ਰਾਸ਼ਟਰਪਤੀ ਸਕੱਤਰੇਤ

ਆਈਆਈਐੱਮ ਜੰਮੂ ਦੀ 5ਵੀਂ ਸਲਾਨਾ ਕਨਵੋਕੇਸ਼ਨ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦਾ ਸੰਬੋਧਨ

Posted On: 09 JUN 2022 8:51PM by PIB Chandigarh

ਤੁਹਾਡੇ ਸਾਰਿਆਂ ਦੇ ਨਾਲ ਹੋਣਾ ਬਹੁਤ ਖੁਸ਼ੀ ਦੀ ਗੱਲ ਹੈਕਿਉਂਕਿ ਇਹ ਕਨਵੋਕੇਸ਼ਨ ਉਨ੍ਹਾਂ ਹੋਣਹਾਰ ਨੌਜਵਾਨ ਵਿਦਿਆਰਥੀਆਂ ਦੇ ਜੀਵਨ ਵਿੱਚ ਇੱਕ ਇਤਿਹਾਸਕ ਪਲ ਹੈ ਜਿਨ੍ਹਾਂ ਨੇ ਅੱਜ ਆਪਣੀਆਂ ਡਿਗਰੀਆਂ ਅਤੇ ਮੈਡਲ ਹਾਸਲ ਕੀਤੇ ਹਨ। ਮੈਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈਆਂ ਦਿੰਦਾ ਹਾਂ। ਮੈਂ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈਆਂ ਦਿੰਦਾ ਹਾਂ ਜਿਨ੍ਹਾਂ ਨੇ ਇਸ ਦਿਨ ਨੂੰ ਦੇਖਣ ਲਈ ਸਖ਼ਤ ਮਿਹਨਤ ਕੀਤੀ ਹੈਜੋ ਕਿ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੈ।

 

 ਮੈਂ ਇਸ ਸਮਾਗਮ ਨੂੰ ਬਹੁਤ ਮਹੱਤਵਪੂਰਨ ਸਮਝਦਾ ਹਾਂਕਿਉਂਕਿ ਇਹ ਪ੍ਰਤੱਖ ਤੌਰ 'ਤੇ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਭਵਿੱਖ ਨਾਲ ਅਤੇ ਇਸ ਤਰ੍ਹਾਂ ਭਾਰਤ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਕੱਲ੍ਹ ਹੀਮੈਂ ਕੇਂਦਰੀ ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਦੇ ਮਾਹਿਰਾਂ ਦੀ ਮੌਜੂਦਗੀ ਵਿੱਚ ਕੇਂਦਰੀ ਯੂਨੀਵਰਸਿਟੀਆਂ ਦੇ ਕਈ ਵਾਈਸ-ਚਾਂਸਲਰਸ ਅਤੇ 'ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂਦੇ ਡਾਇਰੈਕਟਰਾਂ ਨਾਲ ਗੱਲਬਾਤ ਕੀਤੀ ਜੋ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਹੋਰ ਸਬੰਧਿਤ ਉਪਾਵਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹਨ ਅਤੇ ਇਹ ਗੱਲਬਾਤ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਵਿਜ਼ਟਰਜ਼ ਕਾਨਫਰੰਸ ਦੇ ਅਵਸਰ ‘ਤੇ ਹੋਈ।

 

ਦੇਵੀਓ ਅਤੇ ਸੱਜਣੋ,

 ਸਿੱਖਿਆ ਸਭ ਤੋਂ ਵੱਡਾ ਪ੍ਰਵਰਤਕ ਹੈ। ਸਾਡੇ ਦੇਸ਼ ਦਾ ਭਵਿੱਖ ਸਾਡੀ ਨੌਜਵਾਨ ਆਬਾਦੀ ਦੀ ਚੰਗੀ ਸਿੱਖਿਆ 'ਤੇ ਨਿਰਭਰ ਕਰਦਾ ਹੈ। ਇਸ ਲਈਮੈਂ ਸਿੱਖਿਆ ਦੇ ਪ੍ਰਚਾਰ ਨਾਲ ਸਬੰਧਿਤ ਕੋਈ ਵੀ ਮੌਕਾ ਨਾ ਗੁਆਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਨੂੰ ਯਾਦ ਹੈ ਕਿ ਮੈਂ ਸਤੰਬਰ, 2020 ਵਿੱਚ ‘ਜੰਮੂ ਅਤੇ ਕਸ਼ਮੀਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਬਾਰੇ ਕਾਨਫਰੰਸ’ ਵਿੱਚ ਵਰਚੁਅਲ ਮੋਡ ਵਿੱਚ ਹਿੱਸਾ ਲਿਆ ਸੀ।

