ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸਮਰੱਥਾ ਨਿਰਮਾਣ ਭਾਰਤ ਨੂੰ ਗਲੋਬਲ ਰੂਪ ਤੋਂ ਵਧੀਆ ਪ੍ਰਯੋਗਸ਼ਾਲਾ ਪ੍ਰਥਾਵਾਂ ਵਿੱਚ ਮੋਹਰੀ ਬਣਾ ਸਕਦਾ ਹੈ: ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ

Posted On: 25 JUL 2022 6:32PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਡਾ. ਐੱਸ ਚੰਦਰਸ਼ੇਖਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਦੇਸ਼ ਵਿੱਚ ਵਧੀਆ ਪ੍ਰਯੋਗਸ਼ਾਲਾ ਪ੍ਰਥਾਵਾਂ (ਜੀਐੱਲਪੀ) ਤੇ ਭਵਿੱਖ ਵਿੱਚ ਸਮੱਰਥਾ ਨਿਰਮਾਣ ਤੇ ਸਰਕਾਰ ਦੀ ਪ੍ਰਤੀਬਧਤਾ ਅਤੇ ਬਲ ਦੇ ਨਾਲ ਇਸ ਖੇਤਰ ਵਿੱਚ ਭਾਰਤ ਦਾ ਇੱਕ ਗਲੋਬਲ ਨੇਤਾ ਬਣਨਾ ਨਿਸ਼ਚਿਤ ਹੈ।

ਆਰਥਿਕ ਸਹਿਯੋਗ ਅਤ ਵਿਕਾਸ ਸੰਗਠਨ (ਓਈਸੀਡੀ) ਦੀ ਮੁਲਾਂਕਣ ਟੀਮ ਦੀ ਉਦਘਟਨੀ ਮੀਟਿੰਗ ਵਿੱਚ ਡਾ ਚੰਦਰਸ਼ੇਖਰ ਨੇ ਕਿਹਾ ਕਿ 3 ਮਾਰਚ, 2011 ਨੂੰ ਭਾਰਤ ਨੂੰ ਡੇਟਾ ਦੀ ਆਪਸੀ ਸਵੀਕ੍ਰਿਤੀ (ਐੱਮਏਡੀ) ਦੇ ਪੂਰਣ ਪਾਲਨਕਰਤਾ ਦਾ ਦਰਜਾ ਪ੍ਰਾਪਤ ਹੋਇਆ, ਜਿਸ ਵਿੱਚ ਭਾਰਤ ਦੇ ਨੌਨ- ਕਲੀਨਿਕਲ ਸੁਰੱਖਿਆ ਡੇਟਾ ਨੂੰ ਦੁਨੀਆ ਭਰ ਵਿੱਚ ਇਸ ਦੀ ਭਰੋਸੇਯੋਗਤਾ ਅਤੇ ਸਵੀਕਾਰਤਾ ਵਿੱਚ ਜਬਰਦਸਤ ਵਾਧਾ ਕਰਕੇ ਗਲੋਬਲ ਮਾਨਤਾ ਮਿਲੀ ਹੈ। ਇਹ ਮੁਲਾਂਕਣ ਟੀਮ ਰਾਸ਼ਟਰੀ ਜੀਐੱਲਪੀ ਪ੍ਰੋਗਰਾਮ ਦੀਆਂ ਪ੍ਰਕਿਰਿਆ ਅਤੇ ਪ੍ਰਥਾਵਾਂ ਦੇ ਔਨ-ਸਾਈਟ ਮੁਲਾਂਕਣ (ਓਐੱਸਈ) ਦੇ ਲਈ ਦੇਸ਼ ਦਾ ਦੌਰਾ ਕਰ ਰਹੀ ਹੈ।

ਡੇਟਾ ਦੀ ਆਪਸੀ ਸਵੀਕ੍ਰਿਤੀ (ਐੱਮਏਡੀ) ਉਨ੍ਹਾਂ ਫੈਸਲਿਆਂ ਦਾ ਇੱਕ ਸਮੂਹ ਹੈ ਜੋ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਦੁਆਰਾ ਵਿਕਸਿਤ ਪ੍ਰਯੋਗਸ਼ਾਲਾ ਪ੍ਰਥਾਵਾਂ ਦੇ ਨਿਯਮ ਲਈ ਸਾਡੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।

https://ci4.googleusercontent.com/proxy/xJfhGEE6xnss6LGy1oneaBeihSxFPYCq5vjclopzGLE_nMqdMNseni_Ee-Wdjrz7y3MzINdSSKao8oYAoxinI3DOtkOveRZCB4qlEMnnZqJe46fzlc2c9j4KSA=s0-d-e1-ft#https://static.pib.gov.in/WriteReadData/userfiles/image/image0016261.jpg

 

ਓਈਸੀਡੀ ਇੱਕ ਅੰਤਰਰਾਸ਼ਟਰੀ ਸੰਗਠਨ ਹੈ ਜੋ ਬਿਹਤਰ ਨੀਤੀਆਂ ਦੇ ਨਿਰਮਾਣ ਲਈ ਕੰਮ ਕਰਦਾ ਹੈ ਡਾ. ਚੰਦਰਸ਼ੇਖਰ ਨੇ ਦੱਸਿਆ ਕਿ ਐੱਮਏਡੀ ਦੀ ਇਸ ਸਥਿਤੀ ਨੇ ਨਾ ਕੇਵਲ ਵਧੀਆ ਪ੍ਰਯੋਗਸ਼ਾਲਾ ਪ੍ਰਥਾਵਾਂ ਦੀ ਟੈਸਟਿੰਗ ਸੁਵਿਧਾਵਾਂ (ਟੀਐੱਫ) ਦੇ ਵਿਸ਼ਵਾਸ ਨੂੰ ਵਧਾਇਆ ਹੈ ਬਲਕਿ ਕਾਰੋਬਾਰ ਲਈ ਤਕਨੀਕੀ ਰੁਕਾਵਟਾਂ ਨੂੰ ਵੀ ਦੂਰ ਕੀਤਾ ਹੈ।

ਭਾਰਤ ਦੇ ਰਾਸ਼ਟਰੀ ਜੀਐੱਲਪੀ ਅਨੁਪਾਲਨ ਨਿਗਰਾਨੀ ਪ੍ਰੋਗਰਾਮ ਨੂੰ ਰਾਸ਼ਟਰੀ ਜੀਐੱਲਪੀ ਅਨੁਪਾਲਨ ਨਿਗਰਾਨੀ ਪ੍ਰੋਗਰਾਮ (ਐੱਨਜੀਸੀਐੱਮਏ) ਦੇ ਰਾਹੀਂ ਲਾਗੂ ਕੀਤਾ ਜਾਂਦਾ ਹੈ ਜੋ ਇਸ ਦੇ ਪ੍ਰਧਾਨ ਦੇ ਰੂਪ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਦੇ ਪ੍ਰਸ਼ਾਸਨਿਕ ਕੰਟਰੋਲ ਵਿੱਚ ਹੁੰਦਾ ਹੈ।

ਓਈਸੀਡੀ ਮੈਂਬਰ ਅਤੇ ਪੂਰੀ ਤਰ੍ਹਾਂ ਨਾਲ ਪੈਰੋਕਾਰ ਗੈਰ-ਮੈਂਬਰ ਦੇਸ਼ਾਂ ਦੇ ਅਨੁਪਾਲਨ ਨਿਗਰਾਨੀ ਅਥਾਰਿਟੀ (ਸੀਐੱਮਏਐੱਸ) ਦਾ ਮੁਲਾਂਕਣ ਓਈਸੀਡੀ ਦੇ ਮਾਰਗਦਰਸ਼ਨ ਦਸਤਾਵੇਜ ਦੇ ਅਨੁਸਾਰ ਰਾਸ਼ਟਰੀ ਜੀਐੱਲਪੀ ਅਨੁਪਾਲਨ ਨਿਗਰਾਨੀ ਪ੍ਰੋਗਰਾਮਾਂ ਦੇ ਔਨ-ਸਾਈਟ ਮੁਲਾਂਕਣ ਦੇ ਲਈ ਨਿਰਧਾਰਿਤ ਪ੍ਰਕਿਰਿਆਵਾਂ ਅਤੇ ਪ੍ਰਥਾਵਾਂ ਦੇ ਅਨੁਸਾਰ ਕੀਤਾ ਜਾਂਦਾ ਹੈ। 

 ਮਾਰਗਦਰਸ਼ਨ ਦਸਤਾਵੇਜ ਹਰ 10 ਸਾਲ ਵਿੱਚ ਓਈਸੀਡੀ ਦੇਸ਼ਾਂ ਅਤੇ ਪੂਰਣ ਪੈਰੋਕਾਰ ਗੈਰ-ਮੈਂਬਰ ਦੇਸ਼ਾਂ ਦੇ ਜੀਐੱਲਪੀ ਅਨੁਪਾਲਨ ਨਿਗਰਾਨੀ ਪ੍ਰੋਗਰਾਮਾਂ ਦੇ ਓਐੱਸਈ ਨੂੰ ਆਪਸੀ ਸੰਯੁਕਤ ਯਾਤਰਾਵਾਂ (ਐੱਮਜੇਵੀ) ਦੇ ਰਾਹੀਂ ਕਰਨਾ ਲਾਜ਼ਮੀ ਬਣਾਉਂਦਾ ਹੈ।

