ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਕੇਂਦਰ ਟ੍ਰੇਨਿੰਗ ਸੰਸਥਾਵਾਂ ਦੀ ਸਮੀਖਿਆ ਮੀਟਿੰਗ ਵਿੱਚ ਗਵਰਨੈਂਸ ਵਿੱਚ ਕੇਂਦਰੀ ਟ੍ਰੇਨਿੰਗ ਸੰਸਥਾਵਾਂ ਲਈ ਏਕੀਕ੍ਰਿਤ ਟ੍ਰੇਨਿੰਗ ਮੋਡਿਊਲ ਦਾ ਸਮਰਥਨ ਕੀਤਾ
ਡਾ. ਜਿਤੇਂਦਰ ਸਿੰਘ ਨੇ ਸੀਟੀਆਈ ਨਾਲ ਸੰਸਥਾਗਤ ਇੰਟਰੈਕਿਟਵ ਕੋਰਸ ਤਿਆਰ ਕਰਨ ਅਤੇ ਇਸ
ਯਤਨ ਵਿੱਚ ਦੇਸ਼ ਦੇ ਹੋਰ ਟ੍ਰੇਨਿੰਗ ਸੰਸਥਾਵਾਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ
ਡਾ. ਸਿੰਘ ਨੇ ਟ੍ਰੇਨਿੰਗ ਸੰਸਥਾਵਾਂ ਵਿੱਚ ਰੇਜੀਡੈਂਟ ਪ੍ਰੋਫੈਸਰਾਂ ਦੁਆਰਾ ਦੌਰਾ ਕਰਨ ਬਾਰੇ ਵੀ ਆਪਣੇ ਵਿਚਾਰ ਰੱਖੇ
ਉਨ੍ਹਾਂ ਨੇ ਕਿਹਾ ਸੀਟੀਆਈ ਨੂੰ ਇੱਕ-ਦੂਜੇ ਦੀ ਮਾਹਰਾਂ ਵਿੱਚ ਸਿਖਣ ਅਤੇ ਲਾਭ ਲੈਣ ਦੀ ਕੋਸ਼ਿਸ਼ ਕਰਨ ਲਈ ਅਧਿਕ ਵਿਵਸਥਾ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰਨਾ ਚਾਹੀਦਾ ਹੈ
ਡਾ . ਜਿਤੇਂਦਰ ਸਿੰਘ ਨੇ ਕਿਹਾ ਕਿ ਹੁਣ ਸਧਾਰਣਕਰਨ ਦਾ ਯੁੱਗ ਸਮਾਪਤ ਹੋ ਚੁੱਕਿਆ ਹੈ ਅਤੇ ਨਾਗਰਿਕ-ਕੇਂਦ੍ਰਿਤ ਵੰਡ ਪ੍ਰਣਾਲੀ ਪ੍ਰਦਾਨ ਕਰਨ ਲਈ ਇੱਕ ਖਾਸ ਭੂਮਿਕਾ ਮੋਡਿਊਲ ਅਤੇ ਪੈਨਲ ਦੀ ਸਥਾਪਨਾ ਕਰਨ ਦੀ ਜ਼ਰੂਰਤ ਹੈ ਜੋ ਸਾਰੇ ਗਵਰਨੈਂਸ ਮਾਡਲ ਦਾ ਅਧਾਰ ਹੈ
Posted On:
06 JUN 2022 5:35PM by PIB Chandigarh
ਕੇਂਦਰ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕੇਂਦਰੀ ਟ੍ਰੇਨਿੰਗ ਸੰਸਥਾਵਾਂ ਲਈ ਗਵਰਨੈਂਸ ਵਿੱਚ ਏਕੀਕ੍ਰਿਤ ਟ੍ਰੇਨਿੰਗ ਮੋਡਿਊਲ ਦਾ ਸਮਰਥਨ ਕੀਤਾ।
