ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਪੁਰਸ਼ੋਤਮ ਰੁਪਾਲਾ ਨੇ 75 ਉੱਦਮੀਆਂ ਦੇ ਸੰਮੇਲਨ ਅਤੇ 75 ਦੇਸ਼ੀ ਪਸ਼ੂਧਨ ਨਸਲਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
ਸੰਮੇਲਨ ਤੋਂ ਪਹਿਲਾਂ ਸ਼੍ਰੀ ਰੁਪਾਲਾ ਨੇ ਗਉ ਪੂਜਾ ਕੀਤੀ
ਸਰਕਾਰ ਦਾ ਟੀਚਾ ਪਸ਼ੂ ਸਿਹਤ ਅਤੇ ਲੋਨ ਸੇਵਾਵਾਂ ਤੱਕ ਕਿਸਾਨਾਂ ਦੀ ਪਹੁੰਚ ਵਧਾਕੇ ਪਸ਼ੂਧਨ ਖੇਤਰ ਦਾ ਵਿਕਾਸ ਸੁਨਿਸ਼ਚਿਤ ਕਰਨਾ ਹੈ: ਸ਼੍ਰੀ ਪੁਰਸ਼ੋਤਮ ਰੁਪਾਲਾ
ਡਾ. ਐੱਲ.ਮੁਰੂਗਨ ਅਤੇ ਡਾ. ਸੰਜੀਵ ਕੁਮਾਰ ਬਾਲੀਯਾਨ ਨੇ ਸੰਮੇਲਨ ਨੂੰ ਸੰਬੋਧਿਤ ਕੀਤਾ
ਨਵੀਂ ਦਿੱਲੀ ਵਿੱਚ ਆਯੋਜਿਤ ਇਸ ਸੰਮੇਲਨ ਵਿੱਚ ਲਗਭਗ 1200 ਕਿਸਾਨ ਸ਼ਾਮਲ ਹੋਏ
1000 ਕੌਮਨ ਸਰਵਿਸ ਸੈਂਟਰ ਨਾਲ ਜੁੜੇ ਦੇਸ਼ ਭਰ ਦੇ ਕਿਸਾਨ
ਮੰਤਰਾਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਉੰਨਤ ਪਸ਼ੂਧਨ ਸਸ਼ਕਤ ਕਿਸਾਨ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ
Posted On:
01 JUN 2022 6:50PM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਨੇ ਅੱਜ ਨਵੀਂ ਦਿੱਲੀ ਵਿੱਚ 75 ਉੱਦਮੀਆਂ ਦੇ ਸੰਮੇਲਨ ਅਤੇ 75 ਸਵਦੇਸ਼ੀ ਪਸ਼ੂਧਨ ਨਸਲਾਂ ਦੀ ਪ੍ਰਦਰਸ਼ਨੀ- ਉਨੰਤ ਪਸ਼ੂਧਨ ਸਸ਼ਕਤ ਕਿਸਾਨ ਸੰਮੇਲਨ ਦਾ ਉਦਘਾਟਨ ਕੀਤਾ। ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਅਤੇ ਡਾ.ਸੰਜੀਵ ਕੁਮਾਰ ਬਾਲੀਆਨ ਇਸ ਪ੍ਰੋਗਰਾਮ ਵਿੱਚ ਸਨਮਾਨਿਤ ਮਹਿਮਾਨ ਸਨ ਅਤੇ ਦੋਨਾਂ ਨੇ ਇਸ ਪ੍ਰੋਗਰਾਮ ਵਿੱਚ ਭਾਸ਼ਣ ਵੀ ਦਿੱਤਾ।
ਸ਼੍ਰੀ ਪੁਰਸ਼ੋਤਮ ਰੁਪਾਲਾ ਨੇ ਡਾ.ਐੱਲ. ਮੁਰੂਗਨ ਅਤੇ ਡਾ. ਸੰਜੀਵ ਬਾਲੀਯਾਨ ਦੇ ਨਾਲ ਬੋਵਾਈਨ / ਕੈਪਰੀਨ / ਏਵੀਅਨ / ਪੋਰਸਿਨ ਪ੍ਰਜਾਤੀਆਂ ਦੀ ਸਭ ਤੋਂ ਉੱਤਮ 75 ਸਵਦੇਸ਼ੀ ਨਸਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਡਿਜੀਟਲ ਪ੍ਰਦਰਸ਼ਨੀ ਵਿੱਚ 75 ਦੇਸ਼ੀ ਪਸ਼ੂਧਨ ਨਸਲਾਂ ਅਤੇ ਡੇਅਰੀ ਅਤੇ ਮੁਰਗੀਪਾਲਣ ਕਿਸਾਨਾਂ, ਐੱਫਪੀਓ, ਨਵੇਂ ਉੱਦਮੀਆਂ, ਸਟਾਰਟ - ਅਪ ਅਤੇ ਉਦਯੋਗ ਦੀ ਸਫਲਤਾ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ । ਇਸ ਮੌਕੇ ‘ਤੇ ਸ਼੍ਰੀ ਅਤੁਲ ਚਤੁਰਵੇਦੀ, ਸਕੱਤਰ, ਡੀਏਐੱਚਡੀ ਅਤੇ ਡਾ. ਓ. ਪੀ. ਚੌਧਰੀ, ਸੰਯੁਕਤ ਸਕੱਤਰ, ਡੀਏਐੱਚਡੀ ਮੌਜੂਦ ਸਨ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਮੀਨੇਸ਼ ਸ਼ਾਹ, ਚੇਅਰਮੈਨ, ਐੱਨਡੀਡੀਬੀ, ਸ਼੍ਰੀ ਸੰਜੈ ਸਿੰਘਲ, ਸੀਓਓ, ਡੇਅਰੀ ਐਂਡ ਬੇਵਰੇਜੇਜ , ਆਈਟੀਸੀ ਲਿਮਿਟਿਡ , ਸ਼੍ਰੀ ਸੰਗ੍ਰਾਮ ਚੌਧਰੀ, ਐੱਮਡੀ, ਬਨਾਸਕਾਂਠਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟਿਡ ਅਤੇ ਡੇਅਰੀ ਖੇਤਰ ਦੇ ਹੋਰ ਪ੍ਰਤੀਨਿਧੀ ਮੌਜੂਦ ਸਨ। ਪ੍ਰੋਗਰਾਮ ਵਿੱਚ 1200 ਤੋਂ ਜਿਆਦਾ ਕਿਸਾਨ ਮੌਜੂਦ ਸਨ। ਦੇਸ਼ ਭਰ ਦੇ ਕਿਸਾਨ 1,000 ਕੌਮਨ ਸਰਵਿਸ ਸੈਟਰਾਂ ਦੇ ਰਾਹੀਂ ਇਸ ਆਯੋਜਨ ਨਾਲ ਜੁੜੇ ਸਨ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਪਸ਼ੂਪਾਲਣ ਅਤੇ ਡੇਅਰੀ ਵਿਭਾਗ , ਐੱਫਏਐੱਚਡੀ ਮੰਤਰਾਲਾ ਨੇ ਸੀਆਈਆਈ ਦੇ ਨਾਲ ਮਿਲਕੇ ਡੇਅਰੀ ਅਤੇ ਪੋਲਟਰੀ ਕਿਸਾਨਾਂ , ਨਵੇਂ ਉੱਦਮੀਆਂ, ਸਟਾਰਟਅਪ ਅਤੇ ਉਦਯੋਗ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸੰਮੇਲਨ ਦਾ ਆਯੋਜਨ ਕੀਤਾ ਹੈ । ਸ਼੍ਰੀ ਰੁਪਾਲਾ ਨੇ ਅੱਜ ਸੰਮੇਲਨ ਤੋਂ ਪਹਿਲਾਂ ਗਊ ਪੂਜਾ ਕੀਤੀ।
ਕੇਂਦਰੀ ਮੱਛੀ ਪਾਲਣ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਨੇ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਰੇ ਹਿਤਧਾਰਕਾਂ ਦੇ ਸੰਯੁਕਤ ਯੋਗਦਾਨ ਦੇ ਕਾਰਨ ਭਾਰਤ ਦਾ ਡੇਅਰੀ ਖੇਤਰ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਪਸ਼ੂ ਸਿਹਤ ਅਤੇ ਲੋਨ ਸੇਵਾਵਾਂ ਤੱਕ ਕਿਸਾਨਾਂ ਦੀ ਪਹੁੰਚ ਵਧਾਕੇ ਪਸ਼ੂਧਨ ਖੇਤਰ ਦਾ ਵਿਕਾਸ ਸੁਨਿਸ਼ਚਿਤ ਕਰਨਾ ਹੈ।
