ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਬਿਹਾਰ ਵਿੱਚ ਕੁੱਲ 13,585 ਕਰੋੜ ਰੁਪਏ ਦੀ ਲਾਗਤ ਵਾਲੀ 15 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਸ਼ੁਭਾਰੰਭ ਅਤੇ ਨੀਂਹ ਪੱਥਰ ਰੱਖਿਆ
Posted On:
07 JUN 2022 5:45PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਬਿਹਾਰ ਵਿੱਚ ਪਟਨਾ ਅਤੇ ਹਾਜੀਪੁਰ ਵਿੱਚ ਕੁੱਲ 13,585 ਕਰੋੜ ਰੁਪਏ ਲਾਗਤ ਦੀ 15 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਇਸ ਅਵਸਰ ‘ਤੇ ਸ਼੍ਰੀ ਗਡਕਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਤਮਾ ਗਾਂਧੀ ਸੇਤੂ ਬਿਹਾਰ ਦੀ ਜੀਵਨ ਰੇਖਾ ਹੈ ਜੋ ਉੱਤਰੀ ਅਤੇ ਦੱਖਣੀ ਬਿਹਾਰ ਨੂੰ ਜੋੜਦਾ ਹੈ। ਇਸ ਸੁਪਰ ਸਟ੍ਰਕਚਰ ਰਿਪਲੈਸਮੇਂਟ ਪ੍ਰੋਜੈਕਟ ਨਾਲ, ਮਹਾਤਮਾ ਗਾਂਧੀ ਸੇਤੂ ਪਾਰ ਕਰਨ ਵਿੱਚ ਲਗਣ ਵਾਲਾ 2 ਤੋਂ 3 ਘੰਟੇ ਦਾ ਸਮੇਂ ਘਟਾਕੇ 5 ਤੋਂ 10 ਮਿੰਟ ਤੱਕ ਰਹਿ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਛਪਰਾ –ਗੋਪਾਲਗੰਜ ਨੂੰ 4 ਬਾਈਪਾਸ ਦੇ ਨਾਲ 2 ਲੇਨ ਦਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਆਵਾਜਾਈ ਲਈ ਬਾਈਪਾਸ ਰਾਹੀਂ ਰਾਜਮਾਰਗ ਤੋਂ ਗੁਜਰਨਾ ਸੰਭਵ ਹੋਵੇਗਾ। ਇਸ ਨਾਲ ਸ਼ਹਿਰ ਨੂੰ ਆਵਾਜਾਈ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਕੇਂਦਰੀ ਮੰਤਰੀ ਨੇ ਕਿਹਾ ਉਮਾਗਾਂਵ ਨੂੰ ਜਾਣ ਵਾਲਾ ਰਸਤਾ ਸਿੱਧੇ ਧਾਰਮਿਕ ਸਥਾਨਾਂ ਉੱਚਚੈਠ ਭਗਵਤੀ ਅਤੇ ਮਹਿਸ਼ੀ ਤਾਰਾਪੀਠ ਨੂੰ ਜੋੜੇਗਾ। ਔਰੰਗਾਬਾਦ-ਚੋਰਦਾਹਾ ਸੈਕਸ਼ਨ ਦੇ 6 ਲੇਨ ਦੇ ਮਾਰਗ ਨਾਲ ਉੱਤਰ ਪ੍ਰਦੇਸ਼, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਨਾਲ ਬਿਹਾਰ ਦੇ ਸੰਪਰਕ ਵਿੱਚ ਸੁਧਾਰ ਹੋਵੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਮੁੰਗੇਹ-ਭਾਗਲਪੁਰ-ਮਿਰਜਾਚੌਕੀ ਸੈਕਸ਼ਨ ਦੇ 4 ਲੇਨ ਦੇ ਮਾਰਗ ਨਾਲ ਇਸ ਖੇਤਰ ਦੇ ਕਿਸਾਨਾਂ ਨੂੰ ਆਪਣੀ ਫਸਲ ਦੇਸ਼ ਦੇ ਦੂਜੇ ਹਿੱਸਿਆਂ ਤੱਕ ਪਹੁੰਚਾਉਣ ਦੀ ਸਹੂਲੀਅਤ ਮਿਲੇਗੀ, ਜਿਸ ਨਾਲ ਕਿਸਾਨਾਂ ਦੀ ਆਮਦਨੀ ਵਧੇਗੀ।
ਉਨ੍ਹਾਂ ਕਿਹਾ ਕਿ ਐੱਨਐੱਚ-80 ‘ਤੇ ਬਣ ਰਹੀ 2 ਲੇਨ ਦੀ ਸੜਕ ਨਾਲ ਬਿਹਾਰ, ਸਾਹਿਬਗੰਜ ਅਤੇ ਅਸਾਮ ਨੂੰ ਅੰਤਰਰਾਸ਼ਟਰੀ ਜਲਮਾਰਗ ਟਰਮੀਨਲ ਨਾਲ ਜੋੜਣ ਨਾਲ ਲੌਜੀਸਟਿਕ ਦੀ ਲਾਗਤ ਵਿੱਚ ਕਮੀ ਆਵੇਗੀ। ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਦੇ ਇਲਾਵਾ, ਬੇਗੂਸਰਾਏ ਏਲੀਵੇਟੇਡ ਫਲਾਈਓਵਰ, ਜਯਨਗਰ ਬਾਈਪਾਸ ਆਰਓਬੀ ਨਾਲ ਆਵਾਜਾਈ ਸੁਵਿਧਾਜਨਕ ਹੋਵੇਗਾ ਅਤੇ ਲੇਵਲ ਕਰਾਸਿੰਗ ‘ਤੇ ਲਗਣ ਵਾਲੇ ਲੰਬੇ ਜਾਮਾਂ ਤੋਂ ਮੁਕਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕਾਯਮਨਗਰ ਤੋਂ ਆਰਾ 4 ਲੇਨ ਮਾਰਗ ਦੇ ਨਿਰਮਾਣ ਦੇ ਨਾਲ, ਆਰਾ ਲਈ ਆਵਾਜਾਈ ਅਸਾਨ ਹੋ ਜਾਵੇਗਾ।
**********
ਐੱਮਜੇਪੀਐੱਸ
(Release ID: 1832114)
Visitor Counter : 161