ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਭਵਨ ਨੇ “ਅਜਾਇਬ ਘਰਾਂ ਅਤੇ ਵਿਰਾਸਤ ਭਵਨਾਂ ਦੇ ਆਪਦਾ ਪ੍ਰਬੰਧਨ” ਬਾਰੇ ਦੋ-ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ
प्रविष्टि तिथि:
07 JUL 2022 6:17PM by PIB Chandigarh
ਰਾਸ਼ਟਰਪਤੀ ਭਵਨ ਨੇ ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾਨ (ਐੱਨਆਈਡੀਐੱਮ) ਦੇ ਸਹਿਯੋਗ ਨਾਲ 7-8 ਜੁਲਾਈ, 2022 ਨੂੰ ਰਾਸ਼ਟਰਪਤੀ ਭਵਨ ਅਜਾਇਬ ਘਰ (ਮਿਊਜ਼ੀਅਮ) ਵਿੱਚ “ਅਜਾਇਬ ਘਰਾਂ ਅਤੇ ਵਿਰਾਸਤ ਭਵਨਾਂ ਦੇ ਆਪਦਾ ਪ੍ਰਬੰਧਨ” ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਹੈ।
ਇਸ ਵਰਕਸ਼ਾਪ ਦਾ ਉਦੇਸ਼ ਵਿਰਾਸਤ ਭਵਨਾਂ, ਅਜਾਇਬ ਘਰਾਂ ਅਤੇ ਸੱਭਿਆਚਾਰਕ ਵਿਰਾਸਤ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਦਿੰਦੇ ਹੋਏ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਅਤੇ ਹੋਰ ਹਿਤਧਾਰਕਾਂ ਦੇ ਦਰਮਿਆਨ ਆਪਦਾ ਪ੍ਰਬੰਧਨ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਦੋ–ਦਿਨਾ ਵਰਕਸ਼ਾਪ ਦੇ ਦੌਰਾਨ, ਪ੍ਰਤੀਭਾਗੀ ਵਿਭਿੰਨ ਸੈਸ਼ਨਾਂ ਵਿੱਚ ਆਪਦਾ ਪ੍ਰਬੰਧਨ ਐਕਟ; ਆਪਦਾ ਪ੍ਰਬੰਧਨ ਢਾਂਚਾ ਅਤੇ ਦਿਸ਼ਾ-ਨਿਰਦੇਸ਼; ਆਪਦਾ ਜੋਖਮ ਨਿਊਨੀਕਰਣ ਲਈ ਸੇਂਡਾਈ ਫ੍ਰੇਮਵਰਕ (ਐੱਸਐੱਫਡੀਆਰਆਰ); ਆਪਦਾ ਜੋਖਮ ਨਿਊਨੀਕਰਣ ਨਾਲ ਸਬੰਧਿਤ ਪ੍ਰਧਾਨ ਮੰਤਰੀ ਦੇ 10-ਸੂਤਰੀ ਏਜੰਡਾ ਆਦਿ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।
ਵਰਕਸ਼ਾਪ ਦੇ ਪਹਿਲੇ ਦਿਨ, ਬੁਲਾਰਿਆਂ ਨੇ ਆਪਦਾ ਪ੍ਰਬੰਧਨ ਦੇ ਪ੍ਰਤੀ ਜਾਗਰੂਕਤਾ ਦੀ ਜ਼ਰੂਰਤ ਅਤੇ ਆਪਦਾ ਦੀ ਕਿਸੇ ਵੀ ਸਥਿਤੀ ਵਿੱਚ ਨੁਕਸਾਨ ਨੂੰ ਘੱਟ ਕਰਨ ਲਈ ਹਿਤਧਾਰਕਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਗਿਆਨ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਰਾਸਤ ਭਵਨਾਂ ਵਿੱਚ ਆਪਦਾ ਪ੍ਰਬੰਧਨ ਦੇ ਮਹੱਤਵ ’ਤੇ ਵੀ ਚਾਨਣਾ ਪਾਇਆ ਅਤੇ ਆਪਦਾ ਪ੍ਰਬੰਧਨ ਦੇ ਲਈ ਪ੍ਰਭਾਵੀ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਤੀਕਿਰਿਆ ਤੰਤਰ ਤਿਆਰ ਕਰਨ ’ਤੇ ਬਲ ਦਿੱਤਾ।
*****
ਡੀਐੱਸ/ਬੀਐੱਮ
(रिलीज़ आईडी: 1840241)
आगंतुक पटल : 132