 ਜਦੋਂ ਲੈਫਟੀਨੈਂਟ ਗਵਰਨਰਸ਼੍ਰੀ ਮਨੋਜ ਸਿਨਹਾ ਜੀ ਨੇ ਮੈਨੂੰ ਉਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਬੇਨਤੀ ਕੀਤੀਤਾਂ ਮੈਂ ਖੁਸ਼ੀ ਨਾਲ ਆਪਣੀ ਸਹਿਮਤੀ ਦੇ ਦਿੱਤੀ। ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਤੱਥ ਤੋਂ ਜਾਣੂ ਹੋਣਗੇ ਕਿ ਉਪ ਰਾਜਪਾਲ ਆਈਆਈਟੀਬੀਐੱਚਯੂ ਤੋਂ ਇੱਕ ਇੰਜੀਨੀਅਰਿੰਗ ਦੇ ਵਿਦਿਆਰਥੀ ਵਜੋਂ ਇੱਕ ਸ਼ਾਨਦਾਰ ਅਕਾਦਮਿਕ ਕਰੀਅਰ ਦੇ ਨਾਲ ਜਨ ਸੇਵਾ ਦੇ ਖੇਤਰ ਵਿੱਚ ਆਏ ਸਨ। ਇੱਕ ਹਲਕੇ ਅੰਦਾਜ਼ ਵਿੱਚ ਉਪ ਰਾਜਪਾਲ ਨੂੰ ਉਨ੍ਹਾਂ ਦੇ ਦੋਸਤ ਸਾਥੀਆਂ ਦੁਆਰਾ ਇੱਕ ਧੋਤੀ ਪਹਿਨਣ ਵਾਲੇ ਆਈਆਈਟੀਅਨ ਵਜੋਂ ਵੀ ਦਰਸਾਇਆ ਗਿਆ ਹੈ। ਮੈਂ ਜੰਮੂ ਅਤੇ ਕਸ਼ਮੀਰ ਵਿੱਚ ਸਿੱਖਿਆ ਦੇ ਸੁਧਾਰ ਲਈ ਉਨ੍ਹਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦਾ ਹਾਂ। ਇਸ ਖੇਤਰ ਤੋਂ ਆ ਕੇ ਡਾ. ਜਿਤੇਂਦਰ ਸਿੰਘ ਕੇਂਦਰ ਸਰਕਾਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਜੰਮੂ ਅਤੇ ਕਸ਼ਮੀਰ ਦੇ ਸਰਵਪੱਖੀ ਵਿਕਾਸ ਵਿੱਚ ਵੀ ਗਹਿਨ ਸਹਿਯੋਗ ਨਾਲ ਜੁੜੇ ਰਹੇ ਹਨ। ਇੱਥੇ ਡਾ. ਮਿਲਿੰਦ ਕਾਂਬਲੇ ਦੀ ਮੌਜੂਦਗੀਜੋ ਦਲਿਤ ਇੰਡੀਅਨ ਚੈਂਬਰ ਆਵੑ ਕਾਮਰਸ ਐਂਡ ਇੰਡਸਟਰੀ ਜਾਂ ਡੀਆਈਸੀਸੀਆਈ ਦੇ ਸੰਸਥਾਪਕ ਚੇਅਰਮੈਨ ਵੀ ਹਨਅਕਾਦਮਿਕ ਜਗਤ ਅਤੇ ਉਦਯੋਗ ਦਰਮਿਆਨ ਮੇਲ-ਮਿਲਾਪ ਦੀ ਇੱਕ ਵਧੀਆ ਉਦਾਹਰਣ ਹੈ। ਮੈਂ ਸੰਸਥਾਨ ਨੂੰ ਦੇਸ਼ ਦੇ ਵਿਦਿਅਕ ਉਦੇਸ਼ਾਂ ਦੇ ਅਨੁਸਾਰ ਅੱਗੇ ਲਿਜਾਣ ਲਈ ਇਸਦੇ ਡਾਇਰੈਕਟਰ ਦੀ ਅਗਵਾਈ ਵਾਲੀ ਆਈਆਈਐੱਮ ਜੰਮੂ ਦੀ ਸਾਰੀ ਟੀਮ ਦੀ ਪ੍ਰਸ਼ੰਸਾ ਕਰਦਾ ਹਾਂ।

 

ਦੇਵੀਓ ਅਤੇ ਸੱਜਣੋ,

 

 ਜਿਵੇਂ ਕਿ ਅਸੀਂ ਜਾਣਦੇ ਹਾਂਰਾਸ਼ਟਰੀ ਸਿੱਖਿਆ ਨੀਤੀ ਅੱਜ ਦੀ ਗਿਆਨ ਅਰਥਵਿਵਸਥਾ ਵਿੱਚ ਭਾਰਤ ਨੂੰ ਇੱਕ 'ਗਿਆਨ ਕੇਂਦਰਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਸਾਡੀਆਂ ਪੁਰਾਤਨ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਜੋ ਅੱਜ ਵੀ ਪ੍ਰਸੰਗਿਕ ਹਨਨੌਜਵਾਨਾਂ ਨੂੰ 21ਵੀਂ ਸਦੀ ਦੀ ਦੁਨੀਆ ਲਈ ਤਿਆਰ ਕਰਨਾ ਚਾਹੁੰਦੀ ਹੈ। ਭਾਰਤ ਨੂੰ ਇੱਕ ਗਲੋਬਲ ‘ਨੋਲੇਜ ਹੱਬ’ ਬਣਨ ਲਈਸਾਡੇ ਵਿਦਿਅਕ ਅਦਾਰਿਆਂ ਨੂੰ ਗਲੋਬਲ ਪੱਧਰ 'ਤੇ ਪ੍ਰਤੀਯੋਗੀ ਹੋਣਾ ਚਾਹੀਦਾ ਹੈ। ਇਸ ਸੰਦਰਭ ਵਿੱਚਜਿਸ ਵਿਜ਼ਟਰਜ਼ ਕਾਨਫਰੰਸ ਦਾ ਮੈਂ ਜ਼ਿਕਰ ਕੀਤਾ ਸੀ ਉਸ ਵਿੱਚਉੱਚ ਸਿੱਖਿਆ ਸੰਸਥਾਵਾਂ ਦੀ ਗਲੋਬਲ ਰੈਂਕਿੰਗ 'ਤੇ ਇੱਕ ਪੇਸ਼ਕਾਰੀ ਕੀਤੀ ਗਈ ਸੀ। ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਗਲੋਬਲ ਰੈਂਕਿੰਗ ਵਿੱਚ ਭਾਰਤੀ ਸੰਸਥਾਵਾਂ ਦੀ ਸੰਖਿਆ ਹੌਲੀ-ਹੌਲੀ ਵੱਧ ਰਹੀ ਹੈ। ਮੈਨੂੰ ਉਮੀਦ ਹੈ ਕਿ ਆਈਆਈਐੱਮ ਜੰਮੂ ਜਿਹੇ ਨਵੇਂ ਸੰਸਥਾਨ ਤੇਜ਼ੀ ਨਾਲ ਗਲੋਬਲ ਸਰਵੋਤਮ ਪ੍ਰਥਾਵਾਂ ਨੂੰ ਅਪਣਾਅ ਲੈਣਗੇ ਅਤੇ ਉੱਚ ਰੈਂਕਿੰਗ ਦੀ ਇੱਛਾ ਰੱਖਣਗੇ।

