ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਅਤੇ ਜਰਮਨੀ ਨੂੰ ਵਿਗਿਆਨਿਕ ਮਹੱਤਵ ਦੇ ਖੇਤਰਾਂ ਨੂੰ ਸੰਯੋਜਿਤ ਕਰਨ ਦੀ ਜ਼ਰੂਰਤ : ਵਿਗਿਆਨ ਅਤੇ ਟੈਕਨੋਲੋਜੀ ਸਕੱਤਰ

Posted On: 01 JUN 2022 2:58PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਡਾ. ਐੱਸ. ਚੰਦਰਸ਼ੇਖਰ ਨੇ ਡੀਐੱਸਟੀ ਅਤੇ ਡੀਐੱਫਜੀ ਦਰਮਿਆਨ ਇੰਟਰਨੈਸ਼ਨਲ ਰਿਸਰਚ ਅਤੇ ਟ੍ਰੇਨਿੰਗ ਸਮੂਹ ਦੇ ਲਈ ਪ੍ਰਸਤਾਵਾਂ ਦੇ ਹਾਲ ਵਿੱਚ ਲਾਂਚ ਕੀਤੇ ਗਏ ਕਾਲ ਨੂੰ ਹੁਲਾਰਾ ਦੇਣ ਦੇ ਲਈ ਲੋਕਸੰਪਰਕ ਸਰਗਰਮੀ ਦੇ ਇੱਕ ਹਿੱਸੇ ਦੇ ਰੂਪ ਵਿੱਚ ਇੱਕ ਔਨਲਾਈਨ ਤਰੀਕੇ ਨਾਲ ਆਯੋਜਿਤ ਵੈਬੀਨਾਰ ਵਿੱਚ ਭਾਰਤ ਅਤੇ ਜਰਮਨੀ ਦੇ ਵਿਗਿਆਨਿਕ ਮਹੱਤਵ ਦੇ ਨਾਲ ਪ੍ਰਾਥਮਿਕਤਾ ਵਾਲੇ ਖੇਤਰਾਂ ਨੂੰ ਸੰਯੋਜਿਤ ਕਰਨ ‘ਤੇ ਬਲ ਦਿੱਤਾ।

ਪ੍ਰਾਥਮਿਕਤਾ ਖੇਤਰਾਂ ਵਿੱਚ ਸਮੁੱਚੀ ਊਰਜਾ ਟੈਕਨੋਲੋਜੀ, (ਉਤਪਾਦਨ, ਰੂਪਾਂਤਰਣ ਅਤੇ ਭੰਡਾਰਣ), ਵਾਤਾਵਰਣ ਅਤੇ ਸਵੱਛ ਟੈਕਨੋਲੋਜੀ, ਬਾਇਓ ਅਧਾਰਿਤ ਅਰਥਵਿਵਸਥਾ, ਵਿਭਿੰਨ ਅਨੁਪ੍ਰਯੋਗਾਂ ਦੇ ਲਈ ਬਾਇਓ ਅਧਾਰਿਤ ਸਾਮਗ੍ਰੀ, ਖੁਰਾਕ ਤੇ ਖੇਤੀਬਾੜੀ ਟੈਕਨੋਲੋਜੀ, ਕਿਫਾਇਤੀ ਸਿਹਤ ਦੇਖਭਾਲ (ਫਾਰਮਾਸਿਊਟੀਕਲ ਅਤੇ ਬਾਇਓਮੈਡੀਕਲ ਇੰਸਟ੍ਰੂਮੇਟੇਸ਼ਨ ਸਮੇਤ), ਉਨੰਤ ਵਿਨਿਰਮਾਣ ਦੇ ਲਈ ਟੈਕਨੋਲੋਜੀਆਂ ਅਤੇ ਸਾਰੇ ਕਾਰਜ ਖੇਤਰਾਂ ਵਿੱਚ ਏਆਈ ਅਤੇ ਮਸ਼ੀਨ ਲਰਨਿੰਗ ਦਾ ਏਕੀਕਰਣ ਸ਼ਾਮਲ ਹੈ।

ਜਰਮਨ ਰਿਸਰਚ ਫਾਉਂਡੇਸ਼ਨ ਦੇ ਡੀਐੱਫਜੀ ਦੇ ਪ੍ਰਧਾਨ ਪ੍ਰੋ. ਡਾ. ਕਾਟਜਾ ਬੇਕਰ ਨੇ ਰੇਖਾਂਕਿਤ ਕੀਤਾ ਕਿ ਇਹ ਪ੍ਰੋਗਰਾਮ ਭਾਰਤ-ਜਰਮਨ ਸਾਂਝੇਦਾਰੀਆਂ ਦੇ ਲਈ ਇੱਕ ਪ੍ਰਕਾਸ਼ ਸਤੰਭ ਹੋਵੇਗਾ। ਇਹ ਵਿਸ਼ਵ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਉਪਯੋਗਕਰਤਾਵਾਂ ਨਾਲ ਇਕੱਠੇ ਡਾਟਾ ਦੇ ਵਿਸ਼ਲੇਸ਼ਣ (ਬੌਟਮ-ਅਪ ਦ੍ਰਿਸ਼ਟੀਕੋਣ) ਦੇ ਮਾਧਿਅਮ ਨਾਲ ਮਜ਼ਬੂਤ ਰਿਸਰਚ ਸਹਿਯੋਗ ਤਿਆਰ ਕਰੇਗਾ।

