ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਸੰਪੂਰਨ, ਮੁੱਲ-ਅਧਾਰਿਤ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੱਤਾ



'ਅੰਕ ਕੇਂਦ੍ਰਿਤ ਸਿੱਖਿਆ' ਤੋਂ ਦੂਰ, ਮਾਨਸਿਕਤਾ ਵਿੱਚ ਤਬਦੀਲੀ ਦਾ ਸੱਦਾ



'ਗੁਰੂ-ਸ਼ਿਸ਼ਯ' (guru-sishiya) ਰਿਸ਼ਤਾ ਸਭ ਤੋਂ ਪਵਿੱਤਰ ਹੈ: ਉਪ ਰਾਸ਼ਟਰਪਤੀ



ਗੁਰੂ ਪੂਰਣਿਮਾ ਦੇ ਮੌਕੇ 'ਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕੀਤਾ



ਉਪ ਰਾਸ਼ਟਰਪਤੀ ਨੇ ਵਿਦਵਾਨ ਸ਼੍ਰੀ ਗਾਰਿਕੀਪਤੀ ਨਰਸਿਮਹਾ ਰਾਓ ਨੂੰ ‘ਸੰਸਕਾਰ’ ਪੁਰਸਕਾਰ ਪ੍ਰਦਾਨ ਕੀਤਾ

Posted On: 13 JUL 2022 7:00PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਰਾਸ਼ਟਰ ਦੇ ਸੁਰੱਖਿਅਤ ਭਵਿੱਖ ਦੇ ਨਿਰਮਾਣ ਲਈ ਇੱਕ ਸੰਪੂਰਨਮੁੱਲ-ਅਧਾਰਿਤ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ 'ਅੰਕ-ਕੇਂਦ੍ਰਿਤ ਸਿੱਖਿਆਦੀ ਮਾਨਸਿਕਤਾ ਨੂੰ ਦੂਰ ਕਰਨ ਅਤੇ ਸਿੱਖਿਆ ਨੂੰ 'ਸਿਰਫ਼ ਅੱਖਰਾਂ ਅਤੇ ਸੰਖਿਆਵਾਂ ਦੇ ਰੂਪ ਵਿੱਚ ਨਹੀਂਬਲਕਿ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਸਿੱਖਿਆਵਜੋਂ ਦੇਖਣ ਦਾ ਸੱਦਾ ਦਿੱਤਾ।

ਹੈਦਰਾਬਾਦ ਵਿੱਚ ਉੱਘੇ ਤੇਲੁਗੂ ਵਿਦਵਾਨ ਅਤੇ ਸਾਹਿਤਕ ਕਲਾਕਾਰ (ਅਵਧਾਨੀ) ਸ਼੍ਰੀ ਗਾਰਿਕੀਪਤੀ ਨਰਸਿਮਹਾ ਰਾਓ ਨੂੰ ਇੱਕ ਸੱਭਿਆਚਾਰਕ ਸੰਸਥਾ ‘ਆਕ੍ਰਿਤੀ’ ਵੱਲੋਂ ਸਥਾਪਿਤ 'ਸੰਸਕਾਰਪੁਰਸਕਾਰ ਪ੍ਰਦਾਨ ਕਰਦਿਆਂ ਉਪ ਰਾਸ਼ਟਰਪਤੀ ਨੇ ਤੇਲੁਗੂ ਭਾਸ਼ਾ ਵਿੱਚ ਸਾਹਿਤਕ ਯੋਗਦਾਨ ਅਤੇ ਉਨ੍ਹਾਂ ਦੀਆਂ ਅਧਿਆਤਮਿਕ ਸਿੱਖਿਆਵਾਂ ਲਈ ਸ਼੍ਰੀ ਗਾਰਿਕੀਪਤੀ ਦੀ ਸ਼ਲਾਘਾ ਕੀਤੀ।

ਗੁਰੂ ਪੂਰਣਿਮਾ ਦੇ ਮੌਕੇ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤੀ ਪਰੰਪਰਾ ਵਿੱਚ, 'ਗੁਰੂਨੂੰ ਸਭ ਤੋਂ ਵੱਧ ਸਤਿਕਾਰ ਦਿੱਤਾ ਜਾਂਦਾ ਹੈਅਤੇ ਇਹ ਕਿ ਇੱਕ ਗੁਰੂ ਅਤੇ ਇੱਕ 'ਸਿਸ਼ਯਵਿਚਕਾਰ ਸਬੰਧ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਗੁਰੂ ਸਾਡੇ ਜੀਵਨ ਵਿੱਚ ਇੱਕ ਅਨਮੋਲ ਭੂਮਿਕਾ ਨਿਭਾਉਂਦੇ ਹਨ ਅਤੇ "ਸਿਰਫ਼ ਗਿਆਨ ਦੇਣ ਤੋਂ ਇਲਾਵਾਚਰਿੱਤਰ ਨੂੰ ਢਾਲਣ ਅਤੇ ਸਾਡੇ ਭਵਿੱਖ ਨੂੰ ਘੜਨ ਵਿੱਚ ਮਦਦ ਕਰਦੇ ਹਨ।"

ਉਪ ਰਾਸ਼ਟਰਪਤੀ ਨੇ ਆਪਣੇ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕੀਤੀਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ 'ਤੇ ਉਨ੍ਹਾਂ ਦੇ ਬਹੁਤ ਪ੍ਰਭਾਵ ਨੂੰ ਨੋਟ ਕੀਤਾ। ਆਪਣੇ ਅਧਿਆਪਕਾਂ ਨੂੰ ਸ਼ੁਕਰਗੁਜ਼ਾਰੀ ਨਾਲ ਯਾਦ ਕਰਨਾ ਅਹਿਮ ਹੈ ਜਿਨ੍ਹਾਂ ਨੂੰ "ਭਾਰਤੀ ਸੰਸਕ੍ਰਿਤੀ ਵਿੱਚ ਮਾਤਾ-ਪਿਤਾ ਅਤੇ ਇੱਥੋਂ ਤੱਕ ਕਿ ਰੱਬ ਜਿਹਾ ਦਰਜਾ ਦਿੱਤਾ ਗਿਆ ਹੈ।"

ਡਾ. ਕੇਵੀ ਰਮਨਾਚਾਰੀਤੇਲੰਗਾਨਾ ਸਰਕਾਰ ਦੇ ਸਲਾਹਕਾਰ, FECCI ਦੇ CMD, ਸ਼੍ਰੀ ਅਚਯੁਤਾ ਜਗਦੀਸ਼ ਚੰਦਰਆਕ੍ਰਿਤੀ ਦੇ ਪ੍ਰਧਾਨ ਸ਼੍ਰੀ ਸੁਧਾਕਰ ਰਾਓਸਾਹਿਤਕ ਸ਼ਖਸੀਅਤਾਂਕਲਾਕਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

 

 ************

ਐੱਮਐੱਸ/ਆਰਕੇ/ਐੱਨਐੱਸ/ਡੀਪੀ


(Release ID: 1841342) Visitor Counter : 113


Read this release in: English , Urdu , Hindi