 

 ਅਸੀਂ ਉੱਦਮਇਨੋਵੇਸ਼ਨ ਅਤੇ ਮੁੱਲ-ਸਿਰਜਣਾ ਦੇ ਯੁੱਗ ਵਿੱਚ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਤਕਰੀਬਨ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਇਨੋਵੇਸ਼ਨ ਕੌਂਸਲਾਂ ਦੀ ਸਥਾਪਨਾ ਕੀਤੀ ਗਈ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ ਸਾਲ 2014 ਵਿੱਚ 76 ਤੋਂ ਬਿਹਤਰ ਹੋ ਕੇ 2021 ਵਿੱਚ 46 ਹੋ ਗਈ ਹੈ। ਇਨੋਵੇਸ਼ਨ ਅਤੇ ਉੱਦਮਤਾ ਇੱਕ ਦੂਸਰੇ ਨੂੰ ਮਜ਼ਬੂਤ ਕਰਦੇ ਹਨ।

 

 ਟੈਕਨਾਲੋਜੀਆਂ ਅਤੇ ਅਵਸਰਾਂ ਦੇ ਕਨਵਰਜੈਂਸ ਦੁਆਰਾ ਸਹਾਇਤਾ ਪ੍ਰਾਪਤਬਹੁਤ ਸਾਰੇ ਸਟਾਰਟ-ਅੱਪ ਬਹੁਤ ਸਫ਼ਲ ਹੋਏ ਹਨ ਅਤੇ ਉਨ੍ਹਾਂ ਨੂੰ ਭਾਰਤੀ ਅਰਥਵਿਵਸਥਾ ਦਾ ਉੱਭਰਦਾ ਮੁੱਖ ਅਧਾਰ ਦੱਸਿਆ ਜਾ ਰਿਹਾ ਹੈ। ਯੂਨੀਕੋਰਨਜੋ ਕਿ ਇੱਕ ਬਿਲੀਅਨ ਡਾਲਰ ਅਤੇ ਇਸ ਤੋਂ ਵੱਧ ਦੇ ਮਾਰਕੀਟ ਮੁਲਾਂਕਣ ਵਾਲੇ ਸਟਾਰਟ-ਅੱਪ ਉੱਦਮ ਹਨਗੇਮ ਚੇਂਜਰ ਸਾਬਤ ਹੋ ਰਹੇ ਹਨ। ਇਹ ਯੂਨੀਕੋਰਨਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨਾਂ ਦੁਆਰਾ ਸਥਾਪਿਤ ਕੀਤੇ ਗਏ ਹਨਤੁਹਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੋਣੇ ਚਾਹੀਦੇ ਹਨ। ਭਾਰਤ ਦੇ ਨੌਜਵਾਨਾਂ ਦੀ ਨੌਕਰੀ ਢੂੰਡਣ ਵਾਲਾ ਹੋਣ ਦੀ ਬਜਾਏ ਰੋਜ਼ਗਾਰ ਦੇਣ ਵਾਲਾ ਬਣਨ ਦੀ ਮਾਨਸਿਕਤਾ ਸਾਡੇ ਦੇਸ਼ ਵਿੱਚ ਇੱਕ ਪ੍ਰਮੁੱਖ ਕਾਰਕ ਬਣ ਗਈ ਹੈਅਤੇ ਅੱਜ ਇਹ ਦੁਨੀਆ ਦੇ ਸਭ ਤੋਂ ਵਧੀਆ ਸਟਾਰਟ-ਅੱਪ ਈਕੋਸਿਸਟਮਸ ਵਿੱਚੋਂ ਇੱਕ ਹੈ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਈਆਈਐੱਮ ਜੰਮੂ ਡੀਆਈਸੀਸੀਆਈ ਅਤੇ ਸੀਆਈਆਈ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਸੰਭਾਵੀ ਉੱਦਮੀਆਂ ਦੀ ਮਦਦ ਲਈ ਇੱਕ ਵਿਸ਼ੇਸ਼ ਡਾਇਵਰਸਿਟੀ ਸੈੱਲ ਸਥਾਪਿਤ ਕਰਨ ਜਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਹ ਆਈਆਈਐੱਮਸ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੋਣ ਜਾ ਰਿਹਾ ਹੈ। ਮੈਂ ਉੱਦਮਤਾ ਅਤੇ ਸ਼ਮੂਲੀਅਤ ਨੂੰ ਉਤਸਾਹਿਤ ਕਰਨ ਲਈ ਇਸ ਪਹਿਲ ਨਾਲ ਸਬੰਧਿਤ ਹਰ ਕਿਸੇ ਦੀ ਸ਼ਲਾਘਾ ਕਰਦਾ ਹਾਂ।

