ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਉੱਤਰਾਖੰਡ ਯੋਗ ਦੀ ਜਨਮ ਸਥਾਨ ਹੈ : ਡਾ. ਸੰਜੀਵ ਕੁਮਾਰ ਬਾਲਯਾਨ
ਯੋਗ ਗੁਰੂ ਵਿਸ਼ਵ ਦੇ ਲਈ ਸਾਡੇ ਸੱਭਿਆਚਾਰ ਰਾਜਦੂਤ ਹਨ : ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਯਾਨ
ਉਤਪਾਦਕ ਪਸ਼ੂਪਾਲਣ ਦੇ ਮਾਧਿਅਮ ਨਾਲ ਵਧੀ ਹੋਈ ਆਮਦਨਲ ਨਾਲ ਨਿਰੰਤਰ ਪ੍ਰਵਾਸ ਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ : ਡਾ. ਸੰਜੀਵ ਕੁਮਾਰ ਬਾਲਯਾਨ
प्रविष्टि तिथि:
17 JUN 2022 7:31PM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਯਾਨ ਨੇ ਅੱਜ ਰਿਸ਼ੀਕੇਸ਼ ਵਿੱਚ ‘ਯੋਗੋਤਸਵ’ ਵਿੱਚ ਹਿੱਸਾ ਲਿਆ ਤੇ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਲਈ ਉਲਟੀ ਗਿਣਤੀ ਸਮਾਰੋਹ ਨੂੰ ਸੰਬੋਧਿਤ ਕੀਤਾ।
ਗੰਗਾਘਾਟ ‘ਤੇ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ, ਡਾ. ਬਾਲਯਾਨ ਨੇ ਕਿਹਾ ਕਿ ਉੱਤਰਾਖੰਡ ਯੋਗ ਦਾ ਜਨਮ ਸਥਾਨ ਹੈ ਅਤੇ ਇਸ ਦੇ ਕਾਇਆਕਲਪ ਦੇ ਲਈ ਇਸ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੋ ਸਕਦੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੋਗ ਨੂੰ ਵਿਸ਼ਵ ਦੇ ਮਾਨਚਿੱਤਰ ‘ਤੇ ਲਾ ਦਿੱਤਾ ਹੈ। ਸਾਡੇ ਯੋਗ ਗੁਰੂ ਵਿਸ਼ਵ ਦੇ ਲਈ ਸਾਡੇ ਸੱਭਿਆਚਾਰਕ ਰਾਜਦੂਤ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਹੁਣ ਸ਼ਰੀਰਕ ਅਤੇ ਮਨੋਵਿਗਿਆਨਿਕ ਕਲਿਆਣ ਨੂੰ ਹੁਲਾਰਾ ਦੇਣ ਵਿੱਚ ਯੋਗ ਦੇ ਮੁੱਲ ਨੂੰ ਸਵੀਕਾਰ ਕਰਨ ਲਗਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ 13 ਮਾਰਚ ਤੋਂ 21 ਜੂਨ 2022 ਤੱਕ 100 ਸ਼ਹਿਰਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੀ 100 ਦਿਨਾਂ ਦੀ ਉਲਟੀ ਗਿਣਤੀ ਦਾ ਸਮਾਰੋਹ ਮਨਾ ਰਹੀ ਹੈ। ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲਾ ਅੱਜ ਸੋਮਨਾਥ, ਰਿਸ਼ੀਕੇਸ਼, ਕਨਿਆਕੁਮਾਰੀ ਵਿੱਚ ‘ਯੋਗੋਤਸਵ’ ਮਨਾ ਰਿਹਾ ਹੈ। ਸ਼੍ਰੀ ਬਾਲਯਾਨ ਨੇ ਲੋਕਾਂ ਨੂੰ ਯੋਗ ਨੂੰ ਜੀਵਨ ਸ਼ੈਲੀ ਦੇ ਰੂਪ ਵਿੱਚ ਅਪਣਾਉਣ ਦੀ ਅਪੀਲ ਕੀਤੀ।
