ਸਪੈਸ਼ਲ ਸਰਵਿਸ ਅਤੇ ਫੀਚਰਸ
ਏਕ ਭਾਰਤ ਸ੍ਰੇਸ਼ਠ ਭਾਰਤ: ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀ ਕੋਚੀ ਦਾ ਪ੍ਰਤੱਖ ਰੂਪ ਵਿੱਚ ਅਨੁਭਵ ਪ੍ਰਾਪਤ ਕਰਨਗੇ
Posted On:
27 JUN 2022 1:11PM by PIB Chandigarh
ਕੋਚੀ: 27 ਜੂਨ, 2022
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ - ਏਕ ਭਾਰਤ ਸ੍ਰੇਸ਼ਠ ਭਾਰਤ (ਏਕੇਏਐੱਮ-ਈਬੀਐੱਸਬੀ) ਦੀ ਪਹਿਲ ਦੇ ਹਿੱਸੇ ਵਜੋਂ ਵਿਦਿਆਰਥੀਆਂ ਦੀ ਜੋੜੇ ਵਾਲੇ ਰਾਜਾਂ ਦੀ ਯਾਤਰਾ ਦੀ ਸੁਵਿਧਾ ਲਈ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ 50 ਵਿਦਿਆਰਥੀ ਭਲਕੇ ਕੇਰਲ ਵਿੱਚ ਕੋਚੀ ਦਾ ਦੌਰਾ ਕਰ ਰਹੇ ਹਨ। ਇਨ੍ਹਾਂ 50 ਵਿਦਿਆਰਥੀਆਂ ਵਿੱਚੋਂ, 25 (13 ਲੜਕੇ ਅਤੇ 12 ਲੜਕੀਆਂ) ਸ਼ਿਮਲਾ ਅਤੇ ਊਨਾ ਦੇ ਆਸ-ਪਾਸ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ 25 (15 ਲੜਕੇ ਅਤੇ 10 ਲੜਕੀਆਂ) ਯੂਨੀਵਰਸਿਟੀ ਇੰਸਟੀਟਿਊਟ ਆਵੑ ਟੈਕਨੋਲੋਜੀ (ਯੂਆਈਟੀ), ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਬੀ ਟੈੱਕ ਵਿਦਿਆਰਥੀ ਹਨ। ਉਨ੍ਹਾਂ ਦੇ ਨਾਲ ਚਾਰ ਅਧਿਆਪਕ ਵੀ ਹੋਣਗੇ। ਟੀਮ 28 ਜੂਨ ਤੋਂ 3 ਜੁਲਾਈ, 2022 ਤੱਕ ਕੋਚੀ ਵਿੱਚ ਵਿਭਿੰਨ ਥਾਵਾਂ ਦਾ ਦੌਰਾ ਕਰੇਗੀ। ਐੱਸਸੀਐੱਮਐੱਸ ਕੋਚੀਨ ਸਕੂਲ ਆਵੑ ਬਿਜ਼ਨਸ ਇਨ੍ਹਾਂ ਦੀ ਮੇਜ਼ਬਾਨੀ ਕਰੇਗਾ।
ਪ੍ਰੋਗਰਾਮ ਦੇ ਹਿੱਸੇ ਵਜੋਂ, ਟੀਮ ਪ੍ਰਸਿਧ ਏਐੱਸਆਈ ਸਮਾਰਕਾਂ ਅਤੇ ਸਥਾਨਕ ਅਜਾਇਬ ਘਰਾਂ ਜਿਵੇਂ ਕਿ ਏਦਾਪੱਲੀ ਵਿੱਚ ਕੇਰਲ ਇਤਿਹਾਸ ਦਾ ਅਜਾਇਬ ਘਰ, ਏਰਨਾਕੁਲਮ ਵਿੱਚ ਦਰਬਾਰ ਹਾਲ ਆਰਟ ਗੈਲਰੀ, ਤ੍ਰਿਪੁਨੀਥੁਰਾ ਵਿੱਚ ਹਿੱਲ ਪੈਲੇਸ ਮਿਊਜ਼ੀਅਮ ਅਤੇ ਥੇਵਾਰਾ ਵਿੱਚ ਕੇਰਲ ਫੋਕਲੋਰ ਮਿਊਜ਼ੀਅਮ ਦਾ ਦੌਰਾ ਕਰੇਗੀ। ਇਸ ਤੋਂ ਇਲਾਵਾ, ਸਮੂਹ ਲਈ ਸਵਦੇਸ਼ੀ ਕਲਾ ਅਤੇ ਖੇਡਾਂ ਬਾਰੇ ਸਿੱਖਣ ਲਈ ਕਾਲਰੀਪਯੱਟੂ ਦੇ ਇੱਕ ਵਿਸ਼ੇਸ਼ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਟੀਮ ਜਲ ਸੰਭਾਲ਼ ਦੀਆਂ ਗਤੀਵਿਧੀਆਂ ਬਾਰੇ ਜਾਣਨ ਲਈ ਚਾਲਕੁਡੀ ਵਿੱਚ ਰਾਸਾ ਗੁਰੂਕੁਲਮ, ਫੋਰਟ ਕੋਚੀ ਵਿੱਚ ਪਰੇਡ ਗਰਾਊਂਡ, ਅਤੇ ਮੱਟਨਚੇਰੀ ਜਿਊ ਸਟ੍ਰੀਟ ਅਤੇ ਕੋਚੀ ਮੈਟਰੋ ਦੇ ਮੁਤੱਮ ਸਟੇਸ਼ਨ (Muttam station) ਦਾ ਵੀ ਦੌਰਾ ਕਰੇਗੀ।
ਯਾਤਰਾ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ), ਨਵੀਂ ਦਿੱਲੀ ਦੁਆਰਾ ਸਹਾਇਤਾ ਦਿੱਤੀ ਜਾ ਰਹੀ ਹੈ।
************
ਆਰਆਰਟੀਐੱਨ/ਐੱਸਕੇਵਾਈ
(Release ID: 1837485)
Visitor Counter : 105