ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਵਾਹਨਾਂ ਦੀ ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ
Posted On:
21 JUL 2022 12:58PM by PIB Chandigarh
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਭਾਰਤ (ਬੀਐੱਚ) ਸੀਰੀਜ਼ ਰਜਿਸਟ੍ਰੇਸ਼ਨ ਨੂੰ ਜੀਐੱਸਆਰ 594(E) ਮਿਤੀ 26.08.2021 ਦੇ ਤਹਿਤ ਲਾਗੂ ਕੀਤਾ ਹੈ, ਜੋ 15 ਸਤੰਬਰ, 2021 ਤੋਂ ਲਾਗੂ ਹੈ। ਇਸ ਨੂੰ ਕੇਂਦਰ ਸਰਕਾਰ/ ਰਾਜ ਸਰਕਾਰ/ ਜਨਤਕ ਖੇਤਰ ਦੇ ਅਦਾਰਿਆਂ ਅਤੇ 4 ਜਾਂ ਇਸ ਤੋਂ ਵੱਧ ਰਾਜਾਂ ਵਿੱਚ ਦਫ਼ਤਰ ਰੱਖਣ ਵਾਲੀਆਂ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਕਰਮਚਾਰੀਆਂ ਦੀ ਮਾਲਕੀ ਵਾਲੇ ਵਾਹਨਾਂ ਦੇ ਤਬਾਦਲੇ ਦੀ ਸੌਖ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਹੈ। ਸਟੇਸ਼ਨਾਂ ਦੀ ਬਦਲੀ ਸਰਕਾਰੀ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਦੋਵਾਂ ਦੇ ਨਾਲ ਹੁੰਦੀ ਹੈ ਅਤੇ ਅਜਿਹੀਆਂ ਬਦਲੀਆਂ ਕਰਮਚਾਰੀਆਂ ਦੇ ਮਨਾਂ ਵਿੱਚ ਮੌਜੂਦਾ ਰਾਜ ਤੋਂ ਐੱਨਓਸੀ (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਪ੍ਰਾਪਤ ਕਰਨ ਸਮੇਂ, ਇੱਕ ਰਾਜ ਤੋਂ ਦੂਜੇ ਰਾਜ ਵਿੱਚ ਤਬਾਦਲਾ ਕਰਨ ’ਤੇ ਪਿਛਲੇ ਰਾਜ ਤੋਂ ਟੈਕਸਾਂ ਦੀ ਵਾਪਸੀ ਲਈ ਅਰਜ਼ੀ ਦੇਣ ਸਮੇਂ ਅਤੇ ਨਵੇਂ ਰਜਿਸਟ੍ਰੇਸ਼ਨ ਚਿੰਨ੍ਹ ਦੀ ਨਿਯੁਕਤੀ ਨੂੰ ਲੈ ਕੇ ਬੇਚੈਨੀ ਦੀ ਭਾਵਨਾ ਪੈਦਾ ਕਰਦੀਆਂ ਹਨ। ਇੱਕ ਰਜਿਸਟ੍ਰੇਸ਼ਨ ਮਾਰਕ ਨੂੰ ਪੂਰੇ ਦੇਸ਼ ਵਿੱਚ ਮਾਨਤਾ ਦੇ ਦਿੱਤੀ ਗਈ ਹੈ। ਬੀਐੱਚ ਸੀਰੀਜ਼ ਦੇ ਤਹਿਤ ਰਜਿਸਟਰਡ ਵਾਹਨ ਦੇ ਮਾਲਕ ਨੂੰ ਹਰ ਦੋ ਸਾਲਾਂ ਵਿੱਚ ਜਾਂ ਇਸ ਤੋਂ ਅਗਲੇ ਦੋ ਸਾਲਾਂ ਵਿੱਚ ਵਹੀਕਲ ਟੈਕਸ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹ ਟੈਕਸ ਉਸ ਰਾਜ ਨੂੰ ਭਰਨਾ ਹੈ ਜਿੱਥੇ ਉਹ ਉਸ ਮਿਆਦ ਦੇ ਦੌਰਾਨ ਸਥਿਤ ਹੈ, ਇਹ ਨੋਟੀਫਾਈ ਕੀਤੀ ਇਕਸਾਰ ਦਰ ਨਾਲੋਂ 25% ਵੱਧ ਹੈ। ਅਜਿਹੇ ਵਾਹਨਾਂ ਦੇ ਨਿਰਵਿਘਨ ਤਬਾਦਲੇ ਦੀ ਸਹੂਲਤ ਲਈ, ਬੀਐੱਚ ਸੀਰੀਜ਼ ਨਾ ਸਿਰਫ਼ ਨਾਗਰਿਕਾਂ ਲਈ ਮਦਦਗਾਰ ਹੈ, ਸਗੋਂ ਅਜਿਹੇ ਵਾਹਨਾਂ ਦੇ ਤਬਾਦਲੇ ਨਾਲ ਨਜਿੱਠਣ ਵਾਲੇ ਆਰਟੀਓ ਦੇ ਬੋਝ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੈ।
ਨਿਮਨਲਿਖਤ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ:
-
ਅੰਡੇਮਾਨ ਅਤੇ ਨਿਕੋਬਾਰ ਟਾਪੂ
-
ਅਰੁਣਾਚਲ ਪ੍ਰਦੇਸ਼
-
ਅਸਾਮ
-
ਬਿਹਾਰ
-
ਚੰਡੀਗੜ੍ਹ
-
ਦਿੱਲੀ
-
ਗੋਆ
-
ਗੁਜਰਾਤ
-
ਹਿਮਾਚਲ ਪ੍ਰਦੇਸ਼
-
ਜੰਮੂ ਅਤੇ ਕਸ਼ਮੀਰ
-
ਕਰਨਾਟਕ
-
ਮਹਾਰਾਸ਼ਟਰ
-
ਮਣੀਪੁਰ
-
ਮੇਘਾਲਿਆ
-
ਮਿਜ਼ੋਰਮ
-
ਨਾਗਾਲੈਂਡ
-
ਓਡੀਸ਼ਾ
-
ਪੁਡੂਚੇਰੀ
-
ਰਾਜਸਥਾਨ
-
ਸਿੱਕਿਮ
-
ਤ੍ਰਿਪੁਰਾ
-
ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾਦਰਾ ਨਗਰ ਹਵੇਲੀ ਅਤੇ ਦਮਨ ਅਤੇ ਦਿਉ
-
ਉੱਤਰ ਪ੍ਰਦੇਸ਼
-
ਪੱਛਮੀ ਬੰਗਾਲ
ਕੇਰਲ ਰਾਜ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ 2021 ਦੀ ਰਿੱਟ ਪਟੀਸ਼ਨ WP(C) ਨੰਬਰ 30887 (ਏਰਨਾਕੁਲਮ ਵਿਖੇ ਕੇਰਲ ਦੇ ਮਾਣਯੋਗ ਹਾਈ ਕੋਰਟ ਦੇ ਸਾਹਮਣੇ ਕੇਰਲ ਰਾਜ ਅਤੇ ਹੋਰ ਬਨਾਮ ਮੈਰੀਸਦਾਨ ਪ੍ਰੋਜੈਕਟ ਪ੍ਰਾਈਵੇਟ ਲਿਮਿਟਿਡ ਦੇ ਰੂਪ ਵਿੱਚ ਦਾਇਰ ਕੀਤੀ ਗਈ 2022 ਦੀ ਰਿੱਟ ਅਪੀਲ ਨੰਬਰ 602 ਅਤੇ ਏਰਨਾਕੁਲਮ ਵਿਖੇ ਕੇਰਲ ਦੇ ਮਾਣਯੋਗ ਹਾਈ ਕੋਰਟ ਸਾਹਮਣੇ ਕੇਰਲ ਰਾਜ ਦੇ ਸਕੱਤਰ (ਟ੍ਰਾਂਸਪੋਰਟ) ਅਤੇ ਹੋਰ ਬਨਾਮ ਸਤੇਂਦਰ ਕੁਮਾਰ ਝਾਅ ਅਤੇ ਹੋਰ ਦੇ ਰੂਪ ਵਿੱਚ ਦਾਇਰ ਕੀਤੀ ਗਈ 2022 ਦੀ ਰਿੱਟ ਅਪੀਲ ਨੰਬਰ 604 ਦੇ ਹਿੱਸੇ ਵਜੋਂ ਪ੍ਰਾਪਤ ਹੋਈ) ਦੇ ਜਵਾਬ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਰਾਜ ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ ਲਾਗੂ ਕਰਦਾ ਹੈ, ਤਾਂ ਇਸ ਨਾਲ ਰਾਜ ਦੇ ਖਜ਼ਾਨੇ ਨੂੰ ਵਿੱਤੀ ਨੁਕਸਾਨ ਹੋਵੇਗਾ, ਕਿਉਂਕਿ ਮਾਲਕ 15 ਸਾਲਾਂ ਦਾ ਜਾਂ 2 ਸਾਲਾਂ ਦਾ ਆਪਣੀ ਮਰਜ਼ੀ ਨਾਲ ਇੱਕ ਵਾਰ ਹੀ ਟੈਕਸ ਅਦਾ ਕਰ ਸਕਦਾ ਹੈ। ਹਾਲਾਂਕਿ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਇੱਕ ਵਿਸਤ੍ਰਿਤ ਜਵਾਬ ਦਿੱਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਮੋਟਰ ਵਾਹਨ ਦਾ ਮਾਲਕ ਦੋ ਸਾਲਾਂ ਦੀ ਮਿਆਦ ਲਈ, ਜਾਂ ਇਸਦੇ ਗੁਣਾ ਵਿੱਚ, 25% ਦੀ ਉੱਚ ਦਰ ਨਾਲ ਮੋਟਰ ਵਾਹਨ ਟੈਕਸ ਦਾ ਭੁਗਤਾਨ ਕਰੇਗਾ। ਇਸੇ ਜਵਾਬ ਨੂੰ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਔਨਲਾਈਨ ਭੇਜਿਆ ਜਾ ਰਿਹਾ ਹੈ। ਇਸ ਲਈ ਸਰਕਾਰੀ ਖਜ਼ਾਨੇ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਵੇਗਾ। ਇਹ ਨਾਗਰਿਕਾਂ ਨੂੰ ਮੌਜੂਦਾ ਰਾਜ ਤੋਂ ਐੱਨਓਸੀ ਪ੍ਰਾਪਤ ਕਰਨ, ਨਵੇਂ ਰਾਜ ਵਿੱਚ ਨਵੇਂ ਰਜਿਸਟ੍ਰੇਸ਼ਨ ਮਾਰਕ ਦੀ ਨਿਯੁਕਤੀ ਅਤੇ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਤਬਾਦਲਾ ਹੋਣ ’ਤੇ ਪਿਛਲੇ ਰਾਜ ਤੋਂ ਟੈਕਸਾਂ ਦੀ ਵਾਪਸੀ ਲਈ ਅਰਜ਼ੀ ਦੇਣ ਦੇ ਸੰਬੰਧ ਵਿੱਚ ਮੁਸ਼ਕਲ ਪ੍ਰਕਿਰਿਆ ਤੋਂ ਬਚਣ ਦੇ ਯੋਗ ਬਣਾਉਂਦਾ ਹੈ। ਇਹ ਸਹੂਲਤ ਕੇਂਦਰ ਸਰਕਾਰ, ਰਾਜ ਸਰਕਾਰ, ਸਰਕਾਰੀ ਕੰਪਨੀਆਂ, ਸਰਕਾਰੀ ਬੈਂਕਾਂ, ਸਰਕਾਰੀ ਖੁਦਮੁਖਤਿਆਰੀ ਸੰਸਥਾਵਾਂ, ਅਤੇ ਨਿੱਜੀ ਖੇਤਰ (ਜੋ ਚਾਰ ਜਾਂ ਇਸ ਤੋਂ ਵੱਧ ਵੱਖ-ਵੱਖ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦਫ਼ਤਰਾਂ ਵਾਲੀ ਸੰਸਥਾ ਵਿੱਚ ਕੰਮ ਕਰਦੇ ਹਨ) ਦੇ ਕਰਮਚਾਰੀਆਂ ਲਈ ਉਪਲਬਧ ਹੈ।
