ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸ਼੍ਰੀ ਹਰਦੀਪ ਐੱਸ ਪੁਰੀ ਨੇ ਨਿਰਮਾਣ ਮਜ਼ਦੂਰਾਂ ਦੇ ਕੌਸ਼ਲ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਰਾਸ਼ਟਰੀ ਪਹਿਲ ਨਿਪੁੰਨ (ਐੱਨਆਈਪੀਯੂਐੱਨ) ਦੀ ਸ਼ੁਰੂਆਤ ਕੀਤੀ
ਡੀਏਵਾਈ–ਐੱਨਯੂਐੱਲਐੱਮ ਦੇ ਤਹਿਤ ਐੱਨਐੱਸਡੀਸੀ ਦੇ ਨਾਲ ਸਾਂਝੇਦਾਰੀ ਵਿੱਚ 1 ਲੱਖ ਤੋਂ ਜ਼ਿਆਦਾ ਨਿਰਮਾਣ ਮਜ਼ਦੂਰਾਂ ਨੂੰ ਟ੍ਰੇਂਡ ਕੀਤਾ ਜਾਵੇਗਾ
ਨਿਪੰਨ ਨਿਰਮਾਣ ਮਜ਼ਦੂਰਾਂ ਨੂੰ ਬਿਹਤਰ ਨੌਕਰੀ ਦੇ ਮੌਕੇ ਤਲਾਸ਼ਣ, ਉਨ੍ਹਾਂ ਦੀ ਮਜ਼ਦੂਰੀ ਵਧਾਉਣ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਪਲੇਸਮੈਂਟ ਹਾਸਲ ਕਰਨ ਵਿੱਚ ਸਮਰੱਥ ਬਣਾਏਗਾ– ਸ਼੍ਰੀ ਪੁਰੀ
Posted On:
20 JUN 2022 4:27PM by PIB Chandigarh
ਕੇਂਦਰੀ ਆਵਾਸ ਅਤੇ ਸ਼ਹਿਰੀ ਕਾਰਜ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਨਿਰਮਾਣ ਮਜ਼ਦੂਰਾਂ ਦੀ ਕੌਸ਼ਲ ਟ੍ਰੇਨਿੰਗ ਦੇ ਲਈ ‘ਨਿਪੰਨ’ ਨਾਮ ਨਾਲ ਇੱਕਨਵੇਂ ਪ੍ਰੋਜੈਕਟ ਅਰਥਾਤ ਨਿਰਮਾਣ ਮਜ਼ਦੂਰਾਂ ਦੇ ਕੌਸ਼ਲ ਨੂੰ ਹੋਰ ਬਿਹਤਰ ਕਰਨ ਦੇ ਲਈ ਰਾਸ਼ਟਰੀ ਪਹਿਲ ਦੀ ਸ਼ੁਰੂਆਤ ਕੀਤੀ। ‘ਨਿਪੰਨ’ (ਐੱਨਆਈਪੀਯੂਐੱਨ)ਪ੍ਰੋਜੈਕਟ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ(ਐੱਮਓਐੱਚ -ਯੂਏ)ਦੀ ਦੀਨਦਿਆਲ ਅੰਤੋਦਿਆ ਯੋਜਨਾ - ਰਾਸ਼ਟਰੀ ਸ਼ਹਿਰੀ ਆਜੀਵੀਕਾ ਮਿਸ਼ਨ (ਡੀਏਵਾਈ – ਐੱਨਯੂਐੱਲਐੱਮ) ਦੀ ਆਪਣੀ ਪ੍ਰਮੁੱਖ ਯੋਜਨਾ ਦੇ ਤਹਿਤ 1 ਲੱਖ ਤੋਂ ਜ਼ਿਆਦਾ ਨਿਰਮਾਣ ਮਜ਼ਦੂਰਾਂ ਨੂੰ ਨਵੇਂ ਕੌਸ਼ਲ ਅਤੇ ਅਪਸਕਿਲਿੰਗ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਟ੍ਰੇਂਡ ਕਰਨ ਦੀ ਇੱਕ ਪਹਿਲ ਹੈਅਤੇ ਇਸ ਨਾਲ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਕੰਮ ਦੇ ਮੌਕੇ ਮਿਲਦੇ ਹਨ। ਇਸ ਮੌਕੇ ’ਤੇ ਆਵਾਸ ਅਤੇ ਸ਼ਹਿਰੀ ਕਾਰਜ ਸਕੱਤਰ ਸ਼੍ਰੀ ਮਨੋਜ ਜੋਸ਼ੀ,ਕੌਸ਼ਲ ਵਿਕਾਸ ਅਤੇ ਉੱਦਮਤਾ, ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ, ਮਜ਼ਦੂਰ ਅਤੇ ਰੋਜ਼ਗਾਰ ਮੰਤਰਾਲਾ ਸਕੱਤਰ,ਸ਼੍ਰੀ ਸੁਨੀਲ ਬਰਥਵਾਲ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਵਧੀਕ ਸਕੱਤਰ,ਸ਼੍ਰੀ ਸੰਜੇ ਕੁਮਾਰ ਵੀ ਮੌਜੂਦ ਸੀ।
ਸ਼੍ਰੀ ਹਰਦੀਪ ਐੱਸ ਪੁਰੀ ਨੇ ਮੌਕੇ ’ਤੇ ਕੁਝ ਨਿਰਮਾਣ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਆ ਹੈਲਮਟ ਪ੍ਰਦਾਨ ਕੀਤੇ।
ਆਪਣੇ ਸੰਬੋਧਨ ਵਿੱਚ ਸ਼੍ਰੀ ਹਰਦੀਪ ਐੱਸ ਪੁਰੀ ਨੇ ਕਿਹਾ ਕਿ ਰਾਸ਼ਟਰੀ ਸ਼ਹਿਰੀ ਆਜੀਵਕਾ ਮਿਸ਼ਨ (ਐੱਨਯੂਐੱਲਐੱਮ) ਦੇ ਪਰਿਵਰਤਨਕਾਰੀ ਪ੍ਰਭਾਵ ਨੇ ਸ਼ਹਿਰੀ ਵਾਸੀਆਂ, ਖਾਸ ਕਰਕੇ ਨੌਜਵਾਨਾਂ ਨੂੰ ਕੌਸ਼ਲ ਅਤੇ ਰੋਜ਼ਗਾਰ ਦੇ ਮੌਕੇਪ੍ਰਦਾਨ ਕਰਕੇਸ਼ਹਿਰੀ ਗ਼ਰੀਬ ਪਰਿਵਾਰਾਂ ਦੀ ਅਸੁਰੱਖਿਆ ਨੂੰ ਨਿਸ਼ਚਿਤ ਰੂਪ ਨਾਲ ਘੱਟ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਮਜ਼ਦੂਰਾਂ ਨੂੰ ਸਵੈ-ਰੋਜ਼ਗਾਰ ਅਤੇ ਕੁਸ਼ਲਮਜ਼ਦੂਰੀ ਵਿੱਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਉੱਦਮਸ਼ੀਲਤਾ ਦੀ ਭਾਵਨਾ ਨੂੰ ਉਤਸ਼ਾਹਿਤ ਅਤੇ ਸਮਰਥਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਨਿਰਮਾਣ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਧਾ ਕੇ ਅਤੇ ਉਨ੍ਹਾਂ ਨੇ ਕੌਸ਼ਲ ਸੈੱਟ ਵਿੱਚ ਵਿਭਿੰਨਤਾ ਲਿਆ ਕੇ ਨਿਰਮਾਣ ਉਦਯੋਗ ਵਿੱਚ ਭਵਿੱਖ ਦੇ ਰੁਝਾਨਾਂ ਨੂੰ ਅਪਣਾਉਣ ਦੀ ਪ੍ਰਕਿਰਿਆ ਵਿੱਚਉਨ੍ਹਾਂ ਨੂੰ ਜ਼ਿਆਦਾ ਤਜ਼ਰਬੇਕਾਰ ਅਤੇ ਕੁਸ਼ਲ ਬਣਾਉਣ ਵਿੱਚ ਸਹਾਇਕ ਹੋਵੇਗੀ।
