ਰਾਸ਼ਟਰਪਤੀ ਸਕੱਤਰੇਤ
ਵਿਜ਼ਟਰਜ਼ ਕਾਨਫਰੰਸ 2022 ਵਿੱਚ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਉਦਘਾਟਨੀ ਭਾਸ਼ਣ
Posted On:
07 JUN 2022 6:35PM by PIB Chandigarh
ਮੈਂ ਹਮੇਸ਼ਾ ਵਿਜ਼ਟਰਜ਼ ਕਾਨਫਰੰਸ ਦੀ ਉਡੀਕ ਕਰਦਾ ਹਾਂ, ਕਿਉਂਕਿ ਇਹ ਭਾਰਤ ਦੇ ਨੌਜਵਾਨਾਂ ਦੇ ਭਵਿੱਖ ਅਤੇ ਨਾਲ ਹੀ, ਰਾਸ਼ਟਰ ਦੇ ਭਵਿੱਖ ਨਾਲ ਸੰਬੰਧਿਤ ਹੈ। ਇਹ ਉੱਚ ਸਿੱਖਿਆ ਦਾ ਉਦੇਸ਼ ਹੈ ਅਤੇ ਇਹ ਕਾਨਫਰੰਸ ਨੂੰ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਬਣਾਉਂਦਾ ਹੈ।
ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਾਡੇ ਨਾਲ ਉੱਚ ਸਿੱਖਿਆ ਦੀਆਂ ਕੁਝ ਵੱਕਾਰੀ ਸੰਸਥਾਵਾਂ ਦੇ ਕੁਝ ਸਾਬਕਾ ਵਿਦਿਆਰਥੀ ਸ਼ਾਮਲ ਹੋਣਗੇ, ਜੋ ਖੋਜ ਅਤੇ ਨਵੀਨਤਾ ਨੂੰ ਬਿਹਤਰ ਬਣਾਉਣ ਲਈ ਆਪਣੇ ਅਲਮਾ ਮੇਟਰ (ਸਿੱਖਿਆ ਸੰਸਥਾ) ਦਾ ਸਮਰਥਨ ਕਰਨਾ ਜਾਰੀ ਰੱਖਦੇ ਹਨ। ਮੈਨੂੰ ਯਾਦ ਹੈ ਕਿ ਅਸੀਂ ਪਿਛਲੀਆਂ ਕਾਨਫਰੰਸਾਂ ਵਿੱਚ ਵੱਖ-ਵੱਖ ਅਲੂਮਨੀ ਪਹਿਲਕਦਮੀਆਂ 'ਤੇ ਚਰਚਾ ਕੀਤੀ ਸੀ। ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਹਿਤਧਾਰਕਾਂ ਵਜੋਂ ਉਨ੍ਹਾਂ ਦੀ ਸ਼ਮੂਲੀਅਤ ਵਧ ਰਹੀ ਹੈ।
ਮੈਨੂੰ ਪਤਾ ਲੱਗਾ ਹੈ ਕਿ ਸਿੱਖਿਆ ਮੰਤਰੀ, ਸਿੱਖਿਆ ਰਾਜ ਮੰਤਰੀ ਅਤੇ ਮੰਤਰਾਲੇ ਵਿੱਚ ਉਨ੍ਹਾਂ ਦੇ ਸਹਿਯੋਗੀ ਇਸ ਕਾਨਫਰੰਸ ਦੀ ਯੋਜਨਾ ਬਣਾਉਣ ਵਿੱਚ ਡੂੰਘਾਈ ਨਾਲ ਜੁੜੇ ਹੋਏ ਹਨ ਅਤੇ ਏਜੰਡਾ ਉਨ੍ਹਾਂ ਦੇ ਯਤਨਾਂ ਨੂੰ ਦਰਸਾਉਂਦਾ ਹੈ। ਮੈਂ ਉਨ੍ਹਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਾ ਹਾਂ।
ਜਦੋਂ ਇਸ ਕਾਨਫ਼ਰੰਸ ਦਾ ਏਜੰਡਾ ਮੈਨੂੰ ਦਿਖਾਇਆ ਗਿਆ, ਤਾਂ ਮੈਂ ਸਿਰਫ਼ ਪੰਜ ਸੈਸ਼ਨਾਂ ਵਿੱਚ ਵਿਚਾਰੇ ਗਏ ਅਤੇ ਬਹੁਤ ਹੀ ਢੁਕਵੇਂ ਵਿਸ਼ਿਆਂ ਤੋਂ ਪ੍ਰਭਾਵਿਤ ਹੋਇਆ। ਇਹ ਏਜੰਡਾ ਮੰਤਰਾਲੇ ਦੇ ਨੀਤੀਗਤ ਫੋਕਸ ਨੂੰ ਦਰਸਾਉਂਦਾ ਹੈ।
ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਗੌਰਵਮਈ ਇਤਿਹਾਸ ਦੀ ਯਾਦ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਉਦਘਾਟਨੀ ਸੈਸ਼ਨ ਵਿੱਚ ਸਥਾਨ ਰੱਖਦਾ ਹੈ। ਉੱਚ ਸਿੱਖਿਆ ਦੀਆਂ ਸਾਡੀਆਂ ਸੰਸਥਾਵਾਂ ਇਸ ਲਈ ਕੇਂਦਰੀ ਹਨ ਕਿਉਂਕਿ ਸਾਡੇ ਨੌਜਵਾਨ ਨਾਗਰਿਕ ਨਾ ਸਿਰਫ਼ ਅਤੀਤ ਦੇ ਵਾਰਸ ਹਨ, ਸਗੋਂ ਉਹ ਵੀ ਹਨ ਜੋ ਭਾਰਤ ਨੂੰ ਇਸਦੇ ਅਗਲੇ ਸੁਨਹਿਰੀ ਯੁੱਗ ਵਿੱਚ ਲੈ ਕੇ ਜਾਣਗੇ। ਉੱਚ ਸਿੱਖਿਆ ਸੰਸਥਾਵਾਂ ਦੀ ਪ੍ਰਭਾਵਸ਼ਾਲੀ ਨੌਜਵਾਨ ਪੀੜ੍ਹੀ ਨੂੰ ਬਦਲਣ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਦੇ ਲਈ, ਸਾਨੂੰ ਉਨ੍ਹਾਂ ਦੀਆਂ ਇੱਛਾਵਾਂ ਨੂੰ ਸੰਬੋਧਿਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਭਵਿੱਖ ਦੇ ਆਗੂ ਹਨ। ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਤੁਹਾਡੇ ਵਿੱਚੋਂ ਹਰ ਇੱਕ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਜਾ ਰਿਹਾ ਹੈ। ਅਜੋਕੇ ਸਮੇਂ ਵਿੱਚ ਹੋਰ ਢੰਗ ਨਾਲ ਭਾਰਤ ਦਾ ਅਸਾਧਾਰਨ ਵਿਕਾਸ ਸੰਭਵ ਨਹੀਂ ਸੀ। ਮੈਨੂੰ ਯਕੀਨ ਹੈ ਕਿ ਤੁਸੀਂ ਚੰਗੇ ਕੰਮ ਨੂੰ ਜਾਰੀ ਰੱਖੋਗੇ।
'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੀ ਗੱਲ ਕਰਦੇ ਹੋਏ ਇਹ ਦੱਸਣਾ ਜ਼ਰੂਰੀ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਨੇ ਅੱਗੇ ਦੇਖਦੇ ਹੋਏ ਬੀਤੇ ਸਮੇਂ ਦੀ ਸਿਆਣਪ ਨੂੰ ਨਹੀਂ ਭੁਲਾਇਆ ਹੈ। ਕਿਫਾਇਤੀ, ਮਿਆਰੀ ਸਿੱਖਿਆ ਨੂੰ ਹਰ ਭਾਰਤੀ ਲਈ ਪਹੁੰਚਯੋਗ ਬਣਾਉਣ ਦੀ ਸਰਕਾਰ ਦੀ ਤਰਜੀਹ ਦੇ ਅਨੁਸਾਰ, ਸਿੱਖਿਆ ਮੰਤਰਾਲੇ ਨੇ ਐੱਨਈਪੀ 2020 ਨੂੰ ਜਲਦੀ ਲਾਗੂ ਕਰਨ 'ਤੇ ਵੀ ਧਿਆਨ ਦਿੱਤਾ ਹੈ।
ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਐੱਨਈਪੀ ਨੂੰ ਲਾਗੂ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਦੇਸ਼ ਭਰ ਵਿੱਚ 13 ਭਾਰਤੀ ਗਿਆਨ ਪ੍ਰਣਾਲੀ ਕੇਂਦਰ (ਇੰਡੀਅਨ ਨਾਲੇਜ ਸਿਸਟਮ ਸੈਂਟਰ) ਖੋਲ੍ਹੇ ਗਏ ਹਨ। 12 ਭਾਰਤੀ ਭਾਸ਼ਾਵਾਂ ਵਿੱਚ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸਬੰਧਤ ਵਿਸ਼ਿਆਂ ਦੀਆਂ ਭਾਰਤੀ ਗਿਆਨ ਪਰੰਪਰਾਵਾਂ ਬਾਰੇ ਸ਼ੁਰੂਆਤੀ ਅਧਿਆਏ ਹਨ। ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਪਹਿਲ ਇੰਨੀ ਮਸ਼ਹੂਰ ਹੋ ਗਈ ਹੈ ਕਿ ਪਹਿਲਾਂ ਹੀ ਦੋ ਮਹੀਨਿਆਂ ਦੀਆਂ 404 ਇੰਟਰਨਸ਼ਿਪ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਡਿਜੀਟਾਲਿਈਜੇਸ਼ਨ ਅਤੇ ਟੈਕਸਟ ਮਾਈਨਿੰਗ 'ਤੇ ਛੇ ਵਿਸ਼ੇਸ਼ ਪ੍ਰੋਜੈਕਟਾਂ ਦੇ ਨਾਲ 36 ਖੋਜ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਪਹਿਲਕਦਮੀਆਂ ਨਾ ਸਿਰਫ਼ ਖੋਜ ਵਿਦਵਾਨਾਂ ਲਈ, ਸਗੋਂ ਭਾਰਤ ਵਿੱਚ ਪੁਰਾਤਨ ਸਮੇਂ ਤੋਂ ਇਕੱਤਰ ਕੀਤੇ ਗਿਆਨ ਦੇ ਵਿਸ਼ਾਲ ਖਜ਼ਾਨੇ ਬਾਰੇ ਉਤਸੁਕ ਹਰ ਕਿਸੇ ਲਈ ਵੀ ਬਹੁਤ ਮਦਦਗਾਰ ਸਾਬਤ ਹੋਣਗੀਆਂ।
