ਟੈਕਸਟਾਈਲ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪੀਊਸ਼ ਗੋਇਲ ਨੇ ਆਪਣੇ ਮੰਤਰਾਲੇ ਦੇ ਤਹਿਤ ਸੀਪੀਐੱਸਈ ਦੇ ਗੈਰ-ਸਰਕਾਰੀ ਡਾਇਰੈਕਟਰ (ਐੱਨਓਡੀ) ਦੇ ਨਾਲ ਗੱਲਬਾਤ ਕੀਤੀ, ਕਿਹਾ ਐੱਨਓਡੀ ਸਰਕਾਰ ਅਤੇ ਲੋਕਾਂ ਦਰਮਿਆਨ ਇੱਕ ਮਹੱਤਵਪੂਰਨ ਕੜੀ ਹੈ
ਐੱਨਓਡੀ ਨਾਲ ਵਿਕਲਪਿਕ ਦ੍ਰਿਸ਼ਟੀਕੋਣ ਲਿਆਉਣ ਕਰਮਚਾਰੀਆਂ ਬਾਰੇ ਨਿਰਪੱਖ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਅਤ ਸੁਧਾਰ ਦੇ ਉਪਾਅ ਸੁਝਾਉਣ ਦੀ ਉਮੀਦ ਹੈ: ਸ਼੍ਰੀ ਪੀਊਸ਼ ਗੋਇਲ
ਸ਼੍ਰੀ ਗੋਇਲ ਨੇ ਨੋਡਲ ਅਧਿਕਾਰੀਆਂ ਨੂੰ ਕਿਹਾ: ਕੁਸ਼ਾਸਨ ਦੇ ਕਿਸੇ ਵੀ ਮੁੱਦੇ ਨੂੰ ਪ੍ਰਬੰਧਨ ਦੇ ਕੋਲ ਤਤਕਾਲ ਲੈ ਜਾਣਾ ਚਾਹੀਦਾ
Posted On:
13 JUL 2022 6:48PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਅਤੇ ਕੱਪੜਾ ਮੰਤਰੀ ਸ਼੍ਰੀ ਪੀਊਸ਼ ਗੋਇਲ ਨੇ ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮ (ਸੀਪੀਐੱਸਯੂ) ਦੇ ਪ੍ਰਦਰਸ਼ਨ ਨਾਲ ਸੁਧਾਰ ਦੇ ਲਈ ਗੈਰ-ਸਰਕਾਰੀ ਡਾਇਰੈਕਟਰ (ਐੱਨਓਡੀ) ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਤੇ ਬਲ ਦਿੱਤਾ ਹੈ। ਸ਼੍ਰੀ ਗੋਇਲ ਨੇ ਆਪਣੇ ਮੰਤਰਾਲੇ ਦੇ ਤਹਿਤ ਆਉਣ ਵਾਲੇ ਇੰਡੀਆ ਟ੍ਰੇਡ ਪ੍ਰਮੋਸ਼ਨ, ਈਸੀਜੀਸੀ ਲਿਮਿਟਿਡ (ਐਕਸਪੋਰਟ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਆਵ੍ ਇੰਡੀਆ), ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ, ਐੱਮਐੱਮਟੀਸੀ ਲਿਮਿਟਿਡ (ਮੇਟਲ ਐਂਡ ਮਿਨਰਲਸ ਟ੍ਰੇਡਿੰਗ ਕਾਰਪੋਰੇਸ਼ਨ ਆਵ੍ ਇੰਡੀਆ), ਪੀਈਸੀ ਲਿਮਿਟਿਡ (ਦ ਪ੍ਰੋਜੈਕਟ ਐਂਡ ਇਕੀਵਪਮੈਂਟ ਕਾਰਪੋਰੇਸ਼ਨ ਆਵ੍ ਇੰਡੀਆ) ਰਾਜ ਟ੍ਰੇਡਿੰਗ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਸੈਂਟ੍ਰਲ ਵੇਅਰਹਾਊਸ ਕਾਰਪੋਰੇਸ਼ਨ ਅਤੇ ਖੁਰਾਕ ਕਾਰਪੋਰੇਸ਼ਨ ਆਵ੍ ਇੰਡੀਆ ਦੇ ਐੱਨਓਡੀ ਦੇ ਨਾਲ ਗੱਲਬਾਤ ਕੀਤੀ। ਮੀਟਿੰਗ ਵਿੱਚ ਵਣਜ ਵਿਭਾਗ ਦੇ ਸਕੱਤਰ, ਖੁਰਾਕ ਅਤੇ ਜਨਤਕ ਵੰਡ ਅਤ ਉਪਭੋਗਤਾ ਮਾਮਲੇ ਮੰਤਰਾਲੇ ਦੇ ਸਕੱਤਰ ਅਤੇ ਕੱਪੜਾ ਵਿਭਾਗ ਦੇ ਸਕੱਤਰ ਅਤੇ ਤਿੰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਗੱਲਬਾਤ ਦੇ ਦੌਰਾਨ ਸ਼੍ਰੀ ਪੀਊਸ਼ ਗੋਇਲ ਨੇ ਕਿਹਾ ਕਿ ਐੱਨਓਡੀ ਦੀ ਮਹਾਰਤ ਅਤੇ ਅਨੁਭਵ ਭਾਰਤ ਦੇ ਨਾਗਰਿਕਾਂ ਦੇ ਕਲਿਆਣ ਨੂੰ ਸੁਨਿਸ਼ਚਿਤ ਕਰਨ ਵਿੱਚ ਸਰਕਾਰ ਦੀ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਧੀ ਹੋਈ ਖੇਤਰੀ ਜਟਿਲਤਾਵਾਂ ਨੂੰ ਦੇਖਦੇ ਹੋਏ ਐੱਨਓਡੀ ਨੇ ਵਿਸ਼ੇਸ਼ ਮਹੱਤਵ ਪ੍ਰਾਪਤ ਕਰ ਲਿਆ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਐੱਨਓਡੀ ਨਾਲ ਵਿਕਲਪਿਕ ਦ੍ਰਿਸ਼ਟੀਕੋਣ ਲਿਆਉਣ, ਕਰਮਚਾਰੀਆਂ ਬਾਰੇ ਨਿਰਪੱਖ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਅਤੇ ਸੁਧਾਰ ਦੇ ਉਪਾਅ ਸੁਝਾਉਣ ਦੀ ਉਮੀਦ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਐੱਨਓਡੀ ਕਮਰਚਾਰੀਆਂ ਲਈ ਇੱਕ ਰੋਲ ਮਾਡਲ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਅਤੇ ਸਾਰੇ ਹਿਤਧਾਰਕਾਂ ਦੇ ਹਿਤਾਂ ਦੀ ਰੱਖਿਆ ਵੀ ਕਰਦਾ ਹੈ। ਇਸ ਦੇ ਇਲਾਵਾ, ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਕਿਸੇ ਵੀ ਕੁਸ਼ਾਸਨ ਨੂੰ ਅਤਿਆਧੁਨਿਕ ਤਤਪਰਤਾ ਦੇ ਨਾਲ ਤੁਰੰਤ ਪ੍ਰਬੰਧਨ ਦੇ ਕੋਲ ਲੈ ਜਾਣਿਆ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਤੋਂ ਖਾਸ ਮਾਮਲਿਆਂ ਵਿੱਚ ਸ਼ਾਮਲ ਨਾ ਹੋਣ ਦੇ ਦੌਰਾਨ ਸੀਪੀਐੱਸਈ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਤੋਂ ਬਚਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਐੱਨਓਡੀ ਦਾ ਅਨੁਭਵ ਦਾ ਭੰਡਾਰ ਅਤੇ ਗਿਆਨ ਦਾ ਭੰਡਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਉਸ ਪਰਿਕਲਪਨਾ ‘ਤੇ ਖਰਾ ਉਤਰਦਾ ਹੈ ਜਿਸ ਦੇ ਅਨੁਸਾਰ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਸਰਕਾਰ ਅਤੇ ਲੋਕਾਂ ਦਰਮਿਆਨ ਇੱਕ ਮਹੱਤਵਪੂਰਣ ਕੜੀ ਹੈ।
ਵਣਜ ਵਿਭਾਗ, ਖੁਰਾਕ ਅਤੇ ਜਨਤਕ ਵੰਡ ਵਿਭਾਗ ਅਤੇ ਕੱਪੜਾ ਮੰਤਰਾਲੇ ਦੇ ਸਕੱਤਰਾਂ ਨੇ ਵੀ ਐੱਨਓਡੀ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਵਣਜ ਵਿਭਾਗ ਦੇ ਸਕੱਤਰ ਸ਼੍ਰੀ ਬੀ ਵੀ ਆਰ ਸ੍ਰਬ੍ਰਮਣਯਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐੱਨਓਡੀ ਨੂੰ ਕੰਪਨੀ ਅਤੇ ਜਿਸ ਵਾਤਾਵਰਣ ਵਿੱਚ ਇਹ ਸੰਚਾਲਿਤ ਹੁੰਦਾ ਹੈ ਉਸ ਬਾਰੇ ਵਧੀਆ ਤਰ੍ਹਾਂ ਨਾਲ ਜਾਣਕਾਰੀ ਰੱਖਣੀ ਚਾਹੀਦਾ ਹੈ।
ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਦੇ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ ਨੇ ਵਿਭਾਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਭਾਗ ਐੱਨਐੱਫਐੱਸਏ ਅਤੇ ਪੀਐੱਮਜੀਕੇਏਵਾਈ ਦੇ ਰਾਹੀਂ ਦੁਨੀਆ ਦਾ ਸਭ ਤੋਂ ਵੱਡਾ ਖੁਰਾਕ ਵੰਡ ਪ੍ਰੋਗਰਾਮ ਚਲਾਉਂਦਾ ਹੈ। ਕੱਪੜਾ ਸਕੱਤਰ ਸ਼੍ਰੀ ਯੂ ਪੀ ਸਿੰਘ ਨੇ ਵੀ ਕੱਪੜਾ ਮੰਤਰਾਲੇ ਦੀ ਇੱਕ ਸਮੀਖਿਆ ਪੇਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਕਪਾਹ ਅਤੇ ਜੂਟ ਦਾ ਮੋਹਰੀ ਉਤਪਾਦਕ ਹੈ।
****
ਏਐੱਮ/ਐੱਮਡੀ/ਐੱਨਐੱਸ
(Release ID: 1841515)
ਵਿਜ਼ੀਟਰ ਕਾਊਂਟਰ : 106