ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਕੱਲ੍ਹ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਹੋਣ ਵਾਲੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹਾਂ ਦੀ ਅਗਵਾਈ ਕਰਨਗੇ ਰਾਜ ਮੰਤਰੀ, ਸ਼੍ਰੀਮਤੀ ਸ਼ੋਭਾ ਕਰੰਦਲਾਜੇ ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਹਲੇਬੀਡੂ ਮੰਦਿਰ ਕੰਪਲੈਕਸ ਵਿੱਚ ਯੋਗ ਪ੍ਰਦਰਸ਼ਨ ਦੀ ਅਗਵਾਈ ਕਰਨਗੇ।


ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ ਕੁੰਭਲਗੜ੍ਹ ਹਿੱਲ ਫੋਰਟਸ ਵਿੱਚ ਆਈਡੀਵਾਈ, 2022 ਸੈਸ਼ਨ ਵਿੱਚ ਹਿੱਸਾ ਲੈਣਗੇ

Posted On: 20 JUN 2022 6:58PM by PIB Chandigarh

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਕੱਲ੍ਹ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਹੋਣ ਵਾਲੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਸਮਾਰੋਹਾਂ ਦੀ ਅਗਵਾਈ ਕਰਨਗੇ।

 

ਅੰਤਰਰਾਸ਼ਟਰੀ ਯੋਗ ਦਿਵਸ ਇਸ ਸਾਲ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਸਾਲ ਵਿੱਚ ਆ ਰਿਹਾ ਹੈ, ਇਸ ਲਈ ਭਾਰਤ ਸਰਕਾਰ ਨੇ "ਗਲੋਬਲ ਸਟੇਜ 'ਤੇ ਬ੍ਰਾਂਡ ਇੰਡੀਆ" 'ਤੇ ਜ਼ੋਰ ਦਿੰਦੇ ਹੋਏ, ਦੇਸ਼ ਭਰ ਵਿੱਚ  ਰਾਸ਼ਟਰੀ ਪੱਧਰ ਦੇ 75 ਇਤਿਹਾਸਕ ਸਥਾਨਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਨਾਲ-ਨਾਲ ਇਨ੍ਹਾਂ ਸ਼ਾਨਦਾਰ ਸਥਾਨਾਂ ਨੂੰ ਪ੍ਰਦਰਸ਼ਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸੇ ਲੜੀ ਤਹਿਤ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀਆਂ ਵਿੱਚੋਂ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਕਰਨਾਟਕ ਦੇ ਹਸਨ ਜ਼ਿਲ੍ਹੇ ਦੇ ਹਲੇਬੀਡੂ ਮੰਦਿਰ ਕੰਪਲੈਕਸ ਵਿਖੇ ਹੋਣ ਵਾਲੇ ਯੋਗਾ ਸੈਸ਼ਨ ਵਿੱਚ ਸ਼ਿਰਕਤ ਕਰਨਗੇ, ਜਦੋਂ ਕਿ ਸ਼੍ਰੀ ਕੈਲਾਸ਼ ਚੌਧਰੀ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਕੁੰਭਲਗੜ੍ਹ ਹਿੱਲ ਫੋਰਟਸ ਵਿੱਚ ਹੋਣ ਵਾਲੇ ਆਈਡੀਵਾਈ, 2022 ਸੈਸ਼ਨ ਵਿੱਚ ਉਤਸ਼ਾਹੀ ਲੋਕਾਂ ਨਾਲ ਸ਼ਾਮਲ ਹੋਣਗੇ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਮੈਸੂਰ ਪੈਲੇਸ ਮੈਦਾਨ, ਕਰਨਾਟਕ ਤੋਂ ਰਾਸ਼ਟਰ ਦੀ ਅਗਵਾਈ ਕਰਨਗੇ। ਕਰਨਾਟਕ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਇੱਕ ਵਿਆਪਕ ਯੋਗਾ ਪ੍ਰਦਰਸ਼ਨ ਦੇ ਮੁੱਖ ਸਮਾਗਮ ਦੀ ਮੇਜ਼ਬਾਨੀ ਕਰੇਗਾ। ਆਈਡੀਵਾਈ - 2022 ਨੂੰ "ਮਨੁੱਖਤਾ ਲਈ ਯੋਗ" ਦੇ ਥੀਮ ਨਾਲ ਮਨਾਇਆ ਜਾਵੇਗਾ ਅਤੇ ਅਤੇ ਸ਼ਾਨਦਾਰ ਸਥਾਨਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ, "ਗਲੋਬਲ ਸਟੇਜ 'ਤੇ ਬ੍ਰਾਂਡ ਇੰਡੀਆ" 'ਤੇ ਧਿਆਨ ਕੇਂਦਰਿਤ ਕਰੇਗਾ

 

ਅੰਤਰਰਾਸ਼ਟਰੀ ਯੋਗ ਦਿਵਸ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਦੇ ਨਾਲ ਹੋ ਰਿਹਾ  ਹੈ, ਇਸ ਲਈ ਆਯੁਸ਼ ਮੰਤਰਾਲੇ ਨੇ ਦੇਸ਼ ਭਰ ਵਿੱਚ 75 ਸ਼ਾਨਦਾਰ ਸਥਾਨਾਂ 'ਤੇ ਆਈਡੀਵਾਈ ਮਨਾਉਣ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਰਾਜਪਾਲ, ਕੇਂਦਰੀ ਮੰਤਰੀ, ਉੱਘੀਆਂ ਸ਼ਖਸੀਅਤਾਂ, ਸਤਿਕਾਰਯੋਗ ਯੋਗ ਗੁਰੂ, ਯੋਗ ਅਤੇ ਸਹਾਇਕ ਵਿਗਿਆਨ ਦੇ ਮਾਹਿਰ, ਸਥਾਨਕ ਯੋਗਾ ਸੰਸਥਾਵਾਂ ਅਤੇ  ਯੋਗ ਦੇ ਪ੍ਰਤੀ ਉਤਸ਼ਾਹੀ ਲੋਕ ਹਾਜ਼ਰ ਹੋਣਗੇ।

***

ਏਪੀਐੱਸ/ਪੀਕੇ



(Release ID: 1835925) Visitor Counter : 94


Read this release in: English , Urdu , Hindi