ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਨੇ 'ਡਿਜੀ ਯਾਤਰਾ' ਪ੍ਰੋਜੈਕਟ 'ਤੇ ਚਰਚਾ ਕੀਤੀ
Posted On:
18 JUL 2022 5:35PM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਚਰਚਾ ਦਾ ਵਿਸ਼ਾ ਸੀ ‘ਡਿਗੀ ਯਾਤਰਾ। ਕਮੇਟੀ ਦੇ ਮੈਂਬਰ, ਸੰਸਦ ਮੈਂਬਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਪ੍ਰੋਜੈਕਟ ਬਾਰੇ ਕੀਮਤੀ ਸੁਝਾਅ ਦਿੱਤੇ।
'ਡਿਜੀ ਯਾਤਰਾ' ਦੀ ਪਿੱਠਭੂਮੀ ਬਾਰੇ ਦੱਸਦੇ ਹੋਏ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਿਯੋਤੀਰਾਦਿਤਿਆ ਐੱਮ ਸਿੰਧੀਆ ਨੇ ਕਿਹਾ ਕਿ ਇਹ ਚਿਹਰੇ ਦੀ ਪਛਾਣ ਟੈਕਨੋਲੋਜੀ (ਐੱਫਆਰਟੀ) 'ਤੇ ਅਧਾਰਿਤ ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਸੰਪਰਕ ਰਹਿਤ, ਸਹਿਜ ਪ੍ਰਕਿਰਿਆ ਨੂੰ ਪ੍ਰਾਪਤ ਕਰਨ ਲਈ ਇੱਕ ਪ੍ਰੋਜੈਕਟ ਹੈ। ਪ੍ਰੋਜੈਕਟ ਮੂਲ ਰੂਪ ਵਿੱਚ ਇਹ ਕਲਪਨਾ ਕਰਦਾ ਹੈ ਕਿ ਕੋਈ ਵੀ ਯਾਤਰੀ ਕਾਗਜ਼ ਰਹਿਤ ਅਤੇ ਸੰਪਰਕ ਰਹਿਤ ਪ੍ਰਕਿਰਿਆ ਰਾਹੀਂ ਹਵਾਈ ਅੱਡੇ ਦੇ ਵੱਖ-ਵੱਖ ਚੈੱਕ ਪੁਆਇੰਟਾਂ ਤੋਂ ਲੰਘ ਸਕਦਾ ਹੈ, ਪਛਾਣ ਸਥਾਪਤ ਕਰਨ ਲਈ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਦੇ ਹੋਏ ਜੋ ਬੋਰਡਿੰਗ ਪਾਸ ਨਾਲ ਜੁੜੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਸਟਮ ਵਿੱਚ ਨਿੱਜਤਾ ਦੇ ਮੁੱਦਿਆਂ ਦਾ ਧਿਆਨ ਰੱਖਿਆ ਗਿਆ ਹੈ। ਇਹ ਵਿਕੇਂਦ੍ਰੀਕ੍ਰਿਤ ਮੋਬਾਈਲ ਵਾਲਿਟ-ਅਧਾਰਿਤ ਪਛਾਣ ਪ੍ਰਬੰਧਨ ਪਲੈਟਫਾਰਮ ਪ੍ਰਦਾਨ ਕਰਦਾ ਹੈ ਜੋ ਕਿ ਲਾਗਤ ਪ੍ਰਭਾਵਸ਼ਾਲੀ ਹੈ ਅਤੇ ਡਿਜੀ ਯਾਤਰਾ ਨੂੰ ਲਾਗੂ ਕਰਨ ਵਿੱਚ ਗੋਪਨੀਯਤਾ/ਡੇਟਾ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਦਾ ਹੈ। ਸੰਸ਼ੋਧਿਤ ਡਿਜੀ ਯਾਤਰਾ ਦਿਸ਼ਾ-ਨਿਰਦੇਸ਼ਾਂ ਦੀ ਪ੍ਰਵਾਨਗੀ ਤੋਂ ਬਾਅਦ, 18.04.2022 ਨੂੰ ਡੀਜੀਸੀਏ ਦੁਆਰਾ ਇੱਕ ਏਆਈਸੀ (ਏਰੋਨਾਟਿਕਲ ਇਨਫਰਮੇਸ਼ਨ ਸਰਕੂਲਰ) ਪ੍ਰਕਾਸ਼ਿਤ ਕੀਤਾ ਗਿਆ ਹੈ।
