ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼੍ਰੀ ਆਰ ਕੇ ਸਿੰਘ ਨੇ ਮੁੱਖ ਭਾਸ਼ਣ ਦਿੱਤਾ
ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਆਈਆਰਈਡੀਏ-ਐੱਆਈਡਬਿਲਊਈ ਪੁਰਸਕਾਰ ਪ੍ਰਦਾਨ ਦਿੱਤੇ
ਗਲੋਬਲ ਵਿੰਡ ਡੇਅ 2022 ਮਨਾਇਆ ਗਿਆ
ਨੈਸ਼ਨਲ ਇੰਸਟੀਟਿਊਟ ਆਵ੍ ਵਿੰਡ ਐਨਰਜੀ ਦੀ ਸਿਲਵਰ ਜੁਬਲੀ ਸਮਾਰੋਹ ਮਨਾਇਆ ਗਿਆ
Posted On:
15 JUN 2022 7:24PM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਐੱਮਐੱਨਆਰਈ) ਨੇ ਨੈਸ਼ਨਲ ਇੰਸਟੀਟਿਊਟ ਆਵ੍ ਵਿੰਡ ਐਨਰਜੀ (ਐੱਨਆਈਡਬਲਿਊਈ) ਅਤੇ ਇੰਡੀਅਨ ਰਿਨਿਉਬਲ ਐਨਰਜੀ ਡਿਵੈਲਪਮੈਂਟ ਏਜੰਸੀ (ਆਈਆਰਈਡੀਏ) ਸਹਿਭਾਗਿਤਾ ਵਿੱਚ ਅੱਜ ਨਵੀਂ ਦਿੱਲੀ ਵਿੱਚ ਗਲੋਬਲ ਵਿੰਡ ਡੇਅ- 2022 ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਵਿੰਡ ਐਨਰਜੀ ਦੀ ਸਿਲਵਰ ਜੁਬਲੀ ਵਰ੍ਹਾ ਮਨਾਉਣ ਦੇ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਅਵਸਰ ‘ਤੇ ਮੰਤਰਾਲੇ ਦੇ ਸਕੱਤਰ ਸ਼੍ਰੀ ਇੰਦੁ ਸ਼ੇਖਰ ਚਤੁਰਵੇਦੀ ਤੇ ਸੰਯੁਕਤ ਸਕੱਤਰ ਸ਼੍ਰੀ ਦਿਨੇਸ਼ ਜਗਦਾਲੇ ਦੇ ਨਾਲ ਐੱਨਆਈਡਬਲਿਊਈ ਦੇ ਜਨਰਲ ਡਾਇਰੈਕਟਰ ਡਾ. ਕੇ ਬਾਲਾਰਮਣ ਮੌਜੂਦ ਸਨ। ਉੱਥੇ ਹੀ, ਇਸ ਪ੍ਰੋਗਰਾਮ ਵਿੱਚ 150 ਤੋਂ ਵੱਧ ਪ੍ਰਤਿਭਾਗੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਦੇ ਅਧਿਕਾਰੀਆਂ, ਜਨਤਕ ਅਤੇ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਦੇ ਸੀਈਓ, ਸੀਐੱਮਡੀ ਤੇ ਪ੍ਰਤੀਨਿਧੀ ਅਤੇ ਅਕਾਦਮੀ/ਰਿਸਰਚਰ ਸ਼ਾਮਲ ਸਨ।
ਇਸ ਅਵਸਰ ‘ਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਸਿੰਘ ਨੇ ਆਪਣੇ ਮੁੱਖ ਭਾਸ਼ਣ ਵਿੱਚ ਵਿੰਡ ਐਨਰਜੀ ਭਾਈਚਾਰੇ ਨੂੰ ਉਨ੍ਹਾਂ ਦੀ ਉਪਲਬਧੀ ਦੇ ਲਈ ਵਧਾਈ ਦਿੱਤੀ। ਨਾਲ ਹੀ, ਉਨ੍ਹਾਂ ਨੇ ਵਿੰਡ ਐਨਰਜੀ ਖੇਤਰ ਦੇ ਵਿਕਾਸ ਵਿੱਚ ਐੱਨਆਈਡਬਲਿਊਈ ਦੀ ਭੂਮਿਕਾ ਦੀ ਸ਼ਲਾਘਾ ਵੀ ਕੀਤੀ। ਸ਼੍ਰੀ ਸਿੰਘ ਨੇ ਵਰ੍ਹੇ 2020, 2021 ਅਤੇ 2022 ਦੇ ਲਈ ਆਈਆਰਈਡੀਏ-ਐੱਨਆਈਡਬਲਿਊਈ ਪੁਰਸਕਾਰ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ।
