ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਬੋਰਡ ਪਰੀਖਿਆ ਦੇ ਪਰਿਣਾਮਾਂ ਦੇ ਲਈ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ, ਨਾਲ ਹੀ ਨਾ ਸਿਰਫ ਅੱਗੇ ਆਉਣ ਬਲਕਿ ਭਵਿੱਖ ਦੇ ਲਈ ਸੋਚਣ ਦਾ ਵੀ ਸੱਦਾ ਦਿੱਤਾ


ਕੇਂਦਰੀ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੇ ਬਿਹਤਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ, ਇਸ ਨੂੰ ਸਮਾਜ ਵਿੱਚ ਸਕਾਰਾਤਮਕ ਬਦਲਾਵ ਦਾ ਇੱਕ ਸੰਕੇਤ ਦੱਸਿਆ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਪਣਾ ਉਦਾਹਰਣ ਦੇ ਕੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ, ਜਿਨ੍ਹਾਂ ਦੇ ਪਰਿਣਾਮ ਸੰਤੋਸ਼ਜਨਕ ਨਹੀਂ ਰਹੇ; ਕਿਹਾ- ਦੁਨੀਆ ਅਜਿਹੇ ਲੋਕਾਂ ਦੇ ਉਦਾਹਰਣ ਨਾਲ ਭਰੀ ਹੋਈ ਹੈ ਜਿਨ੍ਹਾਂ ਨੇ ਪਰੀਖਿਆਵਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਨਹੀਂ ਕੀਤਾ ਬਲਕਿ ਜੀਵਨ ਵਿੱਚ ਸ਼ਾਨਦਾਰ ਕੰਮ ਕੀਤਾ ਹੈ

Posted On: 22 JUL 2022 5:26PM by PIB Chandigarh

ਕੇਂਦਰੀ ਸਿੱਖਿਆ ਤੇ ਕੌਸ਼ਲ ਵਿਕਾਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸੀਬੀਐੱਸਈ ਦੁਆਰਾ ਜਮਾਤ 10 ਅਤੇ 12 ਦੇ ਪਰੀਖਿਆ ਪਰਿਣਾਮਾਂ ਦੇ ਐਲਾਨ ‘ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਧਿਆਪਕਾਂ, ਮਾਤਾ-ਪਿਤਾ (ਮਾਪੇ) ਅਤੇ ਹੋਰ ਕਈ ਲੋਕਾਂ ਦੇ ਪ੍ਰਸੰਨ ਹੋਣ ਦਾ ਸਮਾਂ ਹੈ, ਜੋ ਵਿਦਿਆਰਥੀਆਂ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਸਾਰੇ ਵਿਦਿਆਰਥੀਆਂ ਦੇ ਸੁਖ, ਸਿਹਤ ਅਤੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ। ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਪਰਿਣਾਮ ਦੀ ਬੇਸਬ੍ਰੀ ਨਾਲ ਉਮੀਦ, ਕੜੀ ਮਿਹਨਤ ਦਾ ਫਲ ਦੇਖਣ ਦਾ ਆਨੰਦ ਆਦਿ ਕਿਸੇ ਵੀ ਵਿਦਿਆਰਥੀ ਦੇ ਜੀਵਨ ਦੇ ਲਈ ਮੀਠੀ ਯਾਦਾਂ ਬਣ ਜਾਂਦੀਆਂ ਹਨ। ਵਿਦਿਆਰਥੀਆਂ ਦੇ ਲਈ ਇਸ ਮਿਆਦ ਨੂੰ ਅੱਗੇ ਆਉਣ ਦਾ ਸਮਾਂ ਦੱਸਦੇ ਹੋਏ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਸੋਚਣ ਦੀ ਸਲਾਹ ਦਿੱਤੀ ਕਿ ਉਹ ਭਵਿੱਖ ਵਿੱਚ ਕੀ ਬਣਨਾ ਚਾਹੁੰਦੇ ਹਨ।

 

