ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਉੱਤਰ ਪ੍ਰਦੇਸ਼ ਵਿਧਾਨ ਮੰਡਲ ਦੇ ਦੋਨਾਂ ਸਦਨਾਂ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ


ਲੋਕਤੰਤਰ ਵਿੱਚ ਸੱਤਾ ਪੱਖ ਅਤੇ ਵਿਰੋਧੀ ਪੱਖ ਦੀਆਂ ਵਿਚਾਰਧਾਰਾਵਾਂ ਵਿੱਚ ਮਤਭੇਦ ਹੋ ਸਕਦੇ ਹਨ, ਲੇਕਿਨ ਦੋਨਾਂ ਪੱਖਾਂ ਦੇ ਦਰਮਿਆਨ ਦੁਸ਼ਮਣੀ ਨਹੀਂ ਹੋਣੀ ਚਾਹੀਦੀ ਹੈ: ਰਾਸ਼ਟਰਪਤੀ ਕੋਵਿੰਦ

Posted On: 06 JUN 2022 1:51PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ  (6 ਜੂਨ,  2022 )  ਲਖਨਊ ਵਿੱਚ ਉੱਤਰ ਪ੍ਰਦੇਸ਼ ਵਿਧਾਨ ਮੰਡਲ  ਦੇ ਦੋਨਾਂ ਸਦਨਾਂ  ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ ।

ਇਸ ਮੌਕੇ ਉੱਤੇ ਆਪਣੇ ਸੰਬੋਧਨ ਵਿੱਚ,  ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਦੁਨੀਆ  ਦੇ ਸਭ ਤੋਂ ਵੱਡੇ ਲੋਕਤੰਤਰ ਦੇ ਸਭ ਤੋਂ ਵੱਡੇ ਰਾਜ ਦੇ ਵਿਧਾਨ ਮੰਡਲ ਦੇ ਮੈਬਰਾਂ ਨੂੰ ਸੰਬੋਧਨ ਕਰਦੇ ਹੋਏ ਬਹੁਤ ਪ੍ਰਸੰਨਤਾ ਹੋ ਰਹੀ ਹੈ। ਸ਼੍ਰੀ ਕੋਵਿੰਦ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਸਮਾਜਿਕ,  ਸੱਭਿਆਚਾਰਕਆਰਥਿਕ ਅਤੇ ਭੂਗੋਲਿਕ ਵਿਵਿਧਤਾ ਇਸ ਦੇ ਲੋਕਤੰਤਰ ਨੂੰ ਹੋਰ ਵੀ ਸਮ੍ਰਿੱਧ ਬਣਾਉਂਦੀ ਹੈ।  ਰਾਸ਼ਟਰਪਤੀ ਨੇ ਕਿਹਾ ਕਿ ਇਸ ਰਾਜ ਦੀ 20 ਕਰੋੜ ਤੋਂ ਅਧਿਕ ਦੀ ਆਬਾਦੀਅਨੇਕਤਾ ਵਿੱਚ ਏਕਤਾ ਦਾ ਬਹੁਤ ਵਧੀਆ ਉਦਾਹਰਣ ਪੇਸ਼ ਕਰਦੀ ਹੈ ।