ਡਿਗੀ ਯਾਤਰਾ ਫਾਊਂਡੇਸ਼ਨ (ਡੀਵਾਈਐੱਫ-DYF) ਦੀ ਸਥਾਪਨਾ 2019 ਵਿੱਚ ਕੰਪਨੀ ਐਕਟ, 2013 ਦੀ ਧਾਰਾ 8 ਦੇ ਤਹਿਤ ਇੱਕ ਸੰਯੁਕਤ ਉੱਦਮ (JV) ਕੰਪਨੀ ਵਜੋਂ ਕੀਤੀ ਗਈ ਹੈ ਜਿਸ ਦੇ ਸ਼ੇਅਰਧਾਰਕ ਏਏਆਈ (AAI) (26% ਸ਼ੇਅਰ) ਅਤੇ ਬੀਆਈਏਐੱਲ (BIAL), ਡੀਆਈਏਐੱਲ (DIAL), ਜੀਐੱਚਆਈਏਐੱਲ (GHIAL), ਐੱਮਆਈਏਐੱਲ (MIAL) ਅਤੇ ਸੀਆਈਏਐੱਲ (CIAL) ਹਨ। ਇਹ 5 ਸ਼ੇਅਰਧਾਰਕ ਬਾਕੀ ਬਚੇ 74% ਸ਼ੇਅਰਾਂ ਨੂੰ ਬਰਾਬਰ ਰੱਖਦੇ ਹਨ। ਡਿਗੀ ਯਾਤਰਾ ਕੇਂਦਰੀ ਈਕੋਸਿਸਟਮ (ਡੀਵਾਈਸੀਈ-DYCE) ਬਣਾਉਣ ਦੇ ਉਦੇਸ਼ ਨਾਲ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਸੀ। ਡਿਜੀ ਯਾਤਰਾ ਫਾਊਂਡੇਸ਼ਨ ਇੱਕ ਪੈਨ-ਇੰਡੀਆ ਇਕਾਈ ਹੋਵੇਗੀ ਅਤੇ ਯਾਤਰੀ ਆਈਡੀ ਪ੍ਰਮਾਣਿਕਤਾ ਪ੍ਰਕਿਰਿਆ ਦੀ ਰੱਖਿਅਕ ਹੋਵੇਗੀ। ਇਹ ਭਾਰਤ ਵਿੱਚ ਹਵਾਬਾਜ਼ੀ ਹਿੱਸੇਦਾਰਾਂ ਵਿੱਚ ਵੀ ਸਹਿਮਤੀ ਬਣਾਏਗਾ। ਇਹ ਸਥਾਨਕ ਹਵਾਈ ਅੱਡਾ ਪ੍ਰਣਾਲੀਆਂ ਲਈ ਪਾਲਣਾ ਅਤੇ ਦਿਸ਼ਾ-ਨਿਰਦੇਸ਼ਾਂ ਲਈ ਮਾਪਦੰਡ ਵੀ ਪਰਿਭਾਸ਼ਿਤ ਕਰੇਗਾ। ਜੇਵੀ ਸਥਾਨਕ ਏਅਰਪੋਰਟ ਬਾਇਓਮੈਟ੍ਰਿਕ ਬੋਰਡਿੰਗ ਸਿਸਟਮ (ਬੀਬੀਐੱਸ-BBS) ਲਈ ਡਿਜੀ ਯਾਤਰਾ ਦਿਸ਼ਾ-ਨਿਰਦੇਸ਼ਾਂ ਦੁਆਰਾ ਪਰਿਭਾਸ਼ਿਤ ਵੱਖ-ਵੱਖ ਪਾਲਣਾ ਅਤੇ ਦਿਸ਼ਾ-ਨਿਰਦੇਸ਼ਾਂ (ਸੁਰੱਖਿਆ, ਚਿੱਤਰ ਗੁਣਵੱਤਾ, ਡੇਟਾ ਗੋਪਨੀਯਤਾ 'ਤੇ ਦਿਸ਼ਾ-ਨਿਰਦੇਸ਼ਾਂ ਸਮੇਤ) ਦਾ ਨਿਯਮਤ ਆਡਿਟ ਕਰੇਗਾ।
ਪਹਿਲੇ ਪੜਾਅ ਵਿੱਚ ਡਿਜੀ ਯਾਤਰਾ ਅਗਸਤ 2022 ਵਿੱਚ ਵਾਰਾਣਸੀ ਅਤੇ ਬੈਂਗਲੁਰੂ ਨਾਮਕ ਦੋ ਹਵਾਈ ਅੱਡਿਆਂ ਅਤੇ ਅਗਲੇ ਸਾਲ ਮਾਰਚ ਤੱਕ ਪੰਜ ਹਵਾਈ ਅੱਡਿਆਂ ਅਰਥਾਤ ਪੁਣੇ, ਵਿਜੇਵਾੜਾ, ਕੋਲਕਾਤਾ, ਦਿੱਲੀ ਅਤੇ ਹੈਦਰਾਬਾਦ ਵਿੱਚ ਸ਼ੁਰੂ ਕੀਤੇ ਜਾਣ ਦਾ ਪ੍ਰਸਤਾਵ ਹੈ। ਏਏਆਈ ਉਨ੍ਹਾਂ ਹਵਾਈ ਅੱਡਿਆਂ ਦੀ ਪਛਾਣ ਕਰੇਗਾ ਜਿੱਥੇ ਡਿਜੀ ਯਾਤਰਾ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ।
*****
ਵਾਈਬੀ/ਡੀਐੱਸ
(Release ID: 1842891)
Visitor Counter : 189