ਇਸਪਾਤ ਮੰਤਰਾਲਾ

ਨੈਸ਼ਨਲ ਮਿਨੀਰਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਮਨਾਇਆ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ

Posted On: 21 JUN 2022 5:02PM by PIB Chandigarh

ਫਿਟ ਇੰਡੀਆ ਮੂਵਮੈਂਟ ਦੇ ਇੱਕ ਐਂਬੈਸਡਰ ਦੇ ਰੂਪ ਵਿੱਚ ਪ੍ਰਮੁੱਖ ਮਾਇਨਿੰਗ ਕੰਪਨੀ ਐੱਨਐੱਮਡੀਸੀ ਨੇ ਅੱਜ ਹੈਦਰਾਬਾਦ ਵਿੱਚ ਆਪਣੇ ਹੈੱਡਕੁਆਟਰ ਵਿੱਚ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਕੰਪਨੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਦੀ ਅਗਵਾਈ ਹੇਠ ਡਾਇਰੈਕਟਰ (ਵਿੱਤ) ਸ਼੍ਰੀ ਅਮਿਤਾਭ ਮੁਖਰਜੀ ਅਤੇ ਡਾਇਰੈਕਟਰ (ਉਤਪਾਦਨ) ਸ਼੍ਰੀ ਦਿਲੀਪ ਕੁਮਾਰ ਮੋਹੰਤੀ ਦੇ ਨਾਲ ਕਰਮਚਾਰੀਆਂ ਨੇ ਨਮਸਤੇ ਇੰਡੀਆ ਫਾਉਂਡੇਸ਼ਨ, ਹੈਦਰਾਬਾਦ ਦੇ ਅਧਿਆਪਕਾਂ ਦੁਆਰਾ ਪ੍ਰਦਰਸ਼ਿਤ ਯੋਗ ਆਸਨ ਅਤੇ ਪ੍ਰਾਣਾਯਾਮ ਕ੍ਰਿਆ ਦਾ ਅਭਿਯਾਸ ਕੀਤਾ। ਭਾਰਤ ਦੀ ਪ੍ਰਾਚੀਨ ਯੋਗ ਪਰੰਪਰਾ ਦੇ ਸਨਮਾਨ ਵਿੱਚ ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2022 ਦੀ ਥੀਮ- ‘ਮਾਨਵਤਾ ਲਈ ਯੋਗ’ ਅਨੁਰੂਪ ਮਾਨਸਿਕ ਸਿਹਤ ਦੀ ਪ੍ਰਾਪਤੀ ਵਿੱਚ ਯੋਗ ਮਹੱਤਵ ‘ਤੇ ਬਲ ਦਿੱਤਾ।

https://ci3.googleusercontent.com/proxy/oZYmfH97BzBBQt8BThYh5D-cqwO3YwXsO3FEYEYZCePDWG6zENarlSc9Hk-7jvF2OGOHX5b-dyEk_LydgeeEeMT7RKRWrh5XsKYm3hsYd33NxRWRdZN-o74u2Q=s0-d-e1-ft#https://static.pib.gov.in/WriteReadData/userfiles/image/image001SQFP.jpg

 

 

 

ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਸੁਮਿਤ ਦੇਬ ਨੇ ਕਿਹਾ “ਫਿਟਨੈਸ ਅਤੇ ਕੁਦਰਤੀ ਦੇ ਨਾਲ ਇੱਕਰੂਪਤਾ ਦੀ ਸਾਡੀ ਯਾਤਰਾ ਨੂੰ ਹੁਲਾਰਾ ਦੇਣ ਵਿੱਚ ਯੋਗ ਸਾਨੂੰ ਸਰੀਰਿਕ ਸਮਰੱਥਾ ਅਤੇ ਮਾਨਸਿਕ ਦੋਨੋ ਸ਼ਕਤੀ ਦਾਨ ਕਰਦਾ ਹੈ। ਮੈਂ ਐੱਨਐੱਮਡੀਸੀ ਪਰਿਵਾਰ ਨੂੰ ਉਨ੍ਹਾਂ ਦੀ ਜੀਵਨਸ਼ੈਲੀ ਵਿੱਚ ਯੋਗ ਦੇ ਪ੍ਰਤੀ ਪ੍ਰਤਿਬਧੱਤਾ ਵਿਕਸਿਤ ਕਰਨ ਲਈ ਪ੍ਰੋਤਸਾਹਿਤ ਕਰਦਾ ਹਾਂ। ਇਹ 6 ਤੁਹਾਡੇ ਅਤੇ ਤੁਹਾਡੇ ਕਾਰਜ ਅਤੇ ਰਾਸ਼ਟਰ ਦੇ ਪ੍ਰਤੀ ਪ੍ਰਤਿਬੱਧਤਾ ਵਿੱਚ ਤਬਦੀਲੀ ਹੋਵੇਗਾ । 