ਉੱਥੇ ਹੀ, ਮੰਤਰਾਲੇ ਦੇ ਸਕੱਤਰ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਇਸ ਸਮਾਰੋਹ ਦੇ ਲਈ ਸੰਦਰਭ ਨੂੰ ਨਿਰਧਾਰਿਤ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਨੈਸ਼ਨਲ ਇੰਸਟੀਟਿਊਟ ਆਵ੍ ਵਿੰਡ ਐਨਰਜੀ ‘ਤੇ ਇੱਕ ਵੀਡੀਓ ਪ੍ਰਜ਼ੈਨਟੇਸ਼ਨ ਵੀ ਦਿਖਾਈ।
ਮੰਤਰਾਲੇ ਦੇ ਸਕੱਤਰ, ਸੰਯੁਕਤ ਸਕੱਤਰ (ਵਿੰਡ) ਤੇ ਐੱਨਆਈਡਬਲਿਊਈ ਦੇ ਜਨਰਲ ਡਾਇਰੈਕਟਰ ਨੇ ਰਾਜ ਸਰਕਾਰਾਂ ਦੇ ਅਧਿਕਾਰੀਆਂ ਅਤੇ ਕੰਪਨੀਆਂ ਦੇ ਪ੍ਰਤੀਨਿਧੀਆਂ ਦੇ ਨਾਲ “ਭਾਰਤ ਵਿੱਚ ਵਿੰਡ ਐਨਰਜੀ ਦੇ ਵਿਕਾਸ ਵਿੱਚ ਤੇਜ਼ੀ” ਵਿਸ਼ਾ ਵਸਤੂ ‘ਤੇ ਆਯੋਜਿਤ ਚਰਚਾ ਵਿੱਚ ਹਿੱਸਾ ਲਿਆ। ਇਸ ਚਰਚਾ ਦੌਰਾਨ ਭਾਰਤ ਵਿੱਚ ਵਿੰਡ ਐਨਰਜੀ ਖੇਤਰ ਦੇ ਹੁਣ ਤੱਕ ਦੀ ਯਾਤਰਾ ਦੇ ਨਾਲ-ਨਾਲ ਅੱਗੇ ਦੀ ਰਾਹ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉੱਥੇ ਹੀ, ਤਟਵਰਤੀ ਅਤੇ ਅਪਤਟੀ ਵਿੰਡ ਐਨਰਜੀ ਖੇਤਰ ਵਿੱਚ ਕੀਤੇ ਜਾ ਰਹੇ ਨੀਤੀਗਤ ਸੁਧਾਰਾਂ ਨੂੰ ਵੀ ਰੇਖਾਂਕਿਤ ਕੀਤਾ ਗਿਆ।
ਵਿੰਡ ਐਨਰਜੀ ਦੇ ਮਹੱਤਵ ਨੂੰ ਸਾਹਮਣੇ ਲਿਆਉਣ ਦੇ ਲਈ ਹਰ ਸਾਲ 15 ਜੂਨ ਨੂੰ ਗਲੋਬਲ ਵਿੰਡ ਡੇਅ ਮਨਾਇਆ ਜਾਂਦਾ ਹੈ। ਨੈਸ਼ਨਲ ਇੰਸਟੀਟਿਊਟ ਆਵ੍ ਵਿੰਡ ਐਨਰਜੀ (ਐੱਨਆਈਡਬਲਿਊਈ), ਭਾਰਤ ਵਿੱਚ ਵਿੰਡ ਐਨਰਜੀ ਦਾ ਟੈਕਨੀਕਲ ਫੋਕਲ ਪੁਆਇੰਟ ਹੈ ਅਤੇ ਇਸ ਨੇ ਵਿੰਡ ਐਨਰਜੀ ਨਾਲ ਸੰਬੰਧਿਤ ਸੰਸਾਧਨ, ਮੁਲਾਂਕਨ, ਮਾਨਕਾਂ, ਟੈਸਟਿੰਗ, ਸਰਟੀਫਿਕੇਸ਼ਨ ਅਤੇ ਪਰਫੋਰਮੈਂਸ ਅਸੈੱਸਮੈਂਟ, ਕੌਸ਼ਲ ਵਿਕਾਸ ਆਦਿ ਨਾਲ ਸੰਬੰਧਿਤ ਤਕਨੀਕੀ ਸਹਾਇਤਾ ਦੇ ਮਾਧਿਅਮ ਨਾਲ ਆਪਣਾ ਯੋਗਦਾਨ ਦਿੱਤਾ ਹੈ। ਇਹ ਵਰ੍ਹੇ ਐੱਨਆਈਡਬਲਿਊਈ ਦੀ ਸਿਲਵਰ ਜੁਬਲੀ ਵੀ ਹੈ, ਜਿਸ ਦੀ ਸਥਾਪਨਾ 21 ਮਾਰਚ, 1998 ਨੂੰ ਹੋਈ ਸੀ।
***************
ਐੱਨਜੀ
(Release ID: 1834647)
Visitor Counter : 142