ਸਾਡੇ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਉੱਚ ਸਿੱਖਿਆ ਦੀਆਂ ਸੰਸਥਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਬਹੁਤ ਮਹੱਤਵਪੂਰਨ ਹੈ। ਸਾਨੂੰ ਦੁਨੀਆ ਵਿੱਚ ਸਭ ਤੋਂ ਵਧੀਆ ਲਈ ਵੀ ਕੈਂਚਮਾਰਕ ਤੈਅ ਕਰਨੇ ਚਾਹੀਦੇ ਹਨ। ਮਿਸਟਰ ਨਨਜ਼ੀਓ ਕਵਾਕਵਾਰੇਲੀ ਇੰਨੀ ਦਿਆਲਤਾ ਨਾਲ ਸਾਡੇ ਨਾਲ ਜੁੜੇ ਹਨ ਤਾਂ ਜੋ ਸੰਸਥਾਵਾਂ ਦੀ ਦਰਜਾਬੰਦੀ ਵਿੱਚ ਆਪਣੀ ਮੁਹਾਰਤ ਸਾਂਝੀ ਕਰ ਸਕਣ। ਮੈਨੂੰ ਇਹ ਦਸਦਿਆਂ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਸਾਲ 29 ਦੇ ਮੁਕਾਬਲੇ ਇਸ ਸਾਲ 35 ਭਾਰਤੀ ਸੰਸਥਾਵਾਂ ਨੂੰ ਕਵਾਕਵਾਰੇਲੀ ਸਾਈਮੰਡਸ (Quacquarelli Symonds) ਜਾਂ ਕਿਊਐੱਸ ਰੈਂਕਿੰਗ ਵਿੱਚ ਦਰਜਾ ਦਿੱਤਾ ਗਿਆ ਹੈ। ਸਿਖਰਲੇ 300 ਵਿੱਚ, ਪਿਛਲੇ ਸਾਲ ਚਾਰ ਦੇ ਮੁਕਾਬਲੇ ਇਸ ਸਾਲ ਛੇ ਸੰਸਥਾਵਾਂ ਹਨ। ਮੈਨੂੰ ਇਹ ਨੋਟ ਕਰਦੇ ਹੋਏ ਵਿਸ਼ੇਸ਼ ਤੌਰ 'ਤੇ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਵਿਗਿਆਨ ਸੰਸਥਾਨ ਨੇ 'ਖੋਜ' ਮਿਆਰ 'ਤੇ 100 ਦਾ ਪੂਰਾ ਸਕੋਰ ਪ੍ਰਾਪਤ ਕੀਤਾ ਹੈ ਅਤੇ ਇਹ ਪ੍ਰਿੰਸਟਨ, ਹਾਰਵਰਡ, ਐੱਮਆਈਟੀ, ਅਤੇ ਕੈਲਟੇਕ ਸਮੇਤ ਦੁਨੀਆ ਦੀਆਂ ਅੱਠ ਉੱਚ-ਪ੍ਰਾਪਤ ਸੰਸਥਾਵਾਂ ਨਾਲ ਇਸ ਵਿਸ਼ੇਸ਼ ਸਨਮਾਨ ਨੂੰ ਸਾਂਝਾ ਕਰਦਾ ਹੈ। ਮੈਂ ਇਸ ਉਪਲਬਧੀ ਲਈ ਆਈਆਈਐੱਸਸੀ ਦੇ ਡਾਇਰੈਕਟਰ ਡਾ. ਗੋਵਿੰਦਨ ਰੰਗਾਰਾਜਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ।
ਸਿੱਖਿਆ ਦੀ ਗੁਣਵੱਤਾ ਬਾਰੇ ਗੱਲ ਕਰਦੇ ਹੋਏ, ਮੈਂ ਦੁਬਾਰਾ ਰਾਸ਼ਟਰੀ ਸਿੱਖਿਆ ਨੀਤੀ ਦਾ ਹਵਾਲਾ ਦਿੰਦਾ ਹਾਂ। ਦਰਅਸਲ, ਪਿਛਲੀ ਕਾਨਫਰੰਸ ਇਸ ਨੀਤੀ 'ਤੇ ਕੇਂਦਰਿਤ ਸੀ। ਸਿੱਖਿਆ ਦੀ ਗੁਣਵੱਤਾ ਨੂੰ ਸੁਧਾਰਨ ਲਈ, ਸਾਨੂੰ ਆਧੁਨਿਕ ਅਤੇ ਨਵੀਨਤਾਕਾਰੀ ਸਿੱਖਣ ਦੇ ਤਰੀਕਿਆਂ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਉੱਤਮਤਾ ਪ੍ਰਾਪਤ ਕਰਨ ਦੀ ਕੁੰਜੀ, ਅਧਿਆਪਨ ਅਤੇ ਸਿੱਖਣ ਦੇ ਤਜ਼ਰਬੇ ਨੂੰ ਸਮ੍ਰਿੱਧ ਬਣਾਉਣ ਲਈ ਡਿਜੀਟਲ ਟੈਕਨਾਲੋਜੀਆਂ ਦੇ ਪਰਿਵਰਤਨਸ਼ੀਲ ਲਾਭਾਂ ਨੂੰ ਵਰਤਣਾ ਹੈ। ਡਿਜੀਟਲ ਟੈਕਨੋਲੋਜੀ ਸਿੱਖਿਆ ਦੀਆਂ ਸੀਮਾਵਾਂ ਨੂੰ ਵਧਾ ਰਹੀ ਹੈ। ਜਦੋਂ ਮਹਾਮਾਰੀ ਨੇ ਸਿੱਖਿਆ ਅਤੇ ਸਿੱਖਣ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ, ਤਾਂ ਟੈਕਨਾਲੋਜੀ ਨੇ ਨਿਰੰਤਰਤਾ ਨੂੰ ਯਕੀਨੀ ਬਣਾਇਆ। ਬਿਨਾਂ ਸ਼ੱਕ ਮੁਸ਼ਕਲਾਂ ਸਨ, ਪਰ ਇਹ ਦੇਖ ਕੇ ਚੰਗਾ ਲੱਗਿਆ ਕਿ ਤੁਸੀਂ ਸਾਰਿਆਂ ਨੇ ਪੜ੍ਹਾਇਆ ਅਤੇ ਮੁਲਾਂਕਣ, ਗਣਨਾ ਅਤੇ ਖੋਜ ਨਿਰਵਿਘਨ ਕੀਤੀ। ਅਸੀਂ ਹੁਣ ਉਸ ਤਜ਼ਰਬੇ 'ਤੇ ਨਿਰਮਾਣ ਕਰ ਸਕਦੇ ਹਾਂ ਅਤੇ ਵਿਦਿਆਰਥੀਆਂ ਨੂੰ ਵਿਸ਼ੇ ਦੀ ਪੂਰੀ ਸਮਝ ਪ੍ਰਦਾਨ ਕਰਦੇ ਹੋਏ ਕਲਾਸਰੂਮ ਸੈਸ਼ਨਾਂ ਨੂੰ ਵਧੇਰੇ ਪਰਸਪਰ ਪ੍ਰਭਾਵੀ ਬਣਾ ਸਕਦੇ ਹਾਂ। ਸਿੱਖਿਅਕਾਂ ਅਤੇ ਅਕਾਦਮਿਕ ਮਾਹਰਾਂ ਨੂੰ ਪਾਠਕ੍ਰਮ ਅਤੇ ਹੋਰ ਨੀਤੀਗਤ ਪਹਿਲਕਦਮੀਆਂ ਨੂੰ ਤਿਆਰ ਕਰਦੇ ਸਮੇਂ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਐੱਨਈਪੀ ਨੇ, ਹਾਲਾਂਕਿ ਇਸਦੀ ਸ਼ੁਰੂਆਤ ਵਿੱਚ ਹਾਲ ਹੀ ਵਿੱਚ, ਪਹਿਲਾਂ ਹੀ ਸਾਡੀਆਂ ਸੰਸਥਾਵਾਂ ਨੂੰ ਇੱਕ ਨਵਾਂ ਅਤੇ ਤੇਜ਼ ਤਰਾਰ ਮਾਰਗ ਬਣਾਉਣ ਦੀ ਇਜਾਜ਼ਤ ਦਿੱਤੀ ਹੈ। ਇੱਥੇ ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੇ ਇੱਕੋ ਸਮੇਂ ਕਈ ਕੋਰਸਾਂ ਦੇ ਆਯੋਜਨ, ਸਟ੍ਰੀਮ ਵਿੱਚ ਵਿਸ਼ਿਆਂ ਨੂੰ ਮਿਲਾਉਣ ਜਾਂ ਭਾਰਤੀ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਦੇ ਕੁਝ ਹਿੱਸੇ ਸ਼ਾਮਲ ਕਰਨ ਦੀ ਕਲਪਨਾ ਕੀਤੀ ਹੈ। ਭਾਰਤੀ ਅਤੇ ਵਿਦੇਸ਼ੀ ਸੰਸਥਾਵਾਂ ਵਿਚਕਾਰ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ, ਯੂਜੀਸੀ ਨੇ ਸੰਯੁਕਤ, ਜੁੜਵਾਂ ਅਤੇ ਦੋਹਰੀ ਡਿਗਰੀਆਂ ਦੀ ਆਗਿਆ ਦੇਣ ਵਾਲੇ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਪਹਿਲਕਦਮੀਆਂ ਤਹਿਤ ਐੱਨਈਪੀ ਨੇ ਉੱਚ ਸਿੱਖਿਆ ਨੂੰ ਪਹਿਲਾਂ ਝੱਲਣ ਵਾਲੀਆਂ ਰੁਕਾਵਟਾਂ ਤੋਂ ਮੁਕਤ ਕੀਤਾ ਹੈ।
