ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪਰੀਖਿਆ (Ii), 2021-ਫਾਈਨਲ ਨਤੀਜਿਆਂ ਦਾ ਐਲਾਨ

Posted On: 14 JUN 2022 6:07PM by PIB Chandigarh

ਨੈਸ਼ਨਲ ਡਿਫੈਂਸ ਅਕੈਡਮੀ ਦੇ ਆਰਮੀ, ਨੇਵੀ ਅਤੇ ਏਅਰ ਫੋਰਸ ਵਿੰਗਾਂ ਦੇ 148ਵੇਂ ਕੋਰਸ ਅਤੇ ਨੇਵਲ ਅਕੈਡਮੀ ਦੇ110ਵੇਂ ਇੰਡੀਅਨ ਨੇਵਲ ਅਕੈਡਮੀ ਕੋਰਸ (ਆਈਐੱਨਏਸੀ) ਵਿੱਚ ਦਾਖਲੇ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ 14 ਨਵੰਬਰ, 2021 ਨੂੰ ਲਈ ਗਈ ਲਿਖਤੀ ਪਰੀਖਿਆ ਦੇ ਨਤੀਜਿਆਂ ਅਤੇ ਰੱਖਿਆ ਮੰਤਰਾਲੇ ਦੇ ਸੇਵਾ ਚੋਣ ਬੋਰਡ ਦੁਆਰਾ ਬਾਅਦ ਵਿੱਚ ਲਈ ਗਈ ਇੰਟਰਵਿਊ ਦੇ ਅਧਾਰ 'ਤੇ ਯੋਗਤਾ ਪੂਰੀ ਕਰਨ ਵਾਲੇ 462 ਉਮੀਦਵਾਰਾਂ ਦੀ ਮੈਰਿਟ ਦੇ ਕ੍ਰਮ ਵਿੱਚ ਹੇਠਾਂ ਸੂਚੀ ਦਿੱਤੀ ਗਈ ਹੈ। ਉਪਰੋਕਤ ਕੋਰਸਾਂ ਦੇ ਸ਼ੁਰੂ ਹੋਣ ਦੀ ਮਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਲਈ, ਕਿਰਪਾ ਕਰਕੇ ਰੱਖਿਆ ਮੰਤਰਾਲੇ ਦੀਆਂ ਵੈੱਬਸਾਈਟਾਂ ਜਿਵੇਂ ਕਿ, www.joinindianarmy.nic.in www.joinindiannavy.gov.in ਅਤੇ www.careerindianairforce.cdac.in 'ਤੇ ਜਾਓ।

 

2. ਇਹਨਾਂ ਸੂਚੀਆਂ ਨੂੰ ਤਿਆਰ ਕਰਨ ਵਿੱਚ ਮੈਡੀਕਲ ਪਰੀਖਿਆ ਦੇ ਨਤੀਜਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ।

 

3 ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਅਸਥਾਈ ਹੈ, ਉਨ੍ਹਾਂ ਦੁਆਰਾ ਜਨਮ ਮਿਤੀ ਅਤੇ ਵਿਦਿਅਕ ਯੋਗਤਾ ਆਦਿ ਦੇ ਸਮਰਥਨ ਵਿੱਚ ਲੋੜੀਂਦੇ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਅਧੀਨ, ਜਿਨ੍ਹਾਂ ਮਾਮਲਿਆਂ ਵਿੱਚ ਇਨ੍ਹਾਂ ਨੂੰ ਜਮਾਂ ਨਹੀਂ ਕਰਾਇਆ ਗਿਆ, ਉਹ ਯੂ.ਪੀ.ਐੱਸ.ਸੀ. ਨੂੰ ਨਹੀਂ ਬਲਕਿ ਸਿੱਧੇ ਤੌਰ 'ਤੇ ਭਰਤੀ ਦੇ ਵਧੀਕ ਡਾਇਰੈਕਟੋਰੇਟ ਜਨਰਲ, ਐਡਜੂਟੈਂਟ ਜਨਰਲ ਦੀ ਸ਼ਾਖਾ, ਏਕੀਕ੍ਰਿਤ ਹੈੱਡਕੁਆਰਟਰ, ਰੱਖਿਆ ਮੰਤਰਾਲਾ, (ਫ਼ੌਜ), ਪੱਛਮੀ ਬਲਾਕ ਨੰ. III, ਵਿੰਗ-1, ਆਰ.ਕੇ. ਪੁਰਮ, ਨਵੀਂ ਦਿੱਲੀ -110066 ਕੋਲ ਦਾਅਵਾ ਕਰ ਸਕਦੇ ਹਨ।

