ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਰਾਮਬਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਮਰਨਾਥ ਯਾਤਰਾ-2022 ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ
Posted On:
19 JUN 2022 8:23PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਰਾਮਬਨ ਨਾਲ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਸਮੀਖਿਆ ਮੀਟਿੰਗ ਦੌਰਾਨ ਡਾ. ਜਿਤੇਂਦਰ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯਾਤਰੀਆਂ ਲਈ ਮੌਸਮ ਦੀ ਭਵਿੱਖਬਾਣੀ, ਹਾਈਵੇਅ ਅਪਡੇਟ, ਆਉਣ ਵਾਲੇ ਯਾਤਰੀਆਂ ਦੀ ਗਿਣਤੀ, ਟ੍ਰੈਫਿਕ ਅਪਡੇਟ ਆਦਿ ਬਾਰੇ ਵਾਸਤਵਿਕ ਜਾਣਕਾਰੀ ਲਈ ਇੱਕ ਡੈਸ਼ ਬੋਰਡ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਲਈ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲ ਬਣਾ ਕੇ, ਮਹੱਤਵਪੂਰਨ ਹੈਂਡਲਾਂ ਨੂੰ ਟੈਗ ਕਰਕੇ ਯਾਤਰੀਆਂ ਨੂੰ ਭਰੋਸੇਯੋਗ ਜਾਣਕਾਰੀ ਨਾਲ ਅਪਡੇਟ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਵੇ।
ਮੀਟਿੰਗ ਦੌਰਾਨ ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਵਿੱਚ ਆਰਐੱਫਆਈਡੀ’ਜ਼ ਵਰਗੀ ਨਵੀਨਤਮ ਤਕਨੀਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਗੁਫਾ ਦੇ ਰਸਤੇ ਵਿੱਚ ਟਰੈਕ ਕਰਕੇ ਉਨ੍ਹਾਂ ਦੀ ਵਾਸਤਵਿਕ ਨਿਗਰਾਨੀ ਵਿੱਚ ਮਦਦ ਮਿਲੇਗੀ।
ਡਾ.ਜਿਤੇਂਦਰ ਸਿੰਘ ਨੇ ਜ਼ਿਲ੍ਹਾ ਰਾਮਬਨ ਵਿੱਚ ਸੁਰੰਗ ਢਹਿਣ ਦੀ ਮੰਦਭਾਗੀ ਘਟਨਾ ਦੀ ਰਿਪੋਰਟ ਦੀ ਸਥਿਤੀ ਬਾਰੇ ਵੀ ਪੁੱਛਗਿੱਛ ਕੀਤੀ, ਜਿਸ ਬਾਰੇ ਮੰਤਰੀ ਨੂੰ ਦੱਸਿਆ ਗਿਆ ਕਿ ਮ੍ਰਿਤਕਾਂ ਨੂੰ 20 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ ਅਤੇ 2 ਲੱਖ ਵਾਧੂ ਰਕਮ ਵਜੋਂ ਅਦਾ ਕੀਤੇ ਗਏ ਹਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਰਾਮਬਨ ਵੱਲੋਂ ਮੰਤਰੀ ਨੂੰ ਦੱਸਿਆ ਗਿਆ ਕਿ ਨਾਸ਼ਰੀ ਤੋਂ ਲੈਂਬਰ (ਬਨਿਹਾਲ) ਤੱਕ ਯਾਤਰੀਆਂ ਲਈ 33 'ਲੰਗਰ' ਬਣਾਏ ਗਏ ਹਨ, ਜਿਨ੍ਹਾਂ ਦੀ 30,000 ਦੀ ਢੋਆ-ਢੁਆਈ ਦੀ ਸਮਰੱਥਾ ਹੈ। ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਯਾਤਰੀ ਨਿਵਾਸ ਨੂੰ ਪੂਰਾ ਕੀਤਾ ਜਾਵੇਗਾ, ਜਿਸ ਵਿੱਚ 8000 ਦੀ ਕੁੱਲ ਸਮਰੱਥਾ ਵਾਲੇ 13 ਰਿਹਾਇਸ਼ ਕੇਂਦਰ ਹੋਣਗੇ, ਜਿਸ ਵਿੱਚ 3000 ਉਪਲੱਬਧ ਬਿਸਤਰੇ ਅਤੇ 961 ਪਖਾਨੇ/ਬਾਥ ਹੋਣਗੇ।
ਐੱਸਐੱਸਪੀ ਰਾਮਬਨ, ਮੋਹਿਤਾ ਸ਼ਰਮਾ ਨੇ ਮੰਤਰੀ ਨੂੰ ਦੱਸਿਆ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਲਈ ਸੀਸੀਟੀਵੀ ਲਗਾਉਣ, ਮਹੱਤਵਪੂਰਨ ਸਥਾਨਾਂ 'ਤੇ ਸੀਆਰਪੀਐੱਫ, ਆਈਟੀਬੀਪੀ ਦੀ ਤੈਨਾਤ, ਪੀਸੀਆਰ ਕੰਟਰੋਲ ਰੂਮਾਂ ਦੇ ਨਾਲ ਸੁਰੱਖਿਆ ਨਾਲ ਸਬੰਧਤ ਪ੍ਰਬੰਧ ਵੀ ਕੀਤੇ ਗਏ ਹਨ।
<><><><><>
SNC/RR
(Release ID: 1835496)
Visitor Counter : 108