 

ਦੇਵੀਓ ਅਤੇ ਸੱਜਣੋ,

 

 2016 ਵਿੱਚ ਆਈਆਈਐੱਮਜੰਮੂ ਦੀ ਸਥਾਪਨਾ ਇਸ ਖੇਤਰ ਵਿੱਚ ਉੱਚ ਸਿੱਖਿਆ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਮੈਨੂੰ ਯਕੀਨ ਹੈ ਕਿ ਇਹ ਸੰਸਥਾ ਜਲਦੀ ਹੀ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਅਤੇ ਇੱਥੋਂ ਤੱਕ ਕਿ ਦੂਸਰੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ ਸਿੱਖਿਆ ਸਥਾਨ ਵਜੋਂ ਉੱਭਰ ਕੇ ਸਾਹਮਣੇ ਆਵੇਗੀ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਦਿਆਰਥੀ ਦੇਸ਼ ਭਰ ਤੋਂ ਆਏ ਅਧਿਆਪਕਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਹ ਆਈਆਈਐੱਮ ਜੰਮੂ ਨੂੰ ਇੱਕ ਯੁਵਾ ਮਿੰਨੀ-ਭਾਰਤ ਵਜੋਂ ਦਰਸਾਉਂਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਯੂਕੇਫਰਾਂਸਬ੍ਰਾਜ਼ੀਲ ਅਤੇ ਅਮਰੀਕਾ ਜਿਹੇ ਦੇਸ਼ਾਂ ਦੇ ਸਹਾਇਕ ਫੈਕਲਟੀ ਆਈਆਈਐੱਮ ਜੰਮੂ ਨਾਲ ਜੁੜੇ ਹੋਏ ਹਨ। ਮੈਨੂੰ ਇਹ ਜਾਣ ਕੇ ਵੀ ਖੁਸ਼ੀ ਹੋ ਰਹੀ ਹੈ ਕਿ ਇੰਸਟੀਟਿਊਟ ਨੇ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਲਈ ਅਮਰੀਕਾਫਰਾਂਸਆਸਟ੍ਰੇਲੀਆਕੋਰੀਆ ਅਤੇ ਯੂਕੇ ਦੀਆਂ 15 ਵੱਕਾਰੀ ਸੰਸਥਾਵਾਂ ਨਾਲ ਸਮਝੌਤਾ ਕੀਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਸੰਸਥਾ ਦੇ ਨਵੇਂ ਕੈਂਪਸ ਨੂੰ ਇਸ ਵਰ੍ਹੇ ਨਵੰਬਰ ਤੱਕ ਪੂਰੀ ਤਰ੍ਹਾਂ ਚਾਲੂ ਕਰਨ ਦਾ ਲਕਸ਼ ਹੈ। ਮੈਂ ਇੱਥੇ ਟੀਮ ਨੂੰ ਲਕਸ਼ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਆਈਆਈਐੱਮ ਜੰਮੂ ਦੇ ਸ਼੍ਰੀਨਗਰ ਔਫ-ਕੈਂਪਸ ਨੂੰ ਵਿਕਸਿਤ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣ ਕੇ ਵੀ ਖੁਸ਼ੀ ਹੋਈ। ਇਸ ਨਾਲ ਦੇਸ਼ ਦੇ ਇਸ ਹਿੱਸੇ ਵਿੱਚ ਉੱਚ ਸਿੱਖਿਆ ਦੀ ਪਹੁੰਚ ਹੋਰ ਵਧੇਗੀ।

 

 ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਜੰਮੂ ਸਥਿਤ ਆਈਆਈਐੱਮਆਈਆਈਟੀ ਅਤੇ ਏਮਜ਼ ਦਰਮਿਆਨ ਸਹਿਯੋਗ ਨਾਲ ਇਸ ਖੇਤਰ ਦਾ ਵਿਦਿਅਕ ਈਕੋ-ਸਿਸਟਮ ਮਜ਼ਬੂਤ ਹੋ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਹ ਤਿੰਨੇ ਇੰਸਟੀਟਿਊਟ ਇੰਟੀਗ੍ਰੇਟ ਕਰ ਰਹੇ ਹਨ ਅਤੇ ਅਜਿਹੇ ਕੋਰਸ ਪੇਸ਼ ਕਰ ਰਹੇ ਹਨ ਜਿਨ੍ਹਾਂ ਵਿੱਚ ਇੱਕ ਸੰਸਥਾਨ ਦੇ ਵਿਦਿਆਰਥੀ ਦੂਸਰੇ ਇੰਸਟੀਟਿਊਟ ਵਿੱਚ ਦਾਖਲਾ ਲੈ ਸਕਦੇ ਹਨ। ਆਈਆਈਐੱਮ ਜੰਮੂ ਆਈਆਈਟੀ ਜੰਮੂ ਦੇ ਨਾਲ ਦੋਹਰੀ ਡਿਗਰੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਇਹ ਆਈਆਈਟੀ ਜੰਮੂ ਅਤੇ ਏਮਜ਼ ਜੰਮੂ ਦੇ ਨਾਲ ਅੰਤਰ-ਅਨੁਸ਼ਾਸਨੀ ਖੇਤਰਾਂ ਵਿੱਚ ਐੱਮਬੀਏ ਪ੍ਰੋਗਰਾਮ ਵੀ ਸ਼ੁਰੂ ਕਰ ਰਿਹਾ ਹੈ। ਕੋਰਸਾਂ ਅਤੇ ਸੰਸਥਾਵਾਂ ਦਾ ਇਹ ਏਕੀਕਰਣ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਉਦੇਸ਼ਾਂ ਦੇ ਅਨੁਸਾਰ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹੋਰ ਉੱਚ ਸਿੱਖਿਆ ਸੰਸਥਾਵਾਂ ਨੂੰ ਇਨ੍ਹਾਂ ਸੰਸਥਾਵਾਂ ਦੁਆਰਾ ਕੀਤੀ ਗਈ ਇਸ ਪਹਿਲ ਦਾ ਅਨੁਸਰਣ ਕਰਨ ਲਈ ਕਿਹਾ ਗਿਆ ਹੈ। ਤਾਲਮੇਲ ਦੇ ਇਸ ਮਹੱਤਵਪੂਰਨ ਖੇਤਰ ਵਿੱਚ ਅਗਵਾਈ ਕਰਨ ਲਈ ਮੈਂ ਆਈਆਈਐਮ ਜੰਮੂ ਅਤੇ ਇੱਥੋਂ ਦੇ ਹੋਰ ਦੋ ਨੈਸ਼ਨਲ ਇੰਸਟੀਟਿਊਟਸ ਦੀ ਸ਼ਲਾਘਾ ਕਰਦਾ ਹਾਂ।

 

 ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸੰਯੁਕਤ ਰਾਸ਼ਟਰ ਪ੍ਰਸੰਨਤਾ ਨਾਲ ਸਬੰਧਿਤ ਪੈਰਾਮੀਟਰਾਂ 'ਤੇ ਦੇਸ਼ਾਂ ਦੀ ਰੈਂਕਿੰਗ ਦੇ ਨਾਲ-ਨਾਲ ਵਰਲਡ ਹੈਪੀਨੈਸ ਰਿਪੋਰਟ ਪ੍ਰਕਾਸ਼ਿਤ ਕਰਦਾ ਰਿਹਾ ਹੈ। ਤਣਾਅ ਨਾਲ ਭਰੀ ਦੁਨੀਆ ਵਿੱਚਖੁਸ਼ੀ ਵਿਅਕਤੀ ਦੀ ਆਤਮਾ ਨਾਲ ਉਨੀ ਹੀ ਸਬੰਧਿਤ ਹੈ ਜਿੰਨੀ ਇਹ ਬਾਹਰੀ ਸਥਿਤੀਆਂ ਸਬੰਧੀ ਹੈ। ਇਸ ਲਈਪ੍ਰਸੰਨਤਾ ਦੀ ਕਲਾ ਵਿੱਚ ਲੋਕਾਂ ਦੀ ਸਹੀ ਟ੍ਰੇਨਿੰਗ ਉਨੀ ਹੀ ਮਹੱਤਵਪੂਰਨ ਹੈ ਜਿੰਨੀ ਉਨ੍ਹਾਂ ਦੇ ਕੌਸ਼ਲ ਅਤੇ ਕਾਰੋਬਾਰਾਂ ਵਿੱਚ ਟ੍ਰੇਨਿੰਗ। ਇਸ ਸੰਦਰਭ ਵਿੱਚਆਈਆਈਐੱਮ ਜੰਮੂ ਦੁਆਰਾ ‘ਆਨੰਦਮ’ ਨਾਮਕ ਇੱਕ ਸੈਂਟਰ ਫਾਰ ਹੈਪੀਨੈਸ ਸਥਾਪਿਤ ਕਰਨ ਦੀ ਪਹਿਲ ਇੱਕ ਸਵਾਗਤਯੋਗ ਕਦਮ ਹੈ।

 

ਦੇਵੀਓ ਅਤੇ ਸੱਜਣੋ,

 

 ਭਾਰਤ ਕੋਲ ਦੁਨੀਆ ਵਿੱਚ ਨੌਜਵਾਨ ਪ੍ਰਤਿਭਾ ਦਾ ਸਭ ਤੋਂ ਵੱਡਾ ਪੂਲ ਹੈ। ਆਈਆਈਐੱਮ ਜੰਮੂ ਜਿਹੀਆਂ ਸੰਸਥਾਵਾਂ ਸਾਡੇ ਨੌਜਵਾਨਾਂ ਦਾ ਪੋਸ਼ਣ ਕਰ ਰਹੀਆਂ ਹਨ। ਇਹ ਪ੍ਰਤਿਭਾਸ਼ਾਲੀ ਨੌਜਵਾਨ,  ਭਵਿੱਖ ਦੇ ਭਾਰਤ ਦਾ ਨਿਰਮਾਣ ਕਰਨ ਜਾ ਰਹੇ ਹਨ। ਉਹ ਲੋਕਾਂ ਦੇ ਜੀਵਨ ਨੂੰ ਬਿਹਤਰ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਜਾ ਰਹੇ ਹਨ।

