ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਅਕਾਦਮਿਕ ਪ੍ਰਕਾਸ਼ਨ ਕੌਸ਼ਲ ਨੂੰ ਤਰਾਸ਼ਨ ਦੇ ਲਈ ਇੱਕ ਸੌਰਟ-ਟ੍ਰਮ ਟ੍ਰੇਨਿੰਗ ਕੋਰਸ (1-30 ਜੂਨ, 2022) ਦਾ ਆਯੋਜਨ


ਭਾਰਤ ਸਰਕਾਰ ਦੇ ਡੀਐੱਸਟੀ ਦੇ ਅਧੀਨ ਐੱਸਈਆਰਬੀ ਦੀ ਜਲਦੀ ਵਿਗਿਆਨ ਯੋਜਨਾ ਦੇ ਤਹਿਤ ਵ੍ਰਤਿਕਾ ਰਿਸਰਚ ਇੰਟਰਨਸ਼ਿਪ

Posted On: 01 JUN 2022 3:14PM by PIB Chandigarh

ਸੀਐੱਸਆਈਆਰ- ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਅਨੁਸੰਧਾਨ ਸੰਸਥਾਨ (ਨਿਸਪਰ) ਦੇ ਅਨੁਸੰਧਾਨ ਜਨਰਲ ਡਿਵੀਜ਼ਨ 1 ਜੂਨ ਤੋਂ 30 ਜੂਨ, 2022 ਦੀ ਅਵਧੀ ਦੇ ਦੌਰਾਨ ਇੱਕ ਸੌਰਟ-ਟ੍ਰਮ ਟ੍ਰੇਨਿੰਗ ਕੋਰਸ ਦੇ ਮਾਧਿਅਮ ਨਾਲ ਅਕਾਦਮਿਕ ਪ੍ਰਕਾਸ਼ਨ ਕੌਸ਼ਲ ਦੇ ਪਰਮੋਸ਼ਨ ‘ਤੇ ਵਰਤਿਕਾ ਰਿਸਰਚ ਇੰਟਰਨਸ਼ਿਪ ਆਯੋਜਿਤ ਕਰ ਰਿਹਾ ਹੈ। ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਅਧੀਨ ਵਿਗਿਆਨ ਅਤੇ ਇੰਜੀਨੀਅਰਿੰਗ ਅਨੁਸੰਧਾਨ ਬੋਰਡ (ਐੱਸਈਆਰਬੀ) ਇਸ ਇੰਟਰਨਸ਼ਿਪ ਨੂੰ ਜਲਦੀ ਵਿਗਿਆਨ ਵ੍ਰਤਿਕਾ ਯੋਜਨਾ ਦੇ ਤਹਿਤ ਪ੍ਰਾਯੋਜਿਤ ਕਰ ਰਿਹਾ ਹੈ। ਇਸ ਉਦਘਾਟਨ ਪ੍ਰੋਗਰਾਮ ਦੀ ਸ਼ੁਰੂਆਤ ਸੀਐੱਸਆਈਆਰ-ਨਿਸਪਰ ਦੀ ਡਾਇਰੈਕਟਰ, ਪ੍ਰੋ. ਰੰਜਨਾ ਅਗਰਵਾਲ ਦੇ ਅਗਵਾਈ ਵਿੱਚ ਦੀਪ ਪ੍ਰਜਵਲਿਤ ਕਰਨ ਦੇ ਨਾਲ ਹੋਈ।

ਸੀਐੱਸਆਈਆਰ-ਨਿਸਪਰ ਦੀ ਡਾਇਰੈਕਟਰ ਪ੍ਰੋ. ਰੰਜਨਾ ਅਗਰਵਾਲ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਗਿਆਨਿਕ ਸੰਚਾਰ ਇੱਕ ਖੋਜ ਦੇ ਲਈ ਜੀਵਨ ਰੇਖਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੰਟਰਨਸ਼ਿਪ ਪ੍ਰੋਗਰਾਮ ਪ੍ਰਤੀਭਾਗੀਆਂ ਨੂੰ ਵਿਦਵਾਨਾਂ ਅਤੇ ਲੋਕਪ੍ਰਿਯ ਵਿਗਿਆਨ ਲੇਖਨ ਬਾਰੇ ਜਾਨਣ ਦਾ ਅਵਸਰ ਦੇਵੇਗਾ। ਇਸ ਦੇ ਇਲਾਵਾ ਉਨ੍ਹਾਂ ਨੇ ਵਿਗਿਆਨਿਕ ਸੰਚਾਰ ਪਰਿਦ੍ਰਿਸ਼ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾਵਾਂ ਨੂੰ ਵੀ ਰੇਖਾਂਕਿਤ ਕੀਤਾ।