ਡਾ. ਚੰਦਰਸ਼ੇਖਰ ਨੇ ਦੱਸਿਆ ਕਿ ਵਰਤਮਾਨ ਵਿੱਚ ਦੇਸ਼ ਵਿੱਚ 52 ਟੈਸਟਿੰਗ ਸੁਵਿਧਾਵਾਂ ਨੂੰ ਐਨਜੀਸੀਐੱਮਏ ਦੁਆਰਾ ਜੀਐੱਲਪੀ ਅਨੁਪਾਲਨ ਦੇ ਰੂਪ ਵਿੱਚ ਪ੍ਰਮਾਣਿਤ ਕੀਤਾ ਗਿਆ ਹੈ, ਜਿਸ ਵਿੱਚ 3 ਸਰਕਾਰੀ ਪ੍ਰਯੋਗਸ਼ਾਲਾਵਾਂ-ਨੈਸ਼ਨਲ ਇੰਸਟੀਟਿਊਟ ਆਵ੍ ਮੈਡੀਸਨਲ ਐਜੂਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ ਮੋਹਾਲੀ), ਭਾਰਤੀ ਵਿਸ਼ਵ ਵਿਗਿਆਨ ਖੋਜ ਸੰਸਥਾਨ(ਆਈਆਈਟੀਆਰ) ਲਖਨਊ ਅਤੇ ਸੈਂਟਰਲ ਡਰੱਗ ਰਿਸਰਚ ਇੰਸਟੀਟਿਊਟ(ਸੀਡੀਆਰਆਈ) ਲਖਨਊ ਸ਼ਾਮਲ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਜੀਐੱਲਪੀ ਟੈਸਟਿੰਗ ਸੁਵਿਧਾਵਾਂ (ਟੀਐੱਫ) ਦੀਆਂ ਗਤੀਵਿਧੀਆਂ ਦਾ ਦਾਇਰਾ ਵਿਆਪਕ ਹੈ ਜਿਸ ਵਿੱਚ ਦਸ ਪ੍ਰਕਾਰ ਦੇ ਰਸਾਇਣਿਕ/ਟੈਸਟ ਆਇਟਮਸ ਅਤੇ ਮੁਹਾਰਤ ਦੇ ਨੌ ਖੇਤਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਜੀਐੱਲਪੀ ਪ੍ਰੋਗਰਾਮ ਨੇ ਨਾ ਕੇਵਲ ਦੇਸ਼ ਵਿੱਚ ਜੀਐੱਲਪੀ ਟੀਐੱਫ ਦਾ ਇੱਕ ਨੈਟਵਰਕ ਬਣਾਉਣ ਵਿੱਚ ਮਦਦ ਕੀਤੀ ਹੈ।

ਡੀਐੱਸਟੀ ਦੇ ਸੀਨੀਅਰ ਸਲਾਹਕਾਰ ਡਾ ਅਖਿਲੇਸ਼ ਗੁਪਤਾ ਨੇ ਕਿਹਾ ਕਿ ਭਾਰਤ ਐੱਨਜੀਸੀਐੱਮਏ ਦਾ ਅਖਿਰੀ ਔਨ-ਸਾਈਟ ਮੁਲਾਂਕਣ 2010 ਵਿੱਚ ਕਰਾਇਆ ਗਿਆ ਸੀ। ਮੁਲਾਂਕਣ ਦਲ ਦੀਆਂ ਟਿਪਣੀਆਂ ਦੇ ਅਧਾਰ ਤੇ ਹੀ ਐੱਨਜੀਸੀਐੱਮਏ ਨੇ ਆਪਣੇ ਨਿਰੀਖਕਾਂ ਦੇ ਕਠੋਰ ਟ੍ਰੇਨਿੰਗ ਅਤੇ ਜੀਐੱਲਪੀ ਨਿਰੀਖਣ ਦੀ ਮਜਬੂਤੀ ਅਤੇ ਪਾਰਦਰਸ਼ਿਤਾ ਨੂੰ ਹੋਰ ਅਧਿਕ ਵਧਾਉਣ ਲਈ ਕਾਰਜ ਕੀਤਾ ਸੀ।