ਡਾ. ਜਿਤੇਂਦਰ ਸਿੰਘ ਨੇ ਇੱਕ ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਅਤੇ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਵ੍ ਐਡੀਮਿਨਿਸ਼ਟ੍ਰੇਸ਼ਨ (ਐੱਲਬੀਐੱਸਐੱਨਏਏ) ਮਸੂਰੀ, ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ) , ਸਕੱਤਰੇਤ ਟ੍ਰੇਨਿੰਗ ਅਤੇ ਪ੍ਰਬੰਧਨ ਸੰਸਥਾਨ (ਆਈਐੱਸਟੀਐੱਮ) ਅਤੇ ਸੀਬੀਆਈ ਅਕਾਦਮੀ ਜਿਵੇਂ ਕੇਂਦਰੀ ਟ੍ਰੇਨਿੰਗ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ।

ਡਾ. ਸਿੰਘ ਨੇ ਸੀਟੀਆਈ ਨਾਲ ਸੰਸਥਾਗਤ ਇੰਟਰੈਕਟਿਵ ਕੋਰਸ ਤਿਆਰ ਕਰਨ ਤੇ ਇਸ ਯਤਨ ਵਿੱਚ ਦੇਸ਼ ਦੇ ਹੋਰ ਟ੍ਰੇਨਿੰਗ ਸੰਸਥਾਵਾਂ ਨੂੰ ਸ਼ਾਮਲ ਕਰਨ ਲਈ ਉਨ੍ਹਾਂ ਨੇ ਅੱਗੇ ਆਉਣ ਦਾ ਸੱਦਾ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਵੱਖ-ਵੱਖ ਪੱਧਰਾਂ ‘ਤੇ ਵਿਸ਼ੇਸ਼ ਟ੍ਰੇਨਿੰਗ ਸੰਸਥਾਵਾਂ ਅਤੇ ਹੋਰ ਮੁੱਦਿਆਂ ਦੇ ਨਾਲ-ਨਾਲ ਜਿਆਦਾ ਤੋਂ ਜਿਆਦਾ ਮਹਿਲਾ ਸੰਸਥਾਵਾਂ ਮੈਂਬਰਾਂ ਨੂੰ ਸ਼ਾਮਿਲ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਸਥਾਨਾਂ ਲਈ ਵਿਜਿਟਿੰਗ ਰੈਜ਼ੀਡੈਂਟ ਪ੍ਰੋਫੈਸਰਾਂ ਦੇ ਆਉਣ ਬਾਰੇ ਵੀ ਆਪਣੇ ਵਿਚਾਰ ਵਿਅਕਤ ਕੀਤੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਸੀਟੀਆਈ ਨੂੰ ਇੱਕ-ਦੂਜੇ ਦੀ ਵਿਸ਼ੇਸ਼ਤਾ ਨਾਲ ਸਿੱਖਣ ਅਤੇ ਲਾਭ ਲੈਣ ਦੀ ਕੋਸ਼ਿਸ਼ ਕਰਨ ਲਈ ਅਧਿਕ ਵਿਵਸਥਾ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰਨਾ ਚਾਹੀਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹੁਣ ਸਧਾਰਣਕਰਨ ਦਾ ਯੁੱਗ ਸਮਾਪਤ ਹੋ ਚੁੱਕਿਆ ਹੈ ਅਤੇ ਨਾਗਰਿਕ-ਕੇਂਦ੍ਰਿਤ ਵੰਡ ਪ੍ਰਣਾਲੀ ਪ੍ਰਦਾਨ ਕਰਨ ਲਈ ਇੱਕ ਖਾਸ ਭੂਮਿਕਾ ਮੋਡਿਊਲ ਅਤੇ ਪੈਨਲ ਦੀ ਸਥਾਪਨਾ ਕਰਨ ਦੀ ਜ਼ਰੂਰਤ ਹੈ ਜੋ ਸਾਰੇ ਗਵਰਨੈਂਸ ਮਾਡਲ ਦਾ ਅਧਾਰ ਹੈ। ਉਨ੍ਹਾਂ ਨੇ ਸਿੱਖਣ ਅਤੇ ਟ੍ਰੇਨਿੰਗ ਮੋਡਿਊਲ ਵਿੱਚ ਟੈਕਨੋਲੋਜੀ ਦੇ ਉਪਯੋਗ ਨੂੰ ਵਧਾਉਣ ਦਾ ਵੀ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ਾਸਨ ਸੁਧਾਰਾਂ ਵਿੱਚ ਉਨ੍ਹਾਂ ਦੀ ਰੁਚੀ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਪਰਿਵਰਤਨ ਵਿੱਚ ਸੀਟੀਆਈ ਨੂੰ ਆਪਣੇ ਪੂਰੇ ਕਰੀਅਰ ਵਿੱਚ ਕਾਰਜਾਂ ਦਾ ਨਿਸ਼ਪਾਦਨ ਕਰਨ ਲਈ ਅਧਿਕਾਰੀਆਂ ਨੂੰ ਟ੍ਰੇਂਡ ਕਰਨ ਅਤੇ ਇਸ ਦੇ ਪ੍ਰਤੀ ਅਨੁਕੂਲ ਬਣਾਉਣ ਵਿੱਚ ਇੱਕ ਵੱਡੀ ਭੂਮਿਕਾ ਅਦਾ ਕਰਨੀ ਹੈ।
ਏਕੀਕਰਣ ਦੇ ਮੁੱਦੇ ‘ਤੇ ਡਾ . ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਲੋਕ ਪ੍ਰਸ਼ਾਸਨ ਸੰਸਥਾ ਦੁਆਰਾ ਆਈਆਈਪੀਏ ਵਿੱਚ ਇੱਕ ਮਿਸ਼ਨ -ਕਰਮਯੋਗੀ ਸੰਸਾਧਨ ਸੈੱਲ ਦੀ ਸਥਾਪਨਾ ਕੀਤੀ ਹੈ ਅਤੇ ਰਾਸ਼ਟਰੀ ਸਮਰੱਥਾ ਨਿਰਮਾਣ ਕਮਿਸ਼ਨ, ਐੱਲਬੀਐੱਸਐੱਨਏਏ ਅਤੇ ਹੋਰ ਕੇਂਦਰੀ ਟ੍ਰੇਨਿੰਗ ਸੰਸਥਾਵਾਂ (ਸੀਟੀਆਈ) ਦੇ ਨਾਲ ਨਜ਼ਦੀਕ ਸਦਭਾਵਨਾ ਦੇ ਰਾਹੀਂ ਕੰਮ ਕੀਤਾ ਜਾ ਰਿਹਾ ਹੈ।
ਮੰਤਰੀ ਨੇ ਸਾਰੇ ਸੀਟੀਆਈ ਨੂੰ ਫੈਕਲਟੀ ਵਿੱਚ ਕਮੀ ਦੇ ਮੁੱਦੇ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਭਰੋਸਾ ਦਿਲਾਇਆ ਅਤੇ ਨਾਲ ਹੀ ਉਨ੍ਹਾਂ ਨੇ ਵਿੱਤੀ ਰੂਪ ਤੋਂ ਆਤਮਨਿਰਭਰ ਬਣਾਉਣ ਦੀ ਸਲਾਹ ਦਿੱਤੀ।
ਉਨ੍ਹਾਂ ਨੇ ਕਿਹਾ ਕਿ ‘ਮਿਸ਼ਨ ਕਰਮਯੋਗੀ’ ਦਾ ਉਦੇਸ਼ ਸਿਵਿਲ ਸਰਵਿਸਿਜ਼ ਨੂੰ ਭਵਿੱਖ ਲਈ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ ਹੈ ਜੋ ਅਗਲੇ 25 ਸਾਲਾਂ ਦਾ ਰੋਡਮੈਪ ਪ੍ਰਭਾਵੀ ਰੂਪ ਤੋਂ ਨਿਰਧਾਰਿਤ ਕਰ ਸਕੇ ਅਤੇ 2047 ਦੇ ਸੈਂਚੁਰੀ ਇੰਡੀਆ ਲਈ ਉਸ ਦੇ ਆਕਾਰ ਪ੍ਰਦਾਨ ਕਰ ਸਕੇ।
****
ਐੱਸਐੱਨਸੀ/ਆਰਆਰ
(Release ID: 1831805)
Visitor Counter : 121