ਸ਼੍ਰੀ ਰੁਪਾਲਾ ਨੇ ਸੰਮੇਲਨ ਵਿੱਚ ਏ-ਹੈਲਪ ਲਈ ਟ੍ਰੇਨਿੰਗ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਦੇ ਦੌਰਾਨ 3 ਪਦਮ ਸ਼੍ਰੀ ਪੁਰਸਕਾਰ ਵਿਜੇਤਾਵਾਂ- ਪ੍ਰੋ. ਮੋਤੀ ਲਾਲ ਮਦਾਨ, ਡਾ. ਕੁਸ਼ਲ ਕੁੰਵਰ ਸਰਮਾ ਅਤੇ ਡਾ ਸੋਸੱਮਾ ਆਈਪੇ ਨੂੰ ਸਨਮਾਨਿਤ ਕੀਤਾ। ਇਸ ਦੇ ਇਲਾਵਾ, ਸ਼੍ਰੀ ਰੁਪਾਲਾ ਨੇ ਸੰਮੇਲਨ ਵਿੱਚ ਪਸ਼ੂਪਾਲਨ ਸਟਾਰਟਅਪ ਗ੍ਰੈਂਡ ਚੈਲੇਂਜ 2.0 ਦੇ ਵਿਜੇਤਾਵਾਂ ਨੂੰ ਵੀ ਸਨਮਾਨਿਤ ਕੀਤਾ।
ਉਨੰਤ ਪਸ਼ੂਧਨ ਸਸ਼ਕਤ ਕਿਸਾਨ ਸੰਮੇਲਨ ਵਿੱਚ ਲਗਭਗ 75 ਸਵਦੇਸ਼ੀ ਨਸਲਾਂ ਅਤੇ 75 ਉੱਦਮੀਆਂ ਬਾਰੇ ਕੌਫ਼ੀ ਟੇਬਲ ਬੁੱਕ ਲਾਂਚ ਕੀਤੀ ਗਈ। ਇਸ ਪ੍ਰੋਗਰਾਮ ਵਿੱਚ 4 ਕਿਸਾਨਾਂ ਦੇ ਵੀਡਿਓ ਦਿਖਾਏ ਗਏ, ਜਿਨ੍ਹਾਂ ਨੇ ਖੇਤੀ ਅਤੇ ਡੇਅਰੀ ਖੇਤਰ ਵਿੱਚ ਆਪਣੀ ਨਵੀਨ ਤਕਨੀਕਾਂ ਦੇ ਕਾਰਨ ਰਾਸ਼ਟਰੀ ਅਤੇ ਸੰਸਾਰਿਕ ਪੱਧਰ ‘ਤੇ ਪਹਿਚਾਣ ਹਾਸਲ ਕੀਤੀ ਹੈ।
ਸੰਮੇਲਨ ਵਿੱਚ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਕਿਵੇਂ ਭਾਰਤ ਕਿਸਾਨਾਂ ਦੇ ਘਰ ਤੱਕ ਗੁਣਵੱਤਾਪੂਰਣ ਪਸ਼ੂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਮੱਛੀ ਪਾਲਣ ਪਸ਼ੂਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਬਾਲੀਯਾਨ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਐੱਨਪੀਡੀਡੀ ਯੋਜਨਾ ਪੂਰੇ ਭਾਰਤ ਵਿੱਚ ਡੇਅਰੀ ਉਤਪਾਦਨ ਅਤੇ ਪ੍ਰੋਸੈੱਸਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਨੂੰ ਅੱਗੇ ਵਧਾ ਰਹੀ ਹੈ।
ਇਸ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਤੁੱਲ ਚਤੁਰਵੇਦੀ, ਸਕੱਤਰ , ਡੀਏਐੱਚਡੀ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ 1,000 ਕੌਮਨ ਸਰਵਿਸ ਸੈਂਟਰਸ ਰਾਹੀਂ ਇਸ ਆਯੋਜਨ ਨਾਲ ਜੁੜੇ ਹੋਏ ਹਨ। ਡਾ. ਓ. ਪੀ. ਚੌਧਰੀ, ਸੰਯੁਕਤ ਸਕੱਤਰ, ਡੀਏਐੱਚਡੀ ਨੇ ਕਿਹਾ ਕਿ ਸਾਰੇ ਹਿਤਧਾਰਕਾਂ ਨੂੰ ਇੱਕ ਤਰ੍ਹਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਤਾਂਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਆਉਣ ਵਾਲੀ ਪੀੜ੍ਹੀ ਡੇਅਰੀ ਖੇਤਰ ਤੋਂ ਲਾਭਾਂਵਿਤ ਹੋ ਸਕੇ । ਡਾ. ਪ੍ਰਵੀਣ ਮਲਿਕ, ਪਸ਼ੂਪਾਲਣ ਕਮਿਸ਼ਨਰ, ਡੀਏਐੱਚਡੀ ਨੇ ਧੰਨਵਾਦ ਪ੍ਰਸਤਾਵ ਦਿੱਤਾ।
ਇਸ ਸੰਮੇਲਨ ਵਿੱਚ ਤਿੰਨ ਤਕਨੀਕੀ ਵਿਸ਼ਾਗਤ ਸੈਸ਼ਨ ਜਿਵੇਂ ਉਤਪਾਦਕਤਾ ਵਧਾਉਣ ਅਤੇ ਪਸ਼ੂ ਸਿਹਤ ਵਿੱਚ ਸੁਧਾਰ, ਵੈਲਿਊ ਐਡੀਸ਼ਨ ਅਤੇ ਬਜ਼ਾਰ ਸੰਬੰਧ ਅਤੇ ਇਨੋਵੇਸ਼ਨ ਅਤੇ ਤਕਨੀਕੀ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਮੁੱਖ ਚੋਣ ਨੂੰ ਪ੍ਰਦਰਸ਼ਿਤ ਕਰਨ, ਮੌਕੇ ਦੀ ਪਹਿਚਾਣ ਕਰਨ ਅਤੇ ਕਿਸਾਨਾਂ ਦੀ ਕਮਾਈ ਵਧਾਉਣ ‘ਤੇ ਧਿਆਨ ਦੇਣ ਦੇ ਨਾਲ ਡੇਅਰੀ ਅਤੇ ਪੋਲਟਰੀ ਖੇਤਰ ਲਈ ਇੱਕ ਸਪੱਸ਼ਟ ਰੋਡਮੈਪ ਤਿਆਰ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਸੰਮੇਲਨ ਦੇ ਸੈਸ਼ਨ ਕੁੱਝ ਅਜਿਹੇ ਨਵੀ ਸਮਾਧਾਨ / ਸਰਵਉੱਤਮ ਪ੍ਰਥਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ।
ਜੋ ਡੇਅਰੀ ਅਤੇ ਪੋਲਟਰੀ ਖੇਤਰ ਨੂੰ ਬਦਲਣ ਅਤੇ ਕਿਸਾਨਾਂ ਦੀ ਕਮਾਈ ਵਧਾਉਣ ਦੀ ਸਮਰੱਥਾ ਰੱਖਦੇ ਹਨ ਅਤੇ ਇਸ ਦਾ ਉਦੇਸ਼ ਡੇਅਰੀ ਅਤੇ ਪੋਲਟਰੀ ਖੇਤਰ ਲਈ ਇੱਕ ਰੋਡਮੈਪ ਤਿਆਰ ਕਰਨਾ ਹੋਵੇਗਾ । ਇਹ ਉਭਰਦੇ ਹੋਏ ਮੌਕਿਆਂ ਵਿੱਚ ਇੱਕ ਗਹਿਰਾ ਸੰਬੰਧ ਹੈ ਅਤੇ ਪ੍ਰਗਤੀਸ਼ੀਲ ਕਿਸਾਨਾਂ, ਉੱਦਮੀਆਂ ਦੇ ਨਾਲ-ਨਾਲ ਸਟਾਰਟ-ਅਪ ਦੇ ਅਨੁਭਵਾਂ ਨੂੰ ਸਿੱਖਣ ਦਾ ਇੱਕ ਮੰਚ ਹੋਵੇਗਾ ਕਿ ਕਿਵੇਂ ਵੈਲਿਊ ਐਡੀਸ਼ਨ, ਵਿਭਿੰਨ ਉਤਪਾਦ ਪੋਰਟਫੋਲੀਓ ਅਤੇ ਬਿਹਤਰ ਬਜ਼ਾਰ ਪਹੁੰਚ ਨੇ ਡੇਅਰੀ ਅਤੇ ਪੋਲਟਰੀ ਖੇਤਰ ਵਿੱਚ ਬਦਲਾਅ ਲਿਆਂਦਾ ਅਤੇ ਕਮਾਈ ਵਿੱਚ ਵਾਧੇ ਦੇ ਮੌਕਿਆਂ ਨੂੰ ਵੀ ਵਧਾਇਆ।
****
ਐੱਨਜੀ
(Release ID: 1830552)
Visitor Counter : 104