ਬਿਜਲੀ ਮੰਤਰਾਲਾ
azadi ka amrit mahotsav

ਐੱਨਐੱਚਪੀਸੀ ਨੇ ਜਲ ਬਿਜਲੀ ਅਤੇ ਪੰਪ ਭੰਡਾਰਣ ਪ੍ਰੋਜੈਕਟਾਂ ਦੀ ਖੋਜ ਅਤੇ ਸਥਾਪਨਾ ਲਈ ਡੀਵੀਸੀ ਦੇ ਨਾਲ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ

Posted On: 20 JUL 2022 7:11PM by PIB Chandigarh

ਐੱਨਐੱਚਪੀਸੀ ਲਿਮਿਟਿਡ ਨੇ ਦਾਮੋਦਰ ਘਾਟੀ ਨਿਗਮ (ਡੀਵੀਸੀ) ਦੇ ਨਾਲ ਜਲ ਬਿਜਲੀ ਅਤੇ ਪੰਪ ਭੰਡਾਰਣ ਪ੍ਰੋਜੈਕਟਾਂ ਦੀ ਖੋਜ ਅਤੇ ਸਥਾਪਨਾ ਲਈ ਇੱਕ ਸੰਯੁਕਤ ਉੱਦਮ ਕੰਪਨੀ (ਜੇਵੀਸੀ) ਦੇ ਗਠਨ ਦੀ ਸੰਭਾਵਨਾ ਨੂੰ ਤਲਾਸ਼ਣ ਲਈ ਅੱਜ ਫਰੀਦਾਬਾਦ ਸਥਿਤ ਐੱਨਐੱਚਪੀਸੀ ਕਾਰਪੋਰੇਟ ਦਫਤਰ ਵਿੱਚ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ। ਐੱਨਐੱਚਪੀਸੀ ਦੇ ਸੀਐੱਮਜੀ ਸ਼੍ਰੀ ਏ.ਕੇ ਸਿੰਘ ਅਤੇ ਡੀਵੀਸੀ ਦੇ ਚੇਅਰਮੈਨ ਸ਼੍ਰੀ ਰਾਮ ਨਰੇਸ਼ ਸਿੰਘ ਦੀ ਗਰਿਮਾਮਈ ਉਪਸਥਿਤੀ ਵਿੱਚ ਇਸ ਸਹਿਮਤੀ ਪੱਤਰ ਦੇ ਹਸਤਾਖਰ ਕੀਤੇ ਗਏ।

ਇਹ ਸਹਿਮਤੀ ਪੱਤਰ ਊਰਜਾ ਟ੍ਰਾਂਸਫਰ ਦੇ ਰਾਸ਼ਟਰੀ ਉਦੇਸ਼ ਯਾਨੀ 2030 ਤੱਕ 500 ਗੀਗਾਵਾਟ ਨਵਿਆਉਣਯੋਗ ਊਰਜਾ ਅਤੇ 2027 ਤੱਕ ਨੈਟ ਜ਼ੀਰੋ ਦੇ ਅਨੁਰੂਪ ਊਰਜਾ ਭੰਡਾਰਣ ਸਮਾਧਾਨ ਦੇ ਰੂਪ ਵਿੱਚ ਜਲ ਬਿਜਲੀ ਪ੍ਰੋਜੈਕਟਾਂ ਅਤੇ ਪੰਪ ਭੰਡਾਰਣ ਪ੍ਰੋਜੈਕਟਾਂ ਦਾ ਸੰਯੁਕਤ ਰੂਪ ਤੋਂ ਉਪਯੋਗ ਕਰਨ ਤੋਂ ਲੈਕੇ ਬਿਜਲੀ ਖੇਤਰ ਦੇ ਦੋ ਸੰਗਠਨਾਂ ਦਰਮਿਆਨ ਸਹਿਭਾਗਿਤਾ ਨੂੰ ਲੈ ਕੇ ਇੱਕ ਨਵੀਂ ਸ਼ੁਰੂਆਤ ਕਰਦਾ ਹੈ। ਇਹ ਸਹਿਮਤੀ ਪੱਤਰ ਈਕੋਸਿਸਟਮ ਨਾਲ ਚਿੰਨ੍ਹਿਤ ਪ੍ਰੋਜੈਕਟਾਂ ਦੇ ਸੰਯੁਕਤ ਵਿਕਾਸ ਦੀ ਪਰਿਕਲਪਨਾ ਕਰਦਾ ਹੈ।

ਐੱਨਐੱਚਪੀਸੀ ਦੇ ਡਾਇਰੈਕਟਰ (ਤਕਨੀਕੀ) ਸ਼੍ਰੀ ਵਾਈ .ਕੇ. ਚੌਬੇ, ਡਾਇਰੈਕਟਰ (ਵਿੱਤ) ਸ਼੍ਰੀ ਆਰ.ਪੀ. ਗੋਇਲ, ਡਾਇਰੈਕਟਰ (ਪ੍ਰੋਜੈਕਟ) ਸ਼੍ਰੀ ਬਿਸ਼ਵਜੀਤ ਬਾਸੂ ਅਤੇ ਡੀਵੀਸੀ ਦੇ ਮੈਂਬਰ (ਵਿੱਤ) ਨੇ ਦੋਨਾਂ ਸੰਗਠਨਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ।

************

ਐੱਨਜੀ/ਆਈਜੀ



(Release ID: 1843597) Visitor Counter : 127


Read this release in: English , Urdu , Hindi