ਵਿੱਤ ਮੰਤਰਾਲਾ
azadi ka amrit mahotsav

ਵਿੱਤ ਵਰ੍ਹੇ 2022-23 ਲਈ ਸ਼ੁੱਧ ਪ੍ਰਤੱਖ ਟੈਕਸ ਕਲੈਕਸ਼ਨ 45% ਤੋਂ ਵੱਧ ਵਧੀ


ਵਿੱਤ ਵਰ੍ਹੇ 2022-23 ਲਈ ਸ਼ੁੱਧ ਪ੍ਰਤੱਖ ਟੈਕਸ ਕਲੈਕਸ਼ਨ ਆਰਥਿਕ ਪੁਨਰ-ਸੁਰਜੀਤੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਤੇਜ਼ ਰਫ਼ਤਾਰ ਨਾਲ ਵਧਣਾ ਜਾਰੀ ਰੱਖੇਗੀ

ਵਿੱਤ ਵਰ੍ਹੇ 2022-23 ਲਈ ਕੁੱਲ ਟੈਕਸ ਕਲੈਕਸ਼ਨ ਲਗਭਗ 40% ਵਧਿਆ

ਵਿੱਤ ਵਰ੍ਹੇ 2022-23 ਲਈ ਅਡਵਾਂਸ ਟੈਕਸ ਕਲੈਕਸ਼ਨ 1,01,017 ਕਰੋੜ ਰੁਪਏ ਹੈ ਜੋ 33% ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ

ਵਿੱਤ ਵਰ੍ਹੇ 2022-23 ਵਿੱਚ ਜਾਰੀ ਕੀਤੇ 30,334 ਕਰੋੜ ਰੁਪਏ ਦੇ ਰਿਫੰਡ

Posted On: 17 JUN 2022 5:21PM by PIB Chandigarh

 

ਵਿੱਤ ਵਰ੍ਹੇ 2022-23 ਲਈ 16.06.2022 ਤੱਕ ਸਿੱਧੇ ਟੈਕਸ ਕਲੈਕਸ਼ਨ ਦੇ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ 2,33,651 ਕਰੋੜ ਰੁਪਏ ਦੇ ਮੁਕਾਬਲੇ ਸ਼ੁੱਧ ਕਲੈਕਸ਼ਨ 3,39,225 ਕਰੋੜ ਰੁਪਏ ਹੈ, ਜੋ ਕਿ ਪਿਛਲੇ ਸਾਲ ਦੀ ਕਲੈਕਸ਼ਨ ਨਾਲੋਂ 45% ਦਾ ਵਾਧਾ ਦਰਸਾਉਂਦੇ ਹਨਵਿੱਤ ਵਰ੍ਹੇ 2022-23 ਵਿੱਚ ਸ਼ੁੱਧ ਕਲੈਕਸ਼ਨ (16.06.2022 ਤੱਕ) ਵਿੱਚ ਵਿੱਤ ਵਰ੍ਹੇ 2020-21 ਦੀ ਇਸੇ ਮਿਆਦ ਦੇ ਮੁਕਾਬਲੇ 171% ਦਾ ਵਾਧਾ ਦਰਜ ਕੀਤਾ ਗਿਆ ਹੈ ਉਦੋਂ ਸ਼ੁੱਧ ਕਲੈਕਸ਼ਨ 1,25,065 ਕਰੋੜ ਰੁਪਏ ਸੀ, ਅਤੇ ਵਿੱਤ ਵਰ੍ਹੇ 2019-20 ਦੀ ਇਸੇ ਮਿਆਦ ’ਚ 103% ਦਾ ਵਾਧਾ ਦਰਸ਼ਾਉਂਦੀ ਹੈ, ਉਦੋਂ ਸ਼ੁੱਧ ਕਲੈਕਸ਼ਨ 1,67,432 ਕਰੋੜ ਰੁਪਏ ਸੀ।

3,39,225 ਕਰੋੜ ਰੁਪਏ (16.06.2022 ਤੱਕ) ਦੇ ਸ਼ੁੱਧ ਸਿੱਧੇ ਟੈਕਸ ਕਲੈਕਸ਼ਨ ਵਿੱਚ 1,70,583 ਕਰੋੜ ਰੁਪਏ (ਰਿਫੰਡ ਦਾ ਸ਼ੁੱਧ) ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ 1,67,960 ਕਰੋੜ ਰੁਪਏ (ਰਿਫੰਡ ਦਾ ਸ਼ੁੱਧ) ਸਕਿਊਰੀਟੀ ਟ੍ਰਾਂਜੈਕਸ਼ਨ ਟੈਕਸ (ਐੱਸਟੀਟੀ) ਸਮੇਤ ਨਿੱਜੀ ਆਮਦਨ ਟੈਕਸ (ਪੀਆਈਟੀ) ਹੈ।

ਵਿੱਤ ਵਰ੍ਹੇ 2022-23 ਲਈ ਸਿੱਧੇ ਟੈਕਸਾਂ ਦਾ ਕੁੱਲ ਕਲੈਕਸ਼ਨ (ਰਿਫੰਡ ਲਈ ਅਡਜਸਟ ਕਰਨ ਤੋਂ ਪਹਿਲਾਂ) ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 2,64,382 ਕਰੋੜ ਰੁਪਏ ਦੇ ਮੁਕਾਬਲੇ 3,69,559 ਕਰੋੜ ਰੁਪਏ ਹੈ, ਜੋ ਕਿ ਪਿਛਲੇ ਵਰ੍ਹੇ ਦੇ ਕਲੈਕਸ਼ਨ ਨਾਲੋਂ ਲਗਭਗ 40% ਦੇ ਵਾਧੇ ਨੂੰ ਦਰਸਾਉਂਦਾ ਹੈ। ਇਸ ਵਿੱਚ 1,90,651 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ 1,78,215 ਕਰੋੜ ਰੁਪਏ ਦਾ ਸਕਿਊਰੀਟੀ ਟ੍ਰਾਂਜੈਕਸ਼ਨ ਟੈਕਸ (ਐੱਸਟੀਟੀ) ਸਮੇਤ ਨਿੱਜੀ ਆਮਦਨ ਟੈਕਸ (ਪੀਆਈਟੀ) ਸ਼ਾਮਲ ਹੈ। ਮਾਮੂਲੀ ਹੈੱਡ-ਵਾਰ ਕਲੈਕਸ਼ਨ ਵਿੱਚ 1,01,017 ਕਰੋੜ ਰੁਪਏ ਦਾ ਅਡਵਾਂਸ ਟੈਕਸ, 2,29,676 ਕਰੋੜ ਰੁਪਏ ਦੇ ਸਰੋਤ ’ਤੇ ਕੱਟਿਆ ਗਿਆ ਟੈਕਸ, 21,849 ਕਰੋੜ ਰੁਪਏ ਦਾ ਸਵੈ-ਮੁਲਾਂਕਣ ਟੈਕਸ, 10,773 ਕਰੋੜ ਰੁਪਏ ਦਾ ਨਿਯਮਤ ਮੁਲਾਂਕਣ ਟੈਕਸ, 5,529 ਕਰੋੜ ਰੁਪਏ ਵੰਡੇ ਗਏ ਮੁਨਾਫ਼ੇ ’ਤੇ ਟੈਕਸ ਅਤੇ 715 ਕਰੋੜ ਰੁਪਏ ਦੇ ਹੋਰ ਮਾਮੂਲੀ ਸਿਰਲੇਖਾਂ ਅਧੀਨ ਟੈਕਸ ਸ਼ਾਮਲ ਹੈ।

ਵਿੱਤ ਵਰ੍ਹੇ 2022-23 ਦੀ ਪਹਿਲੀ ਤਿਮਾਹੀ ਲਈ ਅਡਵਾਂਸ ਟੈਕਸ ਕਲੈਕਸ਼ਨ 1,01,017 ਕਰੋੜ ਰੁਪਏ ਹੈ, ਜੋ ਕਿ ਤੁਰੰਤ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਲਈ 75,783 ਕਰੋੜ ਰੁਪਏ ਦੇ ਅਡਵਾਂਸ ਟੈਕਸ ਕਲੈਕਸ਼ਨ ਦੇ ਮੁਕਾਬਲੇ 33% ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ। ਇਸ ਵਿੱਚ 78,842 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ 22,175 ਕਰੋੜ ਰੁਪਏ ਦਾ ਨਿੱਜੀ ਆਮਦਨ ਟੈਕਸ (ਪੀਆਈਟੀ) ਸ਼ਾਮਲ ਹੈ। ਬੈਂਕਾਂ ਤੋਂ ਹੋਰ ਜਾਣਕਾਰੀ ਮਿਲਣ ’ਤੇ ਇਹ ਰਕਮ ਵਧਣ ਦੀ ਹੋਰ ਉਮੀਦ ਹੈ।

ਵਿੱਤ ਵਰ੍ਹੇ 2022-23 (16.06.2022 ਤੱਕ) ਲਈ ਟੀਡੀਐੱਸ ਕਲੈਕਸ਼ਨ 2,29,676 ਕਰੋੜ ਰੁਪਏ ਹੈ ਜਦੋਂ ਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਲਈ ਇਹ ਟੀਡੀਐੱਸ ਕਲੈਕਸ਼ਨ 1,57,434 ਕਰੋੜ ਰੁਪਏ ਸੀ, ਜੋ ਲਗਭਗ 46% ਦਾ ਵਾਧਾ ਦਰਸਾਉਂਦੀ ਹੈ।

ਵਿੱਤ ਵਰ੍ਹੇ 2022-23 (16.06.2022 ਤੱਕ) ਲਈ ਸਵੈ-ਮੁਲਾਂਕਣ ਟੈਕਸ ਕਲੈਕਸ਼ਨ 21,849 ਕਰੋੜ ਰੁਪਏ ਹੈ ਜਦੋਂ ਕਿ ਇਸ ਤੋਂ ਤੁਰੰਤ ਪਹਿਲਾਂ ਦੇ ਵਿੱਤ ਵਰ੍ਹੇ ਦੀ ਇਸੇ ਮਿਆਦ ਲਈ ਸਵੈ-ਮੁਲਾਂਕਣ ਟੈਕਸ ਕਲੈਕਸ਼ਨ 15,483 ਕਰੋੜ ਰੁਪਏ ਸੀ, ਜੋ 41% ਤੋਂ ਵੱਧ ਦਾ ਵਾਧਾ ਦਰਸਾਉਂਦੀ ਹੈ।

ਵਿੱਤ ਵਰ੍ਹੇ 2022-23 ਵਿੱਚ 30,334 ਕਰੋੜ ਰੁਪਏ ਦੇ ਰਿਫੰਡ ਵੀ ਜਾਰੀ ਕੀਤੇ ਗਏ ਹਨ।

****

ਆਰਐੱਮ/ ਐੱਮਵੀ/ ਕੇਐੱਮਐੱਨ


(Release ID: 1835075) Visitor Counter : 207


Read this release in: English , Urdu , Marathi , Hindi