ਖੇਤੀਬਾੜੀ ਮੰਤਰਾਲਾ

ਪਹਿਲੀ ਵਾਰ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਹੈ ਪੂਰਾ ਸਨਮਾਨ- ਸ਼੍ਰੀ ਤੋਮਰ


“ਭਾਰਤੀ ਖੇਤੀਬਾੜੀ ਦਾ ਸਵਦੇਸ਼ ਤੇ ਵੈਸ਼ਵਿਕ ਸਮ੍ਰਿੱਧੀ ਵਿੱਚ ਯੋਗਦਾਨ” ‘ਤੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਦਾ ਸੰਬੋਧਨ

ਖੇਤੀਬਾੜੀ ਖੇਤਰ ਵਿੱਚ ਨਿਜੀ ਨਿਵੇਸ਼ ਤੇ ਟੈਕਨੋਲੋਜੀ ਦੇ ਦਰਵਾਜੇ ਖੁਲਣ ਨਾਲ ਪੜ੍ਹੇ-ਲਿਖੇ ਨੌਜਵਾਨਾਂ ਦਾ ਆਕਰਸ਼ਿਤ ਹੋਣਾ ਸ਼ੁਭ ਸੰਕੇਤ

Posted On: 22 JUL 2022 6:28PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕਿਸਾਨ ਨੂੰ ਸਨਮਾਨਜਨਕ ਸ਼ਬਦ ਨਾਲ ਸਨਮਾਨਤ ਕਰਨ ਦਾ ਕੰਮ ਕੀਤਾ ਗਿਆ ਹੈ। ਸ਼੍ਰੀ ਤੋਮਰ ਨੇ ਇਹ ਗੱਲ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਅਵਸਰ ‘ਤੇ “ਭਾਰਤੀ ਖੇਤੀਬਾੜੀ ਦਾ ਸਵਦੇਸ਼ ਅਤੇ ਵੈਸ਼ਵਿਕ ਸਮ੍ਰਿੱਧੀ ਵਿੱਚ ਯੋਗਦਾਨ” ਵਿਸ਼ੇ ‘ਤੇ ਭਾਰਤੀ ਖੇਤੀਭਾੜੀ ਰਿਸਰਚ ਕਾਉਂਸਿਲ (ਆਈਸੀਏਆਰ) ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿੱਚ ਆਯੋਜਿਤ ਦੋ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਦੇ ਅੱਜ ਉਦਘਾਟਨ ਸੈਸ਼ਨ ਵਿੱਚ ਕਹੀ।

 

ਉਨ੍ਹਾਂ ਨੇ ਕਿਹਾ, “ਕਿਸਾਨ ਦੁਖੀ, ਬੇਚਾਰਾ, ਭੁੱਖਾ ਜਾਂ ਬੇਸਹਾਰਾ ਨਹੀਂ ਹੈ, ਬਲਕਿ ਇਸ ਸ਼ਬਦਾਵਲੀ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਕਿਸਾਨ ਗਰੀਬ ਹੋ ਸਕਦਾ ਹੈ, ਉਸ ਦੀ ਖੇਤੀ ਦਾ ਰਕਬਾ ਛੋਟਾ ਹੋ ਸਕਦਾ ਹੈ ਲੇਕਿਨ ਇਸ ਦੇ ਬਾਵਜੂਦ ਉਹ ਨਾ ਸਿਰਫ ਆਪਣੇ ਪਰਿਵਾਰ ਦਾ ਗੁਜਾਰਾ-ਬਸੇਰਾ ਕਰਦਾ ਹੈ ਬਲਕਿ ਦੇਸ਼ ਦੀ ਖੇਤੀਬਾੜਈ ਅਰਥਵਿਵਸਥਾ ਵਿੱਚ ਵੀ ਯੋਗਦਾਨ ਦਿੰਦਾ ਹੈ। ਕਿਸਾਨ ਅਤੇ ਕਿਸਾਨੀ ਨੂੰ ਸਨਮਾਨ ਨਾਲ ਜੋੜਣਾ ਚਾਹੀਦਾ ਹੈ। ਮਾਣ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਦੋਂ ਕਿਸਾਨਾਂ ਦੀ ਆਮਦਨ ਵਿੱਚ ਸਹਾਇਤਾ ਕਰਨ ਦੇ ਲਈ ਯੋਜਨਾ ਬਣਾਈ ਤਾਂ ਉਸ ਨੂੰ ਕਿਸਾਨ ਸਨਮਾਨ ਨਿਧੀ ਕਿਹਾ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਵਰ੍ਹੇ ਦਿੱਤੇ ਜਾਂਦੇ ਹਨ ਅਤੇ ਹੁਣ ਤੱਕ ਲਗਭਗ ਸਾਢੇ ਗਿਆਰ੍ਹਾਂ ਕਰੋੜ ਕਿਸਾਨਾਂ ਨੂੰ ਦੋ ਲੱਖ ਕਰੋੜ ਰੁਪਏ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕੀਤੇ ਜਾ ਚੁੱਕੇ ਹਨ।” 

 

ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੇਸ਼ ਨੂੰ ਸਵਸਥ ਤੇ ਮੋਹਰੀ ਰਾਸ਼ਟਰ ਬਣਾਉਣ ਦੇ ਲਈ ਵਿਭਿੰਨ ਮੋਰਚਿਆਂ ‘ਤੇ ਕੰਮ ਕਰ ਰਹੀ ਹੈ, ਉੱਥੇ ਪਿੰਡ-ਗਰੀਬ-ਕਿਸਾਨ ਨੂੰ ਪ੍ਰਧਾਨ ਮੰਤਰੀ ਪ੍ਰਾਥਮਿਕਤਾ ਦਿੰਦੇ ਹਨ।

 

ਉਨ੍ਹਾਂ ਨੇ ਕਿਹਾ, “ਪਿੰਡਾਂ ਦਾ ਵਿਕਾਸ ਹੋਵੇ, ਗਰੀਬੀ ਦਾ ਘੱਟ ਹੋਵੇ, ਗੈਰ-ਬਰਾਬਰੀ ਸਮਾਪਤ ਹੋਵੇ, ਕਿਸਾਨ ਖੁਸ਼ਹਾਲ ਹੋਵੇ ਅਤੇ ਕਿਸਾਨੀ ਉਨੰਤ ਰੂਪ ਨਾਲ ਵਿਕਸਿਤ ਹੋਵੇ, ਇਹ ਮੋਦੀ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਪ੍ਰਾਥਮਿਕਤਾ ‘ਤੇ ਕੇਂਦਰ ਤੇ ਰਾਜ ਸਰਕਾਰਾਂ ਤੇ ਵਿਗਿਆਨਿਕ ਕੰਮ ਕਰ ਰਹੇ ਹਨ, ਉੱਥੇ ਕਿਸਾਨ ਵੀ ਬਹੁਤ ਮਿਹਨਤ ਕਰ ਰਹੇ ਹਨ। ਇਸੇ ਦਾ ਪਰਿਣਾਮ ਅਸੀਂ ਦੇਖਦੇ ਹਾਂ ਕਿ ਭਾਰਤ ਦਿਨਾਂ-ਦਿਨ ਸਮ੍ਰਿੱਧਤਾ ਦੇ ਵੱਲ ਅਗ੍ਰਸਰ ਹੋ ਰਿਹਾ ਹੈ। ਇਹ ਸਮ੍ਰਿੱਧਤਾ ਹੋਰ ਵਧੇ, ਇਸ ਦੇ ਲਈ ਖੇਤੀਬਾੜੀ ਦੇ ਸਾਹਮਣੇ ਮੌਜੂਦਾ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕਰ ਕੇ ਉਨ੍ਹਾਂ ਦਾ ਨਿਪਟਾਰਾ ਕਰਨ ਦੀ ਜ਼ਰੂਰਤ ਹੈ, ਜਿਸ ‘ਤੇ ਸਰਕਾਰ ਦਾ ਧਿਆਨ ਹੈ ਲੇਕਿਨ ਸਮਾਜ ਦੇ ਸਹਿਕਾਰ ਦੇ ਬਿਨਾ ਸਾਰੇ ਸੁਧਾਰ ਕੀਤੇ ਜਾਣਾ ਸੰਭਵ ਨਹੀਂ ਹੈ।”