ਐੱਨਈਪੀ ਦੇ ਮੁੱਖ ਅੰਸ਼ਾਂ ਵਿੱਚੋਂ ਇੱਕ ਇਹ ਹੈ ਕਿ ਇਹ ਲਚਕਤਾ ਅਤੇ ਜੀਵਨ ਭਰ ਸਿੱਖਣ ਲਈ ਮਲਟੀਪਲ ਐਂਟਰੀ-ਐਗਜ਼ਿਟ ਦੀ ਆਗਿਆ ਦਿੰਦੀ ਹੈ। ਇਹ, ਡਿਜੀਲੌਕਰ ਪਲੇਟਫਾਰਮ 'ਤੇ ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਦੇ ਨਾਲ, ਵਿਦਿਆਰਥੀਆਂ ਲਈ ਆਪਣੀ ਸਹੂਲਤ ਅਤੇ ਪਸੰਦ ਦੇ ਅਨੁਸਾਰ ਅਧਿਐਨ ਕਰਨਾ ਸੰਭਵ ਬਣਾਉਂਦੀ ਹੈ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਉੱਚ ਸਿੱਖਿਆ ਦੀਆਂ 383 ਸੰਸਥਾਵਾਂ ਨੇ ਏਬੀਸੀ ਲਈ ਰਜਿਸਟਰ ਕੀਤਾ ਹੈ ਅਤੇ ਦਸ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਏਬੀਸੀ ਖਾਤੇ ਖੋਲ੍ਹੇ ਹਨ।
ਐੱਨਈਪੀ ਸਿੱਖਿਆ ਅਤੇ ਟੈਸਟਿੰਗ ਵਿੱਚ ਬਹੁ-ਭਾਸ਼ਾ ਨੂੰ ਉਤਸ਼ਾਹਿਤ ਕਰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੰਗਰੇਜ਼ੀ ਵਿੱਚ ਯੋਗਤਾ ਦੀ ਕਮੀ ਕਿਸੇ ਵੀ ਵਿਦਿਆਰਥੀ ਦੀ ਵਿਦਿਅਕ ਤਰੱਕੀ ਵਿੱਚ ਰੁਕਾਵਟ ਨਾ ਪਵੇ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਜ ਬੁਨਿਆਦੀ ਪੱਧਰ 'ਤੇ ਦੋਭਾਸ਼ੀ ਅਤੇ ਤਿੰਨ ਭਾਸ਼ਾਈ ਪਾਠ ਪੁਸਤਕਾਂ ਪ੍ਰਕਾਸ਼ਿਤ ਕਰ ਰਹੇ ਹਨ ਅਤੇ ਦੀਕਸ਼ਾ ਪਲੇਟਫਾਰਮ 'ਤੇ ਸਮੱਗਰੀ 33 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਗਈ ਹੈ। ਮੈਨੂੰ ਯਕੀਨ ਹੈ ਕਿ ਇਹ ਭਾਰਤ ਵਿੱਚ ਉੱਚ ਸਿੱਖਿਆ ਦੇ ਲੋਕਤੰਤਰੀਕਰਨ ਵਿੱਚ ਬਹੁਤ ਚੰਗਾ ਹੋਵੇਗਾ।
ਜਦੋਂ ਵੀ ਮੈਂ ਐੱਨਈਪੀ ਦੇ ਵਿਸ਼ੇ 'ਤੇ ਵਿਚਾਰ ਕਰਦਾ ਹਾਂ, ਮੈਂ ਹਮੇਸ਼ਾ ਇਹ ਪ੍ਰਤੀਬਿੰਬਤ ਕਰਦਾ ਹਾਂ ਕਿ ਜਗਦੀਸ਼ ਚੰਦਰ ਬੋਸ ਵਰਗੇ ਮਹਾਨ ਬਹੁ ਪ੍ਰਤਿਭਾ ਵਿਗਿਆਨੀ, ਜੀਵ-ਵਿਗਿਆਨੀ, ਭੌਤਿਕ ਵਿਗਿਆਨੀ, ਬਨਸਪਤੀ ਵਿਗਿਆਨੀ ਅਤੇ ਵਿਗਿਆਨਕ ਗਲਪ ਦੇ ਲੇਖਕ, ਨੇ ਗਿਆਨ ਦੀ ਲਚਕਤਾ ਅਤੇ ਪਹੁੰਚ ਦੀ ਸ਼ਲਾਘਾ ਕੀਤੀ ਹੋਵੇਗੀ ਜੋ ਇਸਨੂੰ ਉਤਸ਼ਾਹਿਤ ਕਰਦੀ ਹੈ। ਮੈਨੂੰ ਯਕੀਨ ਹੈ ਕਿ ਐੱਨਈਪੀ ਭਵਿੱਖ ਵਿੱਚ ਹੋਰ ਬਹੁਤ ਸਾਰੇ ਜਗਦੀਸ਼ ਚੰਦਰ ਬੋਸ ਲਈ ਰਾਹ ਪੱਧਰਾ ਕਰੇਗੀ।
ਹਾਲਾਂਕਿ ਕੋਈ ਵੀ ਸ਼ੁੱਧ ਵਿਗਿਆਨ ਦੇ ਮਹੱਤਵ ਤੋਂ ਇਨਕਾਰ ਨਹੀਂ ਕਰ ਸਕਦਾ, ਪਰ ਭਾਰਤ ਵਰਗੇ ਦੇਸ਼ ਲਈ ਸਮਾਜਿਕ ਅਤੇ ਆਰਥਿਕ ਤੌਰ 'ਤੇ ਸੰਬੰਧਿਤ ਨਤੀਜਿਆਂ ਲਈ ਖੋਜ ਦੀ ਵਰਤੋਂ ਕਰਨ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ, 'ਅਕਾਦਮਿਕਤਾ, ਉਦਯੋਗ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਸਹਿਯੋਗ' 'ਤੇ ਏਜੰਡਾ ਬਿੰਦੂ ਬਹੁਤ ਢੁਕਵਾਂ ਹੈ। ਭਾਰਤ ਵਿੱਚ ਅਜਿਹੀਆਂ ਬਹੁਤ ਸਾਰੀਆਂ ਪਹਿਲਕਦਮੀਆਂ ਹਨ ਜੋ ਦੋਵਾਂ ਤਰੀਕਿਆਂ ਨਾਲ ਕੰਮ ਕਰ ਰਹੀਆਂ ਹਨ - ਖੋਜ ਦੇ ਲਾਭਾਂ ਨੂੰ ਮਾਰਕੀਟ ਵਿੱਚ ਲੈ ਕੇ ਜਾਣਾ ਅਤੇ ਮਾਰਕੀਟ ਦੀ ਮੁਹਾਰਤ ਨੂੰ ਅਕਾਦਮਿਕਤਾ ਵਿੱਚ ਲਿਆਉਣਾ। ਇਸ ਤੋਂ ਇਲਾਵਾ, ਏਆਈਸੀਟੀਈ - ਆਈਐੱਨਏਈ - ਵਿਜ਼ਿਟਿੰਗ ਸਕਾਲਰਸ਼ਿਪ ਸਕੀਮ ਸੰਸਥਾ ਵਿੱਚ ਬਜ਼ਾਰ ਦੀ ਮੁਹਾਰਤ ਲਿਆਉਂਦੀ ਹੈ। ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਉਚਿਤ ਤੌਰ 'ਤੇ 'ਉਦਯੋਗ ਸਬੰਧਤ ਆਰ ਅਤੇ ਡੀ' ਲਈ ਪ੍ਰਦਾਨ ਕਰਦਾ ਹੈ। ਮੈਨੂੰ ਯਕੀਨ ਹੈ ਕਿ ਇਸ ਕਾਨਫਰੰਸ ਦੌਰਾਨ ਵਿਚਾਰ-ਵਟਾਂਦਰਾ ਸਾਨੂੰ ਇਸ ਖੇਤਰ ਦੀ ਬਿਹਤਰ ਸਮਝ ਪ੍ਰਦਾਨ ਕਰੇਗਾ ਅਤੇ ਇਸਦੀ ਸਹੂਲਤ ਲਈ ਹੋਰ ਨੀਤੀਗਤ ਵਿਕਾਸ ਵਿੱਚ ਵੀ ਮਦਦ ਕਰੇਗਾ।
ਪ੍ਰਵਾਨਿਤ ਵਿਸ਼ਵਾਸਾਂ 'ਤੇ ਸਵਾਲ ਉਠਾਉਣਾ ਅਤੇ ਲਹਿਰਾਂ ਦੇ ਵਿਰੁੱਧ ਵਹਿਣਾ ਅਕਸਰ ਮਨੁੱਖੀ ਤਰੱਕੀ ਦਾ ਅਧਾਰ ਰਿਹਾ ਹੈ। ਹਾਲਾਂਕਿ, ਬੇਮਿਸਾਲ ਤਕਨੀਕੀ ਤਰੱਕੀ ਦੇ ਯੁੱਗ ਵਿੱਚ, ਇਹ ਕੇਵਲ ਵਿਅਕਤੀਗਤ ਪ੍ਰਤਿਭਾ ਹੀ ਨਹੀਂ ਹੈ, ਸਗੋਂ ਸਹਾਇਤਾ ਪ੍ਰਣਾਲੀਆਂ ਵੀ ਹਨ ਜੋ ਅਜਿਹੀ ਤਰੱਕੀ ਦੀ ਸਹੂਲਤ ਦਿੰਦੀਆਂ ਹਨ। ਇਹ ਮਨੁੱਖੀ ਬੁੱਧੀ ਦੀ ਇੱਕ ਪੂਲਿੰਗ ਹੈ, ਜਿਸ ਨੇ ਇਸ ਤਰਲ ਵਾਤਾਵਰਣ ਦੀ ਅਗਵਾਈ ਕੀਤੀ ਹੈ। ਜਦੋਂ ਮੈਂ 'ਐਜੂਕੇਸ਼ਨ ਐਂਡ ਰਿਸਰਚ ਇਨ ਐਮਰਜਿੰਗ ਐਂਡ ਡਿਸਰਪਟਿਵ ਟੈਕਨਾਲੋਜੀਜ਼' ਵਿਸ਼ੇ ਨੂੰ ਨੋਟ ਕੀਤਾ, ਤਾਂ ਇਹ ਉਹੀ ਵਿਚਾਰ ਸੀ ਜਿਸ ਨੇ ਮੇਰੇ ਦਿਮਾਗ ਨੂੰ ਅਚਾਨਕ ਸੋਚਣ ਲਈ ਮਜ਼ਬੂਰ ਕੀਤਾ। ਮੈਨੂੰ ਯਕੀਨ ਹੈ ਕਿ ਇੱਥੇ ਸਾਡੀਆਂ ਚਰਚਾਵਾਂ ਉੱਚ ਸਿੱਖਿਆ ਦੇ ਇਸ ਬਹੁਤ ਹੀ ਢੁਕਵੇਂ ਪਹਿਲੂ ਬਾਰੇ ਸਾਡੀ ਸਮਝ ਨੂੰ ਵਧਾਉਣਗੀਆਂ।
ਮੈਨੂੰ ਇਥੇ ਐੱਨਈਪੀ ਦੇ ਅਧੀਨ ਪਹਿਲਕਦਮੀਆਂ 'ਤੇ ਵਾਪਸ ਜਾਣਾ ਚਾਹੀਦਾ ਹੈ। ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਸਟਾਰਟ-ਅੱਪਸ ਅਤੇ ਇਨੋਵੇਸ਼ਨ ਦੇ ਇੱਕ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ, 28 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਲਗਭਗ 2,775 ਸੰਸਥਾਗਤ ਨਵੀਨਤਾ ਕੌਂਸਲਾਂ ਦੀ ਸਥਾਪਨਾ ਕੀਤੀ ਗਈ ਹੈ। ਮੈਨੂੰ ਯਕੀਨ ਹੈ ਕਿ ਇਹ ਉੱਚ ਸਿੱਖਿਆ ਦੀਆਂ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਸਮਾਜਿਕ ਤੌਰ 'ਤੇ ਢੁਕਵੀਂ ਸਾਂਝੇਦਾਰੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਬਹੁਤ ਕਦਮ ਚੁੱਕਣਗੇ। ਮੈਨੂੰ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਨਵੀਨਤਾ ਦੇ ਸੱਭਿਆਚਾਰ ਨੂੰ ਬਣਾਉਣ ਲਈ ਸਾਡੇ ਯਤਨਾਂ ਨੇ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ 2014 ਵਿੱਚ 76 ਤੋਂ ਵੱਧ ਕੇ 2021 ਵਿੱਚ 46 ਹੋ ਗਈ ਹੈ। ਹਾਲਾਂਕਿ, ਨਵੀਨਤਾ ਅਤੇ ਉੱਦਮਤਾ ਦੇ ਸੱਭਿਆਚਾਰ ਵਿੱਚ ਸੁਧਾਰ ਕਰਨ ਲਈ ਭਾਰਤ, ਸਾਨੂੰ ਪੇਟੈਂਟ ਲਈ ਫਾਈਲਿੰਗ ਨੂੰ ਉਤਸ਼ਾਹਿਤ ਕਰਨ ਅਤੇ ਇਸ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੀ ਲੋੜ ਹੈ।
ਅਸੀਂ ਭਾਰਤ ਵਿੱਚ ਉੱਚ ਸਿੱਖਿਆ ਲਈ ਨਿਰਧਾਰਿਤ ਕਈ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਸਬੰਧ ਵਿੱਚ ਸੰਸਥਾਵਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜ਼ਰੂਰ ਵਿਚਾਰਾਂਗੇ। ਮੈਂ ਸਮਝਦਾ ਹਾਂ ਕਿ ਦਰਪੇਸ਼ ਬਹੁਤ ਸਾਰੀਆਂ ਚੁਣੌਤੀਆਂ ਨੂੰ ਇਕੱਲੇ ਸੰਸਥਾਵਾਂ ਦੁਆਰਾ ਹੱਲ ਨਹੀਂ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਨੀਤੀ-ਪੱਧਰ ਦੀਆਂ ਤਬਦੀਲੀਆਂ ਜਾਂ ਸਹਾਇਤਾ ਦੀ ਲੋੜ ਹੈ। ਇਸ ਸਬੰਧ ਵਿੱਚ, ਮੈਂ ਜਾਣਦਾ ਹਾਂ ਕਿ ਮੰਤਰੀ ਅਤੇ ਉਨ੍ਹਾਂ ਦੀ ਟੀਮ ਉੱਚ ਸਿੱਖਿਆ ਦੇ ਵਿਕਾਸ ਲਈ ਇੱਕ ਅਨੁਕੂਲ ਮਾਹੌਲ ਯਕੀਨੀ ਬਣਾਉਣ ਲਈ ਢਾਂਚਾਗਤ ਮੁੱਦਿਆਂ ਨੂੰ ਸਰਗਰਮੀ ਨਾਲ ਹੱਲ ਕਰ ਰਹੀ ਹੈ। ਇਸ ਦੇ ਨਾਲ ਹੀ, ਜਿਵੇਂ ਕਿ ਮੈਂ ਹਮੇਸ਼ਾ ਸੁਝਾਅ ਦਿੰਦਾ ਹਾਂ, ਸਮਾਂ ਸੀਮਾ ਦੀ ਪਾਲਣਾ ਕਰਨ ਨਾਲ ਸੰਸਥਾਵਾਂ ਬਹੁਤ ਸਾਰੇ ਮੁੱਦਿਆਂ ਜਿਵੇਂ ਕਿ ਫੈਕਲਟੀ ਦੀ ਕਮੀ ਨੂੰ ਦੂਰ ਕਰ ਸਕਦੀਆਂ ਹਨ। ਅਸਲ ਵਿੱਚ, ਮੈਨੂੰ ਇਹ ਸੁਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੀਆਂ ਸੰਸਥਾਵਾਂ ਵਿੱਚ ਵਿਜ਼ਿਟਿੰਗ ਫੈਕਲਟੀ ਸਿਸਟਮ ਕਿੰਨੇ ਮਜ਼ਬੂਤ ਹਨ। ਇਸੇ ਤਰ੍ਹਾਂ, ਮੈਂ ਇਹ ਜਾਣਨ ਵਿੱਚ ਵੀ ਦਿਲਚਸਪੀ ਰੱਖਦਾ ਹਾਂ ਕਿ ਐੱਲਈਏਪੀ ਵਰਗੇ ਪ੍ਰੋਗਰਾਮ ਕਿਵੇਂ ਅੱਗੇ ਵਧ ਰਹੇ ਹਨ।
ਤੁਹਾਡੀ ਭੂਮਿਕਾ ਤੋਂ ਕੁਝ ਵੀ ਲਾਂਭੇ ਕੀਤੇ ਬਿਨਾਂ ਮੈਂ ਇਹੀ ਕਹਾਂਗਾ ਕਿ ਕੁਦਰਤ ਸਾਡੇ ਸਾਹਮਣੇ ਸਭ ਤੋਂ ਵਧੀਆ ਅਧਿਆਪਕ ਹੈ। ਜਿਵੇਂ ਕੁਦਰਤ ਇੱਕ ਜੁੜੀ ਹੋਈ ਅਤੇ ਨਿਰੰਤਰ ਵਿਕਾਸ ਪ੍ਰਕਿਰਿਆ ਨੂੰ ਯਕੀਨੀ ਬਣਾਉਂਦੀ ਹੈ। ਸਕੂਲੀ ਸਿੱਖਿਆ ਅਤੇ ਉੱਚ ਅਤੇ ਕਿੱਤਾਮੁਖੀ ਸਿੱਖਿਆ ਨੂੰ ਜੋੜਨਾ, ਜੋ ਕਿ ਇਸ ਕਾਨਫਰੰਸ ਦੇ ਏਜੰਡੇ ਦਾ ਹਿੱਸਾ ਹੈ, ਕੁਦਰਤ ਦੇ ਇਸ ਪਹਿਲੂ ਨੂੰ ਦਰਸਾਉਂਦਾ ਹੈ। ਇਹ ਫਿਰ ਕੁਝ ਅਜਿਹਾ ਹੈ ਐੱਨਈਪੀ ਵਿੱਚ ਜਿਸ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸਿਸਟਮ ਨੂੰ ਅਜਿਹੇ ਤਰੀਕੇ ਨਾਲ ਸਿੱਖਿਆ ਦੇਣੀ ਚਾਹੀਦੀ ਹੈ ਜੋ ਨਾ ਸਿਰਫ਼ ਗਿਆਨ ਨੂੰ ਵਧਾਉਂਦਾ ਹੈ, ਸਗੋਂ ਇੱਕ ਸੰਪੂਰਨ ਅਤੇ ਉਪਯੋਗੀ ਜੀਵਨ ਜਿਊਣ ਲਈ ਹੁਨਰ ਵੀ ਪ੍ਰਦਾਨ ਕਰਦਾ ਹੈ। ਸਕੂਲ ਨੀਂਹ ਰੱਖਦਾ ਹੈ, ਪਰ ਇਹ ਇੱਕ ਵਿਦਿਆਰਥੀ ਨੂੰ ਉੱਚ ਜਾਂ ਕਿੱਤਾਮੁਖੀ ਸਿੱਖਿਆ ਵੱਲ ਲੈ ਜਾਣਾ ਚਾਹੀਦਾ ਹੈ, ਜੋ ਯੋਗਤਾ ਅਤੇ ਇੱਛਾਵਾਂ ਦੋਵਾਂ ਨੂੰ ਪੂਰਾ ਕਰਦਾ ਹੈ। ਮੈਨੂੰ ਯਕੀਨ ਹੈ ਕਿ ਇੱਥੇ ਵਿਚਾਰ-ਵਟਾਂਦਰੇ ਸਾਨੂੰ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਕੁਦਰਤ ਇੰਨੀ ਆਸਾਨੀ ਨਾਲ ਕੀ ਕਰਦੀ ਹੈ। ਮੈਂ ਇਸ ਵਿਸ਼ੇ ਦੀ ਮਹੱਤਤਾ ਨੂੰ ਮਹਿਸੂਸ ਕਰਦਾ ਹਾਂ ਕਿਉਂਕਿ ਸਾਡੇ ਵਿੱਚੋਂ ਹਰ ਇੱਕ ਜੀਵਨ ਦੇ ਪੜਾਵਾਂ ਵਿੱਚੋਂ ਗੁਜ਼ਰਿਆ ਹੈ, ਜਿੱਥੇ ਅਸੀਂ ਕੀ ਪੜ੍ਹਦੇ ਹਾਂ ਅਤੇ ਜਿਸ ਦੀ ਅਸੀਂ ਇੱਛਾ ਰੱਖਦੇ ਹਾਂ ਜਾਂ ਕੀ ਲੋੜ ਹੈ, ਉਹ ਅਲੱਗ ਹੋਏ ਦਿਖਾਈ ਦਿੰਦੇ ਹਨ। ਮੈਨੂੰ ਯਕੀਨ ਹੈ ਕਿ ਅੱਜ ਦੀ ਚਰਚਾ ਅਜਿਹੇ ਮਤਭੇਦ ਨੂੰ ਘਟਾਉਣ ਲਈ ਰਾਹ ਪੱਧਰਾ ਕਰੇਗੀ।
ਇਸ ਤੋਂ ਪਹਿਲਾਂ ਕਿ ਮੈਂ ਸਮਾਪਤ ਕਰਾਂ, ਮੈਂ ਇੱਕ ਵਾਰ ਫਿਰ ਵਿਚਾਰ-ਵਟਾਂਦਰੇ ਲਈ ਚੁਣੇ ਗਏ ਵਿਸ਼ਿਆਂ ਦੀ ਸਾਰਥਕਤਾ ਨੂੰ ਸਵੀਕਾਰ ਕਰਦਾ ਹਾਂ। ਉਹ ਉਸ ਸੰਭਾਵਨਾ ਨੂੰ ਦਰਸਾਉਂਦੇ ਹਨ, ਜਿਸ ਨੂੰ ਅਸੀਂ ਮਹਿਸੂਸ ਕਰਨ ਦੀ ਉਮੀਦ ਕਰਦੇ ਹਾਂ। ਮੈਨੂੰ ਯਕੀਨ ਹੈ ਕਿ ਗੱਲਬਾਤ ਉੱਚ ਪੱਧਰੀ ਹੋਵੇਗੀ। ਮੈਨੂੰ ਇਹ ਵੀ ਯਕੀਨ ਹੈ ਕਿ ਅਸੀਂ ਸਾਰੇ ਇੱਥੇ ਮੌਜੂਦ ਹਾਂ ਅਤੇ ਜਿਹੜੇ ਲੋਕ ਅਸਲ ਵਿੱਚ ਜੁੜੇ ਹੋਏ ਹਨ, ਉਨ੍ਹਾਂ ਨੂੰ ਸੈਸ਼ਨਾਂ ਤੋਂ ਬਹੁਤ ਲਾਭ ਮਿਲੇਗਾ। ਇਸ ਕਾਨਫ਼ਰੰਸ ਦੀ ਉਪਯੋਗਤਾ ਦਾ ਸਬੂਤ, ਹਾਲਾਂਕਿ ਕੀਤੀਆਂ ਗਈਆਂ ਕਾਰਵਾਈਆਂ ਅਤੇ ਇਸ ਦੇ ਨਤੀਜਿਆਂ ਤੋਂ ਦੇਖਿਆ ਜਾਵੇਗਾ।
ਮੈਂ ਕਾਨਫਰੰਸ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਵਿੱਚ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।
ਤੁਹਾਡਾ ਧੰਨਵਾਦ,
ਜੈ ਹਿੰਦ!
****
ਡੀਐੱਸ/ਬੀਐੱਮ
(Release ID: 1832425)
Visitor Counter : 161