ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਉੱਤਰਾਖੰਡ ਵਿੱਚ ਨੌਜਵਾਨਾਂ ਨੂੰ ਵੱਡੇ ਪੈਮਾਨੇ ‘ਤੇ ਪਲਾਯਨ ਨੂੰ ਰੋਕਣ ਦੇ ਲਈ ਐਗ੍ਰੀ-ਟੈੱਕ ਸਟਾਰਟ-ਅਪਸ ਨੂੰ ਹੁਲਾਰਾ ਦੇਣ ਦਾ ਸੱਦਾ ਦਿੱਤਾ


ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉੱਤਰਾਖੰਡ ਨਾਲ ਜੁੜੇ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ

Posted On: 06 JUN 2022 5:20PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾਕਟਰ ਜਿਤੇਂਦਰ ਸਿੰਘ ਨੇ ਆਪਣੀ ਉੱਤਰਾਖੰਡ ਯਾਤਰਾ ਦੇ ਸਮਾਪਨ ਤੋਂ ਪਹਿਲਾਂ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਾਲ ਅੱਜ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਰ ਮੁੱਦਿਆਂ ਦੇ ਨਾਲ, ਮੁੱਖ ਮੰਤਰੀ ਤੋਂ ਉੱਤਰਾਖੰਡ ਵਿੱਚ ਐਗ੍ਰੀ-ਟੈੱਕ ਸਟਾਰਟ-ਅਪਸ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਵਿੱਚ ਇਸ ਦੇ ਲਈ ਇੱਕ ਵਿਸ਼ਾਲ ਸਮਰੱਥਾ ਸੀ। ਉਨ੍ਹਾਂ ਨੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਵਿੱਚ ਵਿਗਿਆਨਿਕ ਅਤੇ ਉਦਯੋਗਿਕ ਰਿਸਰਚ ਕਾਉਂਸਿਲ-ਸੀਐੱਸਆਈਆਰ ਦੁਆਰਾ ਸ਼ੁਰੂ ਕੀਤੇ ਗਏ ਅਰੋਮਾ ਮਿਸ਼ਨ ਬਾਰੇ ਵੀ ਸ਼੍ਰੀ ਧਾਮੀ ਨੂੰ ਅਪਡੇਟ ਕੀਤਾ।

ਦੋਵਾਂ ਨੇਤਾਵਾਂ ਨੇ ਰਾਜ ਵਿੱਚ ਵਿਭਿੰਨ ਕੇਂਦਰੀ ਵਿੱਤ ਪੋਸ਼ਿਤ ਯੋਜਨਾਵਾਂ ਦੇ ਲਾਗੂਕਰਨ ਅਤੇ ਰਾਜ ਨਾਲ ਸੰਬੰਧਿਤ ਮਾਮਲਿਆਂ ‘ਤੇ ਵੀ ਚਰਚਾ ਕੀਤੀ।

ਡਾਕਟਰ ਜਿਤੇਂਦਰ ਸਿੰਘ ਨੇ ਸ਼੍ਰੀ ਧਾਮੀ ਨੂੰ ਨੌਜਵਾਨਾਂ ਦੇ ਵੱਡੇ ਪੈਮਾਨੇ ‘ਤੇ ਪਲਾਯਨ ਨੂੰ ਰੋਕਣ ਦੇ ਲਈ ਰਾਜ ਵਿੱਚ ਐਗ੍ਰੀ-ਟੈੱਕ ਸਟਾਰਟ-ਅਪਸ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਬਾਰੇ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਤੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਜਿਹੇ ਹਿਮਾਲਯਨ ਰਾਜਾਂ ਵਿੱਚ ਭੂਗੋਲ ਅਤੇ ਜਲਵਾਯੁ ਦੀ ਸਥਿਤੀ ਔਸ਼ਧੀ ਅਤੇ ਸੁਗੰਧਿਤ ਪੌਧਿਆਂ ਦੀ ਖੇਤੀ ਦੇ ਅਨੁਕੂਲ ਹੈ ਅਤੇ ਇਨ੍ਹਾਂ ਨੂੰ ਖੇਤੀਬਾੜੀ-ਤਕਨੀਕ ਅਤੇ ਸੁਗੰਧਿਤ ਉੱਦਮਾਂ ਵਿੱਚ ਵਿਕਸਿਤ ਕੀਤਾ ਜਾ ਸਕਦਾ ਹੈ। ਜੰਮੂ-ਕਸ਼ਮੀਰ ਵਿੱਚ ਸੀਐੱਸਆਈਆਰ ਸਮਰਥਿਤ ਅਰੋਮਾ ਮਿਸ਼ਨ ਦੀ ਅਪਾਰ ਸਫਲਤਾ ਦਾ ਜ਼ਿਕਰ ਕਰਦੇ ਹੋਏ ਡਾ. ਸਿੰਘ ਨੇ ਕਿਹਾ ਕਿ ਦੇਵਭੂਮੀ ਵਿੱਚ ਇਸ ਨੂੰ ਵੱਡੇ ਪੈਮਾਨੇ ‘ਤੇ ਅਪਣਾਇਆ ਜਾ ਸਕਦਾ ਹੈ।

ਮੁੱਖ ਮੰਤਰੀ ਸ਼੍ਰੀ ਧਾਮੀ ਨੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੂੰ ਰਾਜ ਵਿੱਚ ਨਵੇਂ ਵਿਗਿਆਨਿਕ ਸੰਸਥਾਵਾਂ ਦੀ ਸਥਾਪਨਾ ਅਤੇ ਦੇਹਰਾਦੂਨ ਵਿੱਚ ਮੌਜੂਦਾ ਭਾਰਤੀ ਪੈਟ੍ਰੋਲੀਅਮ ਸੰਸਥਾਨ ਦੀ ਸੇਵਾਵਾਂ ਦਾ ਵਿਸਤਾਰ ਕਰਨ ਦਾ ਵੀ ਪ੍ਰਸਤਾਵ ਦਿੱਤਾ।