 

ਸ਼੍ਰੀ ਤੋਮਰ ਨੇ ਕਿਹਾ ਕਿ ਲੋਕ ਖੇਤੀਬਾੜੀ ਦੀ ਤਰਫ ਆਕਰਸ਼ਿਤ ਹੋਵੇ, ਨਾਲ ਹੀ ਇਸ ਖੇਤਰ ਵਿੱਚ ਮੁਨਾਫਾ ਵਧੇ, ਇਸ ਦੇ ਲਈ ਉਤਪਾਦਕਤਾ ਤੇ ਆਮਦਨ ਵਧਾਉਣ ‘ਤੇ ਵਿਚਾਰ ਕੇਂਦ੍ਰਿਤ ਕਰਨਾ ਚਾਹੀਦਾ ਹੈ।

 

ਉਨ੍ਹਾਂ ਨੇ ਕਿਹਾ, “ਇਸ ਦਿਸ਼ਾ ਵਿੱਚ ਰਾਜਾਂ ਦੇ ਨਾਲ ਮਿਲ ਕੇ ਕੇਂਦਰ ਸਰਕਾਰ ਕੰਮ ਕਰ ਰਹੀ ਹੈ, ਜਿਸ ਦੇ ਨਤੀਜੇ ਸਾਹਣੇ ਆਉਣ ਲੱਗੇ ਹਨ। ਕਿਸਾਨ ਦੀ ਲਾਗਤ ਘੱਟ ਹੋਵੇ, ਉਸ ਨੂੰ ਤਕਨੀਕ ਦਾ ਸਮਰਥਨ ਹੋਵੇ, ਕਿਸਾਨੀ ਵਿੱਚ ਨਿਜੀ ਨਿਵੇਸ਼ ਦੇ ਦਰਵਾਜੇ ਖੁੱਲੇ ਹੋਣ ਕਿਸਾਨ ਮਹਿੰਗੀ ਫਸਲਾਂ ਦੇ ਵੱਲ ਜਾਵੇ, ਬਜ਼ਾਰ ਦੀ ਉਪਲਬਧਤਾ ਹੋਵੇ ਅਤੇ ਉਸ ਦਾ ਕਿਸੇ ਵੀ ਸਥਾਨ ‘ਤੇ ਸੋਸ਼ਣ ਦਾ ਹੋਵੇ, ਇਸ ਪ੍ਰਕਾਰ ਦੀ ਸਰਕਾਰ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਸਮਾਜਿਕ ਦ੍ਰਿਸ਼ਟੀ ਨਾਲ ਵੀ ਇਸ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੇਂਦਰ ਸਰਕਾਰ ਵਿੱਚ ਆਉਣ ਦੇ ਬਾਅਦ ਕਿਹਾ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਣੀ ਚਾਹੀਦੀ ਹੈ। ਨੇਤਾ ਦੇ ਗੱਲ ਵਿੱਚ ਕਿੰਨਾ ਦਮ ਹੁੰਦਾ ਹੈ, ਇਹ ਇਸ ਤੋਂ ਝਲਕਦਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਸਵੀਕਾਰਤਾ, ਲੋਕਪ੍ਰਿਯਤਾ ਅਤੇ ਨਿਰਪੱਖਤਾ ਦੇਸ਼ ਅਤੇ ਦੁਨੀਆ ਵਿੱਚ ਅੱਜ ਇੰਨੀ ਹੈ ਕਿ ਦੇਸ਼ ਨੇ ਉਨ੍ਹਾਂ ਦੇ ਇਸ ਸੱਦੇ ਨੂੰ ਮੰਤਰ ਦੇ ਰੂਪ ਵਿੱਚ ਸਵੀਕਾਰ ਕੀਤਾ ਅਤੇ ਕੇਂਦਰ-ਰਾਜ ਸਰਕਾਰਾਂ, ਅਧਿਕਾਰੀਆਂ-ਵਿਗਿਆਨਿਕਾਂ, ਕਿਸਾਨਾਂ-ਸੰਸਥਾਵਾਂ ਸਭ ਨੇ ਇੱਕ ਨਵੀਂ ਗਤੀ ਅਤੇ ਊਰਜਾ ਨਾਲ ਇਸ ਗੱਲ ਨੂੰ ਲਿਆ। ਇਸ ਦਿਸ਼ਾ ਵਿੱਚ ਸਰਕਾਰ ਨੇ ਯੋਜਨਾਵਾਂ ਬਣਾਈਆਂ, ਖੇਤੀਬਾੜੀ ਖੇਤਰ ਵਿੱਚ ਨਿਜੀ ਨਿਵੇਸ਼ ਤੇ ਟੈਕਨੋਲੋਜੀ ਦੇ ਦਰਵਾਜੇ ਵੀ ਖੁਲੇ ਹਨ। ਇਸ ਨਾਲ ਨਵੀਂ ਪੀੜ੍ਹੀ ਦੇ ਪੜ੍ਹੇ-ਲਿਖੇ ਯੁਵਾ ਵੀ ਖੇਤੀਬਾੜੀ ਦੇ ਵੱਲ ਆਕਰਸ਼ਿਤ ਹੋਣਾ ਸ਼ੁਰੂ ਹੋ ਗਏ ਹਨ, ਇਹ ਬਹੁਤ ਸ਼ੁਭ ਸੰਕੇਤ ਹੈ। ਹੁਣ ਇਹ ਰਸਤਾ ਖੁਲ ਗਿਆ ਹੈ ਪਰ ਸਾਡੇ ਵਿਸ਼ਾਲ ਦੇਸ਼ ਵਿੱਚ ਇਸ ਨੂੰ ਹੋਰ ਮਜ਼ਬੂਤ-ਵਿਆਪਕ ਬਣਾਉਣ ਦੇ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਭਾਰਤ ਦੀ ਸਾਫ ਨੀਤੀ ਤੇ ਨੀਅਤ ਦੇ ਕਾਰਨ ਵੈਸ਼ਵਿਕ ਮੰਚਾਂ ‘ਤੇ ਦੇਸ਼ ਦੀ ਸਾਖ ਵਧੀ ਹੈ।”

