ਰੱਖਿਆ ਮੰਤਰਾਲਾ
azadi ka amrit mahotsav

ਚੰਡੀਗੜ੍ਹ ਵਿਖੇ ਆਈਏਐੱਫ ਹੈਰੀਟੇਜ ਸੈਂਟਰ ਲਈ ਸਹਿਮਤੀ ਪੱਤਰ (ਐੱਮਓਯੂ)

Posted On: 03 JUN 2022 8:52PM by PIB Chandigarh

ਸ਼੍ਰੀ ਬਨਵਾਰੀਲਾਲ ਪੁਰੋਹਿਤ, ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਏਅਰ ਚੀਫ਼ ਮਾਰਸ਼ਲ ਵੀ. ਆਰ. ਚੌਧਰੀ, ਚੀਫ਼ ਆਵ੍ ਏਅਰ ਸਟਾਫ਼ ਦੀ ਮੌਜੂਦਗੀ ਵਿੱਚ, ਅੱਜ ਚੰਡੀਗੜ੍ਹ ਯੂਟੀ ਅਤੇ ਭਾਰਤੀ ਹਵਾਈ ਸੈਨਾ ਦਰਮਿਆਨ ਚੰਡੀਗੜ੍ਹ ਵਿਖੇ ਆਈਏਐੱਫ ਹੈਰੀਟੇਜ ਸੈਂਟਰ ਦੀ ਸਥਾਪਨਾ ਲਈ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਗਏ। ਇਸ ਹੈਰੀਟੇਜ ਸੈਂਟਰ ਵਿੱਚ ਆਈਏਐੱਫ ਦੇ ਵਿਭਿੰਨ ਪਹਿਲੂਆਂ ਨੂੰ ਉਜਾਗਰ ਕਰਨ ਲਈ ਕਲਾਕ੍ਰਿਤੀਆਂ, ਸਿਮੂਲੇਟਰ ਅਤੇ ਇੰਟਰਐਕਟਿਵ ਬੋਰਡ ਰੱਖੇ ਜਾਣਗੇ। ਇਹ ਵਿਭਿੰਨ ਯੁੱਧਾਂ ਵਿੱਚ ਇਸ ਸਰਵਿਸ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ ਲਈ ਪ੍ਰਦਾਨ ਕੀਤੀ ਗਈ ਸਹਾਇਤਾ ਨੂੰ ਵੀ ਪ੍ਰਦਰਸ਼ਿਤ ਕਰੇਗਾ।

ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਅਤੇ ਭਾਰਤੀ ਹਵਾਈ ਸੈਨਾ ਦੇ ਪ੍ਰਸ਼ਾਸਨ ਦਾ ਇਹ ਸਾਂਝਾ ਪ੍ਰੋਜੈਕਟ ਅਕਤੂਬਰ 2022 ਤੱਕ ਪੂਰਾ ਕਰਨ ਦੀ ਯੋਜਨਾ ਹੈ। ਇਹ ਸਥਾਨਕ ਨੌਜਵਾਨਾਂ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਆਕਰਸ਼ਿਤ ਅਤੇ ਉਤਸ਼ਾਹਿਤ ਕਰੇਗਾ। ਸ਼੍ਰੀਮਤੀ ਕਿਰਨ ਖੇਰ (ਸਾਂਸਦ, ਚੰਡੀਗੜ੍ਹ) ਵੀ ਐੱਮਓਯੂ ਦਸਤਖ਼ਤ ਸਮਾਰੋਹ ਵਿੱਚ ਹਾਜ਼ਰ ਸਨ।

 

 

*******

 

ਏਬੀਬੀ/ਆਈਐੱਨ/ਏਐੱਸ


(Release ID: 1831064) Visitor Counter : 135


Read this release in: English , Urdu , Hindi