ਉੱਤਰਾਖੰਡ ਰਾਜ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਬਾਰੇ ਉਲੇਖ ਕਰਦੇ ਹੋਏ ਡਾ. ਬਾਲਯਾਨ ਨੇ ਕਿਹਾ ਕਿ ਖੇਤੀਬਾੜੀ ਨੂੰ ਪਸ਼ੁਪਾਲਨ ਦੇ ਨਾਲ ਪੂਰਕ ਬਣਾ ਕੇ ਪਹਾੜਾਂ ਤੋਂ ਪਲਾਯਨ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰੀ ਮੱਛੀ ਪਾਲਣ, ਪਸ਼ੁ ਪਾਲਣ ਤੇ ਡੇਅਰੀ ਮੰਤਰਾਲੇ ਨੇ 2014 ਤੋਂ ਇੱਕ ਲੰਬਾ ਰਸਤਾ ਤੈਅ ਕੀਤਾ ਹੈ ਜਦ ਇਸ ਦਾ ਕੁੱਲ ਬਜਟ 1500 ਕਰੋੜ ਰੁਪਏ ਸੀ ਜਦਕਿ ਅੱਜ ਖੁਰਪਕਾ ਮੁੰਹਪਕਾ ਰੋਗ ਦੇ ਟੀਕਾਕਰਣ ਦੇ ਲਈ ਇੱਕ ਉਪਸਕੀਮ ਦਾ ਖਰਚ 12,500 ਕਰੋੜ ਰੁਪਏ ਦਾ ਹੈ। ਉਨ੍ਹਾਂ ਨੇ ਸਮਾਰੋਹ ਵਿੱਚ ਮੌਜੂਦ ਕਿਸਾਨਾਂ ਤੋਂ ਪਸ਼ੁਧਨ ਦੇ ਲਈ ਪ੍ਰਜਨਨ ਫਾਰਮ ਸ਼ੁਰੂ ਕਰਨ ਦੇ ਲਈ 50 ਪ੍ਰਤੀਸ਼ਤ ਦੀ ਸਬਸਿਡੀ ਉਪਲਬਧ ਕਰਵਾਉਣ ਵਾਲੀ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਡਾ. ਬਾਲਯਾਨ ਨੇ ਕਿਹਾ ਕਿ ਕੇਂਦਰ ਸਰਕਾਰ ਉੱਤਰਾਖੰਡ ਦੇ ਪਸ਼ੁਪਾਲਕ ਕਿਸਾਨ ਭਾਈਚਾਰੇ ਦੇ ਨਾਲ ਦ੍ਰਿੜ੍ਹਤਾ ਨਾਲ ਖੜੀ ਹੈ ਅਤੇ ਇਸ ਦੇ ਵਿਕਾਸ ਦੇ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।

ਯੋਗ ਸੈਸ਼ਨ ਤੋਂ ਪਹਿਲਾਂ ਡਾ. ਬਾਲਯਾਨ ਨੇ ‘ਪਸ਼ੁਲੋਕ’ ਫਾਰਮ ਦਾ ਦੌਰਾ ਕੀਤਾ ਤੇ ਰਾਸ਼ਟਰੀ ਪੁਸ਼ਧਨ ਮਿਸ਼ਨ ਦੇ ਤਹਿਤ ਰਾਜ ਬਕਰੀ ਤੇ ਭੇਡ ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪ੍ਰਗਤੀਸ਼ੀਲ ਪੁਸ਼ਧਨ ਕਿਸਾਨਾਂ ਦੇ ਇੱਕ ਪ੍ਰਤੀਨਿਧੀਮੰਡਲ ਦੇ ਨਾਲ ਵੀ ਪਰਸਪਰ ਗੱਲਬਾਤ ਕੀਤੀ। ਇਸ ਪ੍ਰੋਗਰਾਮ ਵਿੱਚ ਉੱਤਰਾਖੰਡ ਸਰਕਾਰ ਨੇ ਕੈਬਨਿਟ ਮੰਤਰੀਆਂ ਸ਼੍ਰੀ ਸੁਬੋਧ ਉਨਿਆਲ ਤੇ ਸ਼੍ਰੀ ਸੌਰਭ ਬਹੁਗੁਣਾ ਨੇ ਵੀ ਹਿੱਸਾ ਲਿਆ।
******
ਐੱਨਜੀ
(रिलीज़ आईडी: 1835166)
आगंतुक पटल : 251