ਡੀਐੱਸਟੀ ਦੇ ਅੰਤਰਰਾਸ਼ਟਰੀ ਸਹਿਯੋਗ ਪ੍ਰਭਾਗ ਦੇ ਪ੍ਰਮੁੱਖ ਸ਼੍ਰੀ ਐੱਸ. ਕੇ. ਵਾਰਸ਼ਨੇਯ ਨੇ ਸੁਝਾਅ ਦਿੱਤਾ ਕਿ ਇਹ ਪ੍ਰੋਗਰਾਮ ਨਾ ਸਿਰਫ ਇੱਕ ਵੱਡੇ ਉਦੇਸ਼ ਨੂੰ ਅਰਜਿਤ ਕਰੇਗਾ ਬਲਕਿ ਵਿਗਿਆਨਿਕਾਂ ਅਤੇ ਰਿਸਰਚਾਂ ਦਰਮਿਆਨ ਇਸ ਪ੍ਰਕਾਰ ਨਾਲ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਵੀ ਕਰੇਗਾ ਜੋ ਭਵਿੱਖ ਦੀਆਂ ਹੋਰ ਵਿਗਿਆਨਿਕ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

ਡੀਐੱਫਜੀ ਦੇ ਡਿਵੀਜ਼ਨ ਰਿਸਰਚ ਕੈਰੀਅਰਸ ਦੇ ਉਪ ਪ੍ਰਮੁੱਖ ਡਾ. ਕਾਟਜਾ ਫੇਟੇਲਸਚੋ ਨੇ ਉਮੀਦ ਜਤਾਈ ਕਿ ਇਹ ਨਵਾਂ ਪਲੈਟਫਾਰਮ ਭਾਰਤ ਅਤੇ ਜਰਮਨੀ ਦਰਮਿਆਨ ਦੀਰਘਕਾਲਿਕ ਸਾਂਝੇਦਾਰੀ ਦਾ ਨਿਰਮਾਣ ਕਰੇਗਾ ਅਤੇ ਇਸ ਪ੍ਰੋਗਰਾਮ ਵਿੱਚ ਯੁਵਾ ਰਿਸਰਚਾਂ ਦੀ ਸਹਿਭਾਗਿਤਾ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ।

 ਆਈਆਰਟੀਜੀ ਨੇ ਇਸ ਔਨਲਾਈਨ ਵੈਬੀਨਾਰ ਵਿੱਚ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਦੇ 80 ਤੋਂ ਵੱਧ ਪ੍ਰਤੀਭਾਗੀ ਮੌਜੂਦ ਸਨ ਅਤੇ ਉਨ੍ਹਾਂ ਨੇ ਡੀਐੱਸਟੀ ਦੇ ਅੰਤਰਰਾਸ਼ਟਰੀ ਡਿਵੀਜਨ (ਡਾ. ਰਾਜੀਵ ਕੁਮਾਰ, ਵਿਗਿਆਨਿਕ-ਈ) ਅਤੇ ਡੀਐੱਫਜੀ (ਸ਼੍ਰੀ ਮਾਰਟਿਨ ਰੋਟਸਚ (ਰਿਸਰਚ ਕੈਰੀਅਰਸ, ਆਈਆਰਟੀਜੀ ਟੀਮ, ਡੀਐੱਫਜੀ) ਦੇ ਅਧਿਕਾਰੀਆਂ ਦੇ ਨਾਲ ਸੰਯੁਕਤ ਆਈਆਰਟੀਜੀ ਕਾਲ ਦੇ ਤਹਿਤ ਐਪਲੀਕੇਸ਼ਨ ਪ੍ਰਕਿਰਿਆ ਦੇ ਵਿਵਰਣਾਂ ਬਾਰੇ ਆਪਣੇ ਸਵਾਲਾਂ ਦੇ ਨਾਲ ਚਰਚਾ ਕੀਤੀ।

 

****************

ਐੱਸਐੱਨਸੀ/ਆਰਆਰ



(Release ID: 1830502) Visitor Counter : 94


Read this release in: English , Urdu , Hindi , Tamil