 

4. ਜੇਕਰ ਪਤੇ ਵਿੱਚ ਕੋਈ ਤਬਦੀਲੀ ਹੁੰਦੀ ਹੈ, ਤਾਂ ਉਮੀਦਵਾਰਾਂ ਨੂੰ ਉੱਪਰ ਦਿੱਤੇ ਪਤੇ 'ਤੇ ਸਿੱਧੇ ਆਰਮੀ ਹੈੱਡਕੁਆਰਟਰ ਨੂੰ ਤੁਰੰਤ ਸੂਚਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

5. ਨਤੀਜਾ ਯੂਪੀਐੱਸਸੀ ਦੀ ਵੈੱਬਸਾਈਟ https://www.upsc.gov.in 'ਤੇ ਵੀ ਉਪਲੱਬਧ ਹੈ। ਹਾਲਾਂਕਿ, ਉਮੀਦਵਾਰਾਂ ਦੇ ਅੰਕ ਫਾਈਨਲ ਨਤੀਜੇ ਦੇ ਐਲਾਨ ਦੀ ਮਿਤੀ ਤੋਂ 15 ਦਿਨਾਂ ਬਾਅਦ ਵੈੱਬਸਾਈਟ 'ਤੇ ਉਪਲੱਬਧ ਹੋਣਗੇ।

 

6. ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਕਮਿਸ਼ਨ ਦੇ ਗੇਟ 'ਸੀ' ਦੇ ਨੇੜੇ ਸੁਵਿਧਾ ਕਾਊਂਟਰ 'ਤੇ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਨੰਬਰ 011-23385271/011-23381125/011-23098543 'ਤੇ ਕਿਸੇ ਵੀ ਕੰਮਕਾਜੀ ਦਿਨ ਵਿੱਚ ਸਵੇਰੇ 10:00 ਵਜੇ ਤੋਂ 17:00 ਵਜੇ ਤੱਕ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਐੱਸਐੱਸਬੀ/ਇੰਟਰਵਿਊ ਨਾਲ ਸਬੰਧਤ ਮਾਮਲੇ ਲਈ ਉਮੀਦਵਾਰ ਟੈਲੀਫੋਨ ਨੰਬਰ 011-26175473 'ਤੇ ਸੰਪਰਕ ਕਰ ਸਕਦੇ ਹਨ ਜਾਂ ਆਰਮੀ ਲਈ joinindianarmy.nic.in 'ਤੇ, ਨੇਵੀ/ਨੇਵਲ ਅਕੈਡਮੀ ਲਈ 011-23010097/ਈਮੇਲ:officer-navy[at]nic[dot]in ਜਾਂ joinindiannavy.gov.in 'ਤੇ ਸੰਪਰਕ ਕਰ ਸਕਦੇ ਹਨ। ਏਅਰ ਫੋਰਸ ਲਈ ਪਹਿਲੀ ਤਰਜੀਹ ’ਤੇ 011-23010231 ਐਕਸਟੈਨਸ਼ਨ 7645/7646/7610 ਜਾਂ www.careerindianairforce.cdac.in.  ’ਤੇ ਸੰਪਰਕ ਕਰ ਸਕਦੇ ਹਨ। 

Click here for results:

 

<><><><><>

SNC/RR



(Release ID: 1834237) Visitor Counter : 91


Read this release in: English , Urdu , Hindi