ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 7 ਅਤੇ 8 ਜੂਨ ਨੂੰ ਰਾਸ਼ਟਰਪਤੀ ਭਵਨ ’ਚ ਵਿਜ਼ਿਟਰਸ ਕਾਨਫਰੰਸ 2022 ਦੀ ਮੇਜ਼ਬਾਨੀ ਕਰਨਗੇ

Posted On: 04 JUN 2022 7:52PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 7 ਅਤੇ 8 ਜੂਨ, 2022 ਨੂੰ ਰਾਸ਼ਟਰਪਤੀ ਭਵਨ ਵਿਖੇ ਵਿਜ਼ਿਟਰਸ ਕਾਨਫਰੰਸ 2022 ਦੀ ਮੇਜ਼ਬਾਨੀ ਕਰਨਗੇ।

7 ਜੂਨ, 2022 ਨੂੰਰਾਸ਼ਟਰਪਤੀ ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਤੇ ਉੱਦਮਤਾ ਮੰਤਰੀਸ਼੍ਰੀ ਧਰਮੇਂਦਰ ਪ੍ਰਧਾਨ ਤੇ ਹੋਰ ਪਤਵੰਤਿਆਂ ਦੀ ਮੌਜੂਦਗੀ ’ਚ ਖੋਜ ਤੇ ਤਕਨੀਕੀ ਵਿਕਾਸ ਦੀਆਂ ਸ਼੍ਰੇਣੀਆਂ ਵਿੱਚ ‘ਵਿਜ਼ਿਟਰ ਅਵਾਰਡ 2020’ ਪੇਸ਼ ਕਰਨਗੇ।

ਵਿਜ਼ਿਟਰਜ਼ ਅਵਾਰਡਾਂ ਦੀ ਵੰਡ ਤੋਂ ਬਾਅਦਕਾਨਫਰੰਸ ’ਚ ਯੂਜੀਸੀ ਦੇ ਚੇਅਰਮੈਨ ਪ੍ਰੋ. ਐੱਮ. ਜਗਦੇਸ਼ ਕੁਮਾਰ ਦੁਆਰਾ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ' 'ਤੇ ਪੇਸ਼ਕਾਰੀ ਹੋਵੇਗੀ।

8 ਜੂਨ, 2022 ਨੂੰਕਾਨਫਰੰਸ ਵੱਖ-ਵੱਖ ਵਿਸ਼ਿਆਂ 'ਤੇ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰੇ ਦੀ ਗਵਾਹੀ ਦੇਵੇਗੀ ਜਿਵੇਂ ਕਿ ਉੱਚ ਸਿੱਖਿਆ ਸੰਸਥਾਵਾਂ ਦੀ ਅੰਤਰਰਾਸ਼ਟਰੀ ਦਰਜਾਬੰਦੀਅਕਾਦਮੀਆ-ਉਦਯੋਗ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਸਹਿਯੋਗਸਕੂਲਉੱਚ ਅਤੇ ਵੋਕੇਸ਼ਨਲ ਸਿੱਖਿਆ ਨੂੰ ਏਕੀਕ੍ਰਿਤ ਕਰਨਾਉੱਭਰ ਰਹੀ ਅਤੇ ਵਿਘਨਕਾਰੀ ਟੈਕਨੋਲੋਜੀਆਂ ਵਿੱਚ ਸਿੱਖਿਆ ਅਤੇ ਖੋਜ।

ਰਾਸ਼ਟਰਪਤੀ 161 ਕੇਂਦਰੀ ਉੱਚ ਸਿੱਖਿਆ ਸੰਸਥਾਵਾਂ (CIHE) ਦੇ ਵਿਜ਼ਿਟਰ ਹਨ। 53 CIHE ਕਾਨਫ਼ਰੰਸ ਨੂੰ ਭੌਤਿਕ ਤੌਰ 'ਤੇ ਦੇਖਣਗੇ ਜਦੋਂ ਕਿ ਹੋਰ ਸੰਸਥਾਵਾਂ ਵਰਚੁਅਲ ਤੌਰ 'ਤੇ ਜੁੜੀਆਂ ਹੋਣਗੀਆਂ। ਉਚੇਰੀ ਸਿੱਖਿਆ ਦੀਆਂ 161 ਸੰਸਥਾਵਾਂ ਦੇ ਮੁਖੀਆਂ ਤੋਂ ਇਲਾਵਾਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਤੇ ਉੱਦਮਤਾ ਮੰਤਰੀਸ਼੍ਰੀ ਧਰਮੇਂਦਰ ਪ੍ਰਧਾਨਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰਸਕੱਤਰ (ਉੱਚ ਸਿੱਖਿਆ)ਸਿੱਖਿਆ ਮੰਤਰਾਲੇਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਡਾ. ਨੈਸ਼ਨਲ ਕੌਂਸਲ ਫੌਰ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ ਦੀ ਚੇਅਰਪਰਸਨਅਤੇ AICTE ਦੇ ਚੇਅਰਮੈਨ ਵੀ ਕਾਨਫਰੰਸ ਵਿੱਚ ਸ਼ਾਮਲ ਹੋਣਗੇ।

 

 

 *********

ਡੀਐੱਸ/ਏਕੇ



(Release ID: 1831328) Visitor Counter : 131


Read this release in: Marathi , English , Urdu , Hindi