 

 ਯੂਨੀਵਰਸਿਟੀਆਂ ਦੇ ਚਾਂਸਲਰਵਾਈਸ-ਚਾਂਸਲਰ ਅਤੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨਮੈਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉੱਚ ਸਿੱਖਿਆ ਦੇ ਅਦਾਰਿਆਂ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੀ ਤਰਜ਼ 'ਤੇ ਕੈਂਪਸ ਦੇ ਨੇੜੇ ਕੁਝ ਪਿੰਡਾਂ ਜਾਂ ਕਸਬਿਆਂ ਨੂੰ ਵਿਕਸਿਤ ਕਰਨ ਦੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਮੈਂ ਤੁਹਾਡੇ ਇੰਸਟੀਟਿਊਟ ਅਤੇ ਤੁਹਾਡੇ ਨੇੜੇ ਦੇ ਹੋਰ ਅਦਾਰਿਆਂ ਨੂੰ ਗੁਆਂਢ ਦੇ ਕਸਬਿਆਂ ਅਤੇ ਪਿੰਡਾਂ ਨੂੰ ਅਪਣਾਉਣ ਅਤੇ ਉੱਥੋਂ ਦੇ ਲੋਕਾਂ ਦੀਆਂ ਸੰਭਾਵਨਾਵਾਂ ਨੂੰ ਵੱਡੇ ਲਕਸ਼ਾਂ ਲਈ ਚੈਨਲਾਈਜ਼ ਕਰਨ ਦੀ ਤਾਕੀਦ ਕਰਦਾ ਹਾਂਭਾਵੇਂ ਕਿ ਉਹ ਉੱਦਮਤਾ ਹੋਵੇ ਜਾਂ ਖੋਜ ਜਾਂ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਹੋਵੇ।

 

ਮੇਰੇ ਪਿਆਰੇ ਨੌਜਵਾਨ ਦੋਸਤੋ,

 

 ਜਦੋਂ ਤੁਸੀਂ ਇੱਕ ਨੌਜਵਾਨ ਪ੍ਰੋਫੈਸ਼ਨਲਸ ਵਜੋਂ ਇਸ ਸੰਸਥਾ ਤੋਂ ਬਾਹਰ ਜਾਉਗੇਤਾਂ ਤੁਹਾਨੂੰ ਜੀਵਨ ਦੇ ਕਈ ਨਵੇਂ ਪਹਿਲੂ ਦੇਖਣ ਨੂੰ ਮਿਲਣਗੇ। ਕੰਮ ਅਤੇ ਜੀਵਨ ਪ੍ਰਤੀ ਆਪਣੀ ਪਹੁੰਚ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਜੋ ਤੁਸੀਂ ਦੇਖਦੇ ਹੋ ਉਸ ਦੇ ਸਕਾਰਾਤਮਕ ਪਹਿਲੂਆਂ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰੋ।

 

 ਸਿੱਖਿਆ ਅਤੇ ਗਿਆਨ ਅਗਿਆਨਤਾ ਨੂੰ ਦੂਰ ਕਰਕੇ ਮਨ ਅਤੇ ਆਤਮਾ ਨੂੰ ਮੁਕਤ ਬਣਾਉਂਦੇ ਹਨ। ਇਹ ਤੁਹਾਡੇ ਇੰਸਟੀਟਿਊਟ ਦੇ ਲੋਕਾਂ ਵਿੱਚ ਸੁੰਦਰ ਢੰਗ ਨਾਲ ਵਰਣਨ ਕੀਤਾ ਗਿਆ ਹੈ ਜਿਸ ਵਿੱਚ ਸ਼ਬਦਾਂ ਦਾ ਜ਼ਿਕਰ ਹੈ;  "ਸਾ ਵਿਦਿਆ ਯ ਵਿਮੁਕ੍ਤਯੇ" (“sa vidya ya vimuktaye”)  ਇਸਦਾ ਅਰਥ ਹੈਕੇਵਲ ਉਹੀ ਸਿੱਖਣਾ ਅਸਲ ਸਿੱਖਿਆ ਹੈ ਜੋ ਸਿਖਿਆਰਥੀ ਨੂੰ ਮੁਕਤ ਕਰਦੀ ਹੈਇਹ ਮੁਕਤੀ ਅਗਿਆਨਤਾਨਕਾਰਾਤਮਕਤਾ ਅਤੇ ਜੜਤਾ ਤੋਂ ਹੈ।

 

 ਜਿਵੇਂ ਕਿ ਤੁਸੀਂ ਪ੍ਰੋਫੈਸ਼ਨਲ ਉੱਤਕ੍ਰਿਸ਼ਟਤਾ ਦੀ ਦੁਨੀਆ ਵਿੱਚ ਕਦਮ ਰੱਖਦੇ ਹੋ ਅਤੇ ਇੱਕ ਥਾਂ ਤੋਂ ਦੂਸਰੀ ਜਗ੍ਹਾ ਜਾਂਦੇ ਹੋਮੈਂ ਤੁਹਾਨੂੰ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਤਾਕੀਦ ਕਰਦਾ ਹਾਂ। ਜਿਸ ਨੇ ਤੁਹਾਨੂੰ ਇੱਕ ਸਫ਼ਲ ਵਿਅਕਤੀ ਬਣਨ ਦਾ ਮੌਕਾ ਦਿੱਤਾ ਹੈ ਉਸ ਸਮਾਜ ਨੂੰ ਵਾਪਸ ਦੇਣ ਵਿੱਚ ਕਦੇ ਵੀ ਅਸਫ਼ਲ ਨਾ ਹੋਵੋ।

