ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਵਿਵਸਥਾ ਨੂੰ ਇੱਕ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਦੇ ਅਨੁਰੂਪ ਬਣਾਉਣ ਦੇ ਸੰਕਲਪ ਦੇ ਨਾਲ ਸਕੂਲੀ ਸਿੱਖਿਆ ਮੰਤਰੀ ਦਾ ਰਾਸ਼ਟਰੀ ਸੰਮੇਲਨ ਸੰਪੰਨ ਹੋਇਆ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਜਾਂ ਤੋਂ ਅਧਿਕ ਤੋਂ ਅਧਿਕ ਉਤਸਾਹੀ ਸਿੱਖਿਆ ਪਰਿਦ੍ਰਿਸ਼ ਲਈ ਇੱਕਜੁਟ ਹੋਕੇ ਕੰਮ ਕਰਨ ਦਾ ਸੱਦਾ ਦਿੱਤਾ

Posted On: 02 JUN 2022 7:25PM by PIB Chandigarh

ਸਿੱਖਿਆ ਵਿਵਸਥਾ ਨੂੰ ਹੋਰ ਅਧਿਕ ਮਜ਼ਬੂਤ ਉਤਸਾਹੀ ਅਤੇ 21ਵੀਂ ਸਦੀ ਦੀਆਂ ਜ਼ਰੂਰਤਾਂ ਅਤੇ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਦੇ ਅਨੁਰੂਪ ਬਣਾਉਣ ਦੇ ਸੰਕਲਪ ਦੇ ਨਾਲ ਸਕੂਲੀ ਸਿੱਖਿਆ ਮੰਤਰੀ  ਦਾ ਦੋ ਦਿਨਾਂ ਰਾਸ਼ਟਰੀ ਸੰਮੇਲਨ ਦਾ ਸਮਾਪਤ ਹੋਇਆ।

https://ci5.googleusercontent.com/proxy/Rm965vekkNjFx5Ge0F-piomJSH09eENsftv6eSsB3hJ1FAST88USlvk6OMoQSZLf-fOGtXVeSP1urzwPqjWtF0RcubdPnqT7BqMHeMYy_2OH-5-pOc2-M88PxA=s0-d-e1-ft#https://static.pib.gov.in/WriteReadData/userfiles/image/image0011IHV.jpg

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਸਮਾਪਨ ਭਾਸ਼ਣ ਵਿੱਚ 31 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਮੰਤਰੀਆਂ ਅਤੇ ਹਿਤਧਾਰਕਾਂ ਨੂੰ ਸਿੱਖਣ ਨੂੰ ਬਦਲਣ ਕਰਨ ਅਤੇ ਟ੍ਰੇਨਿੰਗ ਅਭਿਯਾਸਾਂ ਵਿੱਚ ਉਤਕ੍ਰਿਸ਼ਟਤਾ ਲਿਆਉਣ ਦੇ ਤਰੀਕਿਆਂ ‘ਤੇ ਆਪਣੀ ਸਿੱਖਿਆ ਅਤੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਠਕ੍ਰਮ ਅਧਿਆਪਕ ਸਿਖਲਾਈ ਅਤੇ ਈ-ਸਿੱਖਣ ਢਾਂਚਾ ਇੱਕ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਐੱਨਸੀਐੱਫ (ਰਾਸ਼ਟਰੀ ਪਾਠਕ੍ਰਮ ਢਾਂਚਾ) ਦੇ ਵਿਕਾਸ ਅਤੇ ਅਧਿਆਪਕ ਸਮਰੱਥਾ ਦੇ ਨਿਰਮਾਣ ਵਿੱਚ ਸਾਰੇ ਰਾਜਾਂ/ਕੇਂਦਰਸ਼ਾਸਿਤ ਪ੍ਰਦੇਸ਼ਾਂ ਨੂੰ ਅਧਿਕ ਸਰਗਰਮ ਸਮਰਥਨ, ਸਹਿਯੋਗ ਅਤੇ ਭਾਗੀਦਾਰੀ ਦਾ ਅਨਰੋਧ ਕੀਤਾ। 

ਮੰਤਰੀ ਨੇ ਕਿਹਾ ਕਿ ਐੱਨਈਪੀ (ਰਾਸ਼ਟਰੀ ਸਿੱਖਿਆ ਨੀਤੀ) ਕੁਸ਼ਲਤਾ ‘ਤੇ ਵੀ ਜੋਰ ਦਿੱਤੀ ਹੈ।  ਉਨ੍ਹਾਂ ਨੇ  ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਡਾਈਟ ਨੂੰ ਮਜ਼ੂਬਤ ਕਰਨ ਅਤੇ ਸਕੂਲਾਂ ਦੇ ਸਮੇਂ ਦੇ ਬਾਅਦ ਕਾਫੀ ਸੰਖਿਆ ਵਿੱਚ ਕੌਸ਼ਲ ਕੇਂਦਰਾਂ ਦੇ ਨਾਲ ਸਕੂਲ ਬੁਨਿਆਦੀ ਢਾਂਚੇ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।

