ਕੋਲਾ ਮੰਤਰਾਲਾ
azadi ka amrit mahotsav

ਕੋਇਲਾ ਮੰਤਰਾਲੇ ਨੇ ਸਿੰਗਲ ਖਿੜਕੀ ਸਮਾਧਾਨ ਪ੍ਰਣਾਲੀ (ਐੱਸਡਬਲਿਊਸੀਐੱਸ) ਦੇ ਪ੍ਰੋਜੈਕਟ ਸੂਚਨਾ ਅਤੇ ਪ੍ਰਬੰਧਨ ਮੋਡਿਊਲ ਲਾਂਚ ਕੀਤਾ


ਕੋਇਲਾ ਬਲਾਕਾਂ ਦੇ ਪੂਰਾ ਡੇਟਾ ਦਾ ਡਿਜ਼ਿਟਲੀਕਰਣ ਕੀਤਾ ਜਾਏਗਾ

Posted On: 14 JUN 2022 5:11PM by PIB Chandigarh

ਕੋਇਲਾ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਸਿੰਗਲ ਵਿੰਡੋ ਸਮਾਧਾਨ ਪ੍ਰਣਾਲੀ (ਐੱਸਡਬਲਿਯੂਸੀਐੱਸ) ਦੇ ਪ੍ਰੋਜੈਕਟ ਸੂਚਨਾ ਅਤੇ ਪ੍ਰਬੰਧਨ ਮੋਡਿਊਲ ਲਾਂਚ ਕੀਤਾ । ਨਵੇਂ ਸੂਚਨਾ ਟੈਕਨੋਲੋਜੀ-ਸਮਰਥਿਤ ਕੇਂਦਰ ਨੂੰ ਲਾਂਚ ਕਰਦੇ ਹੋਏ, ਕੋਇਲਾ ਸਕੱਤਰ ਡਾ. ਅਨਿਲ ਕੁਮਾਰ ਜੈਨ ਨੇ ਕਿਹਾ ਕਿ ਇਹ ਦੇਸ਼ ਵਿੱਚ ਕੋਇਲਾ ਖਾਣਾਂ ਦੇ ਸੰਚਾਲਨ ਲਈ ਵੱਖ-ਵੱਖ ਪ੍ਰਵਾਨਗੀਆਂ ਪ੍ਰਾਪਤ ਕਰਨ ਲਈ ਇੱਕ ਪਲੇਟਫਾਰਮ ਬਣਾਉਣ ਲਈ ਮੰਤਰਾਲੇ ਦਾ ਇੱਕ ਨਵੀਨਤਾਕਾਰੀ ਯਤਨ ਹੈ।  ਉਨ੍ਹਾਂ ਨੇ ਅਧਿਕਾਰੀਆਂ ਨੂੰ ਨਵੇਂ ਕੇਂਦਰ ਬਾਰੇ ਸਾਰੇ ਹਿੱਤਧਾਰਕਾਂ ਨਾਲ ਜਾਣੂ ਕਰਵਾਉਣ ਲਈ ਇੱਕ ਗੱਲਬਾਤ ਦਾ ਸੈਸ਼ਨ ਦਾ ਆਯੋਜਨ ਕਰਨ ਦਾ ਸੱਦਾ ਦਿੱਤਾ।

 