15 ਜੁਲਾਈ, 2022 ਤੱਕ, ਕਰਨਾਟਕ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਬੀਐੱਚ ਸੀਰੀਜ਼ ਦੇ ਤਹਿਤ ਰਜਿਸਟਰਡ ਵਾਹਨਾਂ ਦੀ ਸੰਖਿਆ ਹੇਠਾਂ ਦਿੱਤੀ ਗਈ ਹੈ:
ਰਾਜ
|
ਬੀਐੱਚ ਸੀਰੀਜ਼ ਦੇ ਤਹਿਤ ਰਜਿਸਟਰਡ ਵਾਹਨਾਂ ਦੀ ਸੰਖਿਆ
|
ਕਰਨਾਟਕ
|
2063
|
ਮਹਾਰਾਸ਼ਟਰ
|
6220
|
ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਬੀਐੱਚ ਸੀਰੀਜ਼ ਦੇ ਵਾਹਨਾਂ ਦਾ ਬ੍ਰੇਕਅੱਪ ਇਸ ਤਰ੍ਹਾਂ ਹੈ:
ਲੜੀ ਨੰਬਰ
|
ਰਾਜ ਦਾ ਨਾਮ
|
ਕੇਂਦਰ ਸਰਕਾਰ ਦਾ ਕਰਮਚਾਰੀ
|
ਰਾਜ ਸਰਕਾਰ ਦਾ ਕਰਮਚਾਰੀ
ਈ
|
ਡਿਫੈਂਸ ਕਰਮਚਾਰੀ
|
ਸਰਕਾਰੀ ਕੰਪਨੀ ਦਾ ਕਰਮਚਾਰੀ
|
ਬੈਂਕ ਦਾ ਕਰਮਚਾਰੀ
|
ਕੰਪਨੀ
(ਚਾਰ ਰਾਜਾਂ ਤੋਂ ਵੱਧ ਵਿੱਚ ਦਫ਼ਤਰ)
|
ਕੁੱਲ ਗਿਣਤੀ
|
1
|
ਕਰਨਾਟਕ
|
1,067
|
17
|
330
|
99
|
542
|
8
|
2,063
|
2
|
ਮਹਾਰਾਸ਼ਟਰ
|
1,290
|
90
|
758
|
267
|
1,060
|
2,755
|
6,220
|
ਨੋਟ: ਦਿੱਤੇ ਗਏ ਵੇਰਵੇ ਕੇਂਦਰੀਕ੍ਰਿਤ ਵਾਹਨ 4 ਪੋਰਟਲ ਦੇ ਅਨੁਸਾਰ ਡਿਜੀਟਲਾਈਜ਼ਡ ਵਾਹਨ ਰਿਕਾਰਡ ਲਈ ਹਨ।
4 ਜਾਂ ਇਸ ਤੋਂ ਵੱਧ ਰਾਜਾਂ ਵਿੱਚ ਦਫ਼ਤਰ ਰੱਖਣ ਵਾਲੀਆਂ ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲਾ ਕੋਈ ਵੀ ਨਾਗਰਿਕ ਬੀਐੱਚ ਸੀਰੀਜ਼ ਰਜਿਸਟ੍ਰੇਸ਼ਨ ਮਾਰਕ ਲਈ ਅਰਜ਼ੀ ਦੇ ਸਕਦਾ ਹੈ।
ਇਹ ਜਾਣਕਾਰੀ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*******
ਐੱਮਜੇਪੀਐੱਸ
(Release ID: 1843592)
Visitor Counter : 252