ਮੰਤਰੀ ਨੇ ਕਿਹਾ ਕਿ ਹਰ ਰਾਜ ਦਾ ਆਪਣਾ ਅਨੋਖਾ ਪ੍ਰਸਤਾਵ ਹੁੰਦਾ ਹੈ। ਉਨ੍ਹਾਂ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੀਆਂ ਖਾਸ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਠਕ੍ਰਮਾਂ ਨੂੰ ਮਿਲਾਉਣ ਸ਼ੈਲੀ ਵਿਕਸਿਤ ਕਰਨ ਦਾ ਸੁਝਾਅ ਦਿੱਤਾ। ਸ਼੍ਰੀ ਧਰਮੇਂਦਰ ਪ੍ਰਧਾਨ ਸਾਰਿਆਂ ਤੋਂ ਅਧਿਕ ਉਤਸਾਹੀ ਸਿੱਖਿਆ ਪਰਿਦ੍ਰਿਸ਼ ਅਤੇ 21ਵੀਂ ਸਦੀ ਦਾ ਭਾਰਤ ਬਣਾਉਣ ਲਈ ਨਿਰੰਤਰ ਇਕਜੁਟ ਹੋਕੇ ਕੰਮ ਕਰਨ ਦਾ ਅਨੁਰੋਧ ਕੀਤਾ।

ਇਸ ਸੰਮੇਲਨ ਦੇ ਦੂਜੇ ਦਿਨ ਸਿੱਖਿਆ ਮੰਤਰੀਆਂ ਦੇ ਨਾਲ ਸੰਵਾਦ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਨਿਮਨਲਿਖਤ ਵਿਸ਼ੇ ਸ਼ਾਮਲ ਹਨ।

  • ਐੱਨਈਪੀ-2020 ਦੇ ਲਾਗੂਕਰਨ ਦੀ ਸ਼ੁਰੂਆਤ ਅਤੇ ਪ੍ਰਗਤੀ 

  • ਰਾਜ ਪਾਠਕ੍ਰਮ ਢਾਂਚੇ (ਐੱਸਸੀਐੱਫ) ਦੀ ਤਿਆਰੀ

  • ਸਕੂਲ ਦੇ ਫਿਰ ਤੋਂ ਖੁੱਲ੍ਹਣ ਦੇ ਬਾਅਦ ਸਿਖਲਾਈ ਦੀ ਬਹਾਲੀ ਲਈ ਰਣਨੀਤੀਆਂ ਨੂੰ ਸਾਂਝਾ ਕਰਨਾ

  • ਢਾਂਚਾਗਤ ਸਾਖਰਤਾ ਅਤੇ ਸੰਖਿਆਤਮਕਤਾ ਅਤੇ ਵਿੱਦਿਆ ਪ੍ਰਵੇਸ਼ 

  • ਸਕੂਲ ਵਿੱਚ ਕੌਸ਼ਲਤਾ

  • ਵਿਦਿਆਰਥੀ ਰਜਿਸਟਰੀ ਅਤੇ ਐੱਨਡੀਈਏਆਰ

ਸਿੱਖਿਆ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਸਿੱਖਿਆ ਅਤੇ ਕੌਸ਼ਲ ਨਾਲ ਸੰਬੰਧਿਤ ਗੁਜਰਾਤ ਸਰਕਾਰ ਦੀ ਪਹਿਲ ਦੀ ਸਰਾਹਨਾ ਕੀਤੀ। ਇਨ੍ਹਾਂ ਵਿੱਚੋਂ ਵਧੇਰੇ ਨੇ ਰਾਜ ਪੱਧਰ ‘ਤੇ ਸਕੂਲ ਸਮੀਖਿਆ ਕੇਂਦਰ ਸਥਾਪਿਤ ਕਰਨ ਅਤੇ ਇਸ ਨੂੰ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਦੇ ਵਿਸ਼ਲੇਸ਼ਣ ਅਤੇ ਨਿਵਾਰਣ ਦੇ ਉਦੇਸ਼ ਨਾਲ ਇਸੇ ਜ਼ਿਲ੍ਹਾ/ਬਲਾਕ/ਸਕੂਲ ਪੱਧਰ ਦੇ ਨਾਲ ਏਕੀਕ੍ਰਿਤ ਕਰਨ ਨੂੰ ਲੈਕੇ ਆਪਣੀ ਰੁਚੀ ਵਿਅਕਤ ਕੀਤੀ।

ਇਸ ਸਿੱਖਿਆ ਦੇ ਨਤੀਜਿਆਂ ਨੂੰ ਹੋਰ ਅਧਿਕ ਸੁਧਾਰ ਲਈ ਇੱਕ ਉਪਕਰਣ ਦੇ ਰੂਪ ਵਿੱਚ ਉਪਯੋਗ ਕੀਤਾ ਜਾਵੇਗਾ। ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਚੇਅਰਪਰਸਨ ਸ਼੍ਰੀ ਅਨਿਲ ਸਹਸ੍ਰਬੁਧੇ ਨੇ ਰਾਸ਼ਟਰੀ ਸਿੱਖਿਆ ਟੈਕਨੋਲੋਜੀ ਮੰਚ ਅਤੇ ਰਾਸ਼ਟਰੀ ਡਿਜੀਟਲ ਸਿੱਖਿਆ ਵਾਸਤੂਕਲਾ (ਐੱਨਡੀਈਏਆਰ) ‘ਤੇ ਆਪਣੀ ਇੱਕ ਪੇਸ਼ਕਾਰੀ ਵੀ ਦਿੱਤੀ।

***** 

ਐੱਮਜੀਪੀਐੱਸ/ਏਕੇ


(Release ID: 1830906) Visitor Counter : 172


Read this release in: English , Urdu , Hindi