀਐੱਸਟੀ ਨਿਧੀਆਂ ਦੇ ਰੂਪ ਵਿੱਚ ਪ੍ਰਤੀ ਵਰ੍ਹੇ ਆਪਣੀ ਕੁੱਲ ਯੋਜਨਾ ਵੰਡਣ ਦਾ 4.3 ਤੋਂ 17.5 ਪ੍ਰਤੀਸ਼ਤ ਨਿਰਧਾਰਿਤ ਕਰਨਾ ਲਾਜ਼ਮੀ ਕੀਤਾ ਗਿਆ ਹੈ। ਟੀਐੱਸਪੀ/ਐੱਸਟੀਸੀ/ਡੀਏਪੀਐੱਸਟੀ ਨਿਧੀਆਂ ਨੂੰ ਵਿਭਿੰਨ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ ਆਪਣੀ ਯੋਜਨਾ ਦੇ ਤਹਿਤ ਅਨੁਸੂਚਿਤ ਜਨਜਾਤੀਆਂ ਦਾ ਤੇਜ਼ ਸਮਾਜਿਕ-ਆਰਥਿਕ ਵਿਕਾਸ ਕਰਨ ਦੇ ਲਈ ਸਿੱਖਿਆ, ਸਿਹਤ, ਖੇਤੀਬਾੜੀ, ਸਿੰਚਾਈ, ਸੜਕ, ਆਵਾਸ, ਪੇਅਜਲ, ਬਿਜਲੀਕਰਣ, ਰੋਜ਼ਗਾਰ ਸਿਰਜਣ, ਕੌਸ਼ਲ ਵਿਕਾਸ ਆਦਿ ਨਾਲ ਸੰਬੰਧਿਤ ਵਿਭਿੰਨ ਵਿਕਾਸ ਪ੍ਰੋਜੈਕਟਾਂ ਵਿੱਚ ਖਰਚ ਕੀਤਾ ਜਾਂਦਾ ਹੈ। ਨੀਤੀ ਆਯੋਗ ਦੁਆਰਾ ਅਨੁਸੂਚਿਤ ਜਨਜਾਤੀਆਂ ਦੇ ਕਲਿਆਣ ਅਤੇ ਵਿਕਾਸ ਦੇ ਲਈ ਪ੍ਰਤੀਬੱਧ ਮੰਤਰਾਲਿਆਂ/ਵਿਭਾਗਾਂ ਦੁਆਰਾ ਟੀਐੱਸਪੀ/ਐੱਸਟੀਸੀ/ਡੀਏਪੀਐੱਸਟੀ ਨਿਧੀਆਂ ਦਾ ਪ੍ਰਭਾਵੀ ਉਪਯੋਗ ਕਰਨ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਨਜਾਤੀ ਕਾਰਜ ਮੰਤਰਾਲਾ ਨੇ ਪ੍ਰਤੀਬੱਧ ਮੰਤਰਾਲਿਆਂ/ਵਿਭਾਗਾਂ ਦੀ ਟੀਐੱਸਪੀ/ਐੱਸਟੀਸੀ/ਡੀਏਪੀਐੱਸਟੀ ਨਿਧੀਆਂ ਦੀ ਨਿਗਰਾਨੀ ਕਰਨ ਦੇ ਲਈ ਵੇਬ-ਐਡ੍ਰੈੱਸ ਦੇ ਨਾਲ ਐੱਸਟੀਸੀ ਐੱਮਆਈਐੱਸ ਪੋਰਟਲ ਵਿਕਸਿਤ ਕੀਤਾ ਹੈ: https://stcmis.gov.in. ਮੰਤਰਾਲਾ ਦੁਆਰਾ ਟੀਐੱਸਪੀ/ਐੱਸਟੀਸੀ/ਡੀਏਪੀਐੱਸਟੀ ਦੇ ਤਹਿਤ ਵੰਡ, ਉਪਯੋਗ ਅਤੇ ਵਾਸਤਵਿਕ ਪ੍ਰਗਤੀ ਦੀ ਸਮੀਖਿਆ ਕਰਨ ਦੇ ਲਈ ਪ੍ਰਤੀਬੱਧ ਮੰਤਰਾਲਿਆਂ/ਵਿਭਾਗਾਂ ਦੇ ਨਾਲ ਸਮੇਂ-ਸਮੇਂ ‘ਤੇ ਬੈਠਕਾਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮਾਨਕ ਨਿਰਧਾਰਿਤ ਕਰਨ ਵਾਲੇ ਟੀਐੱਸਪੀ/ਐੱਸਟੀਸੀ ਵੰਡ ਦਾ ਅਨੁਪਾਲਨ, ਯੋਜਨਾਵਾਂ ਦੀ ਪਹਿਚਾਣ, ਅਜਿਹੀਆਂ ਯੋਜਨਾਵਾਂ ਦੇ ਤਹਿਤ ਟੀਐੱਸਪੀ/ਐੱਸਟੀਸੀ/ਡੀਏਪੀਐੱਸਟੀ ਨਿਧੀਆਂ ਦੀ ਵੰਡ ਅਤੇ ਉਪਯੋਗ, ਜੋ ਐੱਸਟੀ ਨੂੰ ਵਿਸ਼ੇਸ਼ ਲਾਭ ਪ੍ਰਦਾਨ ਕਰਦੇ ਹਨ, ਨਿਗਰਾਨੀ ਸਮੀਖਿਆ ਬੈਠਕਾਂ ਵਿੱਚ ਟੀਐੱਸਪੀ/ਐੱਸਟੀਸੀ/ਡੀਏਪੀਐੱਸਟੀ ਦੇ ਤਹਿਤ ਲਕਸ਼/ਉਤਪਾਦ ਦੀ ਸਥਾਪਨਾ ਅਤੇ ਪ੍ਰਗਤੀ ਆਦਿ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਮੰਤਰਾਲਿਆਂ/ਵਿਭਾਗਾਂ ਨਾਲ ਟੀਐੱਸਪੀ/ਐੱਸਟੀਸੀ/ਡੀਏਪੀਐੱਸਟੀ ਦੇ ਤਹਿਤ ਵਾਸਤਵਿਕ ਪ੍ਰਗਤੀ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾਂਦੀ ਹੈ।
ਇਹ ਜਾਣਕਾਰੀ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਨੇ ਅੱਜ ਲੋਕਸਭਾ ਵਿੱਚ ਦਿੱਤੀ।
*****
ਐੱਨਬੀ/ਐੱਸਕੇ
(Release ID: 1844938)
Visitor Counter : 131