ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਐੱਨਆਈਐੱਸਸੀਪੀਆਰ ਵਿੱਚ ਹਫ਼ਤਾਭਰ ਚੱਲਣ ਵਾਲੇ ਯੋਗ ਦਿਵਸ ਸਮਾਰੋਹ ਦੀ ਸ਼ੁਰੂਆਤ
Posted On:
17 JUN 2022 6:38PM by PIB Chandigarh
ਸੀਐੱਸਆਈਆਰ -ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਐੱਨਆਈਐੱਸਸੀਪੀਆਰ), ਨਵੀਂ ਦਿੱਲੀ ਨੇ ਸਵਾਸਤਿਕ ਟੀਮ ਦੇ ਸਹਿਯੋਗ ਨਾਲ, ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਹਿੱਸੇ ਵਜੋਂ ਹਫ਼ਤਾਭਰ ਚੱਲਣ ਵਾਲੇ ਯੋਗ ਦਿਵਸ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ "ਯੋਗ ਦੀ ਵਿਗਿਆਨਕ ਸਮਝ" ਬਾਰੇ ਇੱਕ ਸੈਮੀਨਾਰ ਦਾ ਆਯੋਜਨ 17 ਜੂਨ 2022 ਨੂੰ ਇੱਕ ਵਰਚੁਅਲ ਪਲੇਟਫਾਰਮ ਰਾਹੀਂ ਕੀਤਾ ਗਿਆ ਸੀ। ਡਾ: ਚਾਰੂ ਲਤਾ, ਸੀਨੀਅਰ ਵਿਗਿਆਨਿਕ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਅਤੇ ਸਵਾਸਤਿਕ ਪ੍ਰੋਜੈਕਟ ਦੇ ਕੋਆਰਡੀਨੇਟਰ ਨੇ ਸ਼ੁਰੂਆਤੀ ਟਿੱਪਣੀਆਂ ਦਿੱਤੀਆਂ। ਉਨ੍ਹਾਂ ਯੋਗ ਦੇ ਇਤਿਹਾਸ ਅਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇਸ ਨੂੰ ਗਲੋਬਲ ਪਲੈਟਫਾਰਮ 'ਤੇ ਲਿਆਉਣ ਵਿੱਚ ਨਿਭਾਈ ਗਈ ਭੂਮਿਕਾ ਬਾਰੇ ਦੱਸਿਆ।
ਪ੍ਰੋ: ਰੰਜਨਾ ਅਗਰਵਾਲ, ਡਾਇਰੈਕਟਰ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗ ਸਾਨੂੰ ਸਰੀਰ, ਦਿਮਾਗ ਅਤੇ ਸੰਸਾਰ ਨਾਲ ਮਨੁੱਖੀ ਸਬੰਧਾਂ ਨੂੰ ਸੰਤੁਲਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਯੋਗ ਵਿੱਚ ਧਿਆਨ, ਸੰਜਮ, ਅਨੁਸ਼ਾਸਨ ਅਤੇ ਲਗਨ ਦੇ ਸਾਰੇ ਮੁੱਲ ਹਨ। ਜਦੋਂ ਭਾਈਚਾਰਿਆਂ ਅਤੇ ਸਮਾਜਾਂ 'ਤੇ ਲਾਗੂ ਕੀਤਾ ਜਾਂਦਾ ਹੈ, ਤਾਂ ਯੋਗ ਲੰਬੇ ਸਮੇਂ ਦੀ ਸਥਿਰਤਾ ਲਈ ਇੱਕ ਰਸਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਵੱਡੇ ਪੈਮਾਨੇ ਦੇ ਜੀਨੋਮਿਕ ਅਧਿਐਨਾਂ ਨੇ ਮਨੁੱਖੀ ਤੰਦਰੁਸਤੀ 'ਤੇ ਧਿਆਨ ਦੇ ਸਕਾਰਾਤਮਕ ਪ੍ਰਭਾਵ ਨੂੰ ਪ੍ਰਮਾਣਿਤ ਕੀਤਾ ਹੈ। ਉਨ੍ਹਾਂ ਨੋਟ ਕੀਤਾ ਕਿ ਇਸ ਸਾਲ ਦੇ ਥੀਮ, "ਮਨੁੱਖਤਾ ਲਈ ਯੋਗ" ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਲੋਕਾਂ ਨੂੰ ਇੱਕ ਸਿਹਤਮੰਦ ਜੀਵਨ ਜਿਊਣ ਲਈ ਯੋਗਾ ਦੇ ਲਾਭਾਂ ਬਾਰੇ ਜਾਗਰੂਕ ਕਰਨ ਲਈ ਇੱਕ ਹਫ਼ਤੇ ਦੇ ਜਸ਼ਨ ਦੀ ਯੋਜਨਾ ਬਣਾ ਰਿਹਾ ਹੈ। ਪ੍ਰੋ. ਰੰਜਨਾ ਨੇ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੀ ਸਵਾਸਤਿਕ ਪਹਿਲਕਦਮੀ ਬਾਰੇ ਵੀ ਗੱਲ ਕੀਤੀ, ਜਿਸਦਾ ਉਦੇਸ਼ ਪ੍ਰਸਿੱਧ ਚੈਨਲਾਂ ਰਾਹੀਂ ਭਾਰਤ ਦੇ ਰਵਾਇਤੀ ਗਿਆਨ ਨੂੰ ਵਿਗਿਆਨਕ ਆਧਾਰ ਨਾਲ ਸਮਾਜ ਤੱਕ ਪਹੁੰਚਾਉਣਾ ਹੈ।
ਲੀਡ ਲੈਕਚਰ ਪ੍ਰਸਿੱਧ ਯੋਗ ਮਾਹਿਰ ਸ਼੍ਰੀ ਸੁਭਾਸ਼ ਕੇਸਰਵਾਨੀ, ਡਾਇਰੈਕਟਰ (ਐੱਨਜੀਐੱਸ), ਐੱਨਟੀਆਈਪੀਆਰਆਈਟੀ, ਡੀਓਟੀ, ਭਾਰਤ ਸਰਕਾਰ ਦੁਆਰਾ ਦਿੱਤਾ ਗਿਆ। ਆਪਣੇ ਸੰਬੋਧਨ ਵਿੱਚ ਸ੍ਰੀ ਕੇਸਰਵਾਨੀ ਨੇ ਯੋਗ ਦਾ ਅਭਿਆਸ ਕਰਕੇ ਸਰੀਰ ਨੂੰ ਜ਼ਹਿਰਾਂ ਤੋਂ ਮੁਕਤ ਅਤੇ ਮਨ ਨੂੰ ਤਣਾਅ ਮੁਕਤ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਨ ਅਤੇ ਬਿਮਾਰੀਆਂ ਨਾਲ ਲੜਨ ਲਈ ਇਸਨੂੰ ਮਜ਼ਬੂਤ ਕਰਨ ਲਈ ਇੱਕ ਸਿਹਤਮੰਦ ਭੋਜਨ ਅਤੇ ਨਿਯਮਤ ਕਸਰਤ ਦੀ ਰੁਟੀਨ ਬਾਰੇ ਚਰਚਾ ਕੀਤੀ। ਲੈਕਚਰ ਤੋਂ ਬਾਅਦ ਇੱਕ ਗੱਲਬਾਤ ਸੈਸ਼ਨ ਹੋਇਆ, ਜਿੱਥੇ ਭਾਗੀਦਾਰਾਂ ਨੇ ਯੋਗ ਮਾਹਿਰ ਸ਼੍ਰੀ ਕੇਸਰਵਾਨੀ ਨਾਲ ਵੱਖ-ਵੱਖ ਯੋਗ ਅਭਿਆਸਾਂ ਬਾਰੇ ਸ਼ੰਕਿਆਂ ਨੂੰ ਸਪੱਸ਼ਟ ਕੀਤਾ।
ਪ੍ਰੋਗਰਾਮ ਦੀ ਸਮਾਪਤੀ ਸ਼੍ਰੀਮਤੀ ਚਾਰੂ ਵਰਮਾ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੁਆਰਾ ਧੰਨਵਾਦ ਦੇ ਮਤੇ ਨਾਲ ਹੋਈ। ਪ੍ਰੋਗਰਾਮ ਵਿੱਚ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਫੇਸਬੁੱਕ ਅਤੇ ਯੂਟਿਊਬ 'ਤੇ ਲਾਈਵ ਸਟ੍ਰੀਮ ਕੀਤਾ ਗਿਆ।
<><><><><>
ਐੱਸਐੱਨਸੀ/ਆਰਆਰ
(Release ID: 1835493)
Visitor Counter : 97