ਇਸ ਮੌਕੇ ’ਤੇ ਸ਼੍ਰੀ ਪੁਰੀ ਨੇ ਕਿਹਾ ਕਿ ਉਹ ਨਿਰਮਾਣ ਉਦਯੋਗ ਵਿੱਚ ਜੰਗੀ ਪੱਧਰ ’ਤੇ ਅਪਣਾਏ ਜਾਣ ਵਾਲੇ ਕੌਸ਼ਲ ਨੂੰ ਵਧਾਉਣ ’ਤੇ ਜ਼ੋਰ ਦੇ ਰਹੇ ਹਨ ਪਰ ਹਾਲੇ ਤੱਕ ਅਸੀਂ ਇਹ ਹਾਸਲ ਨਹੀਂ ਕਰ ਪਾਏ ਹਾਂ ਜੋ ਹੁਣ ਤੱਕ ਹੋ ਜਾਣਾ ਚਾਹੀਦਾ ਸੀ। ਨਿਰਮਾਣ ਉਦਯੋਗ ਕੌਸ਼ਲ ਵਿਕਾਸ (ਸਕਿਲਿੰਗ)ਵਿੱਚ ਨਿਵੇਸ਼ ਕਰ ਰਿਹਾ ਹੈ ਪਰ ਇਹ ਪੂਰੇ ਉਦਯੋਗ ਵਿੱਚਵੱਡੇ ਰੂਪ ਵਿੱਚ ਨਹੀਂ ਫੈਲਿਆ ਹੈ। ਇਸ ਲਈ, ਇਸ ਸੰਬੰਧ ਵਿੱਚ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਕੀਤੀ ਗਈ ਪਹਿਲ ਅਸਲ ਵਿੱਚ ਪ੍ਰਸ਼ੰਸਾਯੋਗ ਹੈ ਅਤੇ ਇਸ ਨੂੰ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਕਵਰ ਕਰਨ ਦੇ ਲਈ ਵਿਸਤਾਰਤ ਕੀਤਾ ਜਾਣਾ ਚਾਹੀਦਾ ਹੈ। ਮੰਤਰੀ ਸਾਹਿਬਾਨ ਨੇ ਕਿਹਾ ਕਿ ਕੌਸ਼ਲ ਅਤੇ ਉਤਪਾਦਕਤਾ ਨਾਲ-ਨਾਲ ਚਲਦੇ ਹਨ ਅਤੇ ਮਾਣਯੋਗ ਪ੍ਰਧਾਨ ਮੰਤਰੀ ਨੇ ਇਸਨੂੰ ਸ਼ੁਰੂਆਤ ਵਿੱਚ ਹੀ ਦੇਖ ਲਿਆ ਸੀ। ਮੰਤਰਾਲੇ ਨੇ ਟੈਕਨੋਲੋਜੀ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ,ਜਿਸਦੇ ਕਾਰਨ ਰਿਕਾਰਡ ਸਮੇਂ ਵਿੱਚ ਉਹ ਛੇ ਲਾਈਟ ਹਾਊਸ ਪ੍ਰੋਜੈਕਟ ਲਾਗੂ ਹੋਏ ਜਿਨ੍ਹਾਂ ਵਿੱਚ ਸਥਾਈ ਗ੍ਰੀਨ ਭਵਨਾਂ ਦੇ ਨਿਰਮਾਣ ਦੇ ਲਈ ਤਕਨੋਲੋਜੀ ਅਤੇ ਸਥਾਨਕ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਕੱਲ੍ਹ ਨਵੀਂ ਦਿੱਲੀ ’ਚ ਪ੍ਰਗਤੀ ਮੈਦਾਨ ਏਕੀਕ੍ਰਿਤ ਟਰਾਂਜ਼ਿਟ ਕੌਰੀਡੋਰ ਪ੍ਰੋਜੈਕਟ ਦੀ ਮੁੱਖ ਸੁਰੰਗ ਅਤੇ ਪੰਜ ਅੰਡਰਪਾਸ ਰਾਸ਼ਟਰ ਨੂੰ ਸਮਰਪਿਤ ਕਰਨਾ,ਕੇਂਦਰ ਸਰਕਾਰ ਦੇ ਨਵੇਂ ਟੈਂਮਪਲੇਟ ਨੂੰ ਰੇਖਾਂਕਿਤ ਕਰਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਵਿਸ਼ਵ ਪੱਧਰ ਦੇ ਪ੍ਰੋਜੈਕਟ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਸ਼੍ਰੀ ਪੁਰੀ ਨੇ ਇਹ ਵੀ ਐਲਾਨ ਕੀਤਾ ਕਿ ਸੈਂਟਰਲ ਵਿਸਟਾ ਐਵੇਨਿਊ ਅਗਲੇ ਕੁੱਝ ਦਿਨਾਂ ਵਿੱਚ ਖੋਲ੍ਹ ਦਿੱਤਾ ਜਾਵੇਗਾ। ਸ਼੍ਰੀ ਪੁਰੀ ਨੇ ਕਿਹਾ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ ਨਿਰਮਾਣ ਉਦਯੋਗ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਸਾਨੂੰ ਦੇਸ਼ ਵਿੱਚ ਵਿਸ਼ਵ ਪੱਧਰ ਦੇ ਨਿਰਮਾਣ ਲਈ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਨਿਪੰਨ ਪ੍ਰੋਜੈਕਟ ਨਿਰਮਾਣ ਮਜ਼ਦੂਰਾਂ ਨੂੰ ਬਿਹਤਰ ਨੌਕਰੀ ਦੇ ਮੌਕੇ ਤਲਾਸ਼ਣ,ਉਨ੍ਹਾਂ ਦੀ ਮਜ਼ਦੂਰੀ ਵਧਾਉਣ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਕੰਮ ਮਿਲਣ (ਪਲੇਸਮੈਂਟ)ਵਿੱਚ ਵੀ ਸਮਰੱਥ ਬਣਾਵੇਗੀ - ਜੋ ਕਿ ਇੱਕਨਵੇਂ ਈਕੋ-ਸਿਸਟਮ ਦਾ ਸੰਕੇਤ ਹੈ। ਉਨ੍ਹਾਂ ਨੇ ਨਿੱਜੀ ਖੇਤਰ ਨੂੰ ਸਮਾਜਿਕ ਰੂਪ ਤੋਂ ਜ਼ਿਆਦਾ ਜ਼ਿੰਮੇਵਾਰ ਹੋਣ ਲਈ ਕਿਹਾ।
ਸ਼੍ਰੀ ਪੁਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਸ਼ਹਿਰੀ ਖੇਤਰ ਤੋਂ ਉਮੀਦ ਕੀਤੀ ਜਾ ਰਹੀ ਸੀ। ਪ੍ਰਧਾਨਮੰਤਰੀ ਨੇ ਇਸ ਨੂੰ ਇੱਕ ਮੌਕੇ ਦੇ ਰੂਪ ਵਿੱਚ ਦੇਖਿਆ ਅਤੇ ਇਸ ਨਾਲ ਸ਼ਹਿਰੀਕਰਨ ਵਿੱਚ ਬਦਲਾਅ ਆਇਆ ਹੈ। 