ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਸਿਵਿਲ ਸਰਵਿਸਿਜ਼ ਪਰੀਖਿਆ-2021 ਵਿੱਚ ਸਫਲ ਹੋਣ ਵਾਲੇ ਦਿੱਵਿਯਾਂਗ ਉਮੀਦਵਾਰਾਂ ਦੇ ਨਾਲ ਗੱਲਬਾਤ ਕੀਤੀ
Posted On:
06 JUN 2022 7:36PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਅੱਜ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਰਤਮਾਨ ਸਰਕਾਰ ਦੇ ਪਿਛਲੇ ਅੱਜ ਸਾਲਾਂ ਦੇ ਦੌਰਾਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਪ੍ਰੈੱਸ ਸੰਮੇਲਨ ਨੂੰ ਸੰਬੋਧਿਤ ਕੀਤਾ। ਪ੍ਰੈੱਸ ਸੰਮੇਲਨ ਦੇ ਬਾਅਦ ਮਾਣਯੋਗ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਚਾਰ ਦਿੱਵਿਯਾਂਗ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਸਿਵਿਲ ਸਰਵਿਸਿਜ਼ ਪਰੀਖਿਆ- 2021 ਨੂੰ ਸਫਲਤਾਪੂਵਰਕ ਪਾਸ ਕੀਤਾ ਹੈ। ਇਹ ਦਿੱਵਿਯਾਂਗ ਉਮੀਦਵਾਰਾਂ ਰਾਸ਼ਟਰੀ ਰਾਜਧਾਨੀ ਖੇਤਰ ਨਵੇਂ ਦਿੱਲੀ ਦੇ ਹਨ। ਇਨ੍ਹਾਂ ਦਿੱਵਿਯਾਂਗ ਉਮੀਦਵਾਰ ਵੀ ਸ਼੍ਰੀ ਸਮਯਕ ਜੈਨ, ਸੁਸ਼੍ਰੀ ਆਯੂਸ਼ੀ, ਸ਼੍ਰੀ ਸਤੇਂਦਰ ਸਿੰਘ ਅਤੇ ਸ਼੍ਰੀ ਰਿੰਕੂ ਸਿੰਘ ਰਾਹੀ ਸ਼ਾਮਲ ਹਨ।
ਮੰਤਰੀ ਮਹੋਦਯ ਜੀ ਨੇ ਇਨ੍ਹਾਂ ਦਿੱਵਿਯਾਂਗ ਉਮੀਦਵਾਰਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੂੰ ਇਹ ਜਾਣਕੇ ਬਹੁਤ ਅਧਿਕ ਪ੍ਰਸੰਨਤਾ ਹੋਈ ਕਿ ਇਨ੍ਹਾਂ ਦਿੱਵਿਯਾਂਗ ਉਮੀਦਵਾਰਾਂ ਨੇ ਆਪਣੇ ਜੀਵਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਹਾਰ ਨਹੀਂ ਮੰਨੀ ਅਤੇ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਸਭ ਤੋਂ ਕਠਿਨ ਪਰੀਖਿਆਂ ਵਿੱਚੋਂ ਇੱਕ ਵਿੱਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਦਿੱਵਿਯਾਂਗ ਉਮੀਦਵਾਰ ਆਉਣ ਵਾਲੇ ਸਾਲਾਂ ਵਿੱਚ ਦੂਜੇ ਦਿੱਵਿਯਾਂਗ ਉਮੀਦਵਾਰਾਂ ਨੂੰ ਭਵਿੱਖ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਗੇ।
ਦਿੱਵਿਯਾਂਗ ਉਮੀਦਵਾਰਾਂ ਨੇ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਵਿੱਚ ਆਪਣੀ ਯਾਤਰਾ ਅਤੇ ਸੰਘਰਸ਼ ਨੂੰ ਸਾਂਝਾ ਕੀਤਾ। ਮਾਣਯੋਗ ਮੰਤਰੀ ਮਹੋਦਯ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਜੀਵਨ ਦੇ ਹਰੇਕ ਖੇਤਰ ਵਿੱਚ ਦਿੱਵਿਯਾਂਗ ਵਿਅਕਤੀਆਂ ਨੂੰ ਸ਼ਾਮਲ ਕਰਨ ਅਤੇ ਸਮਾਜ ਦੀ ਅੰਤਿਮ ਪੰਕਿਤ ਦੇ ਅੰਤਿਮ ਵਿਅਕਤ ਤੱਕ ਪਹੁੰਚਣ ਲਈ ਇਸ ਸਰਕਾਰ ਦੇ ਟੀਚੇ ਲਈ ਸਿਵਿਲ ਸਰਵਿਸਿਜ਼ ਵਰਗੀ ਸਿਖਰ ਸਰਵਿਸਿਜ਼ ਤੋਂ ਅਧਿਕ ਸੰਖਿਆ ਵਿੱਚ ਦਿੱਵਿਯਾਂਗ ਵਿਅਕਤੀਆਂ ਦੀ ਉਪਸਥਿਤੀ ਮਹੱਤਵਪੂਰਨ ਹੋਵੇਗੀ। ਮਾਣਯੋਗ ਮੰਤਰੀ ਮਹੋਦਯ ਨੇ ਇਹ ਵੀ ਆਸ਼ਾ ਵਿਅਕਤ ਕੀਤੀ ਕਿ ਉਹ ਹੋਰ ਦਿੱਵਿਯਾਂਗ ਵਿਅਕਤੀਆਂ ਲਈ ਆਦਰਸ਼ ਭੂਮਿਕ ਨਿਭਾਉਣਗੇ ਤੇ ਦਿੱਵਿਯਾਂਗ ਵਿਅਕਤੀਆਂ ਦੀਆਂ ਜ਼ਰੂਰਤਾਂ ਤੇ ਸੰਵੇਦਨਸ਼ੀਲਤਾ ਦੇ ਪ੍ਰਤੀ ਵੱਡੇ ਪੈਮਾਨੇ ‘ਤੇ ਸਮਾਜ ਨੂੰ ਸੰਵੇਦਨਸ਼ੀਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
****
ਐੱਮਜੀ
(Release ID: 1831807)
Visitor Counter : 135