ਸੀਐੱਸਆਈਆਰ-ਨਿਸਪਰ ਵਿੱਚ ਮੁੱਖ ਵਿਗਿਆਨਿਕ, ਜਿਗਿਆਸਾ ਤੇ ਆਰਐੱਚਐੱਮਡੀ ਦੇ ਪ੍ਰਮੁੱਖ ਅਤੇ ਇੰਡੀਅਨ ਜਨਰਲ ਆਵ੍ ਐਕਸਪੈਰੀਮੈਂਟਲ ਬਾਇਓਲੌਜੀ (ਆਈਜੇਈਬੀ) ਦੇ ਸੰਪਾਦਕ ਸ਼੍ਰੀ ਆਰ. ਐੱਸ. ਜਾਯਾਸੋਮੁ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਸ਼ੋਧ ਪੱਤਰ ਲੇਖਨ ਦੀ ਕਲਾ ਅਤੇ ਵਿਗਿਆਨ ਸਿੱਖਣਾ ਯੁਵਾ ਰਿਸਰਚਾਂ ਦੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਗਿਆਨਿਕ ਪ੍ਰਕਾਸ਼ਨ ਪ੍ਰਕਿਰਿਆ ਵਿੱਚ ਕਈ ਚੁਣੌਤੀਆਂ ਹਨ ਅਤੇ ਇਸ ਦਾ ਜ਼ਿਕਰ ਕੀਤਾ ਕਿ ਸਿਰਫ ਕੁਝ ਮੁੱਠੀ ਭਰ ਹੀ ਭਾਰਤੀ ਪ੍ਰਕਾਸ਼ਨ ਹਨ।

ਸੀਨੀਅਰ ਪ੍ਰਧਾਨ ਵਿਗਿਆਨਿਕ ਅਤੇ ਸ਼ੋਧ ਪਤ੍ਰਿਕਾ ਵਿਭਾਗ ਦੇ ਪ੍ਰਮੁੱਖ ਡਾ. ਜੀ ਮਹੇਸ਼ ਨੇ ਕਿਹਾ ਕਿ ਸੀਐੱਸਆਈਆਰ- ਨਿਸਪਰ ਇੰਟਰਨਸ਼ਿਪ ਆਯੋਜਿਤ ਕਰਨ ਦੇ ਲਈ ਸਹੀ ਵਾਤਾਵਰਣ ਪ੍ਰਦਾਨ ਕਰਦਾ ਹੈ, ਜਿੱਥੇ ਸਾਰੇ ਸੰਸਾਧਨ ਇੱਕ ਛੱਤ ਦੇ ਹੇਠਾਂ ਉਪਲਬਧ ਹਨ।

ਸੀਨੀਅਰ ਵਿਗਿਆਨਿਕ, ਇੰਡੀਅਨ ਜਨਰਲ ਆਵ੍ ਬਾਇਕੈਮੇਸਟ੍ਰੀ ਐਂਡ ਬਾਇਓਫਿਜ਼ੀਕਸ (ਆਈਜੇਬੀਬੀ) ਦੀ ਵਿਗਿਆਨਿਕ ਸੰਪਾਦਕ ਤੇ ਵਰਤਿਕਾ ਰਿਸਰਚ ਇੰਟਰਨਸ਼ਿਪ ਦੀ ਕੋਰਡੀਨੇਟਰ ਡਾ. ਐੱਨ. ਕੇ. ਪ੍ਰਸੰਨਾ ਨੇ ਸ਼ੁਰੂਆਤੀ ਭਾਸ਼ਣ ਦਿੱਤਾ ਅਤੇ ਇਸ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰਤਿਕਾ ਰਿਸਰਚ ਇੰਟਰਨਸ਼ਿਪ ਦਾ ਉਦੇਸ਼ ਨਵੇਂ ਸ਼ੋਧਕਰਤਾਵਾਂ ਦਰਮਿਆਨ ਵਿਗਿਆਨਿਕ ਸੋਚ ਨੂੰ ਪ੍ਰੋਤਸਾਹਿਤ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣਾ ਹੈ। ਇਸ ਦੇ ਇਲਾਵਾ ਉਨ੍ਹਾਂ ਨੂੰ ਅਨੁਸੰਧਾਨ ਸੰਚਾਰ ਵਿੱਚ ਬੁਨਿਆਦੀ ਕੌਸ਼ਲ ਪ੍ਰਾਪਤ ਕਰਨ ਦੇ ਲਈ ਤਿਆਰ ਕਰਨਾ ਅਤੇ ਇੱਕ ਇਤਿਹਾਸਿਕ ਪਰੰਪਰਾ ਵਾਲੇ ਇਸ ਮਹਾਨ ਰਾਸ਼ਟਰ ਦਾ ਸੂਚਨਾਯੁਕਤ ਨਾਗਰਿਕ ਹੋਣ ਦੇ ਚਲਦੇ ਇੱਕ ਗਰਵ ਦੀ ਭਾਵਨਾ ਪ੍ਰਾਪਤ ਕਰਨਾ ਹੈ।