2004-2014 ਦੇ ਵਿੱਚ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਪ੍ਰੋਜੈਕਟ’ਤੇ ਲਗਭਗ 1.57 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਜੋ ਪਿਛਲੇ 8 ਸਾਲਾਂ ਵਿੱਚ ਲਗਭਗ 8 ਗੁਣਾ ਵਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੈਂਟਰਲ ਵਿਸਟਾ ਅਗਲੇ 250 ਸਾਲ ਤੱਕ ਰਹੇਗਾ। ਉਨ੍ਹਾਂ ਨੇ ਕਿਹਾ ਕਿ ਨਿਪੰਨ ਜਿਹੀ ਢੁੱਕਵੀਂ ਕੌਸ਼ਲ ਪਹਿਲ ਦੇ ਮਾਧਿਅਮ ਨਾਲ,ਅਸੀਂ ਨਿਰਮਾਣ ਉਦਯੋਗ ਦੇ ਲਈ ਭਵਿੱਖ ਦੀ ਕਿਰਤ ਸ਼ਕਤੀ ਦਾ ਨਿਰਮਾਣ ਕਰ ਰਹੇ ਹਾਂ ਜੋ ਦੇਸ਼ ਵਿੱਚ ਇਨੋਵੇਸ਼ਨ ਅਤੇ ਵੱਡੇ ਪੈਮਾਨੇ ’ਤੇ ਵਿਕਾਸ ਨੂੰ ਹੁਲਾਰਾ ਦੇਵੇਗੀ।
ਡੀਏਵਾਈ - ਐੱਨਯੂਐੱਲਐੱਮ ਇੱਕ ਕੇਂਦਰ ਸਪਾਂਸਰਡ ਯੋਜਨਾ ਹੈ,ਜਿਸ ਨੂੰ 2014-15 ਤੋਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਜਿਸ ਦਾ ਉਦੇਸ਼ ਦੇਸ਼ ਵਿੱਚ ਸ਼ਹਿਰੀ ਗ਼ਰੀਬ ਪਰਿਵਾਰਾਂ ਦੀ ਗ਼ਰੀਬੀ ਅਤੇ ਉਨ੍ਹਾਂ ਦੀ ਅਸੁਰੱਖਿਆ ਨੂੰ ਘੱਟ ਕਰਨਾ ਹੈ, ਤਾਕਿ ਉਹ ਸਵੈ-ਰੋਜ਼ਗਾਰ ਅਤੇ ਕੁਸ਼ਲ ਮਜ਼ਦੂਰੀ ਨਾਲ ਰੋਜ਼ਗਾਰ ਦੇ ਮੌਕਿਆਂ ਤੱਕ ਪਹੁੰਚ ਸਕਣ,ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਆਜੀਵਿਕਾ ਵਿੱਚ ਸਥਾਈ ਆਧਾਰ ’ਤੇ ਇੱਕ ਜ਼ਿਕਰਯੋਗ ਸੁਧਾਰ ਹੋਇਆ ਹੈ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਏ), ਭਾਰਤ ਸਰਕਾਰ ਦੇ ਤਹਿਤ ਨੋਡਲ ਏਜੰਸੀ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਟੀਸੀ) ਇਸ ਨਿਪੰਨ ਨੂੰ ਪ੍ਰੋਜੈਕਟ ਦੇ ਲਈ ਲਾਗੂ ਕਰਨ ਲਈ ਭਾਗੀਦਾਰ ਬਣੇਗੀ।