ਵੱਖ-ਵੱਖ ਵਿਧਾਨਿਕ ਵਿਵਸਥਾਵਾਂ ਜਿਵੇਂ , ਮਾਈਨਿੰਗ ਪਲਾਨ ਅਤੇ ਖਾਣ ਬੰਦ ਕਰਨ ਦੀ ਯੋਜਨਾ, ਖਣਨ ਲੀਜ਼, ਵਾਤਾਵਰਣ ਅਤੇ ਵਣ ਮਨਜ਼ੂਰੀ, ਵਣ ਜੀਵ ਮਨਜ਼ੂਰੀ, ਸੁਰੱਖਿਆ, ਪ੍ਰੋਜੈਕਟ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ, ਮਜ਼ਦੂਰਾਂ ਦੀ ਭਲਾਈ ਆਦਿ ਨੂੰ ਮਨਜ਼ੂਰੀ, ਕੋਇਲਾ ਖਾਣ ਸ਼ੁਰੂ ਕਰਨ ਲਈ ਜ਼ਰੂਰੀ -ਸ਼ਰਤਾਂ ਹਨ। ਇਹ ਪ੍ਰਵਾਨਗੀਆਂ ਵੱਖ-ਵੱਖ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਵਿਭਾਗਾਂ/ਏਜੰਸੀਆਂ ਦੁਆਰਾ ਦਿੱਤੀਆਂ ਜਾ ਰਹੀਆਂ ਹਨ। ਕੁਝ ਮਨਜ਼ੂਰੀਆਂ ਦੇ ਆਪਣੇ ਔਫਲਾਈਨ ਪੋਰਟਲ ਮੌਜੂਦ ਹਨ ਪਰ ਫਿਰ ਵੀ ਜ਼ਿਆਦਾਤਰ ਮਨਜ਼ੂਰੀਆਂ ਆਫਲਾਈਨ ਮੋਡ ਦੇ ਮਾਧਿਅਮ ਨਾਲ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪ੍ਰੋਜੈਕਟ ਦੇ ਪ੍ਰਸਤਾਵਕਾਂ ਨੂੰ ਲੋੜੀਂਦੀਆਂ ਮਨਜ਼ੂਰੀਆਂ ਲਈ ਅਰਜ਼ੀ ਦੇਣ ਲਈ ਵੱਖ-ਵੱਖ ਪ੍ਰਸ਼ਾਸਨਿਕ ਮੰਤਰਾਲਿਆਂ ਅਤੇ ਸਰਕਾਰੀ ਵਿਭਾਗਾਂ ਤੱਕ ਸੰਪਰਕ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਕੋਇਲਾ ਖਾਣਾਂ ਦੇ ਸੰਚਾਲਨ ਵਿੱਚ ਦੇਰੀ ਹੁੰਦੀ ਹੈ।

 

ਮਨਜ਼ੂਰੀਆਂ ਨੂੰ ਡਿਜੀਟਾਈਜ਼ ਕਰਨ ਦੇ ਫੈਸਲੇ ਦੇ ਹਿੱਸੇ ਦੇ ਰੂਪ ਵਿੱਚ, ਕੋਇਲਾ ਮੰਤਰਾਲੇ ਨੇ ਇੱਕ ਸਿੰਗਲ ਵਿੰਡੋ ਸਮਾਧਾਨ ਪ੍ਰਣਾਲੀ ਦਾ ਸੰਕਲਪ ਤਿਆਰ ਕੀਤਾ ਹੈ, ਜਿਸ ਜਿਸ ਦੇ ਮਾਧਿਅਮ ਨਾਲ ਇੱਕ ਪ੍ਰੋਜੈਕਟ ਪ੍ਰਸਤਾਵਕ ਇੱਕ ਸਿੰਗਲ ਰਜਿਸਟ੍ਰੇਸ਼ਨ ਇੰਟਰਫੇਸ ਦੇ ਨਾਲ ਲੋੜੀਂਦੀਆਂ ਮਨਜ਼ੂਰੀਆਂ ਲਈ ਅਰਜ਼ੀ ਦੇ ਸਕਦਾ ਹੈ। ਪੋਰਟਲ ਨੂੰ ਕੋਇਲਾ ਖਾਣ ਸ਼ੁਰੂ ਕਰਨ ਲਈ ਲੋੜੀਂਦੀਆਂ ਸਾਰੀਆਂ ਵਿਧਾਨਕ ਪ੍ਰਵਾਨਗੀਆਂ (ਕੇਂਦਰੀ ਮੰਤਰਾਲਿਆਂ ਦੇ ਨਾਲ-ਨਾਲ ਰਾਜ ਸਰਕਾਰਾਂ ਦੇ ਵਿਭਾਗ/ਏਜੰਸੀਆਂ ਨੂੰ ਸ਼ਾਮਲ ਕਰਦੇ ਹੋਏ) ਪ੍ਰਦਾਨ ਕਰਨ ਲਈ ਅਰਜ਼ੀਆਂ ਅਤੇ ਉਨਾਂ ਦੀ ਸਬੰਧਿਤ ਪ੍ਰਕਿਰਿਆ ਦੇ ਪ੍ਰਵਾਹ ਨੂੰ ਮੈਪ ਕਰਨ ਦਾ ਪ੍ਰਸਤਾਵ ਹੈ।

 