 

ਸੰਮੇਲਨ ਵਿੱਚ ਮੌਰੀਸ਼ਸ ਦੇ ਖੇਤੀਬਾੜਈ ਉਦਯੋਗ ਤੇ ਖੁਰਾਕ ਸੁਰੱਖਿਆ ਮੰਤਰੀ ਸ਼੍ਰੀ ਮਨੀਸ਼ ਗੋਬਿਨ, ਓਹਿਯੋ ਸਟੇਟ ਯੂਨੀਵਰਸਿਟੀ, ਯੂਐੱਸਏ ਦੇ ਪ੍ਰੋਫੈਸਰ, ਪਦਮਸ਼੍ਰੀ ਡਾ. ਰਤਨ ਲਾਲ, ਆਈਸੀਏਆਰ ਦੇ ਡਾਇਰੈਕਟਰ ਜਨਰਲ, ਡਾ. ਤ੍ਰਿਲੋਚਨ ਮਹਾਪਾਤਰ, ਡਿਪਟੀ ਡਾਇਰੈਕਟਰ ਜਨਰਲ ਡਾ. ਏ. ਕੇ ਸਿੰਘ ਸਮੇਤ ਅਨੇਕ ਗਿਆਨਵਾਨ ਪਤਵੰਤੇ ਮੌਜੂਦ ਸਨ।

************


ਏਪੀਐੱਸ/ਪੀਪੀਜੀ/ਪੀਕੇ



(Release ID: 1844405) Visitor Counter : 124


Read this release in: English , Urdu , Hindi