 

 ਤੁਹਾਡੇ ਸਾਰਿਆਂ ਲਈ ਇੱਕ ਬਹੁਤ ਮਹੱਤਵਪੂਰਨ ਨੁਕਤਾ ਇਹ ਹੈ ਕਿ ਤੁਸੀਂ ਆਪਣੇ ਜੀਵਨ ਭਰ ਜਲਦੀ ਸਿੱਖਣ ਵਾਲੇ ਅਤੇ ਦੁਬਾਰਾ ਸਿੱਖਣ ਵਾਲੇ ਬਣੇ ਰਹੋ। ਤੇਜ਼ ਗਤੀ ਵਾਲੀਆਂ ਟੈਕਨੋਲੋਜੀਕਲ ਤਬਦੀਲੀਆਂ ਦੀ ਭੂਮਿਕਾ ਵਿਘਟਨਕਾਰੀ ਹੋਣ ਜਾ ਰਹੀ ਹੈ। ਟੈਕਨੋਲੋਜੀਆਂ ਦੀ ਸ਼ੈਲਫ ਲਾਈਫ ਛੋਟੀ ਹੁੰਦੀ ਜਾ ਰਹੀ ਹੈ। ਇਸ ਲਈਪ੍ਰਬੰਧਨ ਅਤੇ ਲੀਡਰਸ਼ਿਪ ਸ਼ੈਲੀਆਂ ਦੀ ਸ਼ੈਲਫ ਲਾਈਫ ਵੀ ਛੋਟੀ ਹੋਣ ਜਾ ਰਹੀ ਹੈ। ਅਜਿਹੀ ਸਥਿਤੀ ਨਾਲ ਨਜਿੱਠਣ ਲਈਤੁਹਾਨੂੰ 'ਜਾਣੇ ਦੀ ਵਰਤੋਂਕਰਨ ਦੀ ਮਾਨਸਿਕਤਾ ਤੋਂ 'ਅਣਜਾਣੇ ਦੀ ਪੜਚੋਲਦੀ ਪਹੁੰਚ ਵੱਲ ਵਧਣਾ ਹੋਵੇਗਾ। ਤੁਹਾਨੂੰ ਆਪਣੇ ਆਰਾਮ ਦੇ ਖੇਤਰਾਂ ਤੋਂ ਪਰੇ ਨਵੇਂ ਖੇਤਰਾਂ ਵਿੱਚ ਜਾਣਾ ਪਵੇਗਾ।  ਤੁਹਾਨੂੰ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣਾ ਹੋਵੇਗਾ। ਤੁਹਾਨੂੰ 'ਪਰਿਵਰਤਨ ਪੱਖੀਹੋਣਾ ਚਾਹੀਦਾ ਹੈ ਅਤੇ ਫਿਰ ਵੀ 'ਨੋ-ਚੇਂਜਰਸਨੂੰ ਪਰਿਵਰਤਨ ਦੇ ਸਮਰਥਕਾਂ ਵਜੋਂ ਬਦਲਣ ਲਈ ਉਨ੍ਹਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਬੀਤੇ ਕੱਲ੍ਹ ਤੋਂ ਸਿੱਖਦੇ ਹੋਏ ਆਉਣ ਵਾਲੇ ਕੱਲ੍ਹ ਨੂੰ ਦੇਖਣਾ ਹੈ। ਤੁਹਾਨੂੰ ਅਤੀਤ ਤੋਂ ਪ੍ਰਸੰਗਿਕ ਗਿਆਨ ਦੇ ਅਧਾਰ 'ਤੇ ਆਪਣਾ ਭਵਿੱਖ ਬਣਾਉਣਾ ਹੋਵੇਗਾ। 

 