ਇਸ ਅਨੁਸੰਧਾਨ ਇੰਟਰਨਸ਼ਿਪ ਵਿੱਚ ਔਫਲਾਈਨ ਮਾਧਿਅਮ ਨਾਲ ਵਿਭਿੰਨ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਪੀਜੀ ਤੇ ਪੀਐੱਚਡੀ ਦੋਵਾਂ ਕੋਰਸਾਂ ਦੇ 5 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਇੰਟਰਨਸ਼ਿਪ ਦੇ ਤਹਿਤ ਪ੍ਰਤੀਭਾਗੀਆਂ ਨੂੰ ਅਨੁਸੰਧਾਨ ਡੇਟਾ ਨੂੰ ਅਨੁਕ੍ਰਮਿਤ ਪ੍ਰਕਾਸ਼ਨ ਵਿੱਚ ਪਰਿਵਰਤਿਤ ਕਰਨ ‘ਤੇ ਜ਼ਰੂਰੀ ਗਿਆਨ, ਸ਼ੋਧ ਪਾਂਡੁਲਿਪੀਆਂ ਦੀ ਤਿਆਰੀ ਤੋਂ ਲੈ ਕੇ ਪ੍ਰਕਾਸ਼ਨ ਤੱਕ ਦੇ ਪ੍ਰਸੰਸਕਰਣ ਦੇ ਲਈ ਐਕਸਪੋਜ਼ਰ, ਕੌਪੀ ਸੰਪਾਦਨ ਨਾਲ ਸੰਬੰਧਿਤ ਤਕਨੀਕਾਂ ਬਾਰੇ ਜਾਣਕਾਰੀ, ਸ਼ੋਧ ਪੱਤਰ ਤੇ ਸਾਹਿਤਯ ਸਾਰਾਂਸ਼ ਲਿਖਨਾ ਅਤੇ ਵਿਗਿਆਨਿਕ ਤੇ ਇੰਜੀਨੀਅਰਿੰਗ ਅਨੁਸੰਧਾਨ ਵਿੱਚ ਇੱਕ ਮਜ਼ਬੂਤ ਰੂਚੀ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਇਸ ਖੇਤਰ ਵਿੱਚ ਤਕਨੀਕੀ ਅੰਤਰਦ੍ਰਿਸ਼ਟੀ ਪ੍ਰਦਾਨ ਕੀਤੀ ਜਾਵੇਗੀ।

ਸੀਐੱਸਆਈਆਰ- ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਅਨੁਸੰਧਾਨ ਸੰਸਥਾਨ (ਨਿਸਪਰ) ਭਾਰਤ ਦੀ ਇੱਕ ਪ੍ਰਤਿਸ਼ਠਿਤ ਵਿਗਿਆਨਿਕ ਪ੍ਰਕਾਸ਼ਨ ਸੰਸਥਾਨ ਹੈ। ਇਹ ਵਿਭਿੰਨ ਖੇਤਰਾਂ ਵਿੱਚ ਕਈ ਵਰਕਸ਼ਾਪਾਂ, ਇੰਟਰਨਸ਼ਿਪ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਯੁਵਾ ਰਿਸਰਚਾਂ ਦੀ ਟ੍ਰੇਨਿੰਗ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

ਪੂਰੇ ਮਹੀਨੇ ਸੰਚਾਲਿਤ ਹੋਣ ਵਾਲੇ ਇਸ ਗਹਿਣ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਸੀਐੱਸਆਈਆਰ-ਨਿਸਪਰ ਵਿਗਿਆਨਿਕਾਂ, ਸੰਪਾਦਕਾਂ ਅਤੇ ਵਿਗਿਆਨ ਸੰਚਾਰਕਾਂ ਦੇ ਨਾਲ ਲੈਕਚਰ ਸੰਬੋਧਨ, ਪ੍ਰੋਕਟਿਕਲ ਦੇ ਦੌਰੇ ਅਤੇ ਨਿਯਮਿਤ ਸੰਵਾਦਾਤਮਕ ਸੈਸ਼ਨ ਆਯੋਜਿਤ ਹੋਣੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪ੍ਰੋਗਰਾਮ ਦੇ ਅੰਤ ਤੱਕ ਵਿਦਿਆਰਥੀ ਨਵੀਨਤਮ ਵਿਗਿਆਨਿਕ ਪ੍ਰਕਾਸ਼ਨ ਵਿਧੀਆਂ ਅਤੇ ਸਰਵਸ਼੍ਰੇਸ਼ਠ ਅਭਿਆਸਾਂ ਦੇ ਨਾਲ ਉੱਚਿਤ ਤੌਰ ‘ਤੇ ਕੁਸ਼ਲਤਾ ਪ੍ਰਾਪਤ ਕਰਨਗੇ, ਜਿਸ ਨਾਲ ਲੰਬੇ ਸਮੇਂ ਤੱਕ ਆਪਣੇ ਸ਼ੋਧ ਕਰੀਅਰ ਵਿੱਚ ਲਾਭਵੰਦ ਹੋਣਗੇ।

 

****

ਐੱਸਐੱਨਸੀ/ਆਰਆਰ
 


(Release ID: 1830553) Visitor Counter : 110