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰ ਬਾਬਾ ਸਾਹੇਬ ਭੀਮਰਾਓ ਅੰਬੇਡਕਰ ਕਿਹਾ ਕਰਦੇ ਸਨ ਕਿ ਅਸੀਂ ਭਾਰਤੀ ਲੋਕਤੰਤਰ ਦੇ ਬੀਜ ਪੱਛਮੀ ਦੇਸ਼ਾਂ ਤੋਂ ਪ੍ਰਾਪਤ ਨਹੀਂ ਕੀਤੇ ਹਨ ,  ਬਲਕਿ ਇਹ ਭਗਵਾਨ ਬੁੱਧ  ਦੇ ਸਮੇਂ ਵਿੱਚ ਗਠਿਤ ਸੰਘਾਂ ਦੇ ਕੰਮਕਾਜ ਵਿੱਚ ਦਿਖਾਈ ਦਿੰਦਾ ਹੈ।  ਸ਼੍ਰੀ ਕੋਵਿੰਦ ਨੇ ਕਿਹਾ ਕਿ ਪ੍ਰਾਚੀਨ ਕਾਲ ਵਿੱਚ ਵੀ ਕੌਸ਼ਾੰਬੀ ਅਤੇ ਸ਼ਰਾਵਸਤੀ ਵਿੱਚ ਅਜਿਹੀਆਂ ਲੋਕੰਤ੍ਰਿਕ ਵਿਵਸਥਾਵਾਂ ਦੀਆਂ ਉਦਾਹਰਣ ਸਨ,  ਜਿਨ੍ਹਾਂ ਦੀ ਚਰਚਾ ਡਾਕਟਰ ਅੰਬੇਡਕਰ ਨੇ ਸੰਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਵਿੱਚ ਕੀਤੀ ਸੀ।  ਰਾਸ਼ਟਰਪਤੀ ਨੇ ਕਿਹਾ ਕਿ ਸਦਨ ਵਿੱਚ ਮੌਜੂਦ ਜਨਪ੍ਰਤੀਨਿਧੀ ਉਸ ਪ੍ਰਾਚੀਨ ਲੋਕਤਾਂਤ੍ਰਰਿਕ ਵਿਰਾਸਤ  ਦੇ ਵਾਰਿਸ ਹਨ।  ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਸਭ ਦੇ ਲਈ ਗਰਵ ਦੀ ਗੱਲ ਹੈ ਲੇਕਿਨ ਨਾਲ ਹੀ ਉਨ੍ਹਾਂ ਉੱਤੇ ਭਗਵਾਨ ਬੁੱਧ ਅਤੇ ਡਾਕਟਰ ਅੰ‍ਬੇਡਕਰ  ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਦਾ ਫਰਜ ਵੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਰਤਮਾਨ ਵਿਧਾਨ ਮੰਡਲ ਵਿੱਚ ਸਮਾਜ ਦੇ ਕਈ ਵਰਗਾਂ ਦਾ ਪ੍ਰਤੀਨਿਧੀਤਵ ਬਹੁਤ ਵਿਆਪਕ ਹੋ ਗਿਆ ਹੈ ਜੋ ਸਮਾਜਿਕ ਸਮਾਵੇਸ਼ ਦੀ ਦ੍ਰਿਸ਼ਟੀ ਤੋਂ ਇੱਕ ਚੰਗੀ ਉਪਲਬਧੀ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਮਹਿਲਾ ਮੈਬਰਾਂ ਦੀ ਸੰਖਿਆ 47 ਹੈ,  ਜੋ ਕੁੱਲ 403 ਮੈਬਰਾਂ ਦਾ ਲਗਭਗ 12 ਪ੍ਰਤੀਸ਼ਤ ਹੈ।  ਇਸੇ ਪ੍ਰਕਾਰ ਉੱਤਰ ਪ੍ਰਦੇਸ਼ ਵਿਧਾਨ ਪਰਿਸ਼ਦ  ਦੇ ਵਰਤਮਾਨ 91 ਮੈਬਰਾਂ ਵਿੱਚੋਂ ਮਹਿਲਾਵਾਂ ਦੀ ਸੰਖਿਆ ਕੇਵਲ ਪੰਜ ਹੈ,  ਜੋ ਅੱਜ ਦੀ ਸਥਿਤੀ ਵਿੱਚ ਲਗਭਗ 5.5 ਪ੍ਰਤੀਸ਼ਤ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਪ੍ਰਤੀਨਿਧੀਤਵ ਨੂੰ ਵਧਾਉਣ ਦੀਆਂ ਬੇਹੱਦ ਸੰਭਾਵਨਾਵਾਂ ਹਨ।  ਸ਼੍ਰੀ ਕੋਵਿੰਦ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨੇ ਸੁਤੰਤਰ ਭਾਰਤ ਵਿੱਚ ਪਹਿਲੀ ਮਹਿਲਾ ਮੁੱਖ ਮੰਤਰੀ ਦੀ ਚੋਣ ਦੇ ਨਾਲ ਇਤਿਹਾਸ ਰਚ ਦਿੱਤਾ ਸੀ।  ਉਸ ਇਤਿਹਾਸਿਕ ਘਟਨਾ ਨੂੰ ਮਹਿਲਾ ਸਸ਼ਕਤੀਕਰਣ ਦੀ ਆਰੰਭਿਕ ਉਦਾਹਰਣ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਅਤੇ ਉੱਤਰ ਪ੍ਰਦੇਸ਼ ਨੂੰ ਮਹਿਲਾ ਸਸ਼ਕਤੀਕਰਣ ਵਿੱਚ ਮੋਹਰੀ ਰਾਜ ਬਣਨਾ ਚਾਹੀਦਾ ਹੈ ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਅਨਾਜ ਉਤਪਾਦਨ ਵਿੱਚ ਉੱਤਰ ਪ੍ਰਦੇਸ਼ ਦਾ ਪਹਿਲਾਂ ਸਥਾਨ ਹੈ।  ਇਸ ਤਰ੍ਹਾਂ,  ਇਹ ਅੰਬ,  ਆਲੂ ,  ਗੰਨਾ ਅਤੇ ਦੁੱਧ  ਦੇ ਉਤਪਾਦਨ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ਉੱਤੇ ਹੈ।  ਸ਼੍ਰੀ ਕੋਵਿੰਦ ਨੇ ਕਿਹਾ ਕਿ ਹਾਲ ਦੇ ਸਾਲਾਂ ਵਿੱਚ,  ਰਾਜ ਵਿੱਚ ਸੜਕ ,  ਰੇਲ ਅਤੇ ਹਵਾਈ ਸੰਪਰਕ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ।  ਉੱਤਰ ਪ੍ਰਦੇ  ਦੇ ਪ੍ਰਤਿਭਾਸ਼ੀਲ ਯੁਵਾ ਦੂਜੇ ਰਾਜਾਂ ਅਤੇ ਵਿਦੇਸ਼ਾਂ ਵਿੱਚ ਆਰਥਿਕ ਪ੍ਰਗਤੀ ਦੇ ਮਾਨਦੰਡ ਸਥਾਪਿਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਸੈਰ-ਸਪਾਟਾ,  ਫੂਡ ਪ੍ਰੋਸੈੱਸਿੰਗ,  ਸੂਚਨਾ ਟੈਕਨੋਲੋਜੀ ਅਤੇ ਸ਼ਹਿਰੀ ਵਿਕਾਸ ਦੀਆਂ ਬੇਹੱਦ ਸੰਭਾਵਨਾਵਾਂ ਹਨ।  ਰਾਸ਼ਟਰਪਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਉਪਜਾਊ ਭੂਮੀ ਅਤੇ ਖੇਤੀਬਾੜੀ ਲਈ ਅਨੁਕੂਲ ਕੁਦਰਤੀਪਰਿਸਥਿਤੀਆਂ ਨੂੰ ਦੇਖਦੇ ਹੋਏਖੇਤੀਬਾੜੀ ਵਿੱਚ ਉਤਪਾਦਨ ਦੇ ਨਾਲ - ਨਾਲ ਉਤਪਾਦਕਤਾ ਅਤੇ ਖੇਤੀਬਾੜੀ ਅਧਾਰਿਤ ਉੱਦਮਾਂ ਉੱਤੇ ਅਧਿਕ ਧਿਆਨ ਕੇਂਦ੍ਰਿਤ ਕਰਕੇ ਰਾਜ ਦੀ ਆਰਥਿਕ ਸਥਿਤੀ ਵਿੱਚ ਵੱਡੇ ਬਦਲਾਅ ਕੀਤੇ ਜਾ ਸਕਦੇ  ਹਨ ।

ਸ਼੍ਰੀ ਕੋਵਿੰਦ ਨੇ ਇਸ ਤੱਥ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਮੰਡਲ  ਦੇ ਸੱਤਾ ਪੱਖ ਅਤੇ ਵਿਰੋਧੀ ਪੱਖ  ਦੇ ਵਿੱਚ ਤਾਲਮੇਲ ਸਦਭਾਵ ਦਾ ਗੌਰਵਪੂਰਨ ਇਤਿਹਾਸ ਰਿਹਾ ਹੈ ।  ਰਾਸ਼ਟਰਪਤੀ ਨੇ ਕਿਹਾ ਕਿ ਜਨਪ੍ਰਤੀਨਿਧੀਆਂ ਨੂੰ ਉੱਤਰ ਪ੍ਰਦੇਸ਼ ਦੀ ਸਵਸਥ ਰਾਜਨੀਤਕ ਪਰੰਪਰਾ ਨੂੰ ਮਜ਼ਬੂਤ ਕਰਨਾ ਹੋਵੇਗਾ।  ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਸੱਤਾ ਪੱਖ ਅਤੇ ਵਿਰੋਧੀ ਪੱਖ ਦੀਆਂ ਵਿਚਾਰਧਾਰਾਵਾਂ ਵਿੱਚ ਮਤਭੇਦ ਹੋ ਸਕਦੇ  ਹਨ,  ਲੇਕਿਨ ਦੋਨਾਂ ਪੱਖਾਂ  ਦੇ ਵਿੱਚ ਦੁਸ਼ਮਣੀ ਨਹੀਂ ਹੋਣੀ ਚਾਹੀਦੀ ਹੈ ।