 ਤੁਹਾਨੂੰ ਜੀਵਨ ਅਤੇ ਕੰਮ ਲਈ ਇੱਕ ਸੰਪੂਰਨ ਪਹੁੰਚ ਵਿਕਸਿਤ ਅਤੇ ਬਰਕਰਾਰ ਰੱਖਣੀ ਪਵੇਗੀ।  ਇਸਦੇ ਲਈ ਤੁਹਾਨੂੰ ਉਨ੍ਹਾਂ ਨੂੰ ਮਿਲਾਉਣਾ ਪੈ ਸਕਦਾ ਹੈ ਜੋ ਵਿਪਰੀਤ ਦਿਖਾਈ ਦਿੰਦੇ ਹਨ। ਉਦਾਹਰਣ ਲਈਤੁਹਾਨੂੰ ਦ੍ਰਿੜ੍ਹਤਾ ਨਾਲ ਫੈਸਲਾ ਲੈਣ ਦੇ ਨਾਲ ਨਾਲ ਦਇਆ ਨੂੰ ਮਿਲਾਉਣਾ ਹੋਵੇਗਾ। ਤੁਹਾਨੂੰ ਮੁਕਾਬਲੇ ਅਤੇ ਟੀਮ ਬਿਲਡਿੰਗ ਦਾ ਮਿਸ਼ਰਣ ਕਰਨਾ ਹੋਵੇਗਾ। ਤੁਹਾਨੂੰ ਮੈਗਾ-ਟ੍ਰੈਂਡਸ ਅਤੇ ਮਾਈਕ੍ਰੋ-ਟ੍ਰੈਂਡਸ 'ਤੇ ਤਿੱਖੀ ਨਜ਼ਰ ਰੱਖਣੀ ਪਵੇਗੀ। ਤੁਹਾਨੂੰ ਗਲੋਬਲ ਸੋਚਣਾ ਹੋਵੇਗਾ ਅਤੇ ਲੋਕਲ ਕੰਮ ਕਰਨਾ ਹੋਵੇਗਾ। ਇਹ ਆਤਮਨਿਰਭਰ ਭਾਰਤ ਬਣਾਉਣ ਦੇ ਮਿਸ਼ਨ ਦਾ ਅਸਲ ਤੱਤ ਹੈ। ਮੈਂ ਸੁਝਾਅ ਦਿੰਦਾ ਹਾਂ ਕਿ ਤੁਸੀਂ ਖੁੱਲ੍ਹੇ ਦਿਮਾਗਖੁੱਲ੍ਹੇ ਦਿਲ ਅਤੇ ਮਜ਼ਬੂਤ ਇੱਛਾ ਸ਼ਕਤੀ ਰੱਖੋ। ਸਭ ਤੋਂ ਮਹੱਤਵਪੂਰਨਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗਾ ਕਰ ਕੇ ਚੰਗਾ ਕਰੋ। ਮੇਰਾ ਪੱਕਾ ਵਿਸ਼ਵਾਸ ਹੈ ਕਿ ਅਸਲ ਵਿੱਚ ਇੱਕ ਚੰਗਾ ਉਦਯੋਗਪਤੀਚੰਗਾ ਪ੍ਰਬੰਧਕ ਜਾਂ ਇੱਕ ਚੰਗਾ ਕਾਰੋਬਾਰੀ ਲੀਡਰ ਉਹ ਹੈ ਜੋ ਚੰਗਾ ਕੰਮ ਕਰਕੇ ਚੰਗਾ ਕਰਨ ਵਿੱਚ ਵਿਸ਼ਵਾਸ ਰੱਖਦਾ ਹੋਵੇ। ਉੱਤਕ੍ਰਿਸ਼ਟਤਾ ਅਤੇ ਨੈਤਿਕਤਾ ਨਾਲ ਨਾਲ ਚਲਦੇ ਹਨ। 

 

 ਮੇਰੇ ਪਿਆਰੇ ਨੌਜਵਾਨ ਦੋਸਤੋ,

 

 ਮੈਂ ਅੱਜ ਇੱਕ ਵਾਰ ਫਿਰ ਮੈਡਲ ਅਤੇ ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈਆਂ ਦਿੰਦਾ ਹਾਂ।  ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਅੱਜ ਦੀ ਕਨਵੋਕੇਸ਼ਨ ਵਿੱਚ ਤਿੰਨੋਂ ਤਮਗਾ ਜੇਤੂ ਸਾਡੀਆਂ ਬੇਟੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਾਲ ਹੀ ਵਿੱਚ ਜਾਰੀ ਸਿਵਲ ਸੇਵਾਵਾਂ ਪ੍ਰੀਖਿਆ ਦੇ ਤਾਜ਼ਾ ਨਤੀਜਿਆਂ ਵਿੱਚਸਾਡੀਆਂ ਬੇਟੀਆਂ ਨੇ ਪਹਿਲੇ ਤਿੰਨੇਂ ਰੈਂਕ ਪ੍ਰਾਪਤ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਾਡੀਆਂ ਬੇਟੀਆਂ ਦੀ ਉੱਤਕ੍ਰਿਸ਼ਟਤਾ ਨਾਲ ਸਬੰਧਿਤ ਇਹ ਖੁਸ਼ਗਵਾਰ ਘਟਨਾਕ੍ਰਮ ਦਰਸਾਉਂਦੇ ਹਨ ਕਿ ਭਾਰਤ ਨਾ ਸਿਰਫ਼ ਵੱਧ ਤੋਂ ਵੱਧ ਮਹਿਲਾ ਸਸ਼ਕਤੀਕਰਨ ਵੱਲ ਵਧ ਰਿਹਾ ਹੈਬਲਕਿ ਮਹਿਲਾਵਾਂ ਦੀ ਅਗਵਾਈ ਵਾਲੇ ਸਸ਼ਕਤੀਕਰਨ ਵੱਲ ਵੀ ਵਧ ਰਿਹਾ ਹੈ।

 

 ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਹਰ ਇੱਕ ਸਾਡੇ ਦੇਸ਼ ਨੂੰ ਮਾਣ ਦਿਵਾਉਣ ਅਤੇ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੇਗਾ।

 

 ਤੁਹਾਡਾ ਧੰਨਵਾਦ,

 ਜੈ ਹਿੰਦ!

 

 ***********

 

ਡੀਐੱਸ/ਬੀਐੱਮ



(Release ID: 1833605) Visitor Counter : 102


Read this release in: English , Urdu , Hindi