ਆਪਣੇ ਪਰਿਣਾਮਾਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਅਜਿਹੇ ਲੋਕਾਂ ਦੇ ਉਦਾਹਰਣ ਭਰੇ ਪਏ ਹਨ ਜਿਨ੍ਹਾਂ ਨੇ ਪਰੀਖਿਆਵਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਨਹੀਂ ਕੀਤਾ, ਲੇਕਿਨ ਜੀਵਨ ਵਿੱਚ ਬਹੁਤ ਚੰਗਾ ਕੰਮ ਕੀਤਾ। ਆਪਣਾ ਹੀ ਉਦਾਹਰਣ ਦਿੰਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮੈਂ ਖੁਦ ਨੂੰ ਇੱਕ ਔਸਤ ਵਿਦਿਆਰਥੀ ਦੇ ਰੂਪ ਵਿੱਚ ਯਾਦ ਕਰਦਾ ਹਾਂ ਜਿਸ ਨੂੰ ਪਰੀਖਿਆਵਾਂ ਵਿੱਚ ਚੰਗੇ ਅੰਕ ਨਹੀਂ ਮਿਲੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਇਸ ਨੂੰ ਸਵੀਕਾਰ ਕਰਨ ਅਤੇ ਕੜੀ ਮਿਹਨਤ ਕਰਨ ਦੇ ਲਈ ਤਿਆਰ ਹਾਂ ਤਾਂ ਜੀਵਨ ਵਿੱਚ ਕਲਪਨਾਯੋਗ ਰਸਤੇ ਤਿਆਰ ਹੋ ਜਾਂਦੇ ਹਨ।

 

ਸ਼੍ਰੀ ਪ੍ਰਧਾਨ ਨੇ ਜਮਾਤ 10 ਅਤੇ 12 ਦੋਵਾਂ ਵਿੱਚ ਵਿਦਿਆਰਥੀਆਂ ਦੇ ਬਿਹਤਰੀਨ ਪ੍ਰਦਰਸ਼ਨ ‘ਤੇ ਵੀ ਸੰਤੋਸ਼ ਵਿਅਕਤ ਕੀਤਾ। ਜਮਾਤ 12 ਵਿੱਚ, 94.54 ਪਾਸ ਪ੍ਰਤੀਸ਼ਤ ਦੇ ਨਾਲ ਵਿਦਿਆਰਥਣਾਂ ਨੇ ਵਿਦਿਆਰਥੀਆਂ (ਲੜਕਿਆਂ) ਤੋਂ 3.29 ਪ੍ਰਤੀਸ਼ਤ ਚੰਗਾ ਪ੍ਰਦਰਸ਼ਨ ਕੀਤਾ। ਇਸ ਪਰੀਖਿਆ ਵਿੱਚ 91.25 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ। ਜਮਾਤ 10 ਵਿੱਚ ਕੁੱਲ 95.21 ਪ੍ਰਤੀਸ਼ਤ ਵਿਦਿਆਰਥਣਾਂ ਪਾਸ ਹੋ ਗਈਆਂ ਹਨ, ਜਦਕਿ ਵਿਦਿਆਰਥੀਆਂ ਦੇ ਪਾਸ ਹੋਣ ਦਾ ਪ੍ਰਤੀਸ਼ਤ 93.8 ਸੀ। ਉਨ੍ਹਾਂ ਨੇ ਇਸ ਨੂੰ ਸਮਾਜ ਦੇ ਲਈ ਇੱਕ ਸਕਾਰਾਤਮਕ ਬਦਲਾਵ ਕਰਾਰ ਦਿੱਤਾ। ਕੇਂਦਰੀ ਮੰਤਰੀ ਨੇ ਜਵਾਹਰ ਨਵੋਦਯ ਵਿਦਿਆਲਯਾਵਾਂ, ਕੇਂਦਰੀ ਵਿਦਿਆਲਯਾਵਾਂ ਅਤੇ ਹੋਰ ਸਰਕਾਰੀ ਅਤੇ ਸਰਕਾਰ ਤੋਂ ਸਹਾਇਤਾ ਪ੍ਰਾਪਤ ਵਿਦਿਆਲਯਾਵਾਂ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ‘ਤੇ ਵੀ ਸੰਤੋਸ਼ ਵਿਅਕਤ ਕੀਤਾ। 

 

ਸ਼੍ਰੀ ਪ੍ਰਧਾਨ ਨੇ ਸਫਲਤਾਪੂਰਵਕ ਜਮਾਤ 10 ਅਤੇ 12 ਦੀਆਂ ਪਰੀਖਿਆਵਾਂ ਦੇ ਆਯੋਜਨ ਦੇ ਲਈ ਸੀਬੀਆਈ ਦਲ, ਸਕੂਲਾਂ, ਅਧਿਆਪਕਾਂ ਅਤੇ ਹੋਰ ਸਹਾਇਕ ਕਰਮਚਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ।

*****

 

ਐੱਮਜੇਪੀਐੱਸ/ਏਕੇ


(Release ID: 1844406) Visitor Counter : 130