ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਭਗਵੰਥ ਖੁਬਾ ਨੇ ਐੱਸਈਸੀਆਈ ਦਫ਼ਤਰ ਦਾ ਦੌਰਾ ਕੀਤਾ
Posted On:
28 JUN 2022 1:50PM by PIB Chandigarh
ਨਵੀਂ ਅਤੇ ਨਵਿਆਉਣਯੋਗ ਊਰਜਾ ਤੇ ਰਸਾਇਣ ਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਥ ਖੁਬਾ ਨੇ 24 ਜੂਨ, 2022 ਨੂੰ ਐੱਸਈਸੀਆਈ ਦਫ਼ਤਰ ਦਾ ਦੌਰਾ ਕੀਤਾ। ਸ਼੍ਰੀ ਖੁਬਾ ਨੇ ਉੱਥੇ ਐੱਸਈਸੀਆਈ ਦੇ ਸੀਨੀਅਰ ਅਧਿਕਾਰੀਆਂ ਨਾਲ ਭਾਰਤੀ ਨਵਿਆਉਣਯੋਗ ਊਰਜਾ (ਆਰਈ) ਖੇਤਰ ਅਤੇ ਭਾਰਤ ਦੀ ਸੀਓਪੀ-26 ਸੰਬੰਧੀ ਪ੍ਰਤੀਬੱਧਤਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਸ਼੍ਰੀ ਖੁਬਾ ਨੂੰ ਐੱਸਈਸੀਆਈ ਦੀ ਜਾਰੀ ਮੌਜੂਦਾ ਗਤੀਵਿਧੀਆਂ ਦੇ ਨਾਲ ਹੀ ਬੈਟਰੀ ਸਟੋਰੇਜ, ਆਰਈ ਟੈਂਡਰਸ, ਈ-ਮੋਬੀਲਿਟੀ, ਐਗ੍ਰੋ ਪੀਵੀ, ਗ੍ਰੀਨ ਹਾਈਡ੍ਰੋਜਨ ਅਤੇ ਕਚਰੇ ਤੋਂ ਊਰਜਾ ਬਣਾਉਣ ਜਿਹੀਆਂ ਨਵੀਆਂ ਪਹਿਲਾਂ ਬਾਰੇ ਦੱਸਿਆ ਗਿਆ। ਇਨ੍ਹਾਂ ਪਹਿਲਾਂ ਨਾਲ ਰਾਸ਼ਟਰੀ ਲਕਸ਼ਾਂ ਨੂੰ ਤੇਜ਼ੀ ਨਾਲ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਐੱਸਈਸੀਆਈ ਦੇ ਦਲ ਨੂੰ ਰਾਜ ਮੰਤਰੀ ਸ਼੍ਰੀ ਖੁਬਾ ਦੀਆਂ ਉਤਸਾਹਵਰਧਕ ਟਿੱਪਣੀਆਂ ਤੋਂ ਬਹੁਤ ਪ੍ਰੋਤਸਾਹਨ ਮਿਲਿਆ ਅਤੇ ਉਨ੍ਹਾਂ ਨੇ ਦੇਸ਼ ਵਿੱਚ ਨਵਿਆਉਣਯੋਗ ਊਰਜਾ ਦੇ ਇਸਤੇਮਾਲ ਨੂੰ ਵਧਾਉਣ ਦੀ ਪ੍ਰਤੀਬੱਧਤਾ ਨੂੰ ਦੋਹਰਾਇਆ।
ਨਵਿਆਉਣਯੋਗ ਊਰਜਾ ਖੇਤਰ ਵਿੱਚ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਮਿਸ਼ਨ ਨੂੰ ਸਰਕਾਰ ਦਾ ਪੂਰਾ ਸਮਰਥਨ ਹੈ।
*********
ਐੱਨਜੀ
(Release ID: 1837742)
Visitor Counter : 125