ਕਾਰੋਬਾਰ ਕਰਨ ਵਿੱਚ ਅਸਾਨੀ ਲਈ, ਐੱਸਡਬਲਿਊਸੀਐੱਸ ਦਾ ਇੱਕ ਏਕੀਕ੍ਰਿਤ ਪਲੈਟਫਾਰਮ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਖਣਨ ਯੋਜਨਾ ਦੀ ਪ੍ਰਵਾਨਗੀ ਲਈ ਪਹਿਲਾਂ ਤੋਂ ਹੀ ਕਾਰਜਸ਼ੀਲ ਮਾਡਿਊਲ ਅਤੇ ਇੱਕ ਸਮਾਂਬੱਧ ਤਰੀਕੇ ਨਾਲ ਖਦਾਨ ਬੰਦ ਕਰਨ ਦੀ ਯੋਜਨਾ ਅਤੇ ਪ੍ਰਵੇਸ਼ ਪੋਰਟਲ ਦੇ ਨਾਲ ਏਕੀਕਰਣ ਦੇ ਲਈ, ਤੇਲੰਗਾਨਾ ਅਤੇ ਪੱਛਮੀ ਬੰਗਾਲ ਲਈ ਕੋਇਲਾ ਧਾਰਕ ਖੇਤਰ (ਪ੍ਰਾਪਤੀ ਅਤੇ ਵਿਕਾਸ) ਐਕਟ, 1957 ਦੀ ਸਹਿਮਤੀ ਪ੍ਰਬੰਧਨ ਪ੍ਰਣਾਲੀ ਕੋਇਲਾ ਸੈਕਸ਼ਨ 8 (1) ਦੇ ਤਹਿਤ ਇਤਰਾਜ਼ਾਂ ਦੀ ਡਿਜੀਟਲ ਸਵੀਕ੍ਰਿਤੀ ਸ਼ਾਮਲ ਹੈ।

 

ਕੋਇਲਾ ਮੰਤਰਾਲੇ ਨੇ ਐੱਸਡਬਲਿਊਸੀਐੱਸ, ਪ੍ਰੋਜੈਕਟ ਸੂਚਨਾ ਅਤੇ ਪ੍ਰਬੰਧਨ ਮੋਡਿਊਲ ਨੂੰ ਆਪਣੇ ਕੋਸ਼ ਵਿੱਚ ਜੋੜਿਆ ਹੈ, ਜਿਸ ਨਾਲ ਪ੍ਰੋਜੈਕਟ ਪ੍ਰਸਤਾਵਕ ਦੇ ਨਾਲ-ਨਾਲ ਮੰਤਰਾਲੇ ਅਤੇ ਰਾਜ ਦੇ ਅਧਿਕਾਰੀਆਂ ਨੂੰ ਕੋਇਲਾ ਖਾਣਾਂ ਦੀ ਨਿਗਰਾਨੀ ਅਤੇ ਤੇਜ਼ੀ ਨਾਲ ਲਾਗੂ ਕਰਨ ਵਿੱਚ ਸੁਵਿਧਾ ਦੀ ਸੰਭਾਵਨਾ ਹੈ।

 

ਇਹ ਪ੍ਰੋਜੈਕਟ ਸੂਚਨਾ ਅਤੇ ਪ੍ਰਬੰਧਨ ਮੋਡਿਊਲ ਖਾਣ ਅਲਾਟੀ ਅਤੇ ਮੰਤਰਾਲੇ ਵਿਚਕਾਰ ਡਿਜੀਟਲ ਸੰਪਰਕ ਨੂੰ ਪੂਰਾ ਕਰਦਾ ਹੈ ਅਤੇ ਸੰਬੰਧਿਤ ਬਲਾਕ ਦੇ ਸਬੰਧ ਵਿੱਚ ਡਿਜੀਟਲ ਸਮਾਧਾਨ ਪ੍ਰਦਾਨ ਕਰਦਾ ਹੈ। ਮੌਡਿਊਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਬੈਂਕ ਗਰੰਟੀ, ਅਗਾਊਂ ਭੁਗਤਾਨ, ਪ੍ਰਮੁੱਖ ਮਨਜ਼ੂਰੀ, ਕਾਰਨ ਦੱਸੋ ਨੋਟਿਸ ਅਤੇ ਅਦਾਲਤੀ ਮਾਮਲਿਆਂ ਦਾ ਪ੍ਰਬੰਧਨ ਸ਼ਾਮਲ  ਹੈ ।

 

 

 **** **** ****

ਏਕੇਐੱਨ/ਆਰਕੇਪੀ


(Release ID: 1834233) Visitor Counter : 139


Read this release in: English , Urdu , Hindi