 

ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਅਨੁਪਾਲਨ ਨਿਗਰਾਨੀ ਪ੍ਰਕਿਰਿਆਵਾਂ ਨੂੰ ਹੋਰ ਮਜਬੂਤ ਕਰਨ ਲਈ ਇਸ ਮੁਲਾਂਕਣ ਅਤੇ ਟੀਮ ਤੋਂ ਇਨਪੁਟ ਲਈ ਆਸ਼ਾਵਾਦੀ ਅਤੇ ਤਤਪਰ ਹਨ।

 

https://ci6.googleusercontent.com/proxy/oC8d_3TxVoXqFyPakHTKHZgwRxjXvZYslLjHZHaDaxM958H-HC08FETMXFi8GmKjidQmPNVkyIyv765t2S7ndjFKm4bxisn6oQy0jRCAnrPZIxKUZv_m283jew=s0-d-e1-ft#https://static.pib.gov.in/WriteReadData/userfiles/image/image00206EU.jpg

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਵਿੱਚ ਵਧੀਆ ਪ੍ਰਯੋਗਸ਼ਾਲਾ ਪ੍ਰਥਾਵਾਂ ਦੀ ਪ੍ਰਮੁੱਖ ਡਾ. ਏਕਤਾ ਕਪੂਰ ਨੇ ਪ੍ਰੋਗਰਾਮ ਅਤੇ ਇਸ ਦੀਆਂ ਉਪਲਬਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ

ਉਦਘਾਟਨ ਮੀਟਿੰਗ ਵਿੱਚ ਮਲੇਸ਼ੀਆ ਸਰਕਾਰ ਨੇ ਸਿਹਤ ਮੰਤਰਾਲੇ ਵਿੱਚ ਸੀਨੀਅਰ ਪ੍ਰਿੰਸੀਪਲ ਅਸਿਸਟੈਂਟ ਡਾਇਰੈਕਟਰ,ਡਾ. ਫਦੀਲਾਹ ਹਸਬੁੱਲਾਹ, (ਪ੍ਰਮੁੱਖ ਮੁਲਾਂਕਣਕਰਤਾ), ਜਪਾਨ ਸਰਕਾਰ ਵਿੱਚ ਵਾਤਾਵਰਣ ਮੰਤਰਾਲੇ ਦੇ ਵਾਤਾਵਰਣ ਸਿਹਤ ਵਿਭਾਗ ਵਿੱਚ ਡਿਪਟੀ ਡਾਇਰੈਕਟਰ , ਰਸਾਇਣ ਮੁਲਾਂਕਣ ਪ੍ਰੋਗਰਾਮ, ਸੁਸ਼੍ਰੀ ਨਾਓਕੋ ਮੌਰੀਤਾਨੀ, ਓਈਸੀਡੀ ਦੇ ਵਾਤਾਵਰਣ, ਸਿਹਤ ਅਤੇ ਸੁਰੱਖਿਆ  ਪ੍ਰਭਾਗ, ਵਾਤਾਵਰਣ ਡਾਇਰੈਕਟੋਰੇਟ ਵਿੱਚ ਨੀਤੀ ਵਿਸ਼ਲੇਸ਼ਕ,

ਡਾ. ਯੁਸੁਕੇ ਓਕੁ ਅਤੇ ਨੈਸ਼ਨਲ ਇੰਸਟੀਟਿਊਟ ਫਾਰ ਐਨਵਾਇਰਨਮੈਂਟਲ ਸਟੱਡੀਜ਼, ਜਪਾਨ (ਨਿਰੀਖਕ) ਮਹਿਮਾਨ ਖੋਜਕਾਰ ਡਾ. ਯੋਸ਼ੀਯੋ ਸੁਗਯਾ, ਮਹਿਮਾਨ ਖੋਜਕਾਰ, ਨੈਸ਼ਨਲ ਇੰਸਟੀਟਿਊਟ ਫਾਰ ਐਨਵਾਇਰਨਮੈਂਟਲ ਸਟੱਡੀਜ਼, ਜਪਾਨ (ਨਿਰੀਖਕ) ਦੇ ਅਤਿਰਿਕਤ ਐੱਨਜੀਸੀਐੱਮਏ ਨਿਰੀਖਕ ਅਤੇ ਡੀਐੱਸਟੀ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

<><><><><>


(Release ID: 1844934) Visitor Counter : 135
Read this release in: English , Urdu , Hindi