ਪ੍ਰੋਜੈਕਟ ਲਾਗੂ ਕਰਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ - ਨਿਰਮਾਣ ਸਥਲਾਂ ’ਤੇ ਸਾਬਕਾ ਸਿੱਖਿਆ ਦੀ ਮਾਨਤਾ (ਆਰਪੀਐੱਲ) ਦੇ ਮਾਧਿਅਮ ਨਾਲ ਟ੍ਰੇਨਿੰਗ,ਪਲੰਬਿੰਗ ਅਤੇ ਬੁਨਿਆਦੀ ਢਾਂਚਾ ਖੇਤਰ ਕੌਸ਼ਲ ਕੰਸਲਟੈਂਸੀਪਰਿਸ਼ਦ (ਇਨਫ੍ਰਾਸਟ੍ਰਕਚਰ ਸੈਕਟਰ ਸਕਿੱਲ ਕਾਉਂਸਲਿੰਗ–ਐੱਸਐੱਸਸੀ) ਦੁਆਰਾ ਇਨੋਵੇਸ਼ਨ ਕੌਸ਼ਲ ਦੇ ਮਾਧਿਅਮ ਨਾਲ ਟ੍ਰੇਂਡ ਅਤੇ ਉਦਯੋਗਾਂ/ ਵੈਲਡਰਾਂ/ ਠੇਕੇਦਾਰਾਂ ਦੇ ਮਾਧਿਅਮ ਨਾਲ ਅੰਤਰਰਾਸ਼ਟਰੀ ਪਲੈਸਮੈਂਟ ਕੀਤਾ ਜਾਣਾ ਹੈ। ਐੱਮਓਐੱਚਯੂ ਦੇ ਨਾਲ ਸਹਿ-ਬ੍ਰਾਂਡਿਡ ਆਰਪੀਐੱਲ ਸਰਟੀਫਿਕੇਸ਼ਨ ਦੇ ਤਹਿਤ ਉਦਯੋਗ ਸੰਘਾਂ ਦੇ ਮਾਧਿਅਮ ਨਾਲ ਲਗਭਗ 80,000 ਨਿਰਮਾਣ ਮਜ਼ਦੂਰਾਂ ਨੂੰ ਔਨਲਾਈਨ ਕੌਸ਼ਲ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ, ਜਦੋਂਕਿ ਲਗਭਗ 14,000 ਉਮੀਦਵਾਰਾਂ ਨੂੰ ਸੰਭਾਵਿਤ ਪਲੇਸਮੈਂਟ ਸਮਰੱਥਾ ਵਾਲੇ ਕਾਰਜਾਂ(ਟ੍ਰੇਡਾਂ)ਵਿੱਚ ਪਲੰਬਿੰਗ ਅਤੇ ਇਨਫ੍ਰਾਸਟ੍ਰਕਚਰ ਸੈਕਟਰ ਸਕਿੱਲ ਕਾਉਂਸਲਿੰਗ (ਐੱਸਐੱਸਸੀ) ਦੇ ਮਾਧਿਅਮ ਨਾਲ ਨਵੇਂ ਕੌਸ਼ਲ ਪ੍ਰਾਪਤ ਹੋਣਗੇ। ਕੋਰਸ ਰਾਸ਼ਟਰੀ ਕੌਸਲ ਯੋਗਤਾ ਫ੍ਰੇਮਵਰਕ (ਐੱਨਐੱਸਕਿਊਐਫ) ਦੇ ਨਾਲ ਰੇਖਾਂਕਿਤ ਕੀਤੇ ਗਏ ਹਨ ਅਤੇ ਮਾਨਤਾ ਪ੍ਰਾਪਤ ਅਤੇ ਸਬੰਧਿਤ ਟ੍ਰੇਨਿੰਗ ਕੇਂਦਰਾਂ ਵਿੱਚ ਪ੍ਰਦਾਨ ਕੀਤੇ ਜਾਣਗੇ। ਨਿਪੰਨ ਦੇ ਤਹਿਤ, ਇਹ ਦੀ ਪਰਿਕਲਪਨਾ ਕੀਤੀ ਗਈ ਹੈ ਕਿਐੱਨਐੱਸਡੀਸੀ ਏ ਲਗਭਗ12,000 ਲੋਕਾਂ ਨੂੰ ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਖਾੜੀ ਸਹਿਯੋਗ ਦੇਸ਼ਾਂ (ਜੀਸੀਸੀ) ਜਿਹੇ ਵਿਦੇਸ਼ੀ ਦੇਸ਼ਾਂ ਵਿੱਚ ਭੇਜੇਗਾ।
ਨਿਪੰਨ ਪ੍ਰੋਜੈਕਟ ਸਬੰਧਿਤ ਮੰਤਰਾਲਿਆਂ ਦੇ ਨਾਲ ਕਨਵਜੈਂਸ ਦੀ ਸਹੂਲਤ ਅਤੇ ਸਮਰਥਨ ਵੀ ਦੇਵੇਗੀ। ਇਸੇ ਵਿੱਚ,ਐੱਨਐੱਸਡੀਸੀ ਟ੍ਰੇਨਿੰਗ, ਨਿਗਰਾਨੀ ਅਤੇ ਉਮੀਦਵਾਰ ਟ੍ਰੇਕਿੰਗ ਦੇ ਸਮੁੱਚੇ ਲਾਗੂ ਕਰਨ ਦੇ ਲਈ ਜ਼ਿੰਮੇਵਾਰ ਹੋਵੇਗਾ। ਇਹ ਸਿਖਾਂਦਰੂਆਂ ਨੂੰ ‘ਕੌਸ਼ਲ ਬੀਮਾ’,2 ਲੱਖ ਰੁਪਏ ਦੇ ਕਵਰੇਜ ਦੇ ਨਾਲ ਤਿੰਨ ਸਾਲ ਦਾ ਦੁਰਘਟਨਾ ਬੀਮਾ, ਮੈਡੀਕਲ ਕੌਸ਼ਲ ਜਿਹੇ ਕੈਸ਼ਲੈੱਸ ਲੈਣ-ਦੇਣ ਅਤੇ ਭੀਮ ਐਪ, ਉੱਦਮਤਾ ਦੇ ਬਾਰੇ ਵਿੱਚ ਓਰੀਐਂਟੇਸ਼ਨ ਅਤੇ ਕਰਮਚਾਰੀ ਭਵਿੱਖ ਨਿਧੀ (ਈਪੀਐਫ) ਅਤੇ ਭਵਨ ਅਤੇ ਹੋਰ ਨਿਰਮਾਣ ਮਜ਼ਦੂਰ (ਬੀਓਸੀਡਬਲਿਊ) ਸਹੂਲਤਾਂ ਦੇਵੇਗਾ। ਪ੍ਰੋਜੈਕਟ ਦੀ ਦੇਖ-ਰੇਖ ਅਤੇ ਨਿਗਰਾਨੀ ਦੇ ਲਈ ਵਧੀਕ ਸਕੱਤਰ-ਸਹਿ-ਮਿਸ਼ਨ ਡਾਇਰੈਕਟਰ, ਡੀਏਵਾਈ-ਐੱਨਯੂਐੱਲਐੱਮ ਦੀ ਪ੍ਰਧਾਨਗੀ ਵਿੱਚ ਐੱਮਐੱਸਡੀਸੀ ਅਤੇ ਐੱਮਓਐੱਚਯੂ ਦੋਵਾਂ ਦੇ ਮੈਂਬਰਾਂ ਦੇ ਨਾਲ ਇੱਕ ਪ੍ਰੋਜੈਕਟ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਨਿਰਮਾਣ ਉਦਯੋਗ 2022 ਤੱਕ ਸਭ ਤੋਂ ਵੱਡਾਨਿਯੋਕਤਾ ਬਣਾਉਣ ਦੇ ਵੱਲ ਵਧ ਰਿਹਾ ਹੈ ਅਤੇ ਅਗਲੇ 10 ਸਾਲਾਂ ਵਿੱਚ 4 ਕਰੋੜ 5 ਲੱਖ ਵਾਧੂ ਕੁਸ਼ਲ ਮਜ਼ਦੂਰਾਂ ਦੀ ਜ਼ਰੂਰਤ ਹੈ। ਇਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ, ਨੈਸ਼ਨਲ ਰੀਅਲ ਅਸਟੇਟ ਡਿਵੈਲਪਮੈਂਟ ਕੌਂਸਲਿੰਗ (ਐੱਨਏਆਰਈਡੀਸੀਓ) ਅਤੇ ਕਾਨਫ਼ਰੰਸ ਆਵ੍ ਰੀਅਲ ਅਸਟੇਟਡਿਵੈਲਪਰਜ਼ ਐਸੋਸੀਏਸ਼ਨ ਆਵ੍ ਇੰਡੀਆ (ਕ੍ਰੇਡਾਈ– ਸੀਆਰਈਡੀਏਆਈ) ਉਦਯੋਗ ਭਾਗੀਦਾਰਾਂ ਦੇ ਰੂਪ ਵਿੱਚ ਪ੍ਰੋਜੈਕਟ ਨਿਪੰਨ ਵਿੱਚ ਸ਼ਾਮਲ ਹੋਏ ਹਨ ਅਤੇ ਬੁਨਿਆਦੀ ਢਾਂਚਾ ਖੇਤਰ ਕੌਸ਼ਲ ਕੰਸਲਟੈਂਸੀ ਪਰਿਸ਼ਦ (ਇਨਫ੍ਰਾਸਟ੍ਰਕਚਰ ਸੈਕਟਰ ਸਕਿੱਲ ਕੌਂਸਲ –ਐੱਸਐੱਸਸੀ) ਦੇ ਨਾਲ ਸਹਿਯੋਗ ਵਿੱਚ ਨਿਰਮਾਣ ਖੇਤਰ ਵਿੱਚ ਐਸਪੀਰੇਸ਼ਨ ਮੁੱਲ ਦੀ ਸਿਖਲਾਈ ਪ੍ਰਾਪਤ ਨੌਕਰੀਆਂ ਦੀ ਭੂਮਿਕਾਵਾਂ ਦੀ ਪਹਿਚਾਣ ਕਰਨਗੇ।
******
ਵਾਈਬੀ/ਵੀਕੇ
(Release ID: 1835922)
Visitor Counter : 182