ਐੱਨਐੱਮਡੀਸੀ ਫਿਟਨੈਸ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਲਈ ਨਿਯਮਿਤ ਰੂਪ ਤੋਂ ਮੈਰਾਥਨ, ਵੌਕਥੌਨ, ਖੇਡ ਟੂਰਨਾਮੈਂਟ ਅਤੇ ਯੋਗ ਸੈਸ਼ਨ ਆਯੋਜਿਤ ਕਰਦਾ ਹੈ। ਆਈਡੀਵਾਈ-2022 ਦੇ ਸਮਾਰੋਹ ਦੇ ਦੌਰਾਨ ਕੰਪਨੀ ਨੇ ਐੱਨਐੱਮਡੀਸੀ ਇੰਪੈਕਟ ਲੀਗ ਦੇ ਮਾਸਿਕ ਵਿਜੇਤਾਵਾਂ ਨੂੰ ਵੀ ਵਧਾਈ ਦਿੱਤੀ ਜੋ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਲਈ 26 ਜਨਵਰੀ, 2022 ਨੂੰ ਸ਼ੁਰੂ ਹੋਈ ਅਤੇ ਅਗਸਤ 2022 ਤੱਕ ਜਾਰੀ ਰਹੇਗੀ।

ਅਪ੍ਰੈਲ 2022 ਤੋਂ ਐੱਨਐੱਮਡੀਸੀ ਨੇ ਕਰਮਚਾਰੀਆਂ ਲਈ ਯੋਗ ਟ੍ਰੇਨਿੰਗ ਅਤੇ ਅਭਿਯਾਸ ਸੈਸ਼ਨ ਆਯੋਜਿਤ ਕਰਨ ਲਈ ਨਮਸਤੇ ਇੰਡੀਆ ਫਾਉਂਡੇਸ਼ਨ, ਹੈਦਰਾਬਾਦ ਨੂੰ ਨਿਯੁਕਤ ਕੀਤਾ ਹੈ। ਇਸ ਤਰ੍ਹਾਂ ਦੇ ਯੋਗ ਸੈਸ਼ਨ ਐੱਨਐੱਮਡੀਸੀ ਦੀਆਂ ਹੋਰ ਪ੍ਰੋਜੈਕਟਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ ਜਿੱਥੇ ਕਰਮਚਾਰੀ, ਉਨ੍ਹਾਂ ਦੇ ਪਰਿਵਾਰ ਅਤੇ ਸਥਾਨਿਕ ਲੋਕ ਹਿੱਸਾ ਲੈਂਦੇ ਹਨ। ਘਰ ਵਿੱਚ ਯੋਗ ਦਾ ਅਭਿਯਾਸ ਕਰਨ ਲਈ ਕਰਮਚਾਰੀਆਂ ਨੂੰ ਇੱਕ ਔਨਲਾਈਨ ਯੋਗ ਪ੍ਰਦਰਸ਼ਨ ਲਿੰਕ ਵੀ ਸਾਂਝਾ ਕੀਤਾ ਗਿਆ।

*****


ਏਕੇਐੱਨ/ਐੱਸਕੇ



(Release ID: 1836249) Visitor Counter : 87


Read this release in: English , Urdu , Hindi