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਆਜ਼ਾਦੀ ਦੀਂ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਨ। ਇਸ ਉਤਸਵ ਦਾ ਇੱਕ ਉਦੇਸ਼ ਸਾਡੇ ਸੁਤੰਤਰਤਾ ਸੇਨਾਨੀਆਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੂੰ ਅਕਸਰ ਭੁਲਾ ਦਿੱਤਾ ਜਾਂਦਾ ਹੈ ਅਤੇ ਜਿਨ੍ਹਾਂ ਬਾਰੇ ਸਾਰੇ ਨਾਗਰਿਕਾਂ ,  ਖਾਸ ਤੌਰ 'ਤੇ ਯੁਵਾ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ।  ਸ਼੍ਰੀ ਕੋਵਿੰਦ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਅਜਿਹੇ ਕਈ ਅਗਿਆਤ ਅਤੇ ਗੁੰਮਨਾਮ ਸੁਤੰਤਰਤਾ ਸੇਨਾਨੀ ਰਹੇ ਹਨ,  ਜਿਨ੍ਹਾਂ ਬਾਰੇ ਅਧਿਕ ਜਾਣਕਾਰੀ ਉਪਲੱਬਧ ਹੋਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪ੍ਰਸਿੱਧ ਸੁਤੰਤਰਤਾ ਸੇਨਾਨੀਆਂ ਬਾਰੇ ਅਧਿਕ ਜਾਣਕਾਰੀ ਦੇ ਪ੍ਰਸਾਰ ਨਾਲ ਵੀ ਲੋਕਾਂ ਵਿੱਚ ਜਾਗਰੂਕਤਾ ਵਧੇਗੀ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੇਨਾਨੀਆਂ ਦੀ ਯਾਦ ਵਿੱਚ ਵਿੱਦਿਅਕ ਸੰਸਥਾਨਾਂ ਵਿੱਚ ਲੈਕਚਰ ਲੜੀ ਦਾ ਆਯੋਜਨ ਕੀਤਾ ਜਾ ਸਕਦਾ ਹੈ।  ਸ਼੍ਰੀ ਕੋਵਿੰਦ ਨੇ ਕਿਹਾ ਕਿ ਹੋਰ ਮਾਧਿਅਮਾਂ ਰਾਹੀਂ ਵੀ ਲੋਕਾਂ ਨੂੰ ਸੁਤੰਤਰਤਾ ਸੇਨਾਨੀਆਂ ਦੀਆਂ ਜੀਵਨ ਗਾਥਾਵਾਂ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਿਧਾਇਕ ਲੋਕਤੰਤਰ ਦਾ ਮੰਦਿਰ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਜਨਪ੍ਰਤੀਨਿਧੀਆਂ ਨੂੰ ਆਪਣੀ ਕਿਸਮਤ ਦਾ ਨਿਰਮਾਤਾ ਮੰਨਦੇ ਹਨ ।  ਸ਼੍ਰੀ ਕੋਵਿੰਦ ਨੇ ਕਿਹਾ ਕਿ ਉੱਤਰ ਪ੍ਰਦੇਸ਼  ਦੇ ਲੋਕਾਂ ਨੂੰ ਉਨ੍ਹਾਂ ਤੋਂ ਆਸ਼ਾਵਾਂ ਹਨ ਅਤੇ ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰਿਆ ਉਤਰਣਾ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕਰਤੱਵ ਹੈ ।  ਉਨ੍ਹਾਂ ਨੇ ਮੈਬਰਾਂ ਨੂੰ ਯਾਦ ਦਿਵਾਇਆ ਕਿ ਸਹੁੰ  ਦੇ ਅਨੁਸਾਰ ਉਹ ਆਪਣੇ-ਆਪਣੇ ਖੇਤਰ ਨੂੰ ਛੱਡ ਕੇ ਪੂਰੇ ਰਾਜ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਕੰਮ ਕਰਨ ਲਈ ਪ੍ਰਤੀਬੱਧ ਹੈ ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕ੍ਰਿਪਾ ਇੱਥੇ ਕਲਿੱਕ ਕਰੋ

 

*****

ਡੀਐੱਸ/ਬੀਐੱਮ


(Release ID: 1831820) Visitor Counter : 111


Read this release in: English , Urdu , Hindi , Tamil