ਡਾਕਟਰ ਜਿਤੇਂਦਰ ਸਿੰਘ ਨੇ ਕਿਸਾਨਾਂ ਨੂੰ ਲੈਵੇਂਡਰ ਫਸਲ ਦੀ ਖੇਤੀ, ਪ੍ਰੋਸੈੱਸਿੰਗ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ‘ਤੇ ਮੁਫਤ ਗੁਣਵੱਤਾ ਵਾਲੀ ਰੋਪਣ ਸਮਗੱਰੀ ਅਤੇ ਸ਼ੁਰੂ ਤੋਂ ਅੰਤ ਤੱਕ ਟੈਕਨੋਲੋਜੀ ਪੈਕੇਜ ਪ੍ਰਦਾਨ ਕਰਨ ਦੇ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸੀਐੱਸਆਈਆਰ ਇੱਛੁਕ ਨੌਜਵਾਨਾਂ ਅਤੇ ਕਿਸਾਨਾਂ ਨੂੰ ਉਤਪਾਦ ਵਿਕਾਸ ਤੋਂ ਲੈ ਕੇ ਮਾਰਕੀਟਿੰਗ ਤੱਕ ਵਿਆਪਕ ਸਹਿਯੋਗ ਪ੍ਰਦਾਨ ਕਰੇਗਾ। ਮੰਤਰੀ ਮਹੋਦਯ ਨੇ ਕਿਹਾ ਕਿ ਕਿਉਂਕਿ ਅਧਿਕ ਸੰਖਿਆ ਅਤੇ ਛੋਟੇ ਖੇਤਰ, ਸੀਮਾਂਤ ਕਿਸਾਨਾਂ ਦੇ ਅਧੀਨ ਹੈ, ਇਸ ਲਈ ਅਰੋਮਾ ਮਿਸ਼ਨ ਦੇ ਲਈ ਸੰਸਾਧਨਾਂ ਨੂੰ ਇਕੱਠੇ ਕਰਕੇ ਸ਼ਲਾਘਾਯੋਗ ਆਰਥਿਕ ਪਰਿਣਾਮ ਪ੍ਰਾਪਤ ਕੀਤੇ ਜਾ ਸਕਦੇ ਹਨ।

ਸ਼੍ਰੀ ਧਾਮੀ ਨੇ ਕੇਂਦਰੀ ਮੰਤਰੀ ਦੇ ਨਾਲ ਵਿਕਾਸ ਤੋਂ ਲੈ ਕੇ ਅਖਿਲ ਭਾਰਤੀ ਸੇਵਾਵਾਂ ਦੇ ਅਧਿਕਾਰੀਆਂ ਦੀ ਨਿਯੁਕਤੀ ਤੱਕ ਰਾਜ ਨਾਲ ਸੰਬੰਧਿਤ ਕਈ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਉੱਤਰਾਖੰਡ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਦੀ ਪ੍ਰਤੀਨਿਯੁਕਤੀ ਅਤੇ ਨਿਯੁਕਤੀ ਨਾਲ ਸੰਬੰਧਿਤ ਕੁੱਝ ਮੁੱਦਿਆਂ ਨੂੰ ਡਾਕਟਰ ਜਿਤੇਂਦਰ ਸਿੰਘ ਦੇ ਸਾਹਮਣੇ ਰੱਖਿਆ, ਜੋ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀ ਐਂਡ ਟੀ) ਦੇ ਪ੍ਰਭਾਰੀ ਮੰਤਰੀ ਵੀ ਹਨ। ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਵਿਭਾਗ ਨਾਲ ਇਨ੍ਹਾਂ ਸਾਰੇ ਮੁੱਦਿਆਂ ‘ਤੇ ਉੱਚਿਤ ਵਿਚਾਰ ਕਰ ਅਤੇ ਇਹ ਜਾਂਚਣ ਦੇ ਲਈ ਕਹਿਣਗੇ ਕਿ ਇਸ ਬਾਰੇ ਵਿੱਚ ਸਭ ਤੋਂ ਚੰਗਾ ਕੀ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਤੋਂ ਉੱਤਰਾਖੰਡ ਵਿੱਚ ਪ੍ਰੋਜੈਕਟਾਂ ਦੇ ਕੁਝ ਹੋਰ ਪ੍ਰਸਤਾਵਾਂ ਦੀ ਪ੍ਰਗਤੀ ਬਾਰੇ ਵਿੱਚ ਕੇਂਦਰ ਸਰਕਾਰ ਦੇ ਨਾਲ ਅੱਗੇ ਦੀ ਕਾਰਵਾਈ ਕਰਨ ਦਾ ਵੀ ਬੇਨਤੀ ਕੀਤਾ। ਕੇਂਦਰੀ ਮੰਤਰੀ ਮਹੋਦਯ ਨੇ ਕਿਹਾ ਕਿ ਉਨ੍ਹਾਂ ਦਾ ਦਫਤਰ ਇਸ ‘ਤੇ ਉੱਚਿਤ ਨੋਟਿਸ ਲਵੇਗਾ।

<><><><><>

ਐੱਸਐੱਨਸੀ/ਆਰਆਰ



(Release ID: 1831802) Visitor Counter : 89


Read this release in: English , Urdu , Hindi