ਵਿੱਤ ਮੰਤਰਾਲਾ

ਸੋਵਰੇਨ ਗੋਲਡ ਬਾਂਡ ਸਕੀਮ 2022-23 (ਸੀਰੀਜ਼ I) – ਇਸ਼ੁ ਕੀਮਤ

Posted On: 20 JUN 2022 4:13PM by PIB Chandigarh

ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਨੰਬਰ 4(6)-B(W&M)/2022 ਮਿਤੀ 15 ਜੂਨ, 2022 ਦੇ ਅਨੁਸਾਰ, ਸੋਵਰੇਨ ਗੋਲਡ ਬਾਂਡ 2022-23 (ਸੀਰੀਜ਼ I) ਨੂੰ ਸੈਟਲਮੈਂਟ ਮਿਤੀ 28 ਜੂਨ, 2022 ਦੇ ਨਾਲ 20-24 ਜੂਨ, 2022 ਦੀ ਮਿਆਦ ਦੌਰਾਨ ਸਬਸਕ੍ਰਿਪਸ਼ਨ ਲਈ ਖੋਲ੍ਹਿਆ ਜਾਵੇਗਾ। ਸਬਸਕ੍ਰਿਪਸ਼ਨ ਦੀ ਮਿਆਦ ਦੇ ਦੌਰਾਨ ਬਾਂਡ ਦੀ ਇਸ਼ੁ ਕੀਮਤ ` 5,091 (ਸਿਰਫ਼ ਪੰਜ ਹਜ਼ਾਰ ਇਕਾਨਵੇਂ ਰੁਪਏ) ਪ੍ਰਤੀ ਗ੍ਰਾਮ ਹੋਵੇਗੀ, ਜਿਵੇਂ ਕਿ ਆਰਬੀਆਈ ਦੁਆਰਾ 17 ਜੂਨ, 2022 ਦੀ ਆਪਣੀ ਪ੍ਰੈਸ ਰਿਲੀਜ਼ ਵਿੱਚ ਪ੍ਰਕਾਸ਼ਿਤ ਵੀ ਕੀਤਾ ਗਿਆ ਹੈ।

ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨਾਲ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ਨਿਵੇਸ਼ਕਾਂ ਨੂੰ ਇਸ਼ੁਕੀਮਤ ਤੋਂ 50 ਰੁਪਏ (ਸਿਰਫ਼ ਪੰਜਾਹ ਰੁਪਏ) ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਔਨਲਾਈਨ ਅਪਲਾਈ ਕਰਦੇ ਹਨ ਅਤੇ ਜੋ ਭੁਗਤਾਨ ਨੂੰ ਡਿਜੀਟਲ ਵਿਧੀ ਰਾਹੀਂ ਕਰਦੇ ਹਨ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦੀ ਇਸ਼ੁ ਕੀਮਤ ` 5,041 ਰੁਪਏ (ਸਿਰਫ਼ ਪੰਜ ਹਜ਼ਾਰ ਇਕਤਾਲੀ ਰੁਪਏ) ਪ੍ਰਤੀ ਗ੍ਰਾਮ ਸੋਨੇ ਦੀ ਹੋਵੇਗੀ।

*****

ਆਰਐੱਮ/ ਐੱਮਐੱਨ/ ਕੇਐੱਮਐੱਨ



(Release ID: 1835648) Visitor Counter : 119


Read this release in: English , Urdu , Hindi , Gujarati