ਵਿੱਤ ਮੰਤਰਾਲਾ
14 ਰਾਜਾਂ ਨੂੰ 7,183.42 ਕਰੋੜ ਰੁਪਏ ਦੀ ਰੈਵੇਨਿਊ ਡੈਫੀਸਿਟ ਗ੍ਰਾਂਟ ਰਿਲੀਜ਼ ਕੀਤੀ ਗਈ
ਰਾਜਾਂ ਨੂੰ ਚਾਲੂ ਵਿੱਤੀ ਸਾਲ ਵਿੱਚ ਹੁਣ ਤੱਕ ਰਿਲੀਜ਼ ਕੀਤੀ ਗਈ ਕੁੱਲ ਮਾਲੀਆ ਘਾਟਾ ਗ੍ਰਾਂਟ 21,550.25 ਕਰੋੜ ਰੁਪਏ ਹੋ ਗਈ ਹੈ
ਰਾਜਾਂ ਨੂੰ 2022-23 ਵਿੱਚ ਕੁੱਲ 86,201 ਕਰੋੜ ਰੁਪਏ ਦੀ ਮਾਲੀਆ ਘਾਟਾ ਗ੍ਰਾਂਟ ਮਿਲੇਗੀ
Posted On:
06 JUN 2022 5:23PM by PIB Chandigarh
ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਸੋਮਵਾਰ ਨੂੰ 14 ਰਾਜਾਂ ਨੂੰ 7,183.42 ਕਰੋੜ ਰੁਪਏ ਦੀ ਪੋਸਟ ਡਿਵੋਲਿਊਸ਼ਨ ਰੈਵੇਨਿਊ ਡੈਫਿਸਿਟ (ਪੀਡੀਆਰਡੀ) ਗ੍ਰਾਂਟ ਦੀ ਤੀਸਰੀ ਮਾਸਿਕ ਕਿਸ਼ਤ ਜਾਰੀ ਕੀਤੀ ਹੈ। ਇਹ ਗ੍ਰਾਂਟ ਪੰਦਰਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਿਲੀਜ਼ ਕੀਤੀ ਗਈ ਹੈ।
ਪੰਦਰਵੇਂ ਵਿੱਤ ਕਮਿਸ਼ਨ ਨੇ ਵਿੱਤੀ ਵਰ੍ਹੇ 2022-23 ਲਈ 14 ਰਾਜਾਂ ਨੂੰ 86,201 ਕਰੋੜ ਰੁਪਏ ਦੀ ਕੁੱਲ ਪੋਸਟ ਡਿਵੋਲਿਊਸ਼ਨ ਰੈਵੇਨਿਊ ਡੈਫੀਸਿਟ ਗ੍ਰਾਂਟ ਦੀ ਸਿਫ਼ਾਰਸ਼ ਕੀਤੀ ਹੈ। ਸਿਫਾਰਿਸ਼ ਕੀਤੀ ਗ੍ਰਾਂਟ ਖਰਚ ਵਿਭਾਗ ਦੁਆਰਾ ਸਿਫਾਰਿਸ਼ ਕੀਤੇ ਰਾਜਾਂ ਨੂੰ 12 ਬਰਾਬਰ ਮਾਸਿਕ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਂਦੀ ਹੈ। ਜੂਨ, 2022 ਦੇ ਮਹੀਨੇ ਲਈ ਤੀਸਰੀ ਕਿਸ਼ਤ ਰਿਲੀਜ਼ ਹੋਣ ਦੇ ਨਾਲ, 2022-23 ਵਿੱਚ ਰਾਜਾਂ ਨੂੰ ਜਾਰੀ ਕੀਤੀਆਂ ਮਾਲੀਆ ਘਾਟੇ ਦੀਆਂ ਗ੍ਰਾਂਟਾਂ ਦੀ ਕੁੱਲ ਰਕਮ ਵੱਧ ਕੇ 21,550.25 ਕਰੋੜ ਰੁਪਏ ਹੋ ਗਈ ਹੈ।
ਰਾਜਾਂ ਨੂੰ ਸੰਵਿਧਾਨ ਦੇ ਅਨੁਛੇਦ 275 ਦੇ ਤਹਿਤ ਪੋਸਟ ਡਿਵੋਲਿਊਸ਼ਨ ਰੈਵੇਨਿਊ ਡੈਫਿਸਿਟ ਗ੍ਰਾਂਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਰਾਜਾਂ ਦੇ ਮਾਲੀਆ ਖਾਤਿਆਂ ਵਿੱਚ ਪਾੜੇ ਨੂੰ ਪੂਰਾ ਕਰਨ ਲਈ ਕ੍ਰਮਿਕ ਵਿੱਤ ਕਮਿਸ਼ਨਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਾਜਾਂ ਨੂੰ ਗ੍ਰਾਂਟਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ।
ਇਹ ਗ੍ਰਾਂਟ ਪ੍ਰਾਪਤ ਕਰਨ ਲਈ ਰਾਜਾਂ ਦੀ ਯੋਗਤਾ ਅਤੇ 2020-21 ਤੋਂ 2025-26 ਦੀ ਅਵਧੀ ਲਈ ਗ੍ਰਾਂਟ ਦੀ ਮਾਤਰਾ ਦਾ ਫੈਸਲਾ 15ਵੇਂ ਕਮਿਸ਼ਨ ਦੁਆਰਾ ਇਸ ਅਵਧੀ ਦੇ ਦੌਰਾਨ ਮੁਲਾਂਕਣ ਵੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਦੇ ਮਾਲੀਏ ਅਤੇ ਖਰਚੇ ਦੇ ਮੁਲਾਂਕਣ ਵਿੱਚ ਪਾੜੇ ਦੇ ਅਧਾਰ ‘ਤੇ ਕੀਤਾ ਗਿਆ ਸੀ।
2022-23 ਦੌਰਾਨ ਪੰਦਰਵੇਂ ਵਿੱਤ ਕਮਿਸ਼ਨ ਦੁਆਰਾ ਜਿਨ੍ਹਾਂ ਰਾਜਾਂ ਨੂੰ ਪੋਸਟ ਡਿਵੋਲਿਊਸ਼ਨ ਮਾਲੀਆ ਘਾਟੇ ਦੀਆਂ ਗ੍ਰਾਂਟਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਉਹ ਹਨ: ਆਂਧਰਾ ਪ੍ਰਦੇਸ਼, ਅਸਾਮ, ਹਿਮਾਚਲ ਪ੍ਰਦੇਸ਼, ਕੇਰਲ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਰਾਜਸਥਾਨ, ਸਿੱਕਮ, ਤ੍ਰਿਪੁਰਾ, ਉੱਤਰਾਖੰਡ ਅਤੇ ਪੱਛਮ ਬੰਗਾਲ।
2022-23 ਲਈ ਸਿਫਾਰਿਸ਼ ਕੀਤੀ ਪੋਸਟ ਡਿਵੋਲਿਊਸ਼ਨ ਰੈਵੇਨਿਊ ਡੈਫੀਸਿਟ ਗ੍ਰਾਂਟ ਅਤੇ ਤੀਸਰੀ ਕਿਸ਼ਤ ਵਜੋਂ ਰਾਜਾਂ ਨੂੰ ਜਾਰੀ ਕੀਤੀ ਗਈ ਰਕਮ ਦੇ ਰਾਜ-ਵਾਰ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਰਾਜ-ਵਾਰ ਪੋਸਟ ਡਿਵੋਲਿਊਸ਼ਨ ਰੈਵੇਨਿਊ ਡੈਫਿਸਿਟ ਗ੍ਰਾਂਟ (ਪੀਡੀਆਰਡੀਜੀ) ਜਾਰੀ ਕੀਤੀ ਗਈ
(ਕਰੋੜ ਰੁਪਏ ਵਿੱਚ)
ਸੀ.ਨੰ.
|
ਰਾਜ ਦਾ ਨਾਮ
|
ਸਾਲ 2022-23 ਲਈ ਐੱਫਸੀ-ਐੱਕਸਵੀ ਦੁਆਰਾ ਸਿਫ਼ਾਰਸ਼ ਕੀਤੇ ਗਏ ਪੀਡੀਆਰਡੀਜੀ
|
ਜੂਨ, 2022 ਦੇ ਮਹੀਨੇ ਲਈ ਰਿਲੀਜ਼ ਕੀਤੀ ਗਈ ਤੀਸਰੀ ਕਿਸ਼ਤ ਦੀ ਰਕਮ
|
2022-23 ਦੌਰਾਨ ਰਾਜਾਂ ਨੂੰ ਰਿਲੀਜ਼ ਕੀਤਾ ਗਿਆ ਕੁੱਲ ਪੀਡੀਆਰਡੀਜੀ
|
1
|
ਆਂਧਰਾ ਪ੍ਰਦੇਸ਼
|
10,549
|
879.08
|
2637.25
|
2
|
ਅਸਾਮ
|
4,890
|
407.50
|
1222.50
|
3
|
ਹਿਮਾਚਲ ਪ੍ਰਦੇਸ਼
|
9,377
|
781.42
|
2344.25
|
4
|
ਕੇਰਲ
|
13,174
|
1097.83
|
3293.50
|
5
|
ਮਣੀਪੁਰ
|
2,310
|
192.50
|
577.50
|
6
|
ਮੇਘਾਲਿਆ
|
1,033
|
86.08
|
258.25
|
7
|
ਮਿਜ਼ੋਰਮ
|
1,615
|
134.58
|
403.75
|
8
|
ਨਾਗਾਲੈਂਡ
|
4,530
|
377.50
|
1132.50
|
9
|
ਪੰਜਾਬ
|
8,274
|
689.50
|
2068.50
|
10
|
ਰਾਜਸਥਾਨ
|
4,862
|
405.17
|
1215.50
|
11
|
ਸਿੱਕਮ
|
440
|
36.67
|
110.00
|
12
|
ਤ੍ਰਿਪੁਰਾ
|
4,423
|
368.58
|
1105.75
|
13
|
ਉੱਤਰਾਖੰਡ
|
7,137
|
594.75
|
1784.25
|
14
|
ਪੱਛਮ ਬੰਗਾਲ
|
13,587
|
1132.25
|
3396.75
|
************
ਆਰਐੱਮ/ਐੱਮਵੀ/ਕੇਐੱਮਐੱਨ
(